Begin typing your search above and press return to search.

ਇਜ਼ਰਾਇਲ ਵੱਲੋਂ ਲੈਬਨਾਨ 'ਤੇ ਚਿਟੇ ਫ਼ਾਸਫ਼ੋਰਸ ਨਾਲ਼ ਹਮਲਾ, 'ਹਿਊਮਨ ਰਾਈਟਸ ਵਾਚ' ਨੇ ਲਾਏ ਗੰਭੀਰ ਦੋਸ਼

ਪੱਛਮੀ ਏਸ਼ੀਆ ਵਿੱਚ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਇਸੇ ਦੌਰਾਨ 'ਹਿਊਮਨ ਰਾਈਟਸ ਵਾਚ' ਨੇ ਦੱਖਣੀ ਲੇਬਨਾਨ ਵਿੱਚ ਰਿਹਾਇਸ਼ੀ ਇਲਾਕਿਆਂ ਉੱਤੇ ਅੱਗ ਲਗਾਉਣ ਵਾਲੇ ਹਥਿਆਰਾਂ ਦੀ ਵਰਤੋਂ ਦੀ ਪੁਸ਼ਟੀ ਕੀਤੀ ਹੈ

ਇਜ਼ਰਾਇਲ ਵੱਲੋਂ ਲੈਬਨਾਨ ਤੇ ਚਿਟੇ ਫ਼ਾਸਫ਼ੋਰਸ ਨਾਲ਼ ਹਮਲਾ, ਹਿਊਮਨ ਰਾਈਟਸ ਵਾਚ ਨੇ ਲਾਏ ਗੰਭੀਰ ਦੋਸ਼
X

mehtabmasih@gmail.comBy : [email protected]

  |  9 March 2026 4:20 PM IST

  • whatsapp
  • Telegram

ਰਿਹਾਇਸ਼ੀ ਇਲਾਕਿਆਂ 'ਤੇ ਕੀਤਾ ਗਿਆ ਘਾਤਕ ਹਮਲਾ

ਬੇਰੂਤ, ਲੈਬਨਾਨ: ਪੱਛਮੀ ਏਸ਼ੀਆ ਵਿੱਚ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਇਸੇ ਦੌਰਾਨ 'ਹਿਊਮਨ ਰਾਈਟਸ ਵਾਚ' ਨੇ ਦੱਖਣੀ ਲੇਬਨਾਨ ਵਿੱਚ ਰਿਹਾਇਸ਼ੀ ਇਲਾਕਿਆਂ ਉੱਤੇ ਅੱਗ ਲਗਾਉਣ ਵਾਲੇ ਹਥਿਆਰਾਂ ਦੀ ਵਰਤੋਂ ਦੀ ਪੁਸ਼ਟੀ ਕੀਤੀ ਹੈ।

ਹਿਊਮਨ ਰਾਈਟਸ ਵਾਚ ਨੇ ਅੱਜ ਕਿਹਾ, ਇਜ਼ਰਾਈਲੀ ਫੌਜ ਨੇ ਬੀਤੀ 3 ਮਾਰਚ ਨੂੰ ਦੱਖਣੀ ਲੇਬਨਾਨ ਦੇ ਯੋਹਮੋਰ ਸ਼ਹਿਰ ਵਿੱਚ ਘਰਾਂ ਉੱਤੇ ਤੋਪਖਾਨੇ ਨਾਲ ਚੱਲਣ ਵਾਲੇ ਚਿੱਟੇ ਫਾਸਫੋਰਸ ਦੀ ਅਸਲੇ ਵਜੋਂ ਵਰਤੋਂ ਕੀਤੀ।

ਦੁਨੀਆ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਾਲ਼ ਸਬੰਧਤ ਮੁੱਦਿਆਂ ਉਤੇ ਚੌਕਸ ਨਜ਼ਰ ਰੱਖਣ ਵਾਲ਼ੀ ਇਸ ਜੱਥੇਬੰਦੀ ਨੇ ਸੱਤ ਤਸਵੀਰਾਂ ਦੀ ਪੁਸ਼ਟੀ ਕੀਤੀ ਹੈ। ਉਹ ਜਗ੍ਹਾ ਵੀ ਵਿਖਾਈ ਗਈ ਹੈ, ਜਿੱਥੇ ਲੈਬਨਾਨ ਦੇ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ ਉਤੇ ਇਜ਼ਰਾਈਲ ਵੱਲੋਂ ਚਿੱਟਾ ਫਾਸਫੋਰਸ ਗੋਲ਼ੀ–ਸਿੱਕੇ ਵਾਂਗ ਸੁੱਟਿਆ ਗਿਆ। ਉਸ ਖੇਤਰ ਵਿੱਚ ਘੱਟੋ-ਘੱਟ ਦੋ ਘਰਾਂ ਅਤੇ ਇੱਕ ਕਾਰ ਨੂੰ ਅੱਗ ਲੱਗੀ ਵਿਖਾਈ ਗਈ ਹੈ।

ਹਿਊਮਨ ਰਾਈਟਸ ਵਾਚ ਦੇ ਲੈਬਨਾਨ ਖੋਜਕਾਰ ਰਾਮਜ਼ੀ ਕੈਸ ਨੇ ਕਿਹਾ, "ਇਜ਼ਰਾਈਲੀ ਫੌਜ ਦੁਆਰਾ ਰਿਹਾਇਸ਼ੀ ਇਲਾਕਿਆਂ ਉੱਤੇ ਚਿੱਟੇ ਫਾਸਫੋਰਸ ਦੀ ਗੈਰ-ਕਾਨੂੰਨੀ ਵਰਤੋਂ ਬਹੁਤ ਚਿੰਤਾਜਨਕ ਹੈ ਅਤੇ ਨਾਗਰਿਕਾਂ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।"

ਉਨ੍ਹਾਂ ਕਿਹਾ, "ਚਿੱਟੇ ਫਾਸਫੋਰਸ ਦੇ ਅਸਰ ਬਹੁਤ ਘਾਤਕ ਸਿੱਧ ਹੁੰਦੇ ਹਨ। ਅਜਿਹੇ ਹਮਲਿਆਂ ਦੌਰਾਨ ਮੌਤ ਹੋਣੀ ਸੁਭਾਵਕ ਹੈ।"

ਵ੍ਹਾਈਟ ਫਾਸਫੋਰਸ ਇੱਕ ਰਸਾਇਣਕ ਪਦਾਰਥ ਹੈ ਜੋ ਤੋਪਖਾਨੇ ਦੇ ਗੋਲਿਆਂ, ਬੰਬਾਂ ਅਤੇ ਰਾਕੇਟਾਂ ਵਿੱਚ ਵਰਤਿਆ ਜਾਂਦਾ ਹੈ। ਇਸ ਨੂੰ ਆਕਸੀਜਨ ਦੇ ਸੰਪਰਕ ਵਿੱਚ ਆਉਣ 'ਤੇ ਅੱਗ ਲੱਗ ਜਾਂਦੀ ਹੈ। ਇਹ ਘਰਾਂ, ਖੇਤਾਂ ਅਤੇ ਹੋਰ ਨਾਗਰਿਕ ਢਾਂਚਿਆਂ ਵਿੱਚ ਅੱਗ ਦਾ ਕਾਰਨ ਬਣ ਸਕਦਾ ਹੈ। ਅੰਤਰਰਾਸ਼ਟਰੀ ਮਾਨਵਤਾਵਾਦੀ ਕਾਨੂੰਨ ਤਹਿਤ, ਆਬਾਦੀ ਵਾਲੇ ਖੇਤਰਾਂ ਵਿੱਚ ਏਅਰਬਰਸਟ ਚਿੱਟੇ ਫਾਸਫੋਰਸ ਦੀ ਵਰਤੋਂ ਦੀ ਬਾਸ਼ਰਤ ਮਨਾਹੀ ਹੈ।

ਚਿੱਟੇ ਫਾਸਫੋਰਸ ਦੀ ਵਰਤੋਂ ਕਈ ਫੌਜੀ ਉਦੇਸ਼ਾਂ ਲਈ ਕੀਤੀ ਜਾਂਦੀ ਹੈ, ਜਿਸ ਵਿੱਚ ਧੂੰਏਂ ਦੀਆਂ ਸਕਰੀਨਾਂ ਬਣਾਉਣਾ, ਨਿਸ਼ਾਨੇ ਲਗਾਉਣਾ, ਸੰਕੇਤ ਦੇਣਾ, ਜਾਂ ਦੁਸ਼ਮਣ ਦੇ ਕਰਮਚਾਰੀਆਂ ਅਤੇ ਉਪਕਰਣਾਂ 'ਤੇ ਹਮਲਾ ਕਰਨਾ ਸ਼ਾਮਲ ਹੈ। ਹਾਲਾਂਕਿ, ਆਬਾਦੀ ਵਾਲੇ ਖੇਤਰਾਂ ਵਿੱਚ ਇਸ ਦੀ ਵਰਤੋਂ ਗੰਭੀਰ ਚਿੰਤਾਵਾਂ ਪੈਦਾ ਕਰਦੀ ਹੈ। ਹਵਾ ਦੇ ਦਬਾਅ ਨਾਲ਼ ਇਸ ਨੂੰ ਦੁਸ਼ਮਣ ਉਤੇ ਸੁੱਟਿਆ ਜਾਂਦਾ ਹੈ ਤੇ ਇਸ ਨਾਲ਼ ਕੋਈ ਧਮਾਕਾ ਨਹੀਂ ਹੁੰਦਾ ਪਰ ਇਹ ਚਿੱਟੀ ਫ਼ਾਸਫ਼ੋਰਸ ਜਿੱਥੇ ਵੀ ਡਿਗਦੀ ਹੈ, ਉਸ ਨੂੰ ਪੂਰੀ ਤਰ੍ਹਾਂ ਸਾੜ ਦਿੰਦੀ ਹੈ।

ਇਹ ਦੋਸ਼ ਮਹੱਤਵਪੂਰਨ ਬਣ ਗਏ ਹਨ ਕਿਉਂਕਿ ਇਜ਼ਰਾਈਲ ਨੇ ਵੀਰਵਾਰ ਨੂੰ ਬੇਰੂਤ ਦੇ ਦੱਖਣੀ ਉਪਨਗਰਾਂ ਦੇ ਨਿਵਾਸੀਆਂ ਨੂੰ ਛੱਡਣ ਦੀ ਚੇਤਾਵਨੀ ਦਿੱਤੀ ਸੀ। ਇਜ਼ਰਾਇਲ ਨੇ ਰਾਜਧਾਨੀ ਦੇ ਚਾਰ ਵੱਡੇ ਜ਼ਿਲ੍ਹਿਆਂ ਨੂੰ ਦਰਸਾਉਂਦੇ ਇੱਕ ਨਕਸ਼ਾ ਵੀ ਸਾਂਝਾ ਕੀਤਾ, ਜਿਸ ਵਿੱਚ ਨਾਗਰਿਕਾਂ ਨੂੰ ਛੱਡਣ ਲਈ ਨਿਰਦੇਸ਼ ਦਿੱਤੇ ਗਏ ਸਨ।

ਘੱਟੋ ਘੱਟ 2 ਸਾਲ ਪਹਿਲਾਂ ਗਾਜ਼ਾ ਅਤੇ ਲੇਬਨਾਨ ਵਿੱਚ ਆਪਣੇ ਫੌਜੀ ਕਾਰਵਾਈਆਂ ਵਿੱਚ ਚਿੱਟੇ ਫਾਸਫੋਰਸ ਹਥਿਆਰਾਂ ਦੀ ਵਰਤੋਂ ਕਰਨ ਦੇ ਦੋਸ਼ ਇਜ਼ਰਾਈਲ ਦੇ ਵਿਰੁੱਧ ਹਿਊਮਨ ਰਾਈਟਸ ਵਾਚ ਦੁਆਰਾ ਲਗਾਏ ਗਏ ਹਨ।

Next Story
ਤਾਜ਼ਾ ਖਬਰਾਂ
Share it