ਬਾਘਾ ਪੁਰਾਣਾ 'ਚ ਸਰਪੰਚ ਦਾ ਕਤਲ, ਫ਼ਾਰਚੂਨਰ 'ਤੇ ਵਰ੍ਹਾਈਆਂ ਗਈਆਂ ਅੰਨ੍ਹੇਵਾਹ ਗੋਲ਼ੀਆਂ
ਬਾਘਾਪੁਰਾਣਾ 'ਚ ਦਿਨ–ਦਿਹਾੜੇ ਪਿੰਡ ਪੱਤੋ ਹੀਰਾ ਸਿੰਘ ਦੇ ਸਰਪੰਚ ਦਾ ਕਤਲ ਹੋ ਗਿਆ ਹੈ। ਅਣਪਛਾਤੇ ਹਮਲਾਵਰਾਂ ਨੇ ਸਰਪੰਚ ਦੀ ਫ਼ਾਰਚੂਨਰ ਗੱਡੀ 'ਤੇ ਅਚਾਨਕ ਹੀ ਅੰਨ੍ਹੇਵਾਹ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ

By : [email protected]
ਪੁਲਿਸ ਵੱਲੋਂ ਕਤਲ ਕਾਂਡ ਦੀ ਜਾਂਚ ਸ਼ੁਰੂ
ਬਾਘਾਪੁਰਾਣਾ: ਬਾਘਾਪੁਰਾਣਾ 'ਚ ਦਿਨ–ਦਿਹਾੜੇ ਪਿੰਡ ਪੱਤੋ ਹੀਰਾ ਸਿੰਘ ਦੇ ਸਰਪੰਚ ਦਾ ਕਤਲ ਹੋ ਗਿਆ ਹੈ। ਅਣਪਛਾਤੇ ਹਮਲਾਵਰਾਂ ਨੇ ਸਰਪੰਚ ਦੀ ਫ਼ਾਰਚੂਨਰ ਗੱਡੀ 'ਤੇ ਅਚਾਨਕ ਹੀ ਅੰਨ੍ਹੇਵਾਹ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ।
ਸ਼ੁੱਕਰਵਾਰ ਦੁਪਹਿਰ ਵੇਲੇ ਹਮਲਾਵਰ ਇੱਕ ਹੋਰ ਗੱਡੀ 'ਚ ਸਵਾਰ ਹੋ ਕੇ ਆਏ ਸਨ। ਚਸ਼ਮਦੀਦ ਗਵਾਹਾਂ ਮੁਤਾਬਕ ਹਮਲਾਵਰ ਮਿੱਥ ਕੇ ਆਏ ਜਾਪਦੇ ਸਨ। ਕਿਉਂਕਿ ਉਨ੍ਹਾਂ ਨੇ ਗੱਡੀ ਉਤੇ ਗੋਲ਼ੀਆਂ ਦਾ ਮੀਂਹ ਵਰ੍ਹਾ ਕੇ ਸਰਪੰਚ ਹਰਵਿੰਦਰ ਸਿੰਘ ਹੈਪੀ ਨੂੰ ਮੌਕੇ ਉਤੇ ਹੀ ਮੌਤ ਦੇ ਘਾਟ ਉਤਾਰ ਦਿੱਤਾ।
ਨੌਜਵਾਨ ਸਰਪੰਚ ਦਾ ਬਾਘਾਪੁਰਾਣਾ 'ਚ ਆਪਣਾ ਇੱਕ ਜਿੰਮ ਸੀ। ਪੁਲਿਸ ਨੇ ਇਸ ਕਤਲ ਕਾਂਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੋਗਾ ਦੇ SSP ਅਜੇ ਗਾਂਧੀ ਨੇ ਕਿਹਾ ਕਿ ਇਹ ਮਾਮਲਾ ਮੁਢਲੀ ਨਜ਼ਰੇ ਕਿਸੇ ਆਪਸੀ ਰੰਜਿਸ਼ ਦਾ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਾਤਲਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
ਹਮਲਾਵਰਾਂ ਦੀ ਤਲਾਸ਼ ਵਿੱਚ ਪੁਲਿਸ ਦੀਆਂ ਵੱਖੋ–ਵੱਖਰੀਆਂ ਟੀਮਾਂ ਨੂੰ ਕਈ ਪਾਸੇ ਰਵਾਨਾ ਕਰ ਦਿੱਤਾ ਗਿਆ ਹੈ।


