Begin typing your search above and press return to search.

ਦਿੱਲੀ 'ਚ ਸਿੱਖਾਂ ਦੇ ਵਹੀਕਲਾਂ 'ਤੇ ਸ਼ੰਕਾ ਕਰਨਾ, ਸਿੱਖ ਕੌਮ ਦਾ ਅਪਮਾਨ : ਟਿਵਾਣਾ

“ਦਿੱਲੀ ਦੇ ਭਾਜਪਾ ਆਗੂ ਨੇ ਜੋ ਦਿੱਲੀ ਵਿਚ ਸਿੱਖਾਂ ਦੀਆਂ ਕਾਰਾਂ, ਗੱਡੀਆ ਦਾਖਲ ਹੋਣ ਤੇ ਰੋਕ ਲਗਾਉਣ ਸੰਬੰਧੀ ਬਿਆਨਬਾਜੀ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਦਿੱਲੀ ਵਿਚ ਕਾਨੂੰਨੀ ਵਿਵਸਥਾਂ ਨੂੰ ਖਤਰਾਂ ਖੜ੍ਹਾ ਹੋ ਰਿਹਾ ਹੈ, ਵੱਲੋ ਪ੍ਰਗਟਾਏ ਗੈਰ ਇਨਸਾਨੀ ਵਿਚਾਰ ਤਾਂ ਮੁਲਕ ਲਈ 80% ਕੁਰਬਾਨੀਆਂ ਤੇ ਸ਼ਹਾਦਤਾਂ ਦੇਣ ਵਾਲੀ ਅਤੇ ਸਰਬੱਤ ਦਾ ਭਲਾ ਲੌੜਨ ਵਾਲੀ ਸਿੱਖ ਕੌਮ ਦਾ ਨਫਰਤੀ ਸੋਚ ਅਧੀਨ ਵੱਡਾ ਅਪਮਾਨ ਕਰਨ ਦੇ ਤੁੱਲ ਦੁੱਖਦਾਇਕ ਕਾਰਵਾਈਆ ਹਨ

ਦਿੱਲੀ ਚ ਸਿੱਖਾਂ ਦੇ ਵਹੀਕਲਾਂ ਤੇ ਸ਼ੰਕਾ ਕਰਨਾ, ਸਿੱਖ ਕੌਮ ਦਾ ਅਪਮਾਨ : ਟਿਵਾਣਾ
X

Makhan shahBy : Makhan shah

  |  22 Jan 2025 6:58 PM IST

  • whatsapp
  • Telegram

ਫ਼ਤਹਿਗੜ੍ਹ ਸਾਹਿਬ : “ਦਿੱਲੀ ਦੇ ਭਾਜਪਾ ਆਗੂ ਨੇ ਜੋ ਦਿੱਲੀ ਵਿਚ ਸਿੱਖਾਂ ਦੀਆਂ ਕਾਰਾਂ, ਗੱਡੀਆ ਦਾਖਲ ਹੋਣ ਤੇ ਰੋਕ ਲਗਾਉਣ ਸੰਬੰਧੀ ਬਿਆਨਬਾਜੀ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਦਿੱਲੀ ਵਿਚ ਕਾਨੂੰਨੀ ਵਿਵਸਥਾਂ ਨੂੰ ਖਤਰਾਂ ਖੜ੍ਹਾ ਹੋ ਰਿਹਾ ਹੈ, ਵੱਲੋ ਪ੍ਰਗਟਾਏ ਗੈਰ ਇਨਸਾਨੀ ਵਿਚਾਰ ਤਾਂ ਮੁਲਕ ਲਈ 80% ਕੁਰਬਾਨੀਆਂ ਤੇ ਸ਼ਹਾਦਤਾਂ ਦੇਣ ਵਾਲੀ ਅਤੇ ਸਰਬੱਤ ਦਾ ਭਲਾ ਲੌੜਨ ਵਾਲੀ ਸਿੱਖ ਕੌਮ ਦਾ ਨਫਰਤੀ ਸੋਚ ਅਧੀਨ ਵੱਡਾ ਅਪਮਾਨ ਕਰਨ ਦੇ ਤੁੱਲ ਦੁੱਖਦਾਇਕ ਕਾਰਵਾਈਆ ਹਨ। ਜਿਸਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕੇਵਲ ਕਰੜੇ ਸ਼ਬਦਾਂ ਵਿਚ ਨਿੰਦਾ ਹੀ ਨਹੀ ਕਰਦਾ ਬਲਕਿ ਸੈਟਰ ਦੀ ਬੀਜੇਪੀ-ਆਰ.ਐਸ.ਐਸ ਸਰਕਾਰ ਜਿਸਦੀਆਂ ਨੀਤੀਆ ਹੀ ਸਿੱਖ ਕੌਮ ਵਿਰੋਧੀ ਹਨ।

ਇਸ ਦੀ ਬਦੌਲਤ ਉਨ੍ਹਾਂ ਦੀ ਲੀਡਰਸਿਪ ਅਜਿਹੀ ਗੈਰ ਜਮਹੂਰੀਅਤ ਅਤੇ ਗੈਰ ਸਮਾਜਿਕ ਸਿੱਖ ਕੌਮ ਦੇ ਮਨਾਂ ਆਤਮਾਵਾ ਨੂੰ ਠੇਸ ਪਹੁੰਚਾਉਣ ਵਾਲੀ ਬਿਆਨਬਾਜੀ ਕਰਕੇ ਸਿੱਖ ਕੌਮ ਵਿਰੁੱਧ ਨਫਰਤ ਪੈਦਾ ਕਰ ਰਹੀ ਹੈ, ਉਸ ਸੰਬੰਧਤ ਪ੍ਰਵੇਸ ਸਰਮਾ ਵਿਰੁੱਧ ਕਾਨੂੰਨੀ ਅਮਲ ਹੋਣ ਤੇ ਸਮੁੱਚੀ ਬੀਜੇਪੀ ਪਾਰਟੀ ਵੱਲੋ ਸਿੱਖ ਕੌਮ ਤੋ ਜਨਤਕ ਤੌਰ ਤੇ ਮੁਆਫ਼ੀ ਮੰਗਣ ਦੀ ਗੱਲ ਕਰਦੇ ਹੋਏ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਜੇਕਰ ਬੀਜੇਪ-ਆਰ.ਐਸ.ਐਸ ਹਕੂਮਤ ਨੂੰ ਕੁਰਬਾਨੀਆ ਦੀ ਪੁੰਜ, ਮੁਲਕ ਦੀ ਹਰ ਔਕੜ ਵਿਚ ਮੋਹਰੀ ਹੋ ਕੇ ਜੋਖਮ ਵਿਚ ਪੈ ਕੇ ਸੇਵਾ ਕਰਨ ਵਾਲੀ ਸਿੱਖ ਕੌਮ ਨਾਲ ਐਨੀ ਨਫਰਤ ਵੱਧ ਗਈ ਹੈ ਕਿ ਸਿੱਖਾਂ ਨੂੰ ਇੰਡੀਆ ਦੀ ਰਾਜਧਾਨੀ ਦਿੱਲੀ ਵਿਚ ਵਿਚਰਣ ਤੇ ਕਾਰੋਬਾਰ ਕਰਨ ਵਿਰੁੱਧ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।

ਮੁਲਕ ਦੇ ਹੁਕਮਰਾਨਾਂ ਨੂੰ ਚਾਹੀਦਾ ਹੈ ਕਿ ਉਹ ਜਿਵੇ ਬੀਤੇ ਸਮੇ ਵਿਚ ‘ਕੋਸੋਵੋ’ ਮੁਲਕ ਬਿਨ੍ਹਾਂ ਕਿਸੇ ਖੂਨ ਖਰਾਬੇ ਤੋ ਆਪਣੇ ਜੱਦੀ ਮੁਲਕ ਤੋ ਵੱਖ ਹੋ ਕੇ ਵੱਖਰਾਂ ਮੁਲਕ ਬਣਿਆ ਸੀ, ਉਸੇ ਤਰ੍ਹਾਂ 1947 ਤੋ ਪਹਿਲਾ ਹਿੰਦੂਤਵ ਆਗੂਆ ਵੱਲੋ ਸਿੱਖ ਕੌਮ ਨਾਲ ਕੀਤੇ ਗਏ ਉਸ ਵਾਅਦੇ ਅਨੁਸਾਰ ਜਿਸ ਵਿਚ ਇਹ ਕਿਹਾ ਗਿਆ ਸੀ ਕਿ ‘ਉੱਤਰੀ ਭਾਰਤ ਵਿਚ ਸਿੱਖ ਕੌਮ ਨੂੰ ਇਕ ਆਜਾਦ ਖਿੱਤਾ ਦਿੱਤਾ ਜਾਵੇਗਾ, ਜਿਥੇ ਸਿੱਖ ਕੌਮ ਆਪਣੀ ਪੂਰਨ ਆਜਾਦੀ ਤੇ ਆਪਣੀਆ ਧਾਰਮਿਕ ਰਹੁ-ਰੀਤੀਆ ਅਨੁਸਾਰ ਆਜਾਦ ਫਿਜਾ ਵਿਚ ਆਪਣਾ ਜੀਵਨ ਬਸਰ ਕਰ ਸਕੇਗੀ’ ਉਸ ਵਾਅਦੇ ਨੂੰ ਪੂਰਨ ਕਰਦੇ ਹੋਏ ਸਿੱਖ ਕੌਮ ਦੀਆਂ ਇਛਾਵਾ ਦੇ ਅਨੁਸਾਰ ਆਜਾਦ ਬਾਦਸਾਹੀ ਸਿੱਖ ਰਾਜ (ਖਾਲਿਸਤਾਨ) ਕਿਉਂ ਨਹੀ ਕਾਇਮ ਕਰ ਦਿੱਤਾ ਜਾਂਦਾ ?

ਅਜਿਹਾ ਅਮਲ ਕਰਨ ਨਾਲ ਵਾਰ-ਵਾਰ ਸਿੱਖ ਕੌਮ ਨੂੰ ਜਲੀਲ ਕਰਨ ਅਤੇ ਉਨ੍ਹਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਅਖਵਾਉਣ ਦੇ ਅਮਲਾਂ ਤੋ ਹੀ ਛੁਟਕਾਰਾ ਨਹੀ ਮਿਲ ਜਾਵੇਗਾ । ਬਲਕਿ ਜੋ ਹੁਕਮਰਾਨ ਸਾਜਸੀ ਢੰਗਾਂ ਰਾਹੀ ਸਿੱਖਾਂ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰਦੇ ਹੋਏ ਦੂਸਰੇ ਮੁਲਕਾਂ ਵਿਚ ਜਾ ਕੇ ਸਿੱਖਾਂ ਦਾ ਕਤਲ ਕਰਦੇ ਹੋਏ ਕੌਮਾਂਤਰੀ ਪੱਧਰ ਤੇ ਆਪਣੀ ਸਾਖ ਨੂੰ ਖੋਰਾ ਲਗਾ ਰਹੇ ਹਨ ਉਸ ਤੋ ਬਚਾਅ ਹੋ ਜਾਵੇਗਾ ।”

ਉਨ੍ਹਾਂ ਕਿਹਾ ਕਿ ਇਹ ਵੀ ਦੁੱਖ ਤੇ ਅਫਸੋਸ ਵਾਲੇ ਅਮਲ ਹਨ ਕਿ ਸੈਟਰ ਦੀ ਬੀਜੇਪੀ-ਆਰ.ਐਸ.ਐਸ ਹਕੂਮਤ ਵਿਚ ਸਾਮਿਲ ਸਿੱਖ ਵਜੀਰ ਹਰਦੀਪ ਸਿੰਘ ਪੁਰੀ ਨੂੰ ਆਮ ਆਦਮੀ ਪਾਰਟੀ ਦੇ ਆਗੂ ਇਹ ਕਹਿਕੇ ਕਿ ਸ੍ਰੀ ਪੁਰੀ ਰੌਹਿੰਗਿਆ ਤੇ ਬੰਗਲਾਦੇਸੀਆਂ ਦੇ ਰਿਸਤੇਦਾਰ ਹਨ, ਜਿਨ੍ਹਾਂ ਨੇ ਦਿੱਲੀ ਵਿਚ ਇਨ੍ਹਾਂ ਨੂੰ ਵਸਾਇਆ ਹੈ, ਉਹ ਕੇਵਲ ਸ. ਪੁਰੀ ਦੀ ਨਹੀ ਬਲਕਿ ਸਮੁੱਚੀ ਸਿੱਖ ਕੌਮ ਦੀ ਤੋਹੀਨ ਕਰਨ ਦੇ ਦੁੱਖਦਾਇਕ ਅਮਲ ਕਰ ਰਹੇ ਹਨ।

ਜਦੋ ਇਥੋ ਦੀਆਂ ਕੱਟੜਵਾਦੀ ਹਿੰਦੂਤਵ ਜਮਾਤਾਂ ਤੇ ਉਨ੍ਹਾਂ ਦੇ ਸਹਿਯੋਗੀਆ ਵੱਲੋ ਨਿੱਤ ਦਿਹਾੜੇ ਮੀਡੀਏ ਤੇ ਬਿਜਲਈ ਮੀਡੀਏ ਵਿਚ ਬਿਨ੍ਹਾਂ ਕਿਸੇ ਵਜਹ ਦੇ ‘ਸਰਬੱਤ ਦਾ ਭਲਾ’ ਲੋੜਨ ਵਾਲੀ ਅਤੇ ਮੁਲਕ ਦੇ ਹਰ ਖੇਤਰ ਵਿਚ ਕੁਰਬਾਨੀਆ ਦੇਣ ਵਾਲੀ ਅਤੇ ਹਰ ਸੰਕਟ ਦੀ ਘੜੀ ਵਿਚ ਮੋਹਰੀ ਹੋ ਕੇ ਸੇਵਾ ਕਰਨ ਵਾਲੀ ਸਿੱਖ ਕੌਮ ਨੂੰ ਨਫਰਤ ਭਰੀ ਨਿਗ੍ਹਾ ਨਾਲ ਨਿਸਾਨਾਂ ਬਣਾਇਆ ਜਾ ਰਿਹਾ ਹੈ ਅਤੇ ਇਨਸਾਨੀਅਤ ਵਿਰੋਧੀ ਅਮਲ ਕੀਤੇ ਜਾ ਰਹੇ ਹਨ ਤਾਂ ਹੁਕਮਰਾਨਾਂ ਲਈ ਇੰਡੀਆ ਦੇ ਮਾਹੌਲ ਨੂੰ ਅਮਨਮਈ ਤੇ ਜਮਹੂਰੀਅਤ ਰੱਖਣ ਲਈ ਇਹ ਅਮਲ ਚੰਗਾ ਹੋਵੇਗਾ ਕਿ ਉਹ ਖੁਦ ਹੀ ਸਿੱਖ ਕੌਮ ਨੂੰ ਆਪਣੇ ਕੀਤੇ ਵਾਅਦੇ ਅਨੁਸਾਰ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਂਨ, ਚੰਡੀਗੜ੍ਹ ਦੇ ਇਲਾਕੇ ਦਾ ਕੌਮਾਂਤਰੀ ਰਾਏ ਅਨੁਸਾਰ ਕੋਸੋਵੋ ਦੀ ਤਰ੍ਹਾਂ ਵੱਖਰਾਂ ਮੁਲਕ ਐਲਾਨਕੇ ਆਪਣੀ ਤੇ ਸਿੱਖ ਕੌਮ ਦੀ ਸਾਂਤੀ ਅਤੇ ਆਤਮਿਕ ਸੰਤੁਸਟੀ ਨੂੰ ਪੂਰਨ ਕਰਨ।

Next Story
ਤਾਜ਼ਾ ਖਬਰਾਂ
Share it