Begin typing your search above and press return to search.

ਅਮਰੀਕਾ ਵਿਚ ਭਾਰਤੀ ਲੜਕੀ ਦੀ ਹਾਦਸੇ ਵਿਚ ਮੌਤ

ਨਿਰਮਲ ਨਿਊਯਾਰਕ , 25 ਮਾਰਚ (ਰਾਜ ਗੋਗਨਾ )- ਬੀਤੇਂ ਦਿਨ ਇਕ 24 ਸਾਲਾ ਭਾਰਤੀ ਲੜਕੀ ਅਰਸ਼ੀਆ ਜੋਸ਼ੀ ਦੀ ਅਮਰੀਕਾ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਅਤੇ ਅਮਰੀਕੀ -ਭਾਰਤੀ ਭਾਈਚਾਰੇ ਲਈ ਇੱਕ ਹੋਰ ਦੁਖਦਾਈ ਘਟਨਾ ਵਾਪਰੀ ਹੈ। ਅਮਰੀਕਾ ’ਚ ਗ੍ਰੈਜੂਏਸ਼ਨ ਕਰਨ ਵਾਲੀ ਅਰਸ਼ੀਆ ਜੋਸ਼ੀ ਨਾਂ ਦੀ ਲੜਕੀ ਦੀ ਕਾਰ ਹਾਦਸੇ ’ਚ ਮੋਤ […]

ਅਮਰੀਕਾ ਵਿਚ ਭਾਰਤੀ ਲੜਕੀ ਦੀ ਹਾਦਸੇ ਵਿਚ ਮੌਤ
X

Editor EditorBy : Editor Editor

  |  25 March 2024 5:48 AM IST

  • whatsapp
  • Telegram

ਨਿਰਮਲ

ਨਿਊਯਾਰਕ , 25 ਮਾਰਚ (ਰਾਜ ਗੋਗਨਾ )- ਬੀਤੇਂ ਦਿਨ ਇਕ 24 ਸਾਲਾ ਭਾਰਤੀ ਲੜਕੀ ਅਰਸ਼ੀਆ ਜੋਸ਼ੀ ਦੀ ਅਮਰੀਕਾ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਅਤੇ ਅਮਰੀਕੀ -ਭਾਰਤੀ ਭਾਈਚਾਰੇ ਲਈ ਇੱਕ ਹੋਰ ਦੁਖਦਾਈ ਘਟਨਾ ਵਾਪਰੀ ਹੈ। ਅਮਰੀਕਾ ’ਚ ਗ੍ਰੈਜੂਏਸ਼ਨ ਕਰਨ ਵਾਲੀ ਅਰਸ਼ੀਆ ਜੋਸ਼ੀ ਨਾਂ ਦੀ ਲੜਕੀ ਦੀ ਕਾਰ ਹਾਦਸੇ ’ਚ ਮੋਤ ਹੋ ਗਈ ਹੈ। ਹੁਣ ਉਸ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ। ਭਾਰਤੀ ਮਿਸ਼ਨ ਵੀ ਇਸ ਕੰਮ ਵਿੱਚ ਜੁੱਟ ਗਿਆ ਹੈ।

ਇਹ ਘਟਨਾ ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੀ ਹੈ।ਅਰਸ਼ੀਆ ਜੋਸ਼ੀ ਨਾਂ ਦੀ 24 ਸਾਲਾ ਦੀ ਭਾਰਤੀ ਲੜਕੀ ਉੱਚ ਪੜ੍ਹਾਈ ਲਈ ਅਮਰੀਕਾ ਆਈ ਸੀ। ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਵਿੱਚ ਇੱਕ ਕਾਰ ਹਾਦਸੇ ਵਿੱਚ ਉਸ ਦੀ ਮੌਤ ਹੋ ਗਈ।ਅਰਸ਼ੀਆ ਜੋਸ਼ੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਸੰਗਠਨ ਕੰਮ ਕਰ ਰਹੇ ਹਨ।ਨਿਊਯਾਰਕ ਸਥਿਤ ਭਾਰਤੀ ਵਣਜ ਦੂਤਘਰ ਨੇ ਕਿਹਾ ਕਿ ਅਰਸ਼ੀਆ ਜੋਸ਼ੀ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ।ਮ੍ਰਿਤਕ ਦੀ ਪਹਿਚਾਣ ਅਰਸ਼ੀਆ ਜੋਸ਼ੀ ਦੇ ਵਜੋਂ ਹੋਈ ਹੈ, ਉਹ ਇੱਥੇ ਉੱਚ ਸਿੱਖਿਆ ਲਈ ਆਈ ਸੀ।

ਅਮਰੀਕੀ ਰਾਜ ਪੈਨਸਿਲਵੇਨੀਆ ਵਿੱਚ ਇੱਕ ਕਾਰ ਹਾਦਸੇ ਵਿੱਚ ਉਸਦੀ ਮੌਤ ਹੋ ਗਈ। ਐਤਵਾਰ ਸਵੇਰੇ, ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇੱਕ ਟਵੀਟ ਵਿੱਚ ਕਿਹਾ ਕਿ ਨੌਜਵਾਨ ਪੇਸ਼ੇਵਰ ਅਰਸ਼ੀਆ ਜੋਸ਼ੀ ਦੇ ਪਰਿਵਾਰ ਨਾਲ ਸਾਡੀ ਸੰਵੇਦਨਾ ਹੈ। ਅਤੇ ਇਹ ਮੰਦਭਾਗੀ ਘਟਨਾ 21 ਮਾਰਚ ਨੂੰ ਪੈਨਸਿਲਵੇਨੀਆ ਵਿੱਚ ਇੱਕ ਦਰਦਨਾਕ ਕਾਰ ਹਾਦਸੇ ਵਿੱਚ ਉਸ ਦੀ ਜਾਨ ਚਲੀ ਗਈ। ਅਮਰੀਕਾ ਚ’ ਸਥਿਤ ਭਾਰਤੀ ਮਿਸ਼ਨ ਨੇ ਕਿਹਾ ਕਿ ਉਹ ਅਰਸ਼ੀਆ ਜੋਸ਼ੀ ਦੇ ਪਰਿਵਾਰ ਅਤੇ ਸਥਾਨਕ ਭਾਈਚਾਰੇ ਦੇ ਨੇਤਾਵਾਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਟਵਿੱਟਰ ਤੇ ਲਿਖਿਆ ਕਿ ਬੱਚੀ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਲਈ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਟਵੀਟ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਕੇਂਦਰੀ ਵਿਦੇਸ਼ ਮੰਤਰਾਲੇ, ਵਾਸ਼ਿੰਗਟਨ ਵਿੱਚ ਭਾਰਤੀ ਦੂਤਾਵਾਸ ਨੂੰ ਵੀ ਟੈਗ ਕੀਤਾ ਗਿਆ ਹੈ। ਇਕ ਰਿਪੋਰਟ ਮੁਤਾਬਕ ਅਰਸ਼ੀਆ ਜੋਸ਼ੀ ਨੇ ਪਿਛਲੇ ਸਾਲ ਅਮਰੀਕਾ ’ਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਸੀ। ਏਆਈਡੀ ਇੱਕ ਅਮਰੀਕੀ-ਅਧਾਰਤ ਸਵੈ-ਸੇਵੀ ਸੰਸਥਾ ਹੈ ਜੋ ਐਮਰਜੈਂਸੀ ਸਥਿਤੀਆਂ ਵਿੱਚ ਵਿਦੇਸ਼ਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਮਦਦ ਕਰਦੀ ਹੈ। ਸੰਸਥਾ ਅਰਸ਼ੀਆ ਜੋਸ਼ੀ ਦੀ ਮ੍ਰਿਤਕ ਦੇਹ ਭਾਰਤ ਵਿੱਚ ਉਸਦੇ ਪਰਿਵਾਰ ਨੂੰ ਭੇਜਣ ਵਿੱਚ ਮਦਦ ਕਰ ਰਹੀ ਹੈ।ਅਮਰੀਕਾ ਵਿੱਚ ਪੜ੍ਹਨ ਲਈ ਆਏ ਭਾਰਤੀ ਹਾਲ ਹੀ ਵਿੱਚ ਕਈ ਮੰਦਭਾਗੀਆਂ ਘਟਨਾਵਾਂ ਦਾ ਸ਼ਿਕਾਰ ਹੋਏ ਹਨ।

Next Story
ਤਾਜ਼ਾ ਖਬਰਾਂ
Share it