ਟੋਰਾਂਟੋ ਦੇ ਪਾਰਕ ’ਚ ਖਤਰਨਾਕ ਕੁੱਤੇ ਵੱਲੋਂ ਬੱਚੇ ’ਤੇ ਹਮਲਾ

ਟੋਰਾਂਟੋ ਦੇ ਪਾਰਕ ’ਚ ਖਤਰਨਾਕ ਕੁੱਤੇ ਵੱਲੋਂ ਬੱਚੇ ’ਤੇ ਹਮਲਾ

ਟੋਰਾਂਟੋ, 26 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਦੇ ਇਕ ਪਾਰਕ ਵਿਚ 9 ਸਾਲ ਦੇ ਬੱਚੇ ’ਤੇ ਕੁੱਤੇ ਨੇ ਹਮਲਾ ਕਰ ਕੇ ਬੁਰੀ ਤਰ੍ਹਾਂ ਮਧੋਲ ਦਿਤਾ ਅਤੇ ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਲਿਟਲ ਨੌਰਵੇਅ ਪਾਰਕ ਵਿਚ ਵਾਪਰੀ ਘਟਨਾ ਮਗਰੋਂ ਪੁਲਿਸ ਨੇ ਕੁੱਤੇ ਦੀ ਮਾਲਕ ਔਰਤ ਨੂੰ ਗ੍ਰਿਫ਼ਤਾਰ ਕਰਦਿਆਂ ਕੁੱਤਾ ਵੀ ਪਿੰਜਰੇ ਵਿਚ ਬੰਦ ਕਰ ਦਿਤਾ। ਪੁਲਿਸ ਨੇ ਦੱਸਿਆ ਕਿ ਇਕ ਪਿਤਾ ਆਪਣੇ 9 ਸਾਲ ਦੇ ਬੱਚੇ ਨੂੰ ਲੈ ਕੇ ਪਾਰਕ ਵਿਚ ਦਾਖਲ ਹੋਇਆ ਤਾਂ ਖੁੱਲ੍ਹੇ ਛੱਡੇ ਕੁੱਤੇ ਨੇ ਬੱਚੇ ਉਤੇ ਹਮਲਾ ਕਰ ਦਿਤਾ।

ਬੱਚਾ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ

ਬੱਚੇ ਦੇ ਪਿਤਾ ਅਤੇ ਔਰਤ ਨੇ ਬੱਚੇ ਨੂੰ ਬਹੁਤ ਮੁਸ਼ਕਲ ਨਾਲ ਕੁੱਤੇ ਦੀ ਪਕੜ ਵਿਚੋਂ ਛੁਡਵਾਇਆ। ਪਿਤਾ ਆਪਣੇ ਬੱਚੇ ਨੂੰ ਸੰਭਾਲਣ ਲੱਗ ਗਿਆ ਅਤੇ ਇਸੇ ਦੌਰਾਨ ਔਰਤ ਉਥੋਂ ਫਰਾਰ ਹੋ ਗਈ। ਸ਼ਨਿੱਚਰਵਾਰ ਸਵੇਰੇ ਵਾਪਰੀ ਘਟਨਾ ਮਗਰੋਂ ਪੁਲਿਸ ਨੇ ਔਰਤ ਦੀ ਭਾਲ ਸ਼ੁਰੂ ਕੀਤੀ ਜਿਸ ਦੀ ਸ਼ਨਾਖਤ 38 ਸਾਲ ਦੀ ਪੈਟ੍ਰੀਕੀਆ ਸਿਆਰੈਕ ਵਜੋਂ ਕੀਤੀ ਗਈ। ਪੁਲਿਸ ਵੱਲੋਂ ਪੈਟ੍ਰੀਕੀਆ ਵਿਰੁੱਧ ਸਰੀਰਕ ਨੁਕਸਾਨ ਦਾ ਕਾਰਨ ਬਣਨ ਵਾਲੀ ਅਪਰਾਧਕ ਅਣਗਹਿਲੀ ਦਾ ਇਕ ਦੋਸ਼ ਲਾਇਆ ਗਿਆ ਹੈ ਜਦਕਿ ਖਤਰਨਾਕ ਕੁੱਤੇ ਨੂੰ ਰੱਸੀ ਪਾ ਕੇ ਨਾ ਰੱਖਣ ਦਾ ਦੋਸ਼ ਵੱਖਰੇ ਤੌਰ ’ਤੇ ਲਾਇਆ ਗਿਆ ਹੈ। ਔਰਤ ਵਿਰੁੱਧ ਲੱਗੇ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤੇ ਗਏ ਅਤੇ ਉਸ ਦੀ ਪਹਿਲੀ ਪੇਸ਼ੀ ਸੋਮਵਾਰ ਨੂੰ ਅਦਾਲਤ ਵਿਚ ਹੋਈ।

ਔਰਤ ਵਿਰੁੱਧ ਵੱਖ ਵੱਖ ਦੋਸ਼ ਆਇਦ

ਟੋਰਾਂਟੋ ਹਿਊਮਨ ਸੋਸਾਇਟੀ ਨੇ ਬੱਚੇ ਦੇ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਰੋਕਣ ਲਈ ਗੰਭੀਰ ਕਦਮ ਉਠਾਉਣੇ ਹੋਣਗੇ। ਖਤਰਨਾਕ ਕੁੱਤਿਆਂ ਨੂੰ ਪਾਰਕ ਵਿਚ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ ਅਤੇ ਮਨੁੱਖ ਦੇ ਨਾਲ ਨਾਲ ਜਾਨਵਰਾਂ ਦੀ ਬਿਹਤਰੀ ਵਾਸਤੇ ਕੰਮ ਕਰਨਾ ਵੀ ਲਾਜ਼ਮੀ ਹੈ। ਟੋਰਾਂਟੋ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 416 808 1400 ’ਤੇ ਸੰਪਰਕ ਕਰੇ।

Related post

CM ਭਗਵੰਤ ਮਾਨ ਵੱਲੋਂ ‘ਪਾਤਰ’ ਐਵਾਰਡ ਦਾ ਐਲਾਨ

CM ਭਗਵੰਤ ਮਾਨ ਵੱਲੋਂ ‘ਪਾਤਰ’ ਐਵਾਰਡ ਦਾ ਐਲਾਨ

ਲੁਧਿਆਣਾ, 13 ਮਈ, ਪਰਦੀਪ ਸਿੰਘ: ਪੰਜਾਬ ਦੇ ਮਸ਼ਹੂਰ ਸਾਹਿਤਕਾਰ ਡਾਕਟਰ ਸੁਰਜੀਤ ਪਾਤਰ ਦਾ ਦੇਹਾਂਤ ਹੋ ਗਿਆ ਸੀ ਅਤੇ ਅੱਜ ਉਨ੍ਹਾਂ ਨੂੰ…
ਜੈਪੁਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, E-Mail ਰਾਹੀਂ ਮਿਲੀ ਧਮਕੀ

ਜੈਪੁਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, E-Mail…

ਜੈਪੁਰ, 13 ਮਈ 2024 : ਨਿਊਜ਼ ਏਜੰਸੀ ਪੀਟੀਆਈ ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਘੱਟੋ-ਘੱਟ…
ਕੈਨੇਡਾ ’ਚ ਵਿਦੇਸ਼ੀ ਨੌਜਵਾਨ ਕਾਮੇ ਸੰਘਰਸ਼ ਦੇ ਰਾਹ ‘ਤੇ, ਇਕ ਰੋਜ਼ਾ ਕੀਤੀ ਹੜਤਾਲ

ਕੈਨੇਡਾ ’ਚ ਵਿਦੇਸ਼ੀ ਨੌਜਵਾਨ ਕਾਮੇ ਸੰਘਰਸ਼ ਦੇ ਰਾਹ ‘ਤੇ,…

ਪ੍ਰਿੰਸ ਐਡਵਰਡ ਆਈਲੈਂਡ, 13 ਮਈ, ਪਰਦੀਪ ਸਿੰਘ: ਕੈਨੇਡਾ ਦੇ ਸੂਬੇ ਪ੍ਰਿੰਸ ਐਡਵਰਡ ਆਈਲੈਂਡ (ਪੀ. ਈ. ਆਈ.) ਵਿੱਚ ਸੈਂਕੜੇ ਕੱਚੇ ਵਿਦੇਸ਼ੀ ਕਾਮੇ…