ਸ਼ੰਭੂ ਬਾਰਡਰ ਤੋਂ ਕਿਸਾਨ ਸ਼ੁਰੂ ਕਰਨਗੇ ਅਸਥੀ ਕਲਸ਼ ਯਾਤਰਾ
ਸ਼ੰਭੂ ਬਾਰਡਰ, 16 ਮਾਰਚ, ਨਿਰਮਲ : ਕਿਸਾਨ ਮੋਰਚੇ ਦਾ ਅੱਜ 33ਵਾਂ ਦਿਨ ਹੈ। ਸ਼ੰਭੂ ਬਾਰਡਰ ਤੋਂ ਕਿਸਾਨਾਂ ਵਲੋਂ ਅਸਥੀ ਕਲਸ਼ ਯਾਤਰਾ ਸ਼ੁਰੂ ਕੀਤੀ ਜਾਵੇਗੀ।ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਪੀਲ ’ਤੇ ਚਲ ਰਹੇ ਕਿਸਾਨ ਅੰਦੋਲਨ ਦਾ ਅੱਜ 33ਵਾਂ ਦਿਨ ਹੈ। ਹਜ਼ਾਰਾਂ ਕਿਸਾਨ ਹਰਿਆਣਾ-ਪੰਜਾਬ ਦੇ ਸ਼ੰਭੂ-ਖਨੌਰੀ ਬਾਰਡਰ ਦੇ ਨਾਲ ਡਬਵਾਲੀ ਬਾਰਡਰ ’ਤੇ […]
By : Editor Editor
ਸ਼ੰਭੂ ਬਾਰਡਰ, 16 ਮਾਰਚ, ਨਿਰਮਲ : ਕਿਸਾਨ ਮੋਰਚੇ ਦਾ ਅੱਜ 33ਵਾਂ ਦਿਨ ਹੈ। ਸ਼ੰਭੂ ਬਾਰਡਰ ਤੋਂ ਕਿਸਾਨਾਂ ਵਲੋਂ ਅਸਥੀ ਕਲਸ਼ ਯਾਤਰਾ ਸ਼ੁਰੂ ਕੀਤੀ ਜਾਵੇਗੀ।
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੀ ਅਪੀਲ ’ਤੇ ਚਲ ਰਹੇ ਕਿਸਾਨ ਅੰਦੋਲਨ ਦਾ ਅੱਜ 33ਵਾਂ ਦਿਨ ਹੈ। ਹਜ਼ਾਰਾਂ ਕਿਸਾਨ ਹਰਿਆਣਾ-ਪੰਜਾਬ ਦੇ ਸ਼ੰਭੂ-ਖਨੌਰੀ ਬਾਰਡਰ ਦੇ ਨਾਲ ਡਬਵਾਲੀ ਬਾਰਡਰ ’ਤੇ ਡਟੇ ਹੋਏ ਹਨ। ਕਿਸਾਨ ਅੰਦੋਲਨ ਦੌਰਾਨ 21 ਫਰਵਰੀ ਨੂੰ ਖਨੌਰੀ ਬਾਰਡਰ ’ਤੇ ਗੋਲੀ ਲੱਗਣ ਕਾਰਨ ਜਾਨ ਗਵਾਉਣ ਵਾਲੇ ਨੌਜਵਾਨ ਕਿਸਾਨ ਸ਼ੁਭਕਰਨ ਦੀ ਅਸਥੀਆਂ ਅੱਜ ਸ਼ੰਭੂ ਬਾਰਡਰ ਪੁੱਜਣਗੀਆਂ। ਅੱਜ ਕਿਸਾਨ ਇੱਥੇ ਕਲਸ਼ ਯਾਤਰਾ ਕੱਢਦੇ ਹੋਏ ਲਾਂਡਰਾ, ਮੁਹਾਲੀ, ਸਕੇਤੜੀ ਅਤੇ ਫਿਰ ਪੰਜਾਬ ਯੂਨੀਵਰਸਿਟੀ ਪੁੱਜਣਗੇ।
ਸ਼ੈਡਿਊਲ ਦੇ ਅਨੁਸਾਰ 17-18 ਮਾਰਚ ਨੂੰ ਪੰਚਕੂਲਾ, 2 ਦਿਨ ਯਮੁਨਾਨਗਰ, ਕੁਰੂਕਸ਼ੇਤਰ, ਕਰਨਾਲ, ਕੈਥਲ ਅਤੇ ਫਿਰ 3 ਦਿਨ ਅੰਬਾਲਾ ਜ਼ਿਲ੍ਹੇ ਵਿਚ ਕਲਸ਼ ਯਾਤਰਾ ਨਿਕਲੇਗੀ। ਕਿਸਾਨਾਂ ਨੇ ਐਲਾਨ ਕੀਤਾ ਕਿ ਭਾਜਪਾ, ਭਾਜਪਾ ਗਠਜੋੜ ਖ਼ਿਲਾਫ਼ ਕਿਸਾਨ ਅੰਦੋਲਨ ਦੇ ਸ਼ਹੀਦ ਸ਼ੁਭਕਰਨ ਸਿੰਘ ਅਤੇ ਹੋਰ ਸ਼ਹੀਦਾਂ ਦੇ ਨਾਂ ’ਤੇ ਤਖਤੀਆਂ ਅਤੇ ਕਾਲੇ ਝੰਡੇ ਦਿਖਾਏ ਜਾਣਗੇ।
ਇਹ ਖ਼ਬਰ ਵੀ ਪੜ੍ਹੋ
ਪਤਨੀ ਨੇ ਅਪਣੇ ਹੀ ਪਤੀ ਨੂੰ ਪੇ੍ਰਮੀ ਹੱਥੋਂ ਮਰਵਾ ਦਿੱਤਾ। ਦੱਸਦੇ ਚਲੀਏ ਕਿ ਲੁਧਿਆਣਾ ਦੇ ਕਿਲਾ ਰਾਏਪੁਰ ਨੇੜੇ ਇੱਕ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਸਿਰ ਅਤੇ ਚਿਹਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਦੇ ਕਈ ਨਿਸ਼ਾਨ ਮਿਲੇ ਹਨ। ਉਸ ਦੀ ਲਾਸ਼ ਪਿੰਡ ਸੀਲੋਂ ਕਲਾਂ ਰੋਡ ’ਤੇ ਨਹਿਰ ਦੇ ਪੁਲ ਖਾਨਪੁਰ ਕੋਲ ਪਈ ਮਿਲੀ। ਮ੍ਰਿਤਕ ਦਾ ਨਾਂ ਹਰਜੀਤ ਸਿੰਘ ਹੈ। ਪੁਲਸ ਮੁਤਾਬਕ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ।
ਥਾਣਾ ਡੇਹਲੋਂ ਵਿਖੇ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕ ਹਰਜੀਤ ਸਿੰਘ ਦੇ ਭਰਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਹਰਜੀਤ ਸਿੰਘ ਆਪਣੇ ਪਰਿਵਾਰ ਸਮੇਤ ਉਸ ਕੋਲ ਰਹਿੰਦਾ ਹੈ। ਉਸ ਦਾ ਇੱਕ ਦੋਸਤ ਸਾਜਿਦ ਆਲਮ ਬੰਗਾਲ ਦਾ ਰਹਿਣ ਵਾਲਾ ਹੈ। ਉਹ ਆਪਣੇ ਭਰਾ ਹਰਜੀਤ ਸਿੰਘ ਨਾਲ ਇੱਟਾਂ ਦੇ ਭੱਠੇ ’ਤੇ ਕੰਮ ਕਰਦਾ ਸੀ। ਉਹ ਇੱਕ ਥਾਂ ’ਤੇ ਇਕੱਠੇ ਕੰਮ ਕਰਦੇ ਹਨ।
ਉਸ ਨੇ ਪੁਲਸ ਨੂੰ ਦੱਸਿਆ ਕਿ ਹਰਜੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ ਦੇ ਕਿਲਾ ਰਾਏਪੁਰ ਵਾਸੀ ਸਾਜਿਦ ਆਲਮ ਨਾਲ ਨਾਜਾਇਜ਼ ਸਬੰਧ ਸਨ। ਇਸ ਬਾਰੇ ਹਰਜੀਤ ਨੂੰ ਪਤਾ ਲੱਗ ਗਿਆ ਸੀ। ਹਰਵਿੰਦਰ ਨੇ ਆਪਣੇ ਪ੍ਰੇਮੀ ਸਾਜਿਦ ਨਾਲ ਮਿਲ ਕੇ ਆਪਣੇ ਪਤੀ ਹਰਜੀਤ ਦਾ ਕਤਲ ਕਰਵਾ ਦਿੱਤਾ।
ਬੀਤੇ ਦਿਨ 14 ਮਾਰਚ ਨੂੰ ਸਵੇਰੇ 9.30 ਵਜੇ ਹਰਜੀਤ ਸਿੰਘ ਦੀ ਲਾਸ਼ ਨਹਿਰ ਦੇ ਪੁਲ ਖਾਨਪੁਰ ਤੋਂ ਪਿੰਡ ਸੀਲੋਂ ਕਲਾਂ ਨੂੰ ਜਾਂਦੀ ਸੜਕ ’ਤੇ ਨਹਿਰ ਦੇ ਕੰਢੇ ਪਈ ਮਿਲੀ ਸੀ। ਆਸ-ਪਾਸ ਦੇ ਲੋਕਾਂ ਨੇ ਰੌਲਾ ਪਾਇਆ। ਇਨ੍ਹਾਂ ਲੋਕਾਂ ਨੇ ਹਰਜੀਤ ਸਿੰਘ ਦੀ ਪਛਾਣ ਕੀਤੀ। ਪਰਿਵਾਰ ਵਾਲੇ ਜਦੋਂ ਮੌਕੇ ’ਤੇ ਪਹੁੰਚੇ ਤਾਂ ਸਾਰੇ ਹੈਰਾਨ ਰਹਿ ਗਏ। ਹਰਜੀਤ ਦੇ ਸਿਰ ਅਤੇ ਚਿਹਰੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ।
ਡੇਹਲੋਂ ਥਾਣੇ ਦੇ ਇੰਸਪੈਕਟਰ ਰਵਿੰਦਰ ਕੁਮਾਰ ਅਨੁਸਾਰ ਹਰਜੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ ਉਰਫ ਮਨੀ ਅਤੇ ਉਸ ਦੇ ਪ੍ਰੇਮੀ ਸਾਜਿਦ ਆਲਮ ਨੇ ਯੋਜਨਾ ਤਹਿਤ ਹਰਜੀਤ ਦਾ ਕਤਲ ਕੀਤਾ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਆਈਪੀਸੀ ਦੀ ਧਾਰਾ 302,34, 120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।