Begin typing your search above and press return to search.

ਗੁਰਦੇ ਦੀ ਪੱਥਰੀ ਬਣਨ ਦੇ ਮੁੱਖ ਕਾਰਨ

ਡਾ. ਸੰਧੂ ਨੇ ਦੱਸਿਆ ਕਿ ਪਿਸ਼ਾਬ ਵਿੱਚ ਕੈਲਸ਼ੀਅਮ ਅਕਸਲੇਟ ਦੀ ਮਾਤਰਾ ਵੱਧਣ ਜਾਂ ਸਿਟਰੇਟ ਦੀ ਮਾਤਰਾ ਘੱਟਣ ਕਾਰਨ ਵੀ ਪੱਥਰੀ ਬਣ ਸਕਦੀ ਹੈ । ਇਸ ਤਰ੍ਹਾਂ ਜੇ ਪੇਟ ਵਿਚੋਂ ਦਰਦ ਸ਼ੁਰੂ

ਗੁਰਦੇ ਦੀ ਪੱਥਰੀ ਬਣਨ ਦੇ ਮੁੱਖ ਕਾਰਨ
X

GillBy : Gill

  |  12 July 2025 11:52 AM IST

  • whatsapp
  • Telegram

ਬੰਗਾ :- ਸਾਡੀਆਂ ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਰਕੇ ਸਰੀਰ ਵਿਚ ਗੁਰਦੇ ਦੀ ਪੱਥਰੀ ਬਣਦੀ ਹੈ ਅਤੇ ਜਿਸ ਕਰਕੇ ਮਰੀਜ਼ ਨੂੰ ਬਹੁਤ ਤੇਜ਼ ਦਰਦ ਸਹਿਣਾ ਪੈਂਦਾ ਹੈ । ਇਸ ਜਾਣਕਾਰੀ ਅੱਜ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਯੂਰੋਲੌਜੀ ਵਿਭਾਗ ਵਿਚ ਗੁਰਦਿਆਂ ਦੀਆਂ ਪੱਥਰੀਆਂ ਦੇ ਅਪਰੇਸ਼ਨਾਂ ਦੇ ਮਾਹਿਰ ਡਾ. ਅਮਿਤ ਸੰਧੂ ਐੱਮ.ਐੱਸ., ਐੱਮ.ਸੀ.ਐੱਚ. ਨੇ ਗੱਲਬਾਤ ਕਰਦੇ ਦਿੱਤੀ । ਉਹਨਾਂ ਨੇ ਗੁਰਦਿਆਂ ਦੀ ਪੱਥਰੀ ਬਾਰੇ ਜਾਣਕਾਰੀ ਦਿੰਦੇ ਦੱਸਿਆ ਸਰੀਰ ਵਿੱਚੋਂ ਬਾਹਰ ਨਿਕਲਦੇ ਫਾਲਤੂ ਖਣਿਜ ਪਦਾਰਥ ਗੁਰਦੇ ਵਿੱਚ ਜਮ੍ਹਾਂ ਹੋ ਜਾਣ ਤਾਂ ਉਹ ਪੱਥਰੀ ਦਾ ਰੂਪ ਧਾਰ ਲੈਂਦੇ ਹਨ ।

ਇਹਨਾਂ ਵਿਚ ਮੁੱਖ ਤੌਰ 'ਤੇ ਕੈਲਸ਼ੀਅਮ ਅਤੇ ਯੂਰਿਕ ਐਸਿਡ ਸ਼ਾਮਿਲ ਹੁੰਦਾ ਹੈ । ਡਾ. ਸੰਧੂ ਨੇ ਦੱਸਿਆ ਕਿ ਪਿਸ਼ਾਬ ਵਿੱਚ ਕੈਲਸ਼ੀਅਮ ਅਕਸਲੇਟ ਦੀ ਮਾਤਰਾ ਵੱਧਣ ਜਾਂ ਸਿਟਰੇਟ ਦੀ ਮਾਤਰਾ ਘੱਟਣ ਕਾਰਨ ਵੀ ਪੱਥਰੀ ਬਣ ਸਕਦੀ ਹੈ । ਇਸ ਤਰ੍ਹਾਂ ਜੇ ਪੇਟ ਵਿਚੋਂ ਦਰਦ ਸ਼ੁਰੂ ਹੋ ਕੇ ਪਿੱਠ ਵੱਲ ਜਾਵੇ ਤਾਂ ਗੁਰਦੇ ਵਿਚ ਪੱਥਰੀ ਹੋਣ ਦੀ ਸੰਭਾਵਨਾ ਹੁੰਦੀ ਹੈ । ਉਸ ਸਮੇਂ ਮਰੀਜ਼ ਨੂੰ ਬਹੁਤ ਤੇਜ਼ ਦਰਦ ਹੋ ਸਕਦਾ ਹੈ, ਪਿਸ਼ਾਬ ਵਿੱਚ ਖੂਨ ਆ ਸਕਦਾ ਹੈ ਅਤੇ ਪਿਸ਼ਾਬ ਰੁਕ ਵੀ ਸਕਦਾ ਹੈ । ਇਸ ਲਈ ਪੇਟ ਦਾ ਅਲਟਰਾ ਸਾਊਂਡ ਸਕੈਨ ਕਰਵਾ ਕੇ ਪੱਥਰੀ ਦਾ ਪਤਾ ਲੱਗਾਇਆ ਜਾਂਦਾਂ ਹੈ । ਡਾ. ਸੰਧੂ ਨੇ ਦੱਸਿਆ ਕਿ ਗੁਰਦੇ ਦੀ ਪੱਥਰੀ ਤੋਂ ਬਚਣ ਲਈ ਆਪਣੀ ਖੁਰਾਕ ਨੂੰ ਸੁੰਤਲਿਤ ਰੱਖਣਾ ਪਵੇਗਾ । ਖਾਣ-ਪੀਣ ਅਤੇ ਨਿਯਮਤ ਰੂਪ ਵਿੱਚ ਸਹੀ ਮਾਤਰਾ ਵਿਚ ਰੋਜ਼ਾਨਾ ਪਾਣੀ ਪੀਣ ਨਾਲ ਪੱਥਰੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ । ਇੱਕ ਵਾਰ ਪੱਥਰੀ ਬਣ ਜਾਣ ਤੋਂ ਬਾਅਦ ਦੁਬਾਰਾ ਬਣਨ ਦੀ ਬਹੁਤ ਸੰਭਾਵਨਾ ਰਹਿੰਦੀ ਹੈ । ਮੌਜੂਦਾ ਸਮੇਂ ਵਿਚ ਔਰਤਾਂ ਅਤੇ ਮਰਦਾਂ ਵਿਚ ਕਿਸੇ ਵੀ ਉਮਰ ਵਿਚ ਪੱਥਰੀਆਂ ਦੀ ਸਮੱਸਿਆ ਪੈਦਾ ਹੋ ਸਕਦੀ ਹੈ । ਉਹਨਾਂ ਦੱਸਿਆ ਕਿ ਗੁਰਦਿਆਂ ਵਿਚ ਛੋਟੀਆਂ ਪੱਥਰੀਆਂ ਹੋਣ ਦੀ ਸੂਰਤ ਵਿਚ ਇਹ ਦਵਾਈਆਂ ਦੀ ਸਹਾਇਤਾ ਨਾਲ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੀਆਂ ਹਨ । ਪਰ ਵੱਡੀਆਂ ਪੱਥਰੀਆਂ ਹੋਣ ਜਾਂ ਪਿਸ਼ਾਬ ਨਲੀ ਵਿਚ ਫਸੇ ਹੋਣ ਦੀ ਸੂਰਤ ਵਿਚ ਦੂਰਬੀਨ (ਐਂਡੋਸਕੋਪਿਕ ਸਰਜਰੀ) ਰਾਹੀਂ ਅਪਰੇਸ਼ਨ ਕਰਕੇ ਇਲਾਜ ਕੀਤਾ ਜਾ ਸਕਦਾ ਹੈ । ਇਸ ਲਈ ਸਮੇਂ ਸਿਰ ਮਾਹਿਰ ਡਾਕਟਰ ਸਾਹਿਬਾਨ ਤੋਂ ਚੈੱਕਅੱਪ ਕਰਵਾ ਕਰਵਾਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ । ਉਹਨਾਂ ਦੱਸਿਆ ਕਿ ਯੂਰੋਲੌਜੀ ਵਿਭਾਗ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਗੁਰਦਿਆਂ ਦੀਆਂ ਪੱਥਰੀਆਂ ਦੇ ਇਲਾਜ ਤੇ ਅਪਰੇਸ਼ਨ ਲਈ ਆਧੁਨਿਕ ਪ੍ਰਬੰਧ ਹਨ ਅਤੇ ਮਰੀਜ਼ਾਂ ਦਾ ਰੋਜ਼ਾਨਾ ਚੈੱਕਅੱਪ ਹੁੰਦਾ ਹੈ ।

Next Story
ਤਾਜ਼ਾ ਖਬਰਾਂ
Share it