ਕੰਜ਼ਰਵੇਟਿਵ ਸਰਕਾਰ ਆਉਣ ’ਤੇ ਬੰਦ ਹੋਣਗੀਆਂ ਟਰੂਡੋ ਸਰਕਾਰ ਦੀਆਂ ਯੋਜਨਾਵਾਂ!

ਕੰਜ਼ਰਵੇਟਿਵ ਸਰਕਾਰ ਆਉਣ ’ਤੇ ਬੰਦ ਹੋਣਗੀਆਂ ਟਰੂਡੋ ਸਰਕਾਰ ਦੀਆਂ ਯੋਜਨਾਵਾਂ!

ਔਟਵਾ, 19 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਟਰੂਡੋ ਸਰਕਾਰ ਦੇ ਬਜਟ ਨੂੰ ਕੈਨੇਡਾ ਦੇ ਭਵਿੱਖ ਵਾਸਤੇ ਖਤਰਾ ਕਰਾਰ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਫਾਰਮਾਕੇਅਰ ਵਰਗੀਆਂ ਨਵੀਆਂ ਯੋਜਨਾਵਾਂ ਦੀ ਪੁਨਰ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਫਾਰਮਾਕੇਅਰ ਲਾਗੂ ਹੋਣ ’ਤੇ ਪ੍ਰਾਈਵੇਟ ਡਰੱਗ ਇੰਸ਼ੋਰੈਂਸ ਖਤਮ ਹੋ ਸਕਦਾ ਹੈ ਅਤੇ ਕੈਨੇਡਾ ਵਾਸੀਆਂ ’ਤੇ ਟੈਕਸਾਂ ਦਾ ਭਾਰੀ ਭਰਕਮ ਬੋਝ ਵੀ ਪਵੇਗਾ। ਦੂਜੇ ਪਾਸੇ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਦੋਸ਼ ਲਾਇਆ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਗੁੰਮਰਾਹਕੁਨ ਪ੍ਰਚਾਰ ਕਰ ਕੇ ਲੋਕਾਂ ਵਿਚ ਡਰ ਫੈਲਾਉਣ ਦਾ ਯਤਨ ਕਰ ਰਹੇ ਹਨ।

ਪਿਅਰੇ ਪੌਇਲੀਐਵ ਨੇ ਕਿਹਾ, ਫਾਰਮਾਕੇਅਰ ਅਤੇ ਡੈਂਟਲ ਕੇਅਰ ਦੀ ਹੋਵੇਗੀ ਸਮੀਖਿਆ

ਰੇਡੀਓ ਕੈਨੇਡਾ ਨਾਲ ਇਕ ਇੰਟਰਵਿਊ ਦੌਰਾਨ ਪੌਇਲੀਐਵ ਨੂੰ ਜਦੋਂ ਪੁੱਛਿਆ ਗਿਆ ਕਿ ਪ੍ਰਧਾਨ ਮੰਤਰੀ ਚੁਣੇ ਜਾਣ ਦੀ ਸੂਰਤ ਵਿਚ ਬਜਟ ਨੂੰ ਸੰਤੁਲਤ ਕਰਨ ਲਈ ਉਹ ਕਿਹੜੇ ਖਰਚੇ ਘਟਾਉਣਗੇ ਤਾਂ ਉਹ ਸਪੱਸ਼ਟ ਜਵਾਬ ਨਾ ਦੇ ਸਕੇ। ਇਹ ਪੁੱਛੇ ਜਾਣ ਕਿ ਕੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਆਉਣ ’ਤੇ ਚਾਈਲਡ ਕੇਅਰ, ਡੈਂਟਲ ਕੇਅਰ ਅਤੇ ਫਾਰਮਾਕੇਅਰ ਰੱਦ ਕਰ ਦਿਤੇ ਜਾਣਗੇ ਤਾਂ ਉਨ੍ਹਾਂ ਯਕੀਨੀ ਤੌਰ ’ਤੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿਤੀ ਪਰ ਇਨ੍ਹਾਂ ਯੋਜਨਾਵਾਂ ਦੇ ਅਸਰਦਾਰ ਸਾਬਤ ਹੋਣ ’ਤੇ ਸਵਾਲ ਉਠਾਏ। ਪੌਇਲੀਐਵ ਦਾ ਕਹਿਣਾ ਸੀ ਕਿ ਕੈਨੇਡਾ ਵਾਸੀਆਂ ਨੂੰ ਕੰਮ ਵਾਲੀਆਂ ਥਾਵਾਂ ਤੋਂ ਪਹਿਲਾਂ ਹੀ ਦਵਾਈਆਂ ਦੀ ਕਵਰੇਜ ਮਿਲੀ ਹੋਈ ਹੈ ਜੋ ਸੰਭਾਵਤ ਤੌਰ ’ਤੇ ਲਿਬਰਲ ਸਰਕਾਰ ਵੱਲੋਂ ਲਿਆਂਦੀ ਫਾਰਮਾਕੇਅਰ ਯੋਜਨਾ ਤੋਂ ਬਿਹਤਰ ਨਤੀਜੇ ਦੇ ਰਹੀ ਹੈ। ਦੱਸ ਦੇਈਏ ਕਿ ਕਾਨਫਰੰਸ ਬੋਰਡ ਆਫ ਕੈਨੇਡਾ ਦੀ ਰਿਪੋਰਟ ਮੁਤਾਬਕ 2 ਕਰੋੜ 46 ਲੱਖ ਕੈਨੇਡੀਅਨ ਪਹਿਲਾਂ ਹੀ ਪ੍ਰਾਈਵੇਟ ਡਰੱਗ ਇੰਸ਼ੋਰੈਂਸ ਲੈ ਚੁੱਕੇ ਹਨ। ਇਸੇ ਦੌਰਾਨ ਸਿਟੀ ਨਿਊਜ਼ ਨਾਲ ਗੱਲ ਕਰਦਿਆਂ ਪਿਅਰੇ ਪੌਇਲੀਐਵ ਨੇ ਕਿਹਾ ਕਿ ਫਾਰਮਾਕੇਅਰ ਲਾਗੂ ਹੋਣ ’ਤੇ ਲੋਕਾਂ ਨੂੰ ਫੈਡਰਲ ਸਰਕਾਰ ਦੀ ਯੋਜਨਾ ਵਿਚ ਸ਼ਾਮਲ ਹੋਣ ਵਾਸਤੇ ਮਜਬੂਰ ਕੀਤਾ ਜਾਵੇਗਾ ਅਤੇ ਪ੍ਰਾਈਵੇਟ ਡਰੱਗ ਇੰਸ਼ੋਰੈਂਸ ’ਤੇ ਪਾਬੰਦੀ ਲੱਗ ਸਕਦੀ ਹੈ।

ਸਿਹਤ ਮੰਤਰੀ ਨੇ ਟੋਰੀ ਆਗੂ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ

ਡੈਂਟਲ ਕੇਅਰ ਯੋਜਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਦੰਦਾਂ ਦੇ ਡਾਕਟਰ ਸਰਕਾਰ ਦੀ ਯੋਜਨਾ ਵਿਚ ਸ਼ਾਮਲ ਹੋਣ ਵਾਸਤੇ ਰਾਜ਼ੀ ਹੀ ਨਹੀਂ। ਟਰੂਡੋ ਸਰਕਾਰ ਵੱਲੋਂ ਐਲਾਨੇ ਨੈਸ਼ਨਲ ਸਕੂਲ ਫੂਡ ਪ੍ਰੋਗਰਾਮ ਬਾਰੇ ਪੁੱਛੇ ਜਾਣ ’ਤੇ ਪੌਇਲੀਐਵ ਨੇ ਕਿਹਾ ਕਿ ਤੁਸੀ ਉਸ ਚੀਜ਼ ਨੂੰ ਖਤਮ ਨਹੀਂ ਕਰ ਸਕਦੇ ਜੋ ਜਿਸ ਦੀ ਕੋਈ ਹੋਂਦ ਹੀ ਨਹੀਂ। ਉਨ੍ਹਾਂ ਦਾਅਵਾ ਕੀਤਾ ਕਿ ਕੋਈ ਸਕੂਲ ਫੂਡ ਪ੍ਰੋਗਰਾਮ ਨਹੀਂ ਆਉਣਾ, ਸਿਰਫ ਇਸ ਯੋਜਨਾ ਬਾਰੇ ਬਿਆਨ ਹੀ ਜਾਰੀ ਕੀਤਾ ਗਿਆ ਹੈ। ਪੌਇਲੀਐਵ ਨੇ ਹਾਊਸ ਆਫ ਕਾਮਨਜ਼ ਵਿਚ ਵੀ ਫਾਰਮਾਕੇਅਰ ਅਤੇ ਡੈਂਟਲ ਕੇਅਰ ਦਾ ਮਸਲਾ ਉਠਾਇਆ। ਭਾਵੇਂ ਫਾਰਮਾਕੇਅਰ ਕਾਨੂੰਨ ਵਿਚ ਪ੍ਰਾਈਵੇਟ ਡਰੱਗ ਇੰਸ਼ੋਰੈਂਸ ’ਤੇ ਪਾਬੰਦੀ ਦਾ ਕੋਈ ਜ਼ਿਕਰ ਨਹੀਂ ਪਰ ਫਿਲਹਾਲ ਇਸ ਰਾਹੀਂ ਡਾਇਬਟੀਜ਼ ਦੀ ਦਵਾਈ ਅਤੇ ਕੌਂਟਰਾਸੈਪਟਿਵਜ਼ ਪਿਲਜ਼ ਹੀ ਦਿਤੀਆਂ ਜਾਣਗੀਆਂ। ਸਿਹਤ ਮੰਤਰੀ ਮਾਰਕ ਹੌਲੈਂਡ ਨੇ ਕਿਹਾ ਕਿ ਟੋਰੀ ਆਗੂ ਫਾਰਮਾਕੇਅਰ ਬਾਰੇ ਝੂਠ ਬੋਲ ਰਹੇ ਹਨ ਕਿਉਂਕਿ ਉਹ ਕੌਂਟਰਾਸੈਪਸ਼ਨ ਬਾਰੇ ਕੋਈ ਗੱਲ ਹੀ ਨਹੀਂ ਕਰਨਾ ਚਾਹੁੰਦੇ।

Related post

ਸੁਆਦ ਬਨਾਮ ਸਿਹਤ 

ਸੁਆਦ ਬਨਾਮ ਸਿਹਤ 

ਕਿਸੇ ਦਾ ਜਨਮ ਦਿਨ ਹੋਵੇ, ਵਿਆਹ ਸਮਾਗਮ ਹੋਵੇ ਜਾਂ ਕੋਈ ਹੋਰ ਸਮਾਗਮ, ਅੱਜ ਹਰ ਤਰ੍ਹਾਂ ਦੇ ਜਸ਼ਨਾਂ ਵਿੱਚ ‘ਫਾਸਟ ਫੂਡ’ ਦੀ…
ਕੇਜਰੀਵਾਲ ਵਲੋਂ ਪੰਜਾਬ ’ਚ ਚੋਣ ਪ੍ਰਚਾਰ ਤੇਜ਼

ਕੇਜਰੀਵਾਲ ਵਲੋਂ ਪੰਜਾਬ ’ਚ ਚੋਣ ਪ੍ਰਚਾਰ ਤੇਜ਼

ਚੰਡੀਗੜ੍ਹ, 17 ਮਈ, ਨਿਰਮਲ : ਜੇਲ੍ਹ ਤੋਂ ਅੰਤਰਿਮ ਜ਼ਮਾਨਤ ’ਤੇ ਆਏ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ।…
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਅੱਜ ਫੇਸਬੁੱਕ ਲਾਈਵ ਦੌਰਾਨ ਲੋਕਾਂ ਨਾਲ ਕਰਨਗੇ ਰਾਬਤਾ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਅੱਜ ਫੇਸਬੁੱਕ…

ਚੰਡੀਗੜ੍ਹ, 17 ਮਈ, ਨਿਰਮਲ: ਬੀਤੇ ਮਹੀਨੇ ਪਹਿਲੇ ਫੇਸਬੁੱਕ ਲਾਈਵ ਪ੍ਰੋਗਰਾਮ ਦੀ ਸਫ਼ਲਤਾ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ…