Begin typing your search above and press return to search.

ਸੁਨੀਤਾ ਵਿਲੀਅਮਸ ਦੀ ਤੀਜੀ ਪੁਲਾੜ ਯਾਤਰਾ ਟਲ਼ੀ

ਵਾਸ਼ਿੰਗਟਨ, 7 ਮਈ, ਨਿਰਮਲ : ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿੱਚ ਰਿਕਾਰਡ 322 ਦਿਨ ਬਿਤਾਏ ਹਨ ਅਤੇ ਸਭ ਤੋਂ ਵੱਧ ਘੰਟੇ ਸਪੇਸਵਾਕ ਕਰਨ ਵਾਲੀ ਮਹਿਲਾ ਵਿਗਿਆਨੀ ਹੋਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਵਿਲੀਅਮਜ਼ ਪਹਿਲੀ ਵਾਰ 9 ਦਸੰਬਰ 2006 ਨੂੰ ਪੁਲਾੜ ਵਿੱਚ ਗਈ ਸੀ ਅਤੇ 22 ਜੂਨ 2007 ਤੱਕ ਪੁਲਾੜ ਵਿੱਚ ਰਹੀ। ਭਾਰਤੀ ਮੂਲ ਦੀ ਪੁਲਾੜ […]

ਸੁਨੀਤਾ ਵਿਲੀਅਮਸ ਦੀ ਤੀਜੀ ਪੁਲਾੜ ਯਾਤਰਾ ਟਲ਼ੀ
X

Editor EditorBy : Editor Editor

  |  7 May 2024 6:31 AM IST

  • whatsapp
  • Telegram


ਵਾਸ਼ਿੰਗਟਨ, 7 ਮਈ, ਨਿਰਮਲ : ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿੱਚ ਰਿਕਾਰਡ 322 ਦਿਨ ਬਿਤਾਏ ਹਨ ਅਤੇ ਸਭ ਤੋਂ ਵੱਧ ਘੰਟੇ ਸਪੇਸਵਾਕ ਕਰਨ ਵਾਲੀ ਮਹਿਲਾ ਵਿਗਿਆਨੀ ਹੋਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਵਿਲੀਅਮਜ਼ ਪਹਿਲੀ ਵਾਰ 9 ਦਸੰਬਰ 2006 ਨੂੰ ਪੁਲਾੜ ਵਿੱਚ ਗਈ ਸੀ ਅਤੇ 22 ਜੂਨ 2007 ਤੱਕ ਪੁਲਾੜ ਵਿੱਚ ਰਹੀ।

ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਦੀ ਤੀਜੀ ਪੁਲਾੜ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ। ਦਰਅਸਲ, ਤਕਨੀਕੀ ਖਰਾਬੀ ਕਾਰਨ ਟੇਕਆਫ ਤੋਂ 90 ਮਿੰਟ ਪਹਿਲਾਂ ਮਿਸ਼ਨ ਨੂੰ ਰੋਕਣ ਦਾ ਫੈਸਲਾ ਕੀਤਾ ਗਿਆ ਸੀ। ਨਵੀਂ ਲਾਂਚਿੰਗ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।

ਸੁਨੀਤਾ ਵਿਲੀਅਮਸ ਮੰਗਲਵਾਰ ਨੂੰ ਤੀਜੀ ਵਾਰ ਪੁਲਾੜ ਯਾਤਰਾ ’ਤੇ ਜਾਣ ਵਾਲੀ ਸੀ। ਸੁਨੀਤਾ ਨੇ ਕੇਪ ਕੌਰਨਵਾਲ, ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਰਾਹੀਂ ਭਾਰਤੀ ਸਮੇਂ ਅਨੁਸਾਰ ਸਵੇਰੇ 8.04 ਵਜੇ ਉਡਾਣ ਭਰਨੀ ਸੀ। ਹਾਲਾਂਕਿ, ਟੇਕਆਫ ਤੋਂ 90 ਮਿੰਟ ਪਹਿਲਾਂ, ਵਿਗਿਆਨੀਆਂ ਨੇ ਪੁਲਾੜ ਯਾਨ ਦੇ ਆਕਸੀਜਨ ਵਾਲਵ ਵਿੱਚ ਤਕਨੀਕੀ ਖਰਾਬੀ ਦਾ ਪਤਾ ਲਗਾਇਆ, ਜਿਸ ਕਾਰਨ ਉਡਾਣ ਨੂੰ ਰੋਕ ਦਿੱਤਾ ਗਿਆ। ਸੁਨੀਤਾ ਵਿਲੀਅਮਸ ਦੇ ਨਾਲ ਨਾਸਾ ਦੇ ਵਿਗਿਆਨੀ ਬੈਰੀ ਵਿਲਮੋਰ ਵੀ ਬੋਇੰਗ ਦੇ ਪੁਲਾੜ ਯਾਨ ਵਿੱਚ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਜਾਣ ਵਾਲੇ ਸੀ।

ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿੱਚ ਰਿਕਾਰਡ 322 ਦਿਨ ਬਿਤਾਏ ਹਨ ਅਤੇ ਸਭ ਤੋਂ ਵੱਧ ਘੰਟੇ ਸਪੇਸਵਾਕ ਕਰਨ ਵਾਲੀ ਮਹਿਲਾ ਵਿਗਿਆਨੀ ਹੋਣ ਦਾ ਰਿਕਾਰਡ ਆਪਣੇ ਨਾਂ ਕੀਤਾ ਹੈ। ਵਿਲੀਅਮਜ਼ ਪਹਿਲੀ ਵਾਰ 9 ਦਸੰਬਰ 2006 ਨੂੰ ਪੁਲਾੜ ਵਿੱਚ ਗਈ ਸੀ ਅਤੇ 22 ਜੂਨ 2007 ਤੱਕ ਪੁਲਾੜ ਵਿੱਚ ਰਹੀ। ਸੁਨੀਤਾ ਵਿਲੀਅਮਜ਼ ਨੇ ਰਿਕਾਰਡ 29 ਘੰਟੇ 17 ਮਿੰਟ ਤੱਕ ਚਾਰ ਵਾਰ ਸਪੇਸਵਾਕ ਕੀਤੀ ਸੀ। ਇਸ ਤੋਂ ਬਾਅਦ ਸੁਨੀਤਾ ਵਿਲੀਅਮਜ਼ 14 ਜੁਲਾਈ 2012 ਨੂੰ ਦੂਜੀ ਵਾਰ ਪੁਲਾੜ ਯਾਤਰਾ ’ਤੇ ਗਈ ਅਤੇ 18 ਨਵੰਬਰ 2012 ਤੱਕ ਪੁਲਾੜ ’ਚ ਰਹੀ। 59 ਸਾਲਾ ਸੁਨੀਤਾ ਵਿਲੀਅਮਜ਼ ਨੇ ਕਿਹਾ ਕਿ ਉਡਾਣ ਤੋਂ ਪਹਿਲਾਂ ਉਹ ਥੋੜੀ ਘਬਰਾਈ ਹੋਈ ਸੀ, ਪਰ ਨਵੇਂ ਪੁਲਾੜ ਯਾਨ ਵਿੱਚ ਉਡਾਣ ਭਰਨ ਨੂੰ ਲੈ ਕੇ ਵੀ ਉਤਸ਼ਾਹਿਤ ਸੀ। ਵਿਲੀਅਮਜ਼ ਨੇ ਕਿਹਾ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਉਸ ਲਈ ਦੂਜੇ ਘਰ ਵਾਂਗ ਹੈ।

Next Story
ਤਾਜ਼ਾ ਖਬਰਾਂ
Share it