ਆਨਲਾਈਨ ਚਲਾਨ ਵਾਲੇ ਕੈਮਰਿਆਂ ਦਾ ਕਾਰਨਾਮਾ

ਆਨਲਾਈਨ ਚਲਾਨ ਵਾਲੇ ਕੈਮਰਿਆਂ ਦਾ ਕਾਰਨਾਮਾ

ਚੰਡੀਗੜ੍ਹ, 10 ਸਤੰਬਰ (ਸ਼ਾਹ) : ਚੰਡੀਗੜ੍ਹ ਵਿਚ ਲੋਕਾਂ ਦੀ ਲਾਪ੍ਰਵਾਹੀ ਦੇ ਚਲਦਿਆਂ ਧੜਾਧੜ ਆਨਲਾਈਨ ਚਲਾਨ ਹੋ ਰਹੇ ਨੇ ਕਿਉਂਕਿ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਵਿਚ ਥਾਂ ਥਾਂ ’ਤੇ ਅਜਿਹੇ ਕੈਮਰੇ ਲਗਾਏ ਗਏ ਨੇ ਜੋ ਗ਼ਲਤੀ ਹੋਣ ’ਤੇ ਤੁਹਾਡਾ ਆਨਲਾਈਨ ਚਲਾਨ ਕਰ ਦਿੰਦੇ ਨੇ।


ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਇਹ ਚੰਡੀਗੜ੍ਹ 43 ਸੈਕਟਰ ਦੀਆਂ ਨੇ, ਜਿੱਥੇ ਚਲਾਨ ਭਰਨ ਵਾਲੇ ਲੋਕਾਂ ਦੀ ਇੰਨੀ ਭੀੜ ਜਮ੍ਹਾਂ ਹੋ ਰਹੀ ਐ ਕਿ ਜਿਵੇਂ ਕੋਈ ਮੇਲਾ ਲੱਗਿਆ ਹੋਵੇ।

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਚੰਡੀਗੜ੍ਹ ਵਿਚ ਰੋਜ਼ਾਨਾ ਕਿੰਨੇ ਲੋਕਾਂ ਦੇ ਟ੍ਰੈਫਿਕ ਚਲਾਨ ਕੱਟੇ ਜਾ ਰਹੇ ਨੇ, ਜਦਕਿ ਚੰਡੀਗੜ੍ਹ ਪੁਲਿਸ ਵੱਲੋਂ ਵਾਰ ਵਾਰ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨ ਦੀ ਅਪੀਲ ਵੀ ਕੀਤੀ ਜਾਂਦੀ ਐ।

Related post