ਕਿਰਗਿਸਤਾਨ ਵਿਚ ਟਰੱਕ ਨੇ ਬੱਚਿਆਂ ਨੂੰ ਦਰੜਿਆ, 29 ਜ਼ਖਮੀ
ਨਵੀਂ ਦਿੱਲੀ, 4 ਮਈ, ਨਿਰਮਲ : ਕਿਰਗਿਸਤਾਨ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇਕ ਪਿੰਡ ਵਿਚ ਇਕ ਬੇਕਾਬੂ ਹੋਏ ਆਈਸਕ੍ਰੀਮ ਦੇ ਟਰੱਕ ਨੇ ਕਈ ਲੋਕਾਂ ਨੂੰ ਦਰੜ ਕੇ ਰੱਖ ਦਿੱਤਾ, ਜਿਸ ਦੌਰਾਨ 29 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 3 ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਐ। […]
By : Editor Editor
ਨਵੀਂ ਦਿੱਲੀ, 4 ਮਈ, ਨਿਰਮਲ : ਕਿਰਗਿਸਤਾਨ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇਕ ਪਿੰਡ ਵਿਚ ਇਕ ਬੇਕਾਬੂ ਹੋਏ ਆਈਸਕ੍ਰੀਮ ਦੇ ਟਰੱਕ ਨੇ ਕਈ ਲੋਕਾਂ ਨੂੰ ਦਰੜ ਕੇ ਰੱਖ ਦਿੱਤਾ, ਜਿਸ ਦੌਰਾਨ 29 ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 3 ਦੀ ਹਾਲਤ ਬੇਹੱਦ ਗੰਭੀਰ ਦੱਸੀ ਜਾ ਰਹੀ ਐ।
ਕਿਰਗਿਸਤਾਨ ਦੇ ਪਿੰਡ ਜਰਜ ਤਾਲ ਵਿਖੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਆਈਸਕ੍ਰੀਮ ਵਾਲਾ ਟਰੱਕ ਬੇਕਾਬੂ ਹੋ ਕੇ ਲੋਕਾਂ ਦੀ ਭੀੜ ’ਤੇ ਜਾ ਚੜਿ੍ਹਆ। ਇਸ ਭਿਆਨਕ ਹਾਦਸੇ ਦੌਰਾਨ 29 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚ 3 ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਐ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕ ਸਭਿਆਚਾਰਕ ਪ੍ਰੋਗਰਾਮ ਵਿਚ ਹਿੱਸਾ ਲੈਣ ਲਈ ਇਕੱਠੇ ਹੋਏ ਸੀ। ਰਿਪੋਰਟਾਂ ਦੇ ਮੁਤਾਬਕ ਜ਼ਖ਼ਮੀਆਂ ਵਿਚ ਜ਼ਿਆਦਾਤਰ ਵਿਦਿਆਰਥੀ ਨੇ, ਜਿਨ੍ਹਾਂ ਵਿਚੋਂ ਚਾਰ ਜਣਿਆਂ ਨੂੰ ਲੱਤਾਂ ਅਤੇ ਬਾਹਾਂ ਵਿਚ ਫ੍ਰੈਕਚਰ ਆਉਣ ਤੋਂ ਬਾਅਦ ਹਸਪਤਾਲ ਭਰਤੀ ਕਰਵਾਇਆ ਗਿਆ ਏ। ਇਸ ਭਿਆਨਕ ਹਾਦਸੇ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ।
ਪੁਲਿਸ ਦੇ ਮੁਤਾਬਕ ਸੈਂਟਰਲ ਕਿਰਗਿਸਤਾਨ ਦੇ ਪਹਾੜੀ ਇਲਾਕੇ ਜਰਜ ਤਾਲ ਪਿੰਡ ਵਿਚ 19ਵੀਂ ਸਦੀ ਦੀ ਕਿਰਗਿਜ ਕਵਿਤਾ ਮਾਨਸ ਨੂੰ ਲੈ ਕੇ ਪ੍ਰੋਗਰਾਮ ਕਰਵਾਇਆ ਗਿਆ ਸੀ, ਜਿਸ ਵਿਚ ਸ਼ਾਮਲ ਹੋਣ ਲਈ ਵੱਡੀ ਗਿਣਤੀ ਵਿਚ ਵਿਦਿਆਰਥੀ ਪੁੱਜੇ ਹੋਏ ਸੀ ਪਰ ਇਸੇ ਦੌਰਾਨ ਇਕ ਬੇਕਾਬੂ ਆਈਸਕ੍ਰੀਮ ਟਰੱਕ ਢਲਾਣ ਤੋਂ ਹੇਠਾਂ ਵੱਲ ਰੁੜ੍ਹ ਗਿਆ ਜੋ ਬੱਚਿਆਂ ਦੀ ਭੀੜ ਵਿਚ ਜਾ ਵੜਿਆ। ਉਲਟ ਦਿਸ਼ਾ ਵਿਚ ਹੋਣ ਕਰਕੇ ਬੱਚੇ ਟਰੱਕ ਨੂੰ ਦੇਖ ਨਹੀਂ ਸਕੇ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਤੋਂ ਬਾਅਦ ਪੁਲਿਸ ਨੇ ਦੋਸ਼ੀ ਟਰੱਕ ਡਰਾਇਵਰ ਨੂੰ ਮੌਕੇ ’ਤੇ ਹੀ ਹਿਰਾਸਤ ਵਿਚ ਲੈ ਲਿਆ।
ਸਥਾਨਕ ਮੀਡੀਆ ਅਨੁਸਾਰ ਡਰਾਇਵਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਗੱਡੀ ਛੱਡ ਕੇ ਫ਼ੋਨ ’ਤੇ ਗੱਲ ਕਰ ਰਿਹਾ ਸੀ, ਉਸੇ ਦੌਰਾਨ ਟਰੱਕ ਹੇਠਾਂ ਵੱਲ ਰੁੜ੍ਹ ਗਿਆ। ਪੁਲਿਸ ਦਾ ਮੰਨਣਾ ਕਿ ਡਰਾਇਵਰ ਹੈਂਡ ਬ੍ਰੇਕ ਲਗਾਉਣੇ ਭੁੱਲ ਗਿਆ ਸੀ। ਅਧਿਕਾਰੀਆਂ ਮੁਲਜ਼ਮ ਟਰੱਕ ਡਰਾਇਵਰ ਖ਼ਿਲਾਫ਼ ਟ੍ਰੈਫਿਕ ਸੁਰੱਖਿਆ ਉਲੰਘਣ ਦਾ ਮਾਮਲਾ ਦਰਜ ਕੀਤਾ। ਸਿਹਤ ਮੰਤਰੀ ਅਲੀਮ ਕਾਦਿਰ ਬੇਈਸ਼ੇਨਾਲਿਏਵ ਵੱਲੋਂ ਖ਼ੁਦ ਹਾਦਸੇ ਵਿਚ ਜ਼ਖ਼ਮੀ ਹੋਏ ਲੋਕਾਂ ਦੇ ਇਲਾਜ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਡਾਕਟਰਾਂ ਨੂੰ ਆਦੇਸ਼ ਜਾਰੀ ਕਰਦਿਆਂ ਆਖਿਆ ਕਿ ਜ਼ਖ਼ਮੀਆਂ ਨੂੰ ਵਧੀਆ ਤਰੀਕੇ ਨਾਲ ਚੰਗਾ ਇਲਾਜ ਪ੍ਰਦਾਨ ਕੀਤਾ ਜਾਵੇ।
ਇਹ ਵੀ ਪੜ੍ਹੋ
ਪੰਜਾਬ ਦੀ ਸਿਆਸਤ ਤੋਂ ਦੂਰੀ ਬਣਾ ਚੁੱਕੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਕਾਂਗਰਸ ਲਈ ਪ੍ਰਚਾਰ ਕਰਨ ਜਾ ਰਹੇ ਹਨ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਤਿੰਨ ਦਿਨਾਂ ਵਿੱਚ ਮੁੜ ਅੰਮ੍ਰਿਤਸਰ ਵਿੱਚ ਨਜ਼ਰ ਆਉਣਗੇ ਅਤੇ ਉਮੀਦਵਾਰ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਕਰਨਗੇ।
ਪ੍ਰਤਾਪ ਬਾਜਵਾ ਅੰਮ੍ਰਿਤਸਰ ਤੋਂ ਉਮੀਦਵਾਰ ਗੁਰਜੀਤ ਔਜਲਾ ਦੇ ਵਿਜ਼ਨ ਡਾਕੂਮੈਂਟ ਨੂੰ ਜਨਤਕ ਕਰਨ ਲਈ ਅੰਮ੍ਰਿਤਸਰ ਪੁੱਜੇ ਸਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪਾਰਟੀ ਛੱਡਣ ਵਾਲੇ ਆਗੂਆਂ ’ਤੇ ਤੰਜ ਕੱਸਿਆ। ਉਨ੍ਹਾਂ ਕਿਹਾ ਕਿ ਪਾਰਟੀ ਛੱਡਣ ਵਾਲਿਆਂ ਨੂੰ ਸੁਰੱਖਿਆ ਅਤੇ ਮਹਿੰਗੀਆਂ ਗੱਡੀਆਂ ਦਾ ਲਾਲਚ ਦਿੱਤਾ ਗਿਆ ਹੈ। ਹਰ ਕੋਈ ਪਾਰਟੀ ਛੱਡਣ ਵਾਲੇ ਆਗੂਆਂ ਦੀ ਗੱਲ ਕਰਦਾ ਹੈ, ਆਉਣ ਵਾਲੇ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਆਗੂ ਕਾਂਗਰਸ ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਕਾਂਗਰਸ ’ਚ ਚੱਲ ਰਹੀ ਆਪਸੀ ਕਲੇਸ਼ ’ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਕੋਈ ਨਾਰਾਜ਼ਗੀ ਨਹੀਂ ਹੈ। ਅੰਮ੍ਰਿਤਸਰ ਵਿੱਚ ਸਾਰੇ ਸੀਨੀਅਰ ਆਗੂ, ਡਿਪਟੀ ਸੀਐਮ ਓਪੀ ਸੋਨੀ, ਜਸਬੀਰ ਡਿੰਪਾ, ਅੰਮ੍ਰਿਤਸਰ ਜ਼ਿਲ੍ਹੇ ਅਤੇ ਸ਼ਹਿਰੀ ਪ੍ਰਧਾਨ ਸਾਰੇ ਇੱਕ ਮੰਚ ’ਤੇ ਹਨ।
ਇਸ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਵੀ ਮੌਜੂਦ ਸਨ। ਇਸ ਮੌਕੇ ਉਨ੍ਹਾਂ ਅਤੇ ਸਮੂਹ ਆਗੂਆਂ ਵੱਲੋਂ ਕਾਂਗਰਸ ਅਤੇ ਉਮੀਦਵਾਰ ਗੁਰਜੀਤ ਔਜਲਾ ਦਾ ਦੂਰਅੰਦੇਸ਼ੀ ਦਸਤਾਵੇਜ਼ ਵੀ ਜਾਰੀ ਕੀਤਾ ਗਿਆ। ਕਿਸਾਨਾਂ ਲਈ ਸਵਾਮੀਨਾਥਨ ਰਿਪੋਰਟ ਲਾਗੂ ਕਰਕੇ 23 ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦਾ ਐਲਾਨ ਕੀਤਾ ਗਿਆ ਅਤੇ ਸਰਕਾਰ ਬਣਨ ’ਤੇ ਅਗਨੀ ਵੀਰ ਯੋਜਨਾ ਬੰਦ ਕਰ ਦਿੱਤੀ ਜਾਵੇਗੀ।
ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਵੱਖਰੇ ਤੌਰ ’ਤੇ ਚੋਣ ਲੜਨ ਦੀ ਗੱਲ ਕਰਦਿਆਂ ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਇੱਕ ਵਾਰ ਫਿਰ ਪੰਜਾਬ ’ਚ ਪੱਕੇ ਤੌਰ ’ਤੇ ਜਿੱਤ ਪ੍ਰਾਪਤ ਕਰੇਗੀ। ਪਿਛਲੀਆਂ ਚੋਣਾਂ ਵਿੱਚ ਕਾਂਗਰਸ ਨੇ 8 ਸੀਟਾਂ ਜਿੱਤੀਆਂ ਸਨ। ਹੁਣ ਜੋ ਹਾਲਾਤ ਪੈਦਾ ਹੋ ਰਹੇ ਹਨ, ਉਸ ਨੂੰ ਦੇਖਦੇ ਹੋਏ ਇਹ ਗਿਣਤੀ ਹੋਰ ਵਧੇਗੀ। ਬਾਜਵਾ ਨੇ ਕਿਹਾ ਕਿ ਪੰਜਾਬ ’ਚ ‘ਆਪ’ ਨਾਲ ਕਾਂਗਰਸ ਦਾ ਸਮਝੌਤਾ ਨਾ ਹੋਣਾ ਸਭ ਤੋਂ ਵਧੀਆ ਰਿਹਾ ਹੈ।
ਉਨ੍ਹਾਂ ਅਕਾਲੀ ਦਲ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅਕਾਲੀ ਦਲ ਅਜਿਹੀ ਪਾਰਟੀ ਹੈ ਜੋ ਮੁਸੀਬਤ ਵਿੱਚ ਆ ਕੇ ਹਮੇਸ਼ਾ ਭਾਜਪਾ ਦੀ ਗੋਦ ਵਿੱਚ ਬੈਠ ਜਾਂਦੀ ਹੈ। ਉਹ ਪਹਿਲਾਂ ਵੀ ਇਕੱਠੇ ਸਨ ਅਤੇ ਹੁਣ ਵੀ ਇਕੱਠੇ ਹਨ।