ਕੈਲਗਰੀ ਦੇ ਪੰਜਾਬੀ ਨੌਜਵਾਨ ਨੂੰ ਕੀਤਾ ਡਿਪੋਰਟ

ਕੈਲਗਰੀ ਦੇ ਪੰਜਾਬੀ ਨੌਜਵਾਨ ਨੂੰ ਕੀਤਾ ਡਿਪੋਰਟ

ਕੈਲਗਰੀ, 30 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਕੈਲਗਰੀ ਵਿਖੇ ਇਕ ਹਾਦਸੇ ਦੌਰਾਨ 2 ਔਰਤਾਂ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਏ ਬਿਪਨਜੀਤ ਗਿੱਲ ਨੂੰ ਭਾਰਤ ਡਿਪੋਰਟ ਕਰ ਦਿਤਾ ਗਿਆ ਹੈ। ਇਕ ਫੈਡਰਲ ਅਦਾਲਤ ਨੇ 26 ਸਾਲ ਦੇ ਬਿਪਨਜੀਤ ਗਿੱਲ ਦਾ ਇਹ ਦਾਅਵਾ ਮੰਨਣ ਤੋਂ ਨਾਂਹ ਕਰ ਦਿਤੀ ਕਿ ਭਾਰਤ ਪਰਤਣ ’ਤੇ ਉਸ ਦਾ ਵੱਡਾ ਨੁਕਸਾਨ ਹੋ ਸਕਦਾ ਹੈ ਜਿਥੇ ਉਸ ਦੀ ਮਾਨਸਿਕ ਬਿਮਾਰੀ ਦਾ ਇਲਾਜ ਮਿਲਣਾ ਸੰਭਵ ਨਹੀਂ ਹੋਵੇਗਾ।

ਸੜਕ ਹਾਦਸੇ ਦੌਰਾਨ 2 ਔਰਤਾਂ ਦੀ ਮੌਤ ਜ਼ਿੰਮੇਵਾਰ ਸੀ ਬਿਪਨਜੀਤ ਗਿੱਲ

ਜੱਜ ਸ਼ਿਰਜ਼ਾਦ ਅਹਿਮਦ ਨੇ ਬਿਪਨਜੀਤ ਗਿੱਲ ਦੀ ਦੂਜੀ ਦਲੀਲ ਵੀ ਰੱਦ ਕਰ ਦਿਤੀ ਕਿ ਉਸ ਦੀ ਸਜ਼ਾ ਦੋ ਸਾਲ ਤੋਂ ਇਕ ਦਿਨ ਘੱਟ ਬਣਦੀ ਹੈ ਜਿਸ ਦੇ ਮੱਦੇਨਜ਼ਰ ਇੰਮੀਗ੍ਰੇਸ਼ਨ ਐਕਟ ਉਸ ਉਤੇ ਲਾਗੂ ਨਹੀਂ ਹੁੰਦਾ। ਅਦਾਲਤ ਨੇ ਕਿਹਾ ਕਿ ਬਿਨੈਕਾਰ ਨੂੰ ਇਕ ਗੰਭੀਰ ਅਪਰਾਧ ਲਈ ਦੋਸ਼ੀ ਠਹਿਰਾਇਆ ਗਿਆ ਹੈ ਜਿਥੇ ਕੀਮਤੀ ਜਾਨਾ ਗਈਆਂ। ਪਰਵਾਰ ਆਪਣੇ ਮੈਂਬਰਾਂ ਨੂੰ ਹੁਣ ਕਦੇ ਨਹੀਂ ਵੇਖ ਸਕਣਗੇ। ਦੂਜੇ ਪਾਸੇ ਬਿਪਨਜੀਤ ਗਿੱਲ ਨਸ਼ਿਆਂ ਦੀ ਆਦਤ ਅਤੇ ਮਾਨਸਿਕ ਸਿਹਤ ਦੇ ਮਸਲਿਆਂ ਨਾਲ ਜੂਝ ਰਿਹਾ ਹੈ ਜਿਸ ਨੂੰ ਸਮਰੱਥ ਅਦਾਲਤ ਵੱਲੋਂ ਦੋਸ਼ੀ ਵੀ ਕਰਾਰ ਦਿਤਾ ਗਿਆ।

ਮਾਨਸਿਕ ਬਿਮਾਰੀ ਦਾ ਹਵਾਲਾ ਦਿੰਦਿਆਂ ਮੰਗੀ ਸੀ ਰਾਹਤ

ਇਥੇ ਦਸਣਾ ਬਣਦਾ ਹੈ ਕਿ ਬਿਪਨਜੀਤ ਗਿੱਲ 2016 ਵਿਚ ਸਟੱਡੀ ਵੀਜ਼ਾ ’ਤੇ ਕੈਨੇਡਾ ਆਇਆ ਸੀ ਅਤੇ 18 ਮਈ 2019 ਨੂੰ ਵਾਪਰੇ ਹਾਦਸੇ ਦੌਰਾਨ ਉਸ ਨੇ ਤੈਅਸ਼ੁਦਾ ਹੱਦ ਤੋਂ ਦੁੱਗਣੀ ਰਫਤਾਰ ਨਾਲ ਗੱਡੀ ਚਲਾਉਂਦਿਆਂ ਉਜ਼ਮਾ ਅਫਜ਼ਲ ਅਤੇ ਉਸ ਦੀ ਮਾਂ ਬਿਲਕੀਸ ਬੇਗਮ ਦੀ ਗੱਡੀ ਨੂੰ ਟੱਕਰ ਮਾਰ ਦਿਤੀ। ਗੱਡੀ ਵਿਚ ਸਵਾਰ ਇਕ ਹੋਰ ਸ਼ਖਸ ਵੀ ਗੰਭੀਰ ਜ਼ਖਮੀ ਹੋਇਆ ਪਰ ਉਸ ਦੀ ਜਾਨ ਬਚ ਗਈ।

Related post

ਕੈਨੇਡਾ ਵਿਚ ਧੋਖਾਧੜੀ ਕਰਨ ਵਾਲੀ ਔਰਤ ਨੂੰ 1.48 ਲੱਖ ਡਾਲਰ ਦੇ ਜੁਰਮਾਨੇ ਨਾਲ ਸੁਣਾਈ ਡੇਢ ਸਾਲ ਦੀ ਸਜ਼ਾ

ਕੈਨੇਡਾ ਵਿਚ ਧੋਖਾਧੜੀ ਕਰਨ ਵਾਲੀ ਔਰਤ ਨੂੰ 1.48 ਲੱਖ…

ਨਿਰਮਲ ਉਨਟਾਰੀਓ , 8 ਮਈ (ਰਾਜ ਗੋਗਨਾ)- ਭਾਰਤੀ ਅਕਸਰ ਪੜ੍ਹਾਈ ਜਾਂ ਕੰਮ ਕਰਨ ਲਈ ਕੈਨੇਡਾ ਜਾਂਦੇ ਸਮੇਂ ਧੋਖਾਧੜੀ ਦਾ ਸ਼ਿਕਾਰ ਹੋ…
ਕੈਨੇਡਾ ਕੱਟੜਪੰਥੀਆਂ ਨੁੂੰ ਪਨਾਹ ਦੇਣੀ ਬੰਦ ਕਰੇ : ਭਾਰਤ

ਕੈਨੇਡਾ ਕੱਟੜਪੰਥੀਆਂ ਨੁੂੰ ਪਨਾਹ ਦੇਣੀ ਬੰਦ ਕਰੇ : ਭਾਰਤ

ਨਵੀਂ ਦਿੱਲੀ, 8 ਮਈ, ਨਿਰਮਲ : ਕੈਨੇਡਾ ਵਿੱਚ ਚੱਲ ਰਹੇ ਭਾਰਤ ਵਿਰੋਧੀ ਪ੍ਰਦਰਸ਼ਨਾਂ ਨੂੰ ਲੈ ਕੇ ਭਾਰਤ ਨੇ ਇੱਕ ਵਾਰ ਫਿਰ…
ਨਿੱਝਰ ਹੱਤਿਆ ਕਾਂਡ ਦੀ ਜਾਂਚ 3 ਗ੍ਰਿਫਤਾਰੀਆਂ ਤੱਕ ਸੀਮਤ ਨਹੀਂ, ਜਾਂਚ ਹਾਲੇ ਵੀ ਜਾਰੀ : ਟਰੂਡੋ

ਨਿੱਝਰ ਹੱਤਿਆ ਕਾਂਡ ਦੀ ਜਾਂਚ 3 ਗ੍ਰਿਫਤਾਰੀਆਂ ਤੱਕ ਸੀਮਤ…

ਕੈਨੇਡਾ ਸਾਡੀ ਸਭ ਤੋਂ ਵੱਡੀ ਸਮੱਸਿਆ : ਜੈਸ਼ੰਕਰ ਔਟਵਾ, 6 ਮਈ,ਨਿਰਮਲ : ਹਰਦੀਪ ਸਿੰਘ ਨਿੱਝਰ ਹੱਤਿਆ ਕਾਂਡ ਵਿਚ 3 ਭਾਰਤੀਆਂ ਦੀ…