ਪਾਕਿਸਤਾਨ ਤੋਂ ਆਈ ਔਰਤ ਕੋਲੋਂ 19 ਲੱਖ ਦਾ ਸੋਨਾ ਫੜਿਆ
ਅੰਮ੍ਰਿਤਸਰ, 14 ਮਾਰਚ, ਨਿਰਮਲ : ਕਸਟਮ ਅਧਿਕਾਰੀਆਂ ਨੇ ਪਾਕਿਸਤਾਨ ਦੇ ਰਸਤੇ ਅਟਾਰੀ ਪੁੱਜੀ ਮਹਿਲਾ ਯਾਤਰੀ ਕੋਲੋਂ 291 ਗਰਾਮ ਸੋਨਾ ਫੜਿਆ ਹੈ। ਇਸ ਯਾਤਰੀ ਨੇ ਦੋ ਕੜੇ ਇੱਕ ਜੰਜੀਰ ਦੇ ਰੂਪ ਵਿਚ ਸੋਨਾ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਕਸਟਮ ਅਧਿਕਾਰੀਆਂ ਨੇ ਚੈਕਿੰਗ ਦੌਰਾਨ ਬਰਾਮਦ ਕਰ ਲਿਆ। ਇਹ ਜਾਣਕਾਰੀ ਕਸਟਮ ਬੁਲਾਰੇ ਨੇ ਦਿੱਤੀ। ਭਾਰਤ ਦੀ […]
By : Editor Editor
ਅੰਮ੍ਰਿਤਸਰ, 14 ਮਾਰਚ, ਨਿਰਮਲ : ਕਸਟਮ ਅਧਿਕਾਰੀਆਂ ਨੇ ਪਾਕਿਸਤਾਨ ਦੇ ਰਸਤੇ ਅਟਾਰੀ ਪੁੱਜੀ ਮਹਿਲਾ ਯਾਤਰੀ ਕੋਲੋਂ 291 ਗਰਾਮ ਸੋਨਾ ਫੜਿਆ ਹੈ। ਇਸ ਯਾਤਰੀ ਨੇ ਦੋ ਕੜੇ ਇੱਕ ਜੰਜੀਰ ਦੇ ਰੂਪ ਵਿਚ ਸੋਨਾ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਕਸਟਮ ਅਧਿਕਾਰੀਆਂ ਨੇ ਚੈਕਿੰਗ ਦੌਰਾਨ ਬਰਾਮਦ ਕਰ ਲਿਆ।
ਇਹ ਜਾਣਕਾਰੀ ਕਸਟਮ ਬੁਲਾਰੇ ਨੇ ਦਿੱਤੀ। ਭਾਰਤ ਦੀ ਰਹਿਣ ਵਾਲੀ ਮਹਿਲਾ ਯਾਤਰੀ ਨੇ ਪਾਕਿਸਤਾਨ ਦੇ ਵਾਘਾ ਤੋਂ ਭਾਰਤੀ ਸਰਹੱਦ ਵਿਚ ਐਂਟਰ ਕੀਤਾ। ਉਸ ਦੇ ਸਮਾਨ ਦੀ ਸਕੈਨਿੰਗ ਦੌਰਾਨ ਤਾਂ ਕੁੱਝ ਖ਼ਾਸ ਨਹੀਂ ਮਿਲਿਆ, ਪ੍ਰੰਤੂ ਇਸ ਮਹਿਲਾ ਯਾਤਰੀ ਨੇ ਅਪਣੇ ਹੱਥਾਂ ਵਿਚ ਸੋਨੇ ਦੇ ਦੋ ਕੜੇ ਅਤੇ ਸੋਨੇ ਦੀ ਜੰਜੀਰ ਪਹਿਨੀ ਹੋਈ ਸੀ। ਪੁਛਗਿੱਛ ਦੌਰਾਨ ਇਹ ਯਾਤਰੀ ਅਧਿਕਾਰੀਆਂ ਨੂੰ ਤਸੱਲੀ ਪੂਰਵਕ ਜਵਾਬ ਨਹੀਂ ਦੇ ਸਕੀ ਤਾਂ ਅਧਿਕਾਰੀਆਂ ਨੇ ਸੋਨੇ ਦੇ ਉਕਤ ਕੜਿਆਂ ਅਤੇ ਜੰਜੀਰ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ। ਸੋਨੇ ਦੇ 2 ਕੜਿਆਂ ਦਾ ਵਜ਼ਨ 116.75 ਗਰਾਮ ਜਦ ਕਿ ਜੰਜੀਰ ਦਾ ਵਜ਼ਨ 175 ਗਰਾਮ ਹੈ। ਸੋਨੇ ਦੇ ਕੁਲ ਸਮਾਨ ਦਾ ਵਜ਼ਨ 291.75 ਮਿਲਿਆ ਜਿਸ ਦੀ ਮਾਰਕੀਟ ਵਿਚ ਕੀਮਤ 19 ਲੱਖ 2 ਹਜ਼ਾਰ ਅਤੇ 210 ਰੁਪਏ ਬਣਦੀ ਹੈ।
ਇਹ ਵੀ ਪੜ੍ਹੋ
ਚੋਣ ਕਮਿਸ਼ਨ ਨੇ ਅਗਾਮੀ ਲੋਕ ਸਭਾ ਚੋਣਾਂ ਵਿਚ ਘਰ ਤੋਂ ਵੋਟ ਪਾਉਣ ਦੀ ਸਹੂਲਤ ਲਈ ਉਮਰ ਹੱਦ ਵਧਾ ਦਿੱਤੀ ਹੈ।
ਪੰਜਾਬ ਵਿਚ ਲੋਕ ਸਭਾ ਚੋਣਾਂ ਵਿਚ 85 ਸਾਲ ਤੋਂ ਉਪਰ ਵਾਲੀ ਉਮਰ ਦੇ 2 ਲੱਖ ਬਜ਼ੁਰਗ ਵੋਟਰ ਘਰ ਤੋਂ ਅਪਣੀ ਵੋਟ ਪਾ ਸਕਣਗੇ ਜਦ ਕਿ ਪਿਛਲੀ ਵਿਧਾਨ ਸਭਾ ਚੋਣਾਂ ਵਿਚ 80 ਸਾਲ ਦੀ ਉਮਰ ਤੋਂ ਉਪਰ ਵੋਟਰਾਂ ਲਈ ਇਹ ਸਹੂਲਤ ਉਪਲਬਧ ਸੀ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਵਿਚ 85 ਸਾਲ ਦੀ ਉਮਰ ਦੇ ਉਪਰ ਵਾਲੇ ਵੋਟਰ ਹੀ ਘਰ ਤੋਂ ਵੋਟ ਪਾ ਸਕਣਗੇ। ਅਜਿਹੇ ਵੋਟਰਾਂ ਦੀ ਗਿਣਤੀ ਕਰੀਬ 2 ਲੱਖ ਹੈ। ਪੰਜਾਬ ਵਿਧਾਨ ਸਭਾ ਚੋਣ 2022 ਵਿਚ 80 ਸਾਲ ਤੋਂ ਉਪਰ ਵੋਟਰਾਂ ਲਈ ਵੀ ਇਹ ਸਹੂਲਤ ਉਪਲਬਧ ਸੀ ਅਤੇ ਪਿਛਲੀ ਵਿਧਾਨ ਸਭਾ ਚੋਣਾਂ ਵਿਚ ਇਸ ਵਰਗ ਦੇ ਵੋਟਰਾਂ ਦੀ ਗਿਣਤੀ 4 ਲੱਖ ਸੀ। ਇਸ ਉਮਰ ਵਰਗ ਦੇ ਜ਼ਿਆਦਾਤਰ ਵੋਟਰਾਂ ਨੇ ਮਤਦਾਨ ਕੇਂਦਰ ’ਤੇ ਹੀ ਅਪਣੀ ਵੋਟ ਪਾਉਣ ਵਿਚ ਦਿਲਚਸਪੀ ਦਿਖਾਈ। ਇਹੀ ਕਾਰਨ ਹੈ ਕਿ ਕਮਿਸ਼ਨ ਵਲੋਂ ਇਸ ਉਮਰ ਹੱਦ ਨੂੰ ਹੁਣ ਵਧਾਉਣ ਦਾ ਫੈਸਲਾ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਅਧਿਕਾਰੀਆਂ ਵਲੋਂ ਅਜਿਹੇ ਸਾਰੇ ਵੋਟਰਾਂ ਦਾ ਡਾਟਾ ਜੁਟਾਇਆ ਜਾਂਦਾ ਹੈ। ਘਰ ਘਰ ਜਾ ਕੇ ਸਰਵੇ ਕੀਤਾ ਜਾਂਦਾ ਕਿ ਅਜਿਹੇ ਕਿੰਨੇ ਵੋਟਰ ਹਨ ਜੋ ਘਰ ਤੋਂ ਹੀ ਅਪਣੀ ਵੋਟ ਪਾਉਣੀ ਚਾਹੁੰਦੇ ਹਨ। ਇਸ ਸਭ ਦੇ ਬਾਵਜੂਦ ਹੀ ਬੈਲੇਟ ਪੇਪਰ ਛਪਵਾਉਣ ਦੀ ਕਾਰਵਾਈ ਪੂਰੀ ਕੀਤੀ ਜਾਂਦੀ ਹੈ।
ਵੋਟਾਂ ਵਾਲੇ ਦਿਨ ਘਰ ਜਾ ਕੇ ਹੀ ਬੈਲੇਟ ਪੇਪਰ ਤੋਂ ਅਜਿਹੇ ਸਾਰੇ ਵੋਟਰਾਂ ਦਾ ਵੋਟ ਪਵਾਇਆ ਜਾਂਦਾ ਹੈ , ਜੋ ਮਤਦਾਨ ਕੇਂਦਰ ’ਤੇ ਆਉਣ ਵਿਚ ਅਸਮਰਥ ਹੈ। ਬਜ਼ੁਰਗ ਵੋਟਰਾਂ ਦੀ ਸਹੂਲਤ ਦੇ ਲਈ ਵਿਭਾਗ ਵਲੋਂ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ।