Begin typing your search above and press return to search.

ਨਿੱਕਾ ਸਿੱਧੂ ਮੂਸੇਵਾਲਾ ਹੋ ਗਿਆ ਦੋ ਸਾਲਾਂ ਦਾ, ਚੁਫੇਰਿਓਂ ਵਰ੍ਹਿਆ ਸ਼ੁਭਕਾਮਨਾਵਾਂ ਦਾ ਮੀਂਹ

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਭਾਵ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਨਿੱਕਾ ਸਿੱਧੂ ਅੱਜ ਮੰਗਲਵਾਰ ਨੂੰ ਦੋ ਸਾਲ ਦਾ ਹੋ ਗਿਆ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਪਹਿਲਾਂ ਹੀ ਉਸ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ

ਨਿੱਕਾ ਸਿੱਧੂ ਮੂਸੇਵਾਲਾ ਹੋ ਗਿਆ ਦੋ ਸਾਲਾਂ ਦਾ, ਚੁਫੇਰਿਓਂ ਵਰ੍ਹਿਆ ਸ਼ੁਭਕਾਮਨਾਵਾਂ ਦਾ ਮੀਂਹ
X

mehtabmasih@gmail.comBy : [email protected]

  |  17 March 2026 4:59 PM IST

  • whatsapp
  • Telegram

ਸਿੱਧੂ ਮੂਸੇਵਾਲ਼ਾ ਦੀ ਮੌਤ ਤੋਂ ਦੋ ਸਾਲਾਂ ਬਾਅਦ ਪੈਦਾ ਹੋਇਆ ਸੀ ਜੂਨੀਅਰ

ਮਾਨਸਾ: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਭਾਵ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਨਿੱਕਾ ਸਿੱਧੂ ਅੱਜ ਮੰਗਲਵਾਰ ਨੂੰ ਦੋ ਸਾਲ ਦਾ ਹੋ ਗਿਆ। ਸੋਸ਼ਲ ਮੀਡੀਆ ਯੂਜ਼ਰਜ਼ ਨੇ ਪਹਿਲਾਂ ਹੀ ਉਸ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਸਨ।

ਨਿੱਕਾ ਸਿੱਧੂ ਆਪਣੇ ਭਰਾ ਦੀ ਪ੍ਰਸਿੱਧੀ ਕਾਰਨ ਲਗਾਤਾਰ ਖ਼ਬਰਾਂ ਵਿੱਚ ਬਣਿਆ ਰਹਿੰਦਾ ਹੈ। ਉਂਝ ਵੀ ਉਸ ਦੀ ਸ਼ਕਲ ਹੂ–ਬ–ਹੂ ਆਪਣੇ ਮਰਹੂਮ ਭਰਾ ਸਿੱਧੂ ਮੂਸੇਵਾਲ਼ਾ ਨਾਲ਼ ਮਿਲ਼ਦੀ ਹੈ।

ਉਸ ਦੇ ਜਨਮ ਤੋਂ ਕੁਝ ਦਿਨ ਬਾਅਦ, ਨਿੱਕੇ ਸਿੱਧੂ ਦੀ ਆਪਣੇ ਪਿਤਾ ਬਲਕੌਰ ਸਿੰਘ ਨਾਲ ਇੱਕ ਤਸਵੀਰ ਟਾਈਮਜ਼ ਸਕੁਏਅਰ, ਨਿਊਯਾਰਕ ਵਿਖੇ ਇੱਕ ਬਿਲਬੋਰਡ 'ਤੇ ਦਿਖਾਈ ਦਿੱਤੀ ਸੀ।

ਪਿਛਲੇ ਸਾਲ, ਜੂਨੀਅਰ ਸਿੱਧੂ ਮੂਸੇਵਾਲ਼ਾ ਦੇ ਜਨਮ ਦਿਨ 'ਤੇ ਨਜ਼ਦੀਕੀ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਜਸ਼ਨ ਮਨਾਏ ਸਨ। ਮਕ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਸਨ ਅਤੇ ਕੇਕ ਕੱਟਣ ਦੀ ਰਸਮ ਦੌਰਾਨ ਸਿੱਧੂ ਦੇ ਮਾਪਿਆਂ, ਬਲਕੌਰ ਸਿੰਘ ਅਤੇ ਚਰਨ ਕੌਰ ਨਾਲ ਦੇਖੇ ਗਏ ਸਨ। ਸਮਾਗਮ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਪ੍ਰਸਾਰਿਤ ਹੋਈਆਂ ਸਨ।

ਨਿੱਕਾ ਸਿੱਧੂ ਦਾ ਜਨਮ ਉਸ ਦੇ ਵੱਡੇ ਭਰਾ ਦੀ ਮੌਤ ਤੋਂ ਲਗਭਗ ਦੋ ਸਾਲ ਬਾਅਦ ਹੋਇਆ ਸੀ। ਉਸ ਦਾ ਜਨਮ IVF ਤਕਨੀਕ ਰਾਹੀਂ ਹੋਇਆ ਸੀ।

ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਦੀ ਹੱਤਿਆ ਨੇ ਦੁਨੀਆ ਭਰ ਵਿੱਚ ਸਦਮੇ ਦੀ ਲਹਿਰ ਫੈਲਾ ਦਿੱਤੀ ਸੀ।

ਜੂਨੀਅਰ ਸਿੱਧੂ ਦਾ ਜਨਮ ਇੱਕ ਚਮਤਕਾਰ ਵਾਂਗ ਮੰਨਿਆ ਜਾਂਦਾ ਹੈ। ਉਸ ਦੇ ਜਨਮ ਤੋਂ ਬਾਅਦ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਫੈਨਾਂ ਨੇ ਇਸ ਨੂੰ "ਲੈਜੈਂਡ ਵਾਪਸ ਆ ਗਿਆ" ਵਰਗੇ ਸ਼ਬਦਾਂ ਨਾਲ ਜਸ਼ਨ ਮਨਾਇਆ। ਸੋਸ਼ਲ ਮੀਡੀਆ ਤੇ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਉਸ ਦੀ ਪੈਦਾਇਸ਼ ਵੇਲੇ ਤੋਂ ਹੀ ਵਾਇਰਲ ਹੋਣ ਲੱਗ ਪਈਆਂ ਸਨ।

ਅੱਜ ਦੇ ਦਿਨ, ਉਸ ਦੇ ਦੂਜੇ ਜਨਮ ਦਿਨ ਤੇ, ਮੂਸਾ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਨੇ ਸਾਦਾ ਜਿਹਾ ਜਸ਼ਨ ਰੱਖਿਆ ਹੈ। ਬੱਚੇ ਨੂੰ ਨਵੇਂ ਕੱਪੜੇ ਪਾਏ ਗਏ ਹਨ। ਉਹ ਖਿਡੌਣਿਆਂ ਅਤੇ ਮਿਠਾਈਆਂ ਨਾਲ ਘਿਰਿਆ ਹੋਇਆ ਹੈ। ਚਰਨ ਕੌਰ ਅਤੇ ਬਲਕੌਰ ਸਿੰਘ ਆਪਣੇ ਨਿੱਕੇ ਪੁੱਤਰ ਨੂੰ ਵੇਖ ਕੇ ਅੱਖਾਂ ਵਿੱਚ ਹੰਝੂ ਅਤੇ ਬੁੱਲ੍ਹਾਂ ਤੇ ਮੁਸਕਾਨ ਲੈ ਕੇ ਫਿਰ ਰਹੇ ਹਨ। ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ਤੇ #JuniorMooseWala, #HappyBirthdayLittleSidhu ਵਰਗੇ ਹੈਸ਼ਟੈਗ ਟਰੈਂਡ ਕਰ ਰਹੇ ਹਨ।

ਕਈ ਫੈਨ ਪੇਜਾਂ 'ਤੇ ਜੂਨੀਅਰ ਸਿੱਧੂ ਮੂਸੇਵਾਲ਼ਾ ਦੀਆਂ ਤਾਜ਼ਾ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਉਹ ਆਪਣੇ ਵੱਡੇ ਭਰਾ ਦੀ ਤਸਵੀਰ ਨੂੰ ਪਿਆਰ ਨਾਲ ਛੋਹ ਤੇ ਖੇਡ ਰਿਹਾ ਹੈ।

Next Story
ਤਾਜ਼ਾ ਖਬਰਾਂ
Share it