ਟੈਲੇਂਟ ਹੈ ਤਾਂ ਭੱਜ ਕੇ ਆਵੇਗੀ ਤੁਹਾਡੇ ਕੋਲ ਨੌਕਰੀ, ਕੇਂਦਰ ਦੀ ਜ਼ਬਰਦਸਤ ਯੋਜਨਾ
ਜੇਕਰ ਤੁਹਾਡੇ ਕੋਲ ਟੈਲੇਂਟ ਹੈ ਤਾਂ ਤੁਹਾਡੇ ਕੋਲ ਨੌਕਰੀ ਹੁਣ ਖ਼ੁਦ ਭੱਜ ਕੇ ਆਵੇਗੀ, ਜਿਸ ਵਿਚ ਤਨਖ਼ਾਹ ਤਾਂ ਮਿਲੇਗੀ ਹੀ,,, ਪਰ ਨਾਲ ਹੀ ਵੱਖਰੇ ਤੌਰ ’ਤੇ ਹੋਰ ਪੈਸਾ ਵੀ ਮਿਲੇਗਾ। ਜੀ ਹਾਂ,, ਕੇਂਦਰ ਸਰਕਾਰ ਨਵੇਂ ਲੋਕਾਂ ਨੂੰ ਨੌਕਰੀ ਨਾਲ ਜੋੜਨ ਅਤੇ ਰੁਜ਼ਗਾਰ ਨੂੰ ਬੜ੍ਹਾਵਾ ਦੇਣ ਲਈ ਇਕ ਨਵੀਂ ਯੋਜਨਾ ਸ਼ੁਰੂ ਕਰਨ ਜਾ ਰਹੀ ਐ

By : Makhan shah
ਚੰਡੀਗੜ੍ਹ : ਜੇਕਰ ਤੁਹਾਡੇ ਕੋਲ ਟੈਲੇਂਟ ਹੈ ਤਾਂ ਤੁਹਾਡੇ ਕੋਲ ਨੌਕਰੀ ਹੁਣ ਖ਼ੁਦ ਭੱਜ ਕੇ ਆਵੇਗੀ, ਜਿਸ ਵਿਚ ਤਨਖ਼ਾਹ ਤਾਂ ਮਿਲੇਗੀ ਹੀ,,, ਪਰ ਨਾਲ ਹੀ ਵੱਖਰੇ ਤੌਰ ’ਤੇ ਹੋਰ ਪੈਸਾ ਵੀ ਮਿਲੇਗਾ। ਜੀ ਹਾਂ,, ਕੇਂਦਰ ਸਰਕਾਰ ਨਵੇਂ ਲੋਕਾਂ ਨੂੰ ਨੌਕਰੀ ਨਾਲ ਜੋੜਨ ਅਤੇ ਰੁਜ਼ਗਾਰ ਨੂੰ ਬੜ੍ਹਾਵਾ ਦੇਣ ਲਈ ਇਕ ਨਵੀਂ ਯੋਜਨਾ ਸ਼ੁਰੂ ਕਰਨ ਜਾ ਰਹੀ ਐ, ਜਿਸ ਨੂੰ ਕੇਂਦਰੀ ਕੈਬਨਿਟ ਵਿਚ ਵੀ ਮਨਜ਼ੂਰੀ ਮਿਲ ਚੁੱਕੀ ਐ। ਜੇਕਰ ਤੁਹਾਡੇ ਕੋਲ ਵੀ ਐ ਕੋਈ ਟੈਲੇਂਟ ਤਾਂ ਜਲਦ ਹੀ ਤੁਹਾਨੂੰ ਵੀ ਨੌਕਰੀ ਮਿਲ ਸਕਦੀ ਐ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਕੇਂਦਰ ਸਰਕਾਰ ਨਵੀਂ ਸਕੀਮ ਅਤੇ ਕਿਵੇਂ ਮਿਲੇਗੀ ਨਵੇਂ ਲੋਕਾਂ ਨੂੰ ਨੌਕਰੀ?
ਕੇਂਦਰ ਸਰਕਾਰ ਨੇ ਨਵੇਂ ਲੋਕਾਂ ਨੂੰ ਨੌਕਰੀ ਨਾਲ ਜੋੜਨ ਅਤੇ ਰੁਜ਼ਗਾਰ ਨੂੰ ਬੜ੍ਹਾਵਾ ਦੇਣ ਲਈ ਇੰਪਲਾਏਮੈਂਟ ਲਿੰਕੇਡ ਇਸੈਂਟਿਵ ਯਾਨੀ ਈਐਲਆਈ ਸਕੀਮ ਲਿਆਉਣ ਜਾ ਰਹੀ ਐ, ਜਿਸ ਨੂੰ ਕੇਂਦਰੀ ਕੈਬਨਿਟ ਵੱਲੋਂ ਵੀ ਹਰੀ ਝੰਡੀ ਦਿਖਾ ਦਿੱਤੀ ਗਈ ਐ। ਇਸ ਸਕੀਮ ਦੇ ਦੋ ਮੁੱਖ ਭਾਗ ਹੋਣਗੇ, ਪਹਿਲਾ ਕਰਮਚਾਰੀਆਂ ਨੂੰ ਸੈਲਰੀ ਤੋਂ ਇਲਾਵਾ ਪੈਸਾ ਦੇਣ ਦੇ ਨਾਲ ਜੁੜਿਆ ਹੋਇਆ ਏ, ਦੂਜਾ ਭਾਗ ਕੰਪਨੀਆਂ ਨੂੰ ਵਾਧੂ ਕਰਮਚਾਰੀ ਰੱਖਣ ਦੇ ਲਈ ਇੰਸੈਂਟਿਵ ਦੇਣ ਨਾਲ ਸਬੰਧਤ ਐ। ਯਾਨੀ ਜੇਕਰ ਤੁਹਾਡੇ ਕੋਲ ਟੈਲੈਂਟ ਹੈ ਤਾਂ ਨੌਕਰੀ ਤੁਹਾਡੇ ਕੋਲ ਖ਼ੁਦ ਚੱਲ ਕੇ ਆਵੇਗੀ ਅਤੇ ਨਾਲ ਹੀ ਐਕਸਟਰਾ ਪੈਸਾ ਵੀ ਮਿਲੇਗਾ। ਦਰਅਸਲ ਇਸ ਯੋਜਨਾ ਦਾ ਐਲਾਨ ਪਿਛਲੇ ਸਾਲ ਦੇ ਬਜਟ ਵਿਚ ਕੀਤਾ ਗਿਆ ਸੀ ਪਰ ਇਸ ਨੂੰ ਮਨਜ਼ੂਰ ਹੁਣ ਦਿੱਤੀ ਗਈ ਐ।
ਈਐਲਆਈ ਸਕੀਮ ਦੇ ਲਈ 99,446 ਕਰੋੜ ਰੁਪਏ ਰਾਖਵੇਂ ਰੱਖੇ ਗਏ ਨੇ, ਜਿਸ ਦਾ ਟੀਚਾ ਦੋ ਸਾਲ ਵਿਚ ਸਾਢੇ 3 ਕਰੋੜ ਨੌਕਰੀਆਂ ਪੈਦਾ ਕਰਨਾ ਹੈ, ਜਿਨ੍ਹਾਂ ਵਿਚ 1 ਕਰੋੜ 92 ਲੱਖ ਪਹਿਲੀ ਵਾਰ ਨੌਕਰੀ ਕਰਨ ਵਾਲੇ ਹੋਣਗੇ। ਇਹ ਸਕੀਮ 1 ਅਗਸਤ 2025 ਤੋਂ 31 ਜੁਲਾਈ 2027 ਤੱਕ ਬਣਨ ਵਾਲੀਆਂ ਨੌਕਰੀਆਂ ’ਤੇ ਲਾਗੂ ਹੋਵੇਗੀ। ਆਓ ਤੁਹਾਨੂੰ ਚੰਗੀ ਤਰ੍ਹਾਂ ਇਸ ਸਕੀਮ ਬਾਰੇ ਸਮਝਾਓਨੇ ਆਂ।
ਈਐਲਆਈ ਸਕੀਮ ਦੋ ਹਿੱਸਿਆਂ ਵਿਚ ਵੰਡੀ ਹੋਈ ਐ,, ਜਿਸਦੇ ਭਾਗ ਪਹਿਲਾ ਪਹਿਲੀ ਵਾਰ ਨੌਕਰੀ ਕਰਨ ਵਾਲਿਆਂ ਦੇ ਲਈ ਅਤੇ ਭਾਗ ਦੂਜਾ ਇੰਪਲਾਇਰ ਦੇ ਲਈ ਸਮਰਥਨ ਕਰਨਾ ਹੋਵੇਗਾ। ਦੋਵੇਂ ਹਿੱਸੇ ਈਪੀਐਫਓ ਦੇ ਨਾਲ ਰਜਿਸਟ੍ਰੇਸ਼ਨ ’ਤੇ ਅਧਾਰਤ ਨੇ ਅਤੇ ਰੁਜ਼ਗਾਰ ਨੂੰ ਬੜ੍ਹਾਵਾ ਦੇਣ ਲਈ ਡਿਜ਼ਾਇਨ ਕੀਤੇ ਗਏ ਨੇ।
ਭਾਗ ਪਹਿਲਾ : ਪਹਿਲੀ ਵਾਰ ਨੌਕਰੀ ਕਰਨ ਵਾਲੇ ਕਰਮਚਾਰੀਆਂ ਨੂੰ ਜੋ ਈਪੀਐਫਓ ਰਜਿਸਟਰਡ ਨੇ, ਇਕ ਮਹੀਨੇ ਦੀ ਸੈਲਰੀ ਦੋ ਕਿਸ਼ਤਾਂ ਵਿਚ ਦਿੱਤੀ ਜਾਵੇਗੀ। ਪਹਿਲੀ ਕਿਸ਼ਤ 6 ਮਹੀਨੇ ਦੀ ਸੇਵਾ ਤੋਂ ਬਾਅਦ ਮਿਲੇਗੀ, ਜਦਕਿ ਦੂਜੀ ਕਿਸ਼ਤ 12 ਮਹੀਨੇ ਦੀ ਸੇਵਾ ਅਤੇ ਇਕ ਆਨਲਾਈਨ ਫਾਈਨਾਂਸ਼ੀਅਲ ਲਿਟਰੇਸੀ ਕੋਰਸ ਪੂਰਾ ਕਰਨ ਤੋਂ ਬਾਅਦ ਮਿਲੇਗੀ। ਇਸ ਦੇ ਲਈ ਇਕ ਲੱਖ ਰੁਪਏ ਤੱਕ ਦੀ ਮਾਸਿਕ ਸੈਲਰੀ ਵਾਲੇ ਕਰਮਚਾਰੀ ਜੋ ਪਹਿਲੀ ਵਾਰ ਰਸਮੀ ਖੇਤਰ ਵਿਚ ਨੌਕਰੀ ਸ਼ੁਰੂ ਕਰ ਰਹੇ ਨੇ। ਕਰਮਚਾਰੀਆਂ ਦਾ ਆਧਾਰ ਉਨ੍ਹਾਂ ਦੇ ਬੈਂਥ ਅਕਾਊਂਟ ਨਾਲ ਲਿੰਕ ਹੋਣਾ ਜ਼ਰੂਰੀ ਐ। ਇੰਨਸੈਂਟਿਵ ਦਾ ਹਿੱਸਾ ਇਕ ਬੱਚਤ ਖਾਤੇ ਵਿਚ ਜਮ੍ਹਾਂ ਹੋਵੇਗਾ, ਜਿਸ ਨੂੰ ਕਰਮਚਾਰੀ ਬਾਅਦ ਵਿਚ ਕੱਢ ਸਕਦਾ ਹੈ। ਇਸ ਹਿੱਸੇ ਨਾਲ 1 ਕਰੋੜ 92 ਲੱਖ ਨਵੇਂ ਕਰਮਚਾਰੀਆਂ ਨੂੰ ਫ਼ਾਇਦਾ ਹੋਵੇਗਾ।
ਮੰਨ ਲਓ,, ਕਿਸੇ ਵਿਅਕਤੀ ਨੇ ਇਕ ਆਈਟੀ ਕੰਪਨੀ ਵਿਚ 50 ਹਜ਼ਾਰ ਰੁਪਏ ਮਹੀਨਾ ਸੈਲਰੀ ’ਤੇ ਆਪਣੀ ਪਹਿਲੀ ਨੌਕਰੀ ਸ਼ੁਰੂ ਕੀਤੀ, ਉਹ ਈਪੀਐਫਓ ਰਜਿਸਟ੍ਰਡ ਹੈ ਅਤੇ ਉਸ ਦਾ ਆਧਾਰ ਬੈਂਕ ਖਾਤੇ ਨਾਲ link ਐ। ਛੇ ਮਹੀਨੇ ਬਾਅਦ ਉਸ ਨੂੰ 7500 ਰੁਪਏ ਦੀ ਪਹਿਲੀ ਕਿਸ਼ਤ ਮਿਲੇਗੀ ਅਤੇ 12 ਮਹੀਨੇ ਬਾਅਦ ਫਾਈਨਾਂਸ਼ੀਅਲ ਲਿਟਰੇਸੀ ਕੋਰਸ ਪੂਰਾ ਕਰਨ ’ਤੇ ਬਾਕੀ 7500 ਰੁਪਏ ਮਿਲਣਗੇ। ਇਹ ਪੈਸਾ ਉਸ ਨੂੰ ਆਰਥਿਕ ਸਥਿਰਤਾ ਦੇਵੇਗਾ ਅਤੇ ਬੱਚਤ ਦੀ ਆਦਤ ਪਾਏਗਾ।
ਇਸੇ ਤਰ੍ਹਾਂ ਦੂਜੇ ਭਾਗ ਵਿਚ ਇੰਪਲਾਇਰ ਨੂੰ ਇਕ ਲੱਖ ਰੁਪਏ ਤੱਕ ਦੀ ਸੈਲਰੀ ਵਾਲੇ ਵਾਧੂ ਕਰਮਚਾਰੀਆਂ ਨੂੰ ਕੰਮ ’ਤੇ ਰੱਖਣ ਦੇ ਲਈ ਦੋ ਸਾਲ ਤੱਕ ਪ੍ਰਤੀ ਮਹੀਨਾ 3000 ਰੁਪਏ ਤੱਕ ਦਾ ਇਸੈਂਟਿਵ ਮਿਲੇਗਾ। ਮੈਨੂਫੈਕਚਰਿੰਗ ਸੈਕਟਰ ਵਿਚ ਇਹ ਇੰਸੈਂਟਿਵ ਤੀਜੇ ਅਤੇ ਚੌਥੇ ਸਾਲ ਤੱਕ ਵਧਾਇਆ ਜਾਵੇਗਾ। ਇਸ ਦੇ ਲਈ ਈਪੀਐਫਓ ਵਿਚ ਰਜਿਸਟ੍ਰਡਡ ਸੰਸਥਾਵਾ ਨੂੰ ਘੱਟੋ ਘੱਟ 2 ਜਾਂ 5 ਵਾਧੂ ਕਰਮਚਾਰੀ 6 ਮਹੀਨੇ ਤੱਕ ਰੱਖਣੇ ਹੋਣਗੇ। ਮੈਨੂਫੈਕਚਰਿੰਗ ਸੈਕਟਰ ਵਿਚ ਇੰਪਲਾਇਰਜ਼ ਨੂੰ ਪਿਛਲੇ 3 ਸਾਲ ਦਾ ਈਪੀਐਫਓ ਯੋਗਦਾਨ ਦਾ ਰਿਕਾਰਡ ਦਿਖਾਉਣਾ ਹੋਵੇਗਾ।
ਉਦਾਹਰਨ ਦੇ ਤੌਰ ’ਤੇ,, ਦਿੱਲੀ ਵਿਚ ਇਕ ਮੈਨੂਫੈਕਚਰਿੰਗ ਕੰਪਨੀ ਜੋ ਈਪੀਐਫਓ ਵਿਚ ਰਜਿਸਟ੍ਰਡ ਹੈ, 10 ਨਵੇਂ ਕਰਮਚਾਰੀਆਂ ਨੂੰ 30 ਹਜ਼ਾਰ ਰੁਪਏ ਮਹੀਨਾ ਸੈਲਰੀ ’ਤੇ ਰੱਖਦੀ ਐ ਤਾਂ ਕੰਪਨੀ ਨੂੰ ਹਰੇਕ ਕਰਮਚਾਰੀ ਦੇ ਲਈ ਦੋ ਸਾਲ ਤੱਕ ਹਰ ਮਹੀਨੇ 3 ਹਜ਼ਾਰ ਰੁਪਏ ਦਾ ਇਸੈਂਟਿਵ ਮਿਲੇਗਾ ਅਤੇ ਮੈਨੂਫੈਕਚਰਿੰਗ ਹੋਣ ਦੇ ਕਾਰਨ ਤੀਜੇ ਚੌਥੇ ਸਾਲ ਵਿਚ ਵੀ ਲਾਭ ਮਿਲੇਗਾ। ਜੇਕਰ ਕੰਪਨੀ 1000 ਤੋਂ ਜ਼ਿਆਦਾ ਨੌਕਰੀਆਂ ਬਣਾਉਂਦੀ ਐ ਤਾਂ ਰੀਇੰਬਰਸਮੈਂਟ ਤਿਮਾਹੀ ਆਧਾਰ ’ਤੇ ਹੋਵੇਗਾ। ਕੇਂਦਰ ਸਰਕਾਰ ਦੀ ਇਸ ਨਵੀਂ ਸਕੀਮ ਨਾਲ ਨੌਕਰੀ ਕਰਨ ਵਾਲਿਆਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ।
ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ


