Begin typing your search above and press return to search.

ਅਟਾਰੀ ਸਮੇਤ ਤਿੰਨਾਂ ਸਰਹੱਦਾਂ 'ਤੇ ਅੱਜ ਰਿਟਰੀਟ ਸਮਾਰੋਹ ਸ਼ੁਰੂ

ਕਸ਼ਮੀਰ ਦੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਸਖਤ ਫੈਸਲੇ ਲੈਂਦੇ ਹੋਏ ਅਟਾਰੀ ਸਮੇਤ ਤਿੰਨੇ ਸਰਹੱਦੀ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਭਾਰਤ ਪਾਕਿਸਤਾਨ ਵਿਚਕਾਰ ਜੰਗ ਦੌਰਾਨ 6 ਮਈ ਨੂੰ ਇਹਨਾਂ ਸਰਹੱਦਾਂ ਤੇ ਕੀਤੇ ਜਾਣ ਵਾਲ਼ੇ ਸਮਾਰੋਹ ਵੀ ਪੂਰੀ ਤਰਾਂ ਬੰਦ ਕਰ ਦਿੱਤੇ ਗਏ ਸੀ,

ਅਟਾਰੀ ਸਮੇਤ ਤਿੰਨਾਂ ਸਰਹੱਦਾਂ ਤੇ ਅੱਜ ਰਿਟਰੀਟ ਸਮਾਰੋਹ ਸ਼ੁਰੂ
X

Makhan shahBy : Makhan shah

  |  20 May 2025 12:31 PM IST

  • whatsapp
  • Telegram

ਅੰਮ੍ਰਿਤਸਰ : ਕਸ਼ਮੀਰ ਦੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਸਖਤ ਫੈਸਲੇ ਲੈਂਦੇ ਹੋਏ ਅਟਾਰੀ ਸਮੇਤ ਤਿੰਨੇ ਸਰਹੱਦੀ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਭਾਰਤ ਪਾਕਿਸਤਾਨ ਵਿਚਕਾਰ ਜੰਗ ਦੌਰਾਨ 6 ਮਈ ਨੂੰ ਇਹਨਾਂ ਸਰਹੱਦਾਂ ਤੇ ਕੀਤੇ ਜਾਣ ਵਾਲ਼ੇ ਸਮਾਰੋਹ ਵੀ ਪੂਰੀ ਤਰਾਂ ਬੰਦ ਕਰ ਦਿੱਤੇ ਗਏ ਸੀ, ਪਰ ਹੁਣ ਭਾਰਤ ਪਾਕਿਸਤਾਨ ਵਿਚਕਾਰ ਸਥਿਤੀ ਪਹਿਲਾ ਵਾਂਗ ਆਮ ਹੋ ਗਈ ਹੈ, ਇਸ ਲਈ ਅੱਜ ਯਾਨੀ ਮੰਗਲਵਾਰ ਸ਼ਾਮ 6.30 ਵਜੇ ਬੀਐਸਐਫ ਜਵਾਨਾਂ ਅਤੇ ਪਾਕਿਸਤਾਨੀ ਰੇਂਜਰਾਂ ਵਿਚਕਾਰ ਇੱਕ ਰਿਟਰੀਟ ਸਮਾਰੋਹ ਆਯੋਜਿਤ ਕੀਤਾ ਜਾਵੇਗਾ।

ਇਸ ਦੌਰਾਨ ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਜਵਾਨਾਂ ਅਤੇ ਪਾਕਿਸਤਾਨ ਰੇਂਜਰਾਂ ਵਿਚਕਾਰ ਰਿਟਰੀਟ ਸਮਾਰੋਹ ਅਟਾਰੀ, ਹੁਸੈਨੀਵਾਲਾ ਅਤੇ ਸਾਦਕੀ ਸਰਹੱਦਾਂ 'ਤੇ ਸ਼ੁਰੂ ਕੀਤਾ ਜਾਵੇਗਾ ਅਤੇ ਹੁਣ ਆਮ ਜਨਤਾ ਵੀ ਇਹਨਾਂ ਸਮਾਰੋਹਾਂ ਨੂੰ ਦੇਖਣ ਲਈ ਆ ਸਕੇਗੀ। ਕਿਉਕਿ ਪਹਿਲਗਾਮ ਹਮਲੇ ਤੋਂ ਬਾਅਦ ਸਰਕਾਰ ਨੇ ਸਖ਼ਤ ਫੈਸਲਾ ਲੈਂਦੇ ਹੋਏ ਸਰਹੱਦੀ ਗੇਟ ਬੰਦ ਕਰ ਦਿੱਤੇ ਸੀ ਅਤੇ ਭਾਰਤ ਪਾਕਿਸਤਾਨ ਵਿਚਕਾਰ ਜੰਗ ਦੌਰਾਨ 6 ਮਈ ਤੋਂ ਤਿੰਨੋਂ ਸਰਹੱਦਾਂ 'ਤੇ ਸਮਾਰੋਹਾਂ ਨੂੰ ਪੂਰੀ ਤਰ੍ਹਾਂ ਬੰਦ ਦਿੱਤਾ ਗਿਆ ਸੀ।


ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਦੌਰਾਨ, ਸਰਹੱਦੀ ਵਾੜ ਦੇ ਗੇਟ ਵੀ ਬੰਦ ਕਰ ਦਿੱਤੇ ਗਏ ਸੀ । ਪਰ ਹੁਣ ਦੋਵਾਂ ਦੇਸ਼ਾਂ ਵਿਚਾਲੇ ਸਥਿਤੀ ਆਮ ਹੋ ਗਈ ਹੈ। ਇਸ ਲਈ ਹੁਣ ਕਿਸਾਨਾਂ ਲਈ ਵਾੜ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਗਏ ਨੇ । ਤਾਂ ਜੋ ਹੁਣ ਉਹ ਵੀ ਵਾੜ ਤੋਂ ਪਾਰ ਜਾ ਕੇ ਆਪਣੀ ਖੇਤੀ ਕਰ ਸਕਣਗੇ। ਇਸ ਮੌਕੇ ਬੀਐਸਐਫ ਅਧਿਕਾਰੀਆਂ ਨੇ ਦਸਿਆ ਕਿ ਸੈਨਿਕਾਂ ਨੇ ਵਾੜ ਦੇ ਪਾਰ ਸਾਰੀ ਜ਼ਮੀਨ ਦੀ ਜਾਂਚ ਕੀਤੀ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਦੁਸ਼ਮਣ ਨੇ ਕਿਤੇ ਬਾਰੂਦੀ ਸੁਰੰਗਾਂ ਨਾ ਵਿਛਾਈਆਂ ਹੋਣ ਇਸ ਦੀ ਪੂਰੀ ਤਰ੍ਹਾਂ ਸੰਤੁਸ਼ਟ ਕਰਨ ਤੋਂ ਬਾਅਦ ਹੀ ਸੋਮਵਾਰ ਤੋਂ ਵਾੜ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਨੇ।

ਇਹਨਾਂ ਤੋਂ ਇਲਾਵਾ ਅੰਮ੍ਰਿਤਸਰ 'ਚ ਟੈਕਸੀ ਯੂਨੀਅਨ ਦੇ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਰਿਟਰੀਟ ਸਮਾਰੋਹ ਦੇਖਣ ਆਉਣ ਵਾਲੇ ਸੈਲਾਨੀਆਂ 'ਤੇ ਪੂਰੀ ਤਰਾਂ ਨਾਲ ਨਿਰਭਰ ਕਰਦੀ ਹੈ। ਪਰ ਭਾਰਤ ਪਾਕਿਸਤਾਨ ਵਿਚਕਾਰ ਜੰਗ ਦੌਰਾਨ ਰਿਟਰੀਟ ਸਮਾਰੋਹ ਬੰਦ ਹੋਣ ਕਾਰਨ ਉਹਨਾਂ ਦੀ ਆਮਦਨ ਪੂਰੀ ਤਰ੍ਹਾਂ ਖਤਮ ਹੋ ਗਈ ਸੀ। ਇਸ ਨੂੰ ਮੁਖ ਰੱਖਦੇ ਹੋਏ ਹਾਲ ਹੀ ਵਿੱਚ ਟੈਕਸੀ ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਸੀ ਕਿ ਰਿਟਰੀਟ ਸਮਾਰੋਹ ਦੁਬਾਰਾ ਸ਼ੁਰੂ ਕੀਤੇ ਜਾਣ ਤਾਂ ਜੋ ਉਹ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਰ ਸਕਣ।

Next Story
ਤਾਜ਼ਾ ਖਬਰਾਂ
Share it