Begin typing your search above and press return to search.

ਹਿਮਾਚਲੀ ਲੋਕ ਸੈਲਾਨੀਆਂ ਤੋਂ ਹੋਣ ਲੱਗੇ ਔਖੇ–ਭਾਰੇ, ਸੈਲਾਨੀਆਂ ਦੇ ਆਪਸੀ ਝਗੜੇ ਕਾਰਣ ਹੋਇਆ ਹੰਗਾਮਾ

ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਸੈਲਾਨੀ ਸ਼ਹਿਰਾਂ ਕੁੱਲੂ ਅਤੇ ਮਨਾਲ਼ੀ 'ਚ ਇਸ ਵੇਲੇ ਬਾਈਕਰ ਰੈਲੀ ਚੱਲ ਰਹੀ ਹੈ। ਪਰ ਗੁਆਂਢੀ ਰਾਜਾਂ ਤੋਂ ਆ ਰਹੇ ਕੁਝ ਕਥਿਤ ਸ਼ਰਾਰਤੀ ਅਨਸਰ ਆਪਣਾ ਵੱਖਰਾ ਹੰਗਾਮਾ ਖੜ੍ਹਾ ਕਰ ਕੇ ਰੰਗ 'ਚ ਭੰਗ ਪਾ ਰਹੇ ਹਨ

ਹਿਮਾਚਲੀ ਲੋਕ ਸੈਲਾਨੀਆਂ ਤੋਂ ਹੋਣ ਲੱਗੇ ਔਖੇ–ਭਾਰੇ, ਸੈਲਾਨੀਆਂ ਦੇ ਆਪਸੀ ਝਗੜੇ ਕਾਰਣ ਹੋਇਆ ਹੰਗਾਮਾ
X

mehtabmasih@gmail.comBy : [email protected]

  |  3 March 2026 4:51 PM IST

  • whatsapp
  • Telegram

ਹਵਾ 'ਚ ਲਹਿਰਾਏ ਚਾਕੂ, ਖ਼ਤਰਨਾਕ ਢੰਗ ਨਾਲ਼ ਕੀਤੀ ਡਰਾਇਵਿੰਗ

ਮਨਾਲ਼ੀ: ਹਿਮਾਚਲ ਪ੍ਰਦੇਸ਼ ਦੇ ਪ੍ਰਮੁੱਖ ਸੈਲਾਨੀ ਸ਼ਹਿਰਾਂ ਕੁੱਲੂ ਅਤੇ ਮਨਾਲ਼ੀ 'ਚ ਇਸ ਵੇਲੇ ਬਾਈਕਰ ਰੈਲੀ ਚੱਲ ਰਹੀ ਹੈ। ਪਰ ਗੁਆਂਢੀ ਰਾਜਾਂ ਤੋਂ ਆ ਰਹੇ ਕੁਝ ਕਥਿਤ ਸ਼ਰਾਰਤੀ ਅਨਸਰ ਆਪਣਾ ਵੱਖਰਾ ਹੰਗਾਮਾ ਖੜ੍ਹਾ ਕਰ ਕੇ ਰੰਗ 'ਚ ਭੰਗ ਪਾ ਰਹੇ ਹਨ। ਰੋਹਤਾਂਗ ਸਥਿਤ ਅਟਲ ਟਨਲ ਦੇ ਪਾਰ ਲਾਹੌਲ ਘਾਟੀ 'ਚ ਭਾਰੀ ਬਰਫ਼ ਦੇ ਵਿਚਕਾਰ ਕੁਝ ਸੈਲਾਨੀ ਆਪਸ ਵਿੱਚ ਝਗੜ ਪਏ। ਉਨ੍ਹਾਂ 'ਚੋਂ ਕੁਝ ਨੇ ਚਾਕੂ ਕੱਢ ਕੇ ਹਵਾ 'ਚ ਲਹਿਰਾਏ। ਇਸ ਤੋਂ ਬਾਅਦ ਸੈਲਾਨੀਆਂ 'ਚ ਦਹਿਸ਼ਤ ਫੈਲ ਗਈ ਹੈ।

ਪੁਲਿਸ ਤੋਂ ਮਿਲ਼ੀ ਜਾਣਕਾਰੀ ਮੁਤਾਬਕ ਇੱਕ ਕੈਫ਼ੇ ਕੋਲ਼ ਇੱਕ–ਦੂਜੇ ਉਤੇ ਬਰਫ਼ ਸੁੱਟਣ ਨੂੰ ਲੈ ਕੇ ਛੋਟਾ ਜ਼ਿਹਾ ਝਗੜਾ ਸ਼ੁਰੂ ਹੋਇਆ ਸੀ, ਜੋ ਬਾਅਦ ਵਿੱਚ ਗੰਭੀਰ ਰੂਪ ਅਖ਼ਤਿਆਰ ਕਰ ਗਿਆ।

ਚਾਕੂ ਲਹਿਰਾਉਣ ਦੀ ਵਿਡੀਓ ਤੇਜ਼ੀ ਨਾਲ਼ ਵਾਇਰਲ ਹੋ ਰਹੀ ਹੈ। ਲਾਹੌਲ ਸਪਿਤੀ ਪੁਲਿਸ ਨੇ ਸ਼ਰਾਰਤੀ ਅਨਸਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਹਾਲ਼ੇ ਕੋਈ ਚਾਕੂ ਨਹੀਂ ਮਿਲ਼ਿਆ।

ਚਸ਼ਮਦੀਦ ਗਵਾਹਾਂ ਮੁਤਾਬਕ ਜਿਹੜੇ ਸੈਲਾਨੀ ਦੋ–ਪਹੀਆ ਵਾਹਨਾਂ ਰਾਹੀਂ ਕੁੱਲੂ ਤੇ ਮਨਾਲ਼ੀ ਆ ਰਹੇ ਹਨ, ਉਹੀ ਜ਼ਿਆਦਾ ਹੰਗਾਮਾ ਕਰਦੇ ਹਨ। ਕੁਝ ਤਾਂ ਇੱਕੋ ਮੋਟਰਸਾਈਕਲ ਉਤੇ ਤਿੰਨ–ਤਿੰਨ ਜਣੇ ਵੀ ਬੈਠੇ ਦਿਸਦੇ ਹਨ। ਉਹ ਖ਼ਤਰਨਾਕ ਢੰਗ ਨਾਲ਼ ਓਵਰਟਿੇਕਿੰਗ ਕਰਦੇ ਹਨ, ਜਿਸ ਨਾਲ਼ ਜਿੱਥੇ ਉਨ੍ਹਾਂ ਦੀ ਆਪਣੀ ਜਾਨ ਖ਼ਤਰੇ ਵਿੱਚ ਪੈਂਦੀ ਹੈ, ਉਥੇ ਉਹ ਹੋਰਨਾਂ ਲਈ ਵੀ ਵੱਡਾ ਖ਼ਤਰਾ ਬਣਦੇ ਹਨ।

ਮਨਾਲ਼ੀ ਪੁਲਿਸ ਦੇ ਅਧਿਕਾਰੀ ਉਨ੍ਹਾਂ ਨੂੰ ਰੋਕ ਕੇ ਹੈਲਮੈਟ ਲਾਉਣ ਲਈ ਜਾਗਰੂਕ ਕਰਦੇ ਵੀ ਵਿਖਾਈ ਦਿੰਦੇ ਹਨ। ਪਰ ਫਿਰ ਵੀ ਕਿਤੇ ਨਾ ਕਿਤੇ ਕੋਈ ਵੱਡੇ–ਛੋਟੇ ਝਗੜਿਆਂ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ।

ਮਨਾਲ਼ੀ ਪੁਲਿਸ ਦੇ DSP ਕੇਡੀ ਸ਼ਰਮਾ ਨੇ ਦੱਸਿਆ ਕਿ ਟ੍ਰੈਫ਼ਿਕ ਨਿਯਮ ਤੋੜ ਵਾਲ਼ੇ ਡਰਾਇਵਰਾਂ ਦੇ ਚਲਾਨ ਵੀ ਕੀਤੇ ਜਾ ਰਹੇ ਹਨ।

Next Story
ਤਾਜ਼ਾ ਖਬਰਾਂ
Share it