Begin typing your search above and press return to search.

ਕਰਨ ਔਜਲਾ ਨੇ ਆਟੋ–ਰਿਕਸ਼ਾ ਰਾਹੀਂ ਮੁੰਬਈ ਦੀ ਕੀਤੀ ਸੈਰ, ਦੋ ਆਟੋ–ਰਿਕਸ਼ਾ ਡਰਾਇਵਰਾਂ ਦੇ ਭਰੇ ਪੁਰਾਣੇ ਚਲਾਨ

Karan Aujla travelled around Mumbai by auto-rickshaw, filled with old challans from two auto-rickshaw drivers

ਕਰਨ ਔਜਲਾ ਨੇ ਆਟੋ–ਰਿਕਸ਼ਾ ਰਾਹੀਂ ਮੁੰਬਈ ਦੀ ਕੀਤੀ ਸੈਰ, ਦੋ ਆਟੋ–ਰਿਕਸ਼ਾ ਡਰਾਇਵਰਾਂ ਦੇ ਭਰੇ ਪੁਰਾਣੇ ਚਲਾਨ
X

mehtabmasih@gmail.comBy : [email protected]

  |  2 March 2026 6:27 PM IST

  • whatsapp
  • Telegram

ਵਿਡੀਓ ਹੋ ਰਹੀ ਤੇਜ਼ੀ ਨਾਲ਼ ਵਾਇਰਲ, ਡਰਾਇਵਰ ਡਾਢੇ ਖ਼ੁਸ਼

ਮੁੰਬਈ: ਪੰਜਾਬੀ ਗਾਇਕ ਕਰਨ ਔਜਲਾ ਇਸ ਵੇਲੇ ਭਾਰਤ ਦੇ ਵੱਖੋ–ਵੱਖਰੇ ਸ਼ਹਿਰਾਂ 'ਚ ਆਪਣੇ ਸ਼ੋਅ ਕਰ ਰਹੇ ਹਨ। ਨਵੀਂ ਦਿੱਲੀ 'ਚ ਉਨ੍ਹਾਂ ਦੀ ਮੁਹਿੰਮ 'ਪੀ–ਪੌਪ ਕਲਚਰ' ਅਧੀਨ ਹੋਇਆ ਸ਼ੋਅ ਡਾਢਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਹੁਣ ਉਨ੍ਹਾਂ ਦੀ ਇੱਕ ਵਿਡੀਓ ਬੜੀ ਤੇਜ਼ੀ ਨਾਲ਼ ਵਾਇਰਲ ਹੋ ਰਹੀ ਹੈ। ਇਸ ਵਿਡੀਓ 'ਚ ਉਹ ਇੱਕ ਆਟੋ–ਰਿਕਸ਼ਾ ਰਾਹੀਂ ਮੁੰਬਈ ਦੀਆਂ ਸੜਕਾਂ ਉਤੇ ਘੁੰਮਦੇ ਵਿਖਾਈ ਦਿੰਦੇ ਹਨ।

ਉਨ੍ਹਾਂ ਦੇ ਆਟੋ–ਰਿਕਸ਼ਾ ਨੂੰ ਇੱਕ ਨਾਕੇ ਉਤੇ ਮੁੰਬਈ ਪੁਲਿਸ ਦਾ ਇੱਕ ਅਧਿਕਾਰੀ ਰੋਕ ਲੈਂਦਾ ਹੈ। ਆਟੋ–ਰਿਕਸ਼ਾ ਡਰਾਇਵਰ ਨੂੰ ਉਸ ਦੇ ਪਹਿਲੇ ਚਲਾਨ ਦੇ 17 ਹਜ਼ਾਰ ਰੁਪਏ ਭਰਨ ਲਈ ਕਿਹਾ ਜਾਂਦਾ ਹੈ। ਉਸ ਨੂੰ ਇਹ ਵੀ ਆਖ ਦਿੱਤਾ ਜਾਂਦਾ ਹੈ ਕਿ ਜਦੋਂ ਤੱਕ ਉਹ ਪਹਿਲਾ ਭੁਗਤਾਨ ਨਹੀਂ ਕਰੇਗਾ, ਤਦ ਤੱਕ ਉਸ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ।

ਅਜਿਹੀ ਹਾਲਤ 'ਚ ਪਿਛਲੀ ਸੀਟ ਉਤੇ ਬੈਠੇ ਕਰਨ ਔਜਲਾ ਆਪਣੇ ਸਹਾਇਕ ਨੂੰ ਆਖਦੇ ਹਨ ਕਿ ਉਹ ਪੁਰਾਣੇ ਚਲਾਨ ਦੇ 17 ਹਜ਼ਾਰ ਰੁਪਏ ਅਦਾ ਕਰ ਦੇਵੇ। ਕਰਨ ਔਜਲਾ ਆਖਦੇ ਹਨ ਕਿ ਇੰਝ ਵਿਚਰਨਾ ਬਹੁਤ ਵਧੀਆ ਲਗਦਾ ਹੈ।

ਇੰਨੇ ਨੂੰ ਇੱਕ ਹੋਰ ਆਟੋ–ਰਿਕਸ਼ਾ ਡਰਾਇਵਰ ਉਨ੍ਹਾਂ ਨੂੰ ਆ ਕੇ ਬੇਨਤੀ ਕਰਦਾ ਹੈ ਕਿ ਜੇ ਉਸ ਦੇ ਵੀ ਬਕਾਇਆ ਖੜ੍ਹੇ ਚਲਾਨ ਦੇ ਚਾਰ–ਪੰਜ ਹਜ਼ਾਰ ਰੁਪਏ ਭਰ ਦਿੱਤੇ ਜਾਣ, ਤਾਂ ਉਸ ਦਾ ਬਾਕੀ ਜੁਰਮਾਨਾ ਮਾਫ਼ ਹੋ ਜਾਵੇਗਾ ਅਤੇ ਉਸ ਦਾ ਆਟੋ–ਰਿਕਸ਼ਾ ਛੁੱਟ ਜਾਵੇਗਾ।

ਤਦ ਕਰਨ ਔਜਲਾ ਨੇ ਉਸ ਦਾ ਜੁਰਮਾਨਾ ਵੀ ਤੁਰੰਤ ਭਰਨ ਦੀ ਹਦਾਇਤ ਆਪਣੇ ਸਹਾਇਕ ਨੂੰ ਜਾਰੀ ਕਰ ਦਿੱਤੀ। ਉਹ ਡਰਾਇਵਰ ਤਦ ਬਹੁਤ ਖ਼ੁਸ਼ ਹੁੰਦਾ ਹੈ। ਉਸ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਹਿੰਦਾ। ਉਹ ਕਰਨ ਔਜਲਾ ਦਾ ਸ਼ੁਕਰੀਆ ਅਦਾ ਕਰਦਿਆਂ ਉਨ੍ਹਾਂ ਨੂੰ ਗਲ਼ ਨਾਲ਼ ਲਾਉਂਦਾ ਹੈ।

ਉਨ੍ਹਾਂ ਦੀ ਇਸ ਵਿਡੀਓ ਉਤੇ ਬਹੁਤ ਹੀ ਹਾਂ–ਪੱਖੀ ਪ੍ਰਤੀਕਰਮ ਆ ਰਹੇ ਹਨ। ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਉਦਯੋਗ 'ਚ ਸਰਗਰਮ ਹਨ। ਉਹ ਆਪਣੇ ਹਿੱਟ ਗੀਤਾਂ ਨਾਲ਼ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਦੇ ਆ ਰਹੇ ਹਨ। ਸੋਸ਼ਲ ਮੀਡੀਆ ਉਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਬਹੁਤ ਜ਼ਿਆਦਾ ਗਿਣਤੀ ਹੈ। ਉਨ੍ਹਾਂ ਨੂੰ ਅਕਸਰ ਪਿਆਰ ਨਾਲ਼ 'ਗੀਤਾਂ ਦੀ ਮਸ਼ੀਨ' ਵੀ ਆਖਿਆ ਜਾਂਦਾ ਹੈ।

Next Story
ਤਾਜ਼ਾ ਖਬਰਾਂ
Share it