ਸ਼ਿਮਲਾ ’ਚ ਸ਼ਰਾਬ ਖਾਤਰ ਪੰਜਾਬੀ ਜੋੜੇ ਦੀ ਕੁੱਟਮਾਰ
ਸ਼ਿਮਲਾ,26 ਮਾਰਚ, ਨਿਰਮਲ : ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਵਿਚ ਠਿਯੋਗ ਦੇ ਛੈਲਾ ਵਿਚ ਦੋ ਲੋਕਾਂ ਨੇ ਬੀਤੀ ਰਾਤ ਸ਼ਰਾਬ ਲਈ ਅਹਾਤਾ ਕਰਮਚਾਰੀ ਅਤੇ ਉਸ ਦੀ ਪਤਨੀ ਦੇ ਨਾਲ ਕੁੱਟਮਾਰ ਕੀਤੀ। ਇਸ ਨਾਲ ਭੁਪਿੰਦਰ ਸਿੰਘ ਅਤੇ ਉਸ ਦੀ ਪਤਨੀ ਅਨੂੰ ਨੂੰ ਸੱਟਾਂ ਲੱਗੀਆਂ। ਪੁਲਿਸ ਨੇ ਭੁਪਿੰਦਰ ਸਿੰਘ ਦੀ ਸ਼ਿਕਾਇਤ ’ਤੇ ਠਿਯੋਗ ਵਿਚ ਮਾਮਲਾ ਦਰਜ ਕਰਕੇ ਅਗਲੇਰੀ […]
By : Editor Editor
ਸ਼ਿਮਲਾ,26 ਮਾਰਚ, ਨਿਰਮਲ : ਹਿਮਾਚਲ ਦੇ ਸ਼ਿਮਲਾ ਜ਼ਿਲ੍ਹੇ ਵਿਚ ਠਿਯੋਗ ਦੇ ਛੈਲਾ ਵਿਚ ਦੋ ਲੋਕਾਂ ਨੇ ਬੀਤੀ ਰਾਤ ਸ਼ਰਾਬ ਲਈ ਅਹਾਤਾ ਕਰਮਚਾਰੀ ਅਤੇ ਉਸ ਦੀ ਪਤਨੀ ਦੇ ਨਾਲ ਕੁੱਟਮਾਰ ਕੀਤੀ। ਇਸ ਨਾਲ ਭੁਪਿੰਦਰ ਸਿੰਘ ਅਤੇ ਉਸ ਦੀ ਪਤਨੀ ਅਨੂੰ ਨੂੰ ਸੱਟਾਂ ਲੱਗੀਆਂ। ਪੁਲਿਸ ਨੇ ਭੁਪਿੰਦਰ ਸਿੰਘ ਦੀ ਸ਼ਿਕਾਇਤ ’ਤੇ ਠਿਯੋਗ ਵਿਚ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜਤ ਭੁਪਿੰਦਰ ਸਿੰਘ ਨੇ ਪੁਲਿਸ ਨੁੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਐਚਪੀ ਨੰਬਰ ਟੈਕਸੀ ਵਿਚ ਸਵਾਰ ਤਿੰਨ ਲੋਕ ਰਾਤ 12 ਵਜੇ ਸ਼ਰਾਬ ਠੇਕੇ ਦੇ ਸਾਹਮਣੇ ਗੱਡੀ ਖੜ੍ਹੀ ਕਰਦੇ ਹਨ। ਦੋਲੋਕ ਗੱਡੀ ਤੋਂ ਉਤਰ ਕੇ ਸ਼ੈਲਟਰ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਹਨ ਅਤੇ ਸ਼ਰਾਬ ਦੀ ਬੋਤਲ ਮੰਗਦੇ ਹਨ। ਉਨ੍ਹਾਂ ਵਲੋਂ ਮਨ੍ਹਾ ਕਰਨ ’ਤੇ ਉਸ ਦੀ ਪਤਨੀ ਅਤੇ ਮੇਰੀ ਕੁੱਟਮਾਰ ਕੀਤੀ।
ਇਸ ਦੌਰਾਨ ਭੁਪਿੰਦਰ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ ਹਨ। ਪੁਲਿਸ ਨੇ ਭੁਪਿੰਦਰ ਸਿੰਘ ਅਤੇ ਉਨ੍ਹਾਂ ਦੀ ਪਤਨੀ ਦਾ ਮੈਡੀਕਲ ਕਰਵਾ ਕੇ ਅਗਾਮੀ ਕਾਰਵਾਈ ਸ਼ੁਰੂ ਕਰ ਦਿੱਤੀ। ਭੁਪਿੰਦਰ ਸਿੰਘ ਮੂਲ ਤੌਰ ’ਤੇ ਪੰਜਾਬ ਦਾ ਰਹਿਣ ਵਾਲਾ। ਉਹ ਅਹਾਤੇ ਵਿਚ ਕੰਮ ਕਰਦਾ ਅਤੇ ਢਾਬਾ ਵੀ ਚਲਾਉਂਦਾ ਹੈ।
ਭੁਪਿੰਦਰ ਅਨੁਸਾਰ ਕੁੱਟਮਾਰ ਕਰਨ ਵਾਲੇ ਮੁੰਡੇ ਦਾ ਨਾਂ ਅਨੁਜ ਹੈ। ਜਦ ਕਿ ਦੂਜੇ ਦਾ ਨਾਂ ਉਸ ਨੂੰ ਪਤਾ ਨਹੀਂ। ਐਸਐਚਓ ਠਿਯੋਗ ਧਰਮ ਸੈਨ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ
ਅੰਬਾਲਾ ਜ਼ਿਲੇ੍ਹ ’ਚ ਹੋਲੀ ਵਾਲੇ ਦਿਨ ਪੁਰਾਣੀ ਰੰਜਿਸ਼ ਕਾਰਨ ਪਿੰਡ ਦੇ ਕੁਝ ਲੋਕਾਂ ਨੇ ਸਰਪੰਚ ਦੇ ਭਰਾ ’ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਸਰਪੰਚ ਦੇ ਭਰਾ ਨੂੰ ਮੁਲਾਣਾ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਅੰਬਾਲਾ ਦੇ ਬਰਾੜਾ ਥਾਣੇ ਅਧੀਨ ਪੈਂਦੇ ਪਿੰਡ ਥੰਬੜ ਦੀ ਹੈ। ਪੁਲਸ ਨੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਥੰਬੜ ਦੇ ਰਹਿਣ ਵਾਲੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਸੋਮਵਾਰ ਸ਼ਾਮ 4.30 ਵਜੇ ਆਪਣੀ ਕਾਰ ’ਚ ਘਰ ਪਰਤ ਰਿਹਾ ਸੀ। ਉਹ ਪਿੰਡ ਵਿੱਚ ਇੰਦਰਪਾਲ ਰਾਣਾ ਦੇ ਘਰ ਨੇੜੇ ਪਹੁੰਚ ਗਿਆ। ਇੱਥੇ ਕੁਝ ਲੋਕ ਪਹਿਲਾਂ ਹੀ ਲਾਠੀਆਂ ਲੈ ਕੇ ਖੜ੍ਹੇ ਸਨ। ਜਦੋਂ ਉਹ ਆਪਣੀ ਕਾਰ ਵਿਚ ਉਥੋਂ ਲੰਘਣ ਲੱਗਾ ਤਾਂ ਪੰਮੀ ਨੇ ਉਸ ਦੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣੀ ਕਾਰ ਨਹੀਂ ਰੋਕੀ।
ਇਸ ਦੌਰਾਨ ਉਸ ਨੇ ਆਪਣੇ ਭਰਾ ਸਰਪੰਚ ਰੋਹਤਾਸ਼ ਨੂੰ ਫੋਨ ਕੀਤਾ। ਨੇ ਕਿਹਾ ਕਿ ਪੰਪੀ ਅਤੇ ਉਸ ਦੇ ਦੋਸਤ ਲੜਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਦਾ ਭਰਾ ਸ਼ਾਹਬਾਦ ਸੀ। ਇਸੇ ਦੌਰਾਨ ਮੁਲਜ਼ਮ ਪੰਪੀ ਅਤੇ ਅਰਜੁਨ ਸਿੰਘ ਨੇ ਉਸ ਦੀ ਕਾਰ ਅੱਗੇ ਮੋਟਰਸਾਈਕਲ ਰੋਕ ਲਿਆ। ਇੱਥੇ ਪੰਪੀ, ਅਰਜੁਨ, ਸੰਜੂ, ਮੋਹਿਤ, ਈਸ਼ਵਰ ਸਿੰਘ ਉਰਫ਼ ਆਸੂ, ਮੰਗਾ ਅਤੇ ਮਨੋਜ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪੰਪੀ ਨੇ ਉਸ ਨੂੰ ਕਾਰ ’ਚੋਂ ਬਾਹਰ ਕੱਢ ਲਿਆ। ਆਸ਼ੂ ਨੇ ਤੁਰੰਤ ਉਸ ਦੇ ਸਿਰ ਅਤੇ ਬਾਹਾਂ ’ਤੇ ਕਿਸੇ ਤਿੱਖੀ ਚੀਜ਼ ਨਾਲ ਹਮਲਾ ਕਰ ਦਿੱਤਾ। ਇਸ ਸਬੰਧੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।