ਸੀਮਾ ਹੈਦਰ ਨੂੰ ਪਾਕਿਸਤਾਨੀ ਪਤੀ ਨੇ ਭੇਜਿਆ ਨੋਟਿਸ
ਪਾਣੀਪਤ, 5 ਮਾਰਚ, ਨਿਰਮਲ : ਸੀਮਾ ਹੈਦਰ ਨੂੰ ਪਾਕਿਸਤਾਨੀ ਪਤੀ ਨੇ ਕਰੋੜਾਂ ਰੁਪਏ ਦਾ ਨੋਟਿਸ ਭੇਜਿਆ ਹੈ। ਪਾਕਿਸਤਾਨ ਤੋਂ ਨੇਪਾਲ ਦੇ ਰਸਤੇ ਗੈਰ ਕਾਨੂੰਨੀ ਢੰਗ ਨਾਲ ਭਾਰਤ ਵਿਚ ਅਪਣੇ ਪ੍ਰੇਮੀ ਦੇ ਕੋਲ ਚਾਰ ਬੱਚਿਆਂ ਦੇ ਨਾਲ ਆਈ ਸੀਮਾ ਹੈਦਰ ਮਾਮਲੇ ਵਿਚ ਨਵਾਂ ਮੋੜ ਆ ਗਿਆ। ਸੀਮਾ ਨੂੰ ਇਹ ਪਿਆਰ ਬਹੁਤ ਮਹਿੰਗਾ ਪੈ ਸਕਦਾ ਹੈ। ਗੱਲ […]
By : Editor Editor
ਪਾਣੀਪਤ, 5 ਮਾਰਚ, ਨਿਰਮਲ : ਸੀਮਾ ਹੈਦਰ ਨੂੰ ਪਾਕਿਸਤਾਨੀ ਪਤੀ ਨੇ ਕਰੋੜਾਂ ਰੁਪਏ ਦਾ ਨੋਟਿਸ ਭੇਜਿਆ ਹੈ। ਪਾਕਿਸਤਾਨ ਤੋਂ ਨੇਪਾਲ ਦੇ ਰਸਤੇ ਗੈਰ ਕਾਨੂੰਨੀ ਢੰਗ ਨਾਲ ਭਾਰਤ ਵਿਚ ਅਪਣੇ ਪ੍ਰੇਮੀ ਦੇ ਕੋਲ ਚਾਰ ਬੱਚਿਆਂ ਦੇ ਨਾਲ ਆਈ ਸੀਮਾ ਹੈਦਰ ਮਾਮਲੇ ਵਿਚ ਨਵਾਂ ਮੋੜ ਆ ਗਿਆ। ਸੀਮਾ ਨੂੰ ਇਹ ਪਿਆਰ ਬਹੁਤ ਮਹਿੰਗਾ ਪੈ ਸਕਦਾ ਹੈ। ਗੱਲ ਹਜ਼ਾਰਾਂ ਜਾਂ ਲੱਖਾਂ ਦੀ ਨਹੀਂ, ਬਲਕਿ ਕਰੋੜਾਂ ਰੁਪਏ ਦੀ ਹੈ। ਦਰਅਸਲ, ਪਾਕਿਸਤਾਨੀ ਪਤੀ ਗੁਲਾਮ ਹੈਦਰ ਨੇ ਹਰਿਆਣਾ ਦੇ ਪਾਣੀਪਤ ਦੇ ਵਕੀਲ ਮੋਮਿਨ ਜ਼ਰੀਏ ਸੀਮਾ ਹੈਦਰ, ਪ੍ਰੇਮੀ ਸਚਿਨ ਅਤੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਏਪੀ ਸਿੰਘ ਨੂੰ ਕੁੱਲ 11 ਕਰੋੜ ਦਾ ਲੀਗਲ ਨੋਟਿਸ ਭੇਜਿਆ ਹੈ। ਤਿੰਨਾਂ ਨੂੰ ਤਿੰਨ ਅਲੱਗ ਅਲੱਗ ਨੋਟਿਸ ਭੇਜੇ ਗਏ ਹਨ। ਜਿਸ ਵਿਚ 3-3 ਕਰੋੜ ਦੇ ਨੋਟਿਸ ਸੀਮਾ ਅਤੇ ਸਚਿਨ ਨੂੰ ਭੇਜੇ ਹਨ, ਜਦ ਕਿ 5 ਕਰੋੜ ਰੁਪਏ ਦਾ ਨੋਟਿਸ ਐਡਵੋਕੇਟ ਏਪੀ ਸਿੰਘ ਨੂੰ ਭੇਜਿਆ ਹੈ।
ਐਡਵੋਕੇਟ ਏਪੀ ਸਿੰਘ ਤੋਂ ਪੁੱਛਿਆ ਗਿਆ ਹੈ ਕਿ ਉਹ ਕਿਸ ਆਧਾਰ ’ਤੇ ਸਚਿਨ ਅਤੇ ਸੀਮਾ ਨੂੰ ਪਤੀ-ਪਤਨੀ ਕਹਿ ਰਹੇ ਹਨ, ਜਦਕਿ ਸੀਮਾ ਦਾ ਨਾ ਤਾਂ ਪਹਿਲਾਂ ਤਲਾਕ ਹੋਇਆ ਹੈ ਅਤੇ ਨਾ ਹੀ ਕੋਈ ਹੋਰ ਕਾਨੂੰਨੀ ਵਿਆਹ ਹੋਇਆ ਹੈ। ਏਪੀ ਸਿੰਘ ਨੂੰ 30 ਦਿਨਾਂ ਦੇ ਅੰਦਰ ਜਨਤਕ ਤੌਰ ’ਤੇ ਮੁਆਫੀ ਮੰਗਣ ਦਾ ਸਮਾਂ ਦਿੱਤਾ ਗਿਆ ਹੈ। ਨਹੀਂ ਤਾਂ 5 ਕਰੋੜ ਰੁਪਏ ਦੇ ਕਾਨੂੰਨੀ ਨੋਟਿਸ ਦੀ ਅਦਾਲਤ ਵਿੱਚ ਲੜਾਈ ਲੜੀ ਜਾਵੇਗੀ। ਸੀਮਾ ਹੈਦਰ ਤੋਂ ਪੁੱਛਿਆ ਗਿਆ ਸੀ ਕਿ ਜਦੋਂ ਉਸ ਦਾ ਪਹਿਲਾਂ ਗੁਲਾਮ ਹੈਦਰ ਤੋਂ ਤਲਾਕ ਨਹੀਂ ਹੋਇਆ ਹੈ ਅਤੇ ਨਾ ਹੀ ਉਸ ਨੇ ਕਿਸੇ ਅਦਾਲਤ ਵਿੱਚ ਕੋਈ ਪਟੀਸ਼ਨ ਦਾਇਰ ਕੀਤੀ ਹੈ ਤਾਂ ਫਿਰ ਗੁਲਾਮ ਹੈਦਰ ਹੋਣ ਦੇ ਬਾਵਜੂਦ ਉਹ ਆਪਣੀ ਮੰਗ ਵਿੱਚ ਸਚਿਨ ਦੇ ਨਾਂ ’ਤੇ ਸਿੰਦੂਰ ਕਿਵੇਂ ਲਗਾ ਰਹੀ ਹੈ। ਇੱਥੋਂ ਤੱਕ ਕਿ 4 ਨਾਬਾਲਗ ਬੱਚਿਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ ਹੈ। ਉਹ ਗੈਰ-ਕਾਨੂੰਨੀ ਢੰਗ ਨਾਲ ਭਾਰਤ ਆ ਕੇ ਵੀ ਗੈਰ-ਕਾਨੂੰਨੀ ਕੰਮ ਕਰ ਰਹੀ ਹੈ। ਅਜਿਹਾ ਕਿਉਂ?
ਸਚਿਨ ਨੂੰ ਕਿਹਾ ਗਿਆ ਹੈ ਕਿ ਉਸ ਦੀ ਸ਼ਹਿ ’ਤੇ ਸੀਮਾ ਆਪਣੇ ਚਾਰ ਬੱਚਿਆਂ ਨਾਲ ਪਾਕਿਸਤਾਨ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਆਈ ਹੈ। ਇੱਥੇ ਉਹ ਉਸ ਨੂੰ ਸਮਾਜ ਵਿਰੋਧੀ ਤਰੀਕੇ ਨਾਲ ਆਪਣੇ ਕੋਲ ਰੱਖ ਰਿਹਾ ਹੈ। ਕਿਸ ਆਧਾਰ ’ਤੇ ਉਹ ਉਸ ਨੂੰ ਆਪਣੀ ਪਤਨੀ ਕਹਿੰਦਾ ਹੈ? ਉਹ ਬੱਚਿਆਂ ਕੋਲੋਂ ਆਪਣੇ ਆਪ ਨੂੰ ਪਾਪਾ ਕਹਾ ਰਿਹਾ ਹੈ ਅਤੇ ਉਨ੍ਹਾਂ ਦਾ ਧਰਮ ਪਰਿਵਰਤਨ ਕਿਉਂ ਕਰਵਾਇਆ ਗਿਆ?
ਇਹ ਖ਼ਬਰ ਵੀ ਪੜ੍ਹੋ
ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਰਲੇਵਾਂ ਹੋਣ ਜਾ ਰਿਹਾ ਹੈ।
ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਰਲੇਵਾਂ ਹੋਣ ਜਾ ਰਿਹਾ ਹੈ। ਸੁਖਦੇਵ ਸਿੰਘ ਢੀਂਡਸਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨਾਲ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ, ਜੋ ਅੱਜ ਸ਼ਾਮ ਹੋਣ ਦੀ ਸੰਭਾਵਨਾ ਹੈ। ਜਿਸ ਵਿੱਚ ਉਹ ਦੋਵੇਂ ਪਾਰਟੀਆਂ ਦੇ ਰਲੇਵੇਂ ਦਾ ਜਨਤਕ ਐਲਾਨ ਕਰਨਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਢੀਂਡਸਾ ਨੂੰ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਪਾਰਟੀ ਦੀ ਜ਼ਿਲ੍ਹਾ ਇਕਾਈ ਦੇ ਆਗੂਆਂ ਤੋਂ ਮਨਜ਼ੂਰੀ ਮਿਲ ਗਈ ਹੈ। ਜਦੋਂ ਕਿ ਰਲੇਵੇਂ ਬਾਰੇ ਸਲਾਹ ਦੇਣ ਲਈ ਉਨ੍ਹਾਂ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਅਜੇ ਤੱਕ ਆਪਣੀ ਰਿਪੋਰਟ ਪੇਸ਼ ਨਹੀਂ ਕੀਤੀ ਹੈ। ਦੋਵਾਂ ਪਾਰਟੀਆਂ ਵਿਚਾਲੇ ਪਹਿਲਾਂ ਵੀ ਗੱਲਬਾਤ ਹੋਈ ਸੀ, ਪਰ ਉਹ ਅਕਾਲੀ ਦਲ ਅਤੇ ਭਾਜਪਾ ਨਾਲ ਮੁੜ ਗਠਜੋੜ ਦੀ ਸੰਭਾਵਨਾ ਦਾ ਹਿੱਸਾ ਸੀ।
ਸੁਖਦੇਵ ਸਿੰਘ ਢੀਂਡਸਾ ਦਾ ਪੁੱਤਰ ਪਰਿਮਦਰ ਸਿੰਘ ਪਿਛਲੀ ਅਕਾਲੀ-ਭਾਜਪਾ ਸਰਕਾਰ ਵਿੱਚ 2012-2017 ਵਿੱਚ ਵਿੱਤ ਮੰਤਰੀ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਜਲਦ ਹੀ ਪਰਮਿੰਦਰ ਢੀਂਡਸਾ ਨੂੰ ਸੰਗਰੂਰ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨ ਸਕਦਾ ਹੈ। ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਇਸ ’ਤੇ ਵਿਚਾਰ ਕਰ ਰਹੀ ਹੈ ਅਤੇ ਰਲੇਵੇਂ ਤੋਂ ਬਾਅਦ ਭਾਜਪਾ ਨਾਲ ਗਠਜੋੜ ਦੀ ਦਿਸ਼ਾ ਸਪੱਸ਼ਟ ਹੋਣ ’ਤੇ ਇਸ ਦਾ ਐਲਾਨ ਕਰ ਸਕਦੀ ਹੈ।
ਦੋਵਾਂ ਪਾਰਟੀਆਂ ਦੇ ਰਲੇਵੇਂ ਨੂੰ ਲੈ ਕੇ ਪਿਛਲੇ ਸਾਲ 24 ਦਸੰਬਰ ਤੋਂ ਗੱਲਬਾਤ ਚੱਲ ਰਹੀ ਹੈ। ਤਦ ਸੁਖਬੀਰ ਬਾਦਲ ਨੇ ਜਨਤਕ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਪਣੀ ਪਾਰਟੀ ਦੇ ਨੇਤਾਵਾਂ ਦੇ ਸਾਰੇ ਕਥਿਤ ਗਲਤ ਕੰਮਾਂ ਲਈ ਮੁਆਫ਼ੀ ਮੰਗੀ ਸੀ। ਜਿਸ ਤੋਂ ਬਾਅਦ ਢੀਂਡਸਾ ਨੇ ਅਪਣੀ ਪਾਰਟੀ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਦੀ ਗੱਲ ਕਹੀ ਸੀ। 5 ਮੈਂਬਰੀ ਕਮੇਟੀ ਦਾ ਵੀ ਗਠਨ ਕੀਤਾ ਸੀ ਜਿਸ ਨੇ ਰਲੇਵੇਂ ’ਤੇ ਰਿਪੋਰਟ ਤਿਆਰ ਕਰਕੇ ਸੌਂਪਣੀ ਸੀ।