ਮੋਟਰਸਾਈਕਲ ਜਲਾਲਾਬਾਦ ਵਿੱਚ ਹੈ, ਚਲਾਨ ਕੱਟਿਆ ਗਿਆ ਚੰਡੀਗੜ੍ਹ ਵਿਚ
ਖ਼ਬਰ ਜਲਾਲਾਬਾਦ ਹਲਕੇ ਦੇ ਪਿੰਡ ਪਾਲੀਵਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਸਰਕਾਰੀ ਸਕੂਲ ਵਿਖੇ ਬਤੌਰ ਏਟੀਟੀ ਅਧਿਆਪਕ ਸੇਵਾਵਾਂ ਨਿਭਾ ਰਹੇ ਅਮਰੀਕ ਸਿੰਘ ਦਾ 21 ਤਾਰੀਕ ਨੂੰ ਮੁਹਾਲੀ ਵਿਖੇ ਮੋਟਰਸਾਈਕਲ ਬਿਨਾਂ ਹੈਲਮਟ ਤੋਂ ਚਲਾਉਣ ਦਾ ਚਲਾਨ ਕੱਟਿਆ ਗਿਆ। ਈ ਚਲਾਨ ਰਾਹੀ ਉਸ ਨੂੰ ਸੂਚਿਤ ਕੀਤਾ ਗਿਆ ਕਿ ਮੁਹਾਲੀ ਵਿਖੇ ਫਰੈਂਕੋ ਹੋਟਲ ਦੇ ਨਜ਼ਦੀਕ ਇੱਕ ਨੰਬਰ ਲੈਣ ਦੇ ਵਿੱਚ ਵਿਦਆਊਟ ਹੈਲਮਟ ਮੋਟਰਸਾਈਕਲ ਦਾ ਚਲਾਨ ਕੱਟਿਆ ਗਿਆ।

ਜਲਾਲਾਬਾਦ : ਖ਼ਬਰ ਜਲਾਲਾਬਾਦ ਹਲਕੇ ਦੇ ਪਿੰਡ ਪਾਲੀਵਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਸਰਕਾਰੀ ਸਕੂਲ ਵਿਖੇ ਬਤੌਰ ਏਟੀਟੀ ਅਧਿਆਪਕ ਸੇਵਾਵਾਂ ਨਿਭਾ ਰਹੇ ਅਮਰੀਕ ਸਿੰਘ ਦਾ 21 ਤਾਰੀਕ ਨੂੰ ਮੁਹਾਲੀ ਵਿਖੇ ਮੋਟਰਸਾਈਕਲ ਬਿਨਾਂ ਹੈਲਮਟ ਤੋਂ ਚਲਾਉਣ ਦਾ ਚਲਾਨ ਕੱਟਿਆ ਗਿਆ। ਈ ਚਲਾਨ ਰਾਹੀ ਉਸ ਨੂੰ ਸੂਚਿਤ ਕੀਤਾ ਗਿਆ ਕਿ ਮੁਹਾਲੀ ਵਿਖੇ ਫਰੈਂਕੋ ਹੋਟਲ ਦੇ ਨਜ਼ਦੀਕ ਇੱਕ ਨੰਬਰ ਲੈਣ ਦੇ ਵਿੱਚ ਵਿਦਆਊਟ ਹੈਲਮਟ ਮੋਟਰਸਾਈਕਲ ਦਾ ਚਲਾਨ ਕੱਟਿਆ ਗਿਆ।
ਉਧਰ ਮਾਸਟਰ ਦਾ ਕਹਿਣਾ ਹ ਕਿ 11:22 ਮਿੰਟ ਤਾਰੀਕ 21 ਤਿੰਨ 2025 ਨੂੰ ਉਹ ਪਿੰਡ ਪਾਲੀਵਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਪੜਾ ਰਿਹਾ ਸੀ ਅਤੇ ਉਸਦਾ ਮੁਹਾਲੀ ਵਿਖੇ ਚਲਾਨ ਕੱਟਿਆ ਗਿਆ ਜਦ ਕਿ ਉਹ ਆਪਣੇ ਮੋਟਰਸਾਈਕਲ ਤੇ ਕਦੇ ਵੀ ਮੁਹਾਲੀ ਗਿਆ ਹੀ ਨਹੀਂ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਨੇ ਜਦ ਮੁਹਾਲੀ ਜਾਂ ਚੰਡੀਗੜ੍ਹ ਵਿਖੇ ਚਲਾਨ ਕੱਟੇ ਜਾਂਦੇ ਨੇ ਅਤੇ ਈ ਚਲਾਨ ਮੋਟਰਸਾਈਕਲ ਦੇ ਮਾਲਕਾਂ ਨੂੰ ਪਹੁੰਚ ਜਾਂਦੇ ਨੇ ਇਸ ਤੋਂ ਪਹਿਲਾਂ ਵੀ ਇੱਕ ਐਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਸੀ। ਉਸ ਦੇ ਵਿੱਚ ਵੀ ਅਧਿਕਾਰੀਆਂ ਨੇ ਕਿਹਾ ਸੀ ਕਿ ਜੋ ਚੋਰੀ ਦੇ ਮੋਟਰਸਾਈਕਲ ਹੁੰਦੇ ਨੇ ਉਹ ਮੋਹਾਲੀ ਜਾਂ ਫਿਰ ਚੰਡੀਗੜ੍ਹ ਵਿਖੇ ਚਲਾਏ ਜਾਂਦੇ ਨੇ ਅਤੇ ਉਹਨਾਂ ਤੇ ਜਾਲੀ ਨੰਬਰ ਪਲੇਟਾਂ ਲਗਾਈਆਂ ਜਾਂਦੀਆਂ ਨੇ । ਫਿਲਹਾਲ ਇਸ ਮਾਮਲੇ ਦੇ ਵਿੱਚ ਮਾਸਟਰ ਜੀ ਵੱਲੋਂ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।