Begin typing your search above and press return to search.

"ਜਿਸ ਦਾ ਖੇਤ ਉਸ ਦੀ ਰੇਤ" ਨੀਤੀ ਤਹਿਤ ਅਜਨਾਲਾ ਵਿੱਚ ਰੇਤ ਕੱਢਣ ਦਾ ਕੰਮ ਸ਼ੁਰੂ

ਹਲਕਾ ਅਜਨਾਲਾ ਵਿੱਚ ਹੜ੍ਹ ਕਾਰਨ ਖੇਤਾਂ ਵਿੱਚ ਪਈ ਰੇਤ ਨੂੰ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ "ਜਿਸ ਦਾ ਖੇਤ ਉਸ ਦੀ ਰੇਤ" ਨੀਤੀ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੇਤ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਪਿੰਡ ਮਾਛੀਵਾਲ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਹੋਈ। ਰਾਜਸਭਾ ਮੈਂਬਰ ਰਾਘਵ ਚੱਢਾ ਦੇ ਐਮਪੀ ਫੰਡ ਨਾਲ ਖਰੀਦੀ ਗਈ ਜੇਸੀਬੀ ਅਤੇ ਟਰੈਕਟਰ ਟਰਾਲੀ ਦੀ ਸਹਾਇਤਾ ਨਾਲ ਇਹ ਰੇਤ ਇਕੱਠੀ ਕੀਤੀ ਗਈ ਅਤੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਵੇਚੀ ਗਈ।

ਜਿਸ ਦਾ ਖੇਤ ਉਸ ਦੀ ਰੇਤ ਨੀਤੀ ਤਹਿਤ ਅਜਨਾਲਾ ਵਿੱਚ ਰੇਤ ਕੱਢਣ ਦਾ ਕੰਮ ਸ਼ੁਰੂ
X

Makhan shahBy : Makhan shah

  |  18 Sept 2025 1:32 PM IST

  • whatsapp
  • Telegram

ਅੰਮ੍ਰਿਤਸਰ (ਵਿਵੇਕ ਕੁਮਾਰ): ਹਲਕਾ ਅਜਨਾਲਾ ਵਿੱਚ ਹੜ੍ਹ ਕਾਰਨ ਖੇਤਾਂ ਵਿੱਚ ਪਈ ਰੇਤ ਨੂੰ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ "ਜਿਸ ਦਾ ਖੇਤ ਉਸ ਦੀ ਰੇਤ" ਨੀਤੀ ਤਹਿਤ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੇਤ ਚੁੱਕਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਪਿੰਡ ਮਾਛੀਵਾਲ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਹੋਈ। ਰਾਜਸਭਾ ਮੈਂਬਰ ਰਾਘਵ ਚੱਢਾ ਦੇ ਐਮਪੀ ਫੰਡ ਨਾਲ ਖਰੀਦੀ ਗਈ ਜੇਸੀਬੀ ਅਤੇ ਟਰੈਕਟਰ ਟਰਾਲੀ ਦੀ ਸਹਾਇਤਾ ਨਾਲ ਇਹ ਰੇਤ ਇਕੱਠੀ ਕੀਤੀ ਗਈ ਅਤੇ ਨੈਸ਼ਨਲ ਹਾਈਵੇ ਅਥਾਰਟੀ ਨੂੰ ਵੇਚੀ ਗਈ।

ਇਸ ਮੌਕੇ ਵਿਧਾਇਕ ਅਤੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਖਾਸ ਤੌਰ ‘ਤੇ ਸ਼ਮੂਲੀਅਤ ਕੀਤੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਮੇਰੀ ਅਪੀਲ ਮੰਨਦਿਆਂ ਮੁੱਖ ਮੰਤਰੀ ਨੇ ਤੁਰੰਤ ਇਹ ਨੀਤੀ ਲਾਗੂ ਕੀਤੀ ਹੈ ਜਿਸ ਨਾਲ ਕਿਸਾਨਾਂ ਨੂੰ ਆਰਥਿਕ ਲਾਭ ਹੋਵੇਗਾ ਅਤੇ ਉਹ ਆਪਣੀਆਂ ਜ਼ਮੀਨਾਂ ਨੂੰ ਦੁਬਾਰਾ ਖੇਤੀ ਯੋਗ ਬਣਾ ਸਕਣਗੇ। ਧਾਲੀਵਾਲ ਨੇ ਰਾਘਵ ਚੱਢਾ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਫੰਡ ਵਿੱਚੋਂ ਮਸ਼ੀਨਰੀ ਭੇਜੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜਲਦੀ ਹੋਰ ਮਸ਼ੀਨਰੀ ਲਿਆਂਦੀ ਜਾਵੇਗੀ ਤਾਂ ਜੋ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਵਿੱਚ ਪਹਿਲ ਦੇ ਅਧਾਰ ‘ਤੇ ਰੇਤ ਕੱਢਣ ਦਾ ਕੰਮ ਪੂਰਾ ਕੀਤਾ ਜਾ ਸਕੇ।

ਐਸ ਡੀ ਐਮ ਅਜਨਾਲਾ ਰਵਿੰਦਰ ਸਿੰਘ ਨੇ ਦੱਸਿਆ ਕਿ ਮਾਛੀਵਾਲ ਦੇ ਖੇਤਾਂ ਵਿੱਚ ਲਗਭਗ ਚਾਰ ਫੁੱਟ ਤੱਕ ਰੇਤ ਜਮੀ ਹੋਈ ਹੈ। ਇਹ ਰੇਤ ਕਿਸਾਨਾਂ ਦੀ ਮਾਲਕੀ ਹੈ ਅਤੇ ਉਹ ਇਸਨੂੰ ਵੇਚ ਕੇ ਆਪਣਾ ਨੁਕਸਾਨ ਪੂਰਾ ਕਰ ਸਕਦੇ ਹਨ। ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਮਸ਼ੀਨਰੀ ਉਪਲਬਧ ਕਰਵਾ ਕੇ ਰੇਤ ਚੁੱਕਣ ਵਿੱਚ ਪੂਰੀ ਸਹਾਇਤਾ ਕੀਤੀ ਜਾ ਰਹੀ ਹੈ।

ਉਹਨਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਵਿਕਰਮਜੀਤ ਸਾਹਨੀ, ਖੇਤੀਬਾੜੀ ਵਿਭਾਗ, ਜਲ ਸਰੋਤ ਵਿਭਾਗ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਸਹਿਯੋਗ ਨਾਲ਼ ਇਸ ਮੁਹਿੰਮ ਨੂੰ ਜੰਗੀ ਪੱਧਰ ‘ਤੇ ਚਲਾਇਆ ਜਾਵੇਗਾ। ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਕਣਕ ਦੀ ਬਿਜਾਈ ਤੋਂ ਪਹਿਲਾਂ ਸਾਰੇ ਖੇਤਾਂ ਤੋਂ ਰੇਤ ਹਟਾ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ

Next Story
ਤਾਜ਼ਾ ਖਬਰਾਂ
Share it