ਭਾਰਤੀ ਵਿਅਕਤੀ ਅਨਿਲਕੁਮਾਰ ਬੋਲਾ ਨੇ ਯੂਏਈ ਵਿੱਚ ਜਿੱਤੀ 100 ਮਿਲੀਅਨ ਦਿਰਹਮ ਦੀ ਲਾਟਰੀ
ਭਾਰਤੀ ਵਿਅਕਤੀ ਅਨਿਲਕੁਮਾਰ ਬੋਲਾ ਨੇ ਦੁਬਾਈ ਵਿੱਚ 100ਮਿਲੀਅਨ ਦਿਰਹਮ ਦੀ ਲਾਟਰੀ ਜਿੱਤ ਕਿ ਇਤਿਹਾਸ ਰਚ ਦਿੱਤਾ ਹੈ। ਕਿਉਂਕਿ ਇਸ ਲਾਟਰੀ ਵਿੱਚ ਉਸਨੇ ਭਰਾਤੀ ਰੁਪਇਆਂ ਵਿੱਚ 240 ਕਰੋੜ ਰੁਪਏ ਤੋਂ ਵੀ ਵੱਧ ਦੀ ਇਨਾਮ ਤੇ ਪੈਸਾ ਹਾਸਿਲ ਕੀਤਾ ਹੈ।

By : Gurpiar Thind
ਦੁਬਈ: ਭਾਰਤੀ ਵਿਅਕਤੀ ਅਨਿਲਕੁਮਾਰ ਬੋਲਾ ਨੇ ਦੁਬਾਈ ਵਿੱਚ 100ਮਿਲੀਅਨ ਦਿਰਹਮ ਦੀ ਲਾਟਰੀ ਜਿੱਤ ਕਿ ਇਤਿਹਾਸ ਰਚ ਦਿੱਤਾ ਹੈ। ਕਿਉਂਕਿ ਇਸ ਲਾਟਰੀ ਵਿੱਚ ਉਸਨੇ ਭਰਾਤੀ ਰੁਪਇਆਂ ਵਿੱਚ 240 ਕਰੋੜ ਰੁਪਏ ਤੋਂ ਵੀ ਵੱਧ ਦੀ ਇਨਾਮ ਤੇ ਪੈਸਾ ਹਾਸਿਲ ਕੀਤਾ ਹੈ।
ਇਸ ਲਾਟਰੀ ਨੂੰ ਜਿੱਤਣ ਤੋਂ ਬਾਅਦ ਉਸਨੇ ਕਿਹਾ ਕਿ ਉਹ ਪਰਿਵਾਰ ਦੇ ਸੁਪਨੇ ਪੂਰੇ ਕਰਨਾ ਚਾਹੁੰਦਾ ਹੈ ਅਤੇ ਆਪਣੇ ਪਰਿਵਾਰ ਨੂੰ ਯੂਏਈ ਲਿਆ ਕਿ ਉਹਨਾਂ ਦੇ ਨਾਲ ਹਰ ਆਨੰਦ ਤੇ ਖੁਸ਼ੀ ਮਨਾਉਣਾ ਚਾਹੁੰਦਾ ਹੈ। ਉਸਨੇ ਕਿਹਾ ਇਹ ਮੇਰੇ ਲਈ ਔਖਾ ਨਹੀਂ ਸੀ ਉਸਨੇ ਉਸਦੀ ਮਾਂ ਦੇ ਜਨਮ ਦਿਨ ਦੀ ਤਾਰੀਕ ਵਾਲੇ ਅੱਖਰਾਂ ਵਾਲੇ ਨੰਬਰ ਨੂੰ ਚੁਣਿਆ ਤੇ ਉਹ ਜਿੱਤ ਗਿਆ।
ਉਸਨੇ ਆਪਣੇ ਦੋਸਤਾ ਅਤੇ ਮਿੱਤਰਾਂ ਨੂੰ ਸਲਾਹ ਵੀ ਦਿੱਤੀ ਹੈ ਕਿ ਉਹਨਾਂ ਨੂੰ ਵੀ ਖੇਡਦੇ ਰਹਿਣਾ ਚਾਹੀਦੀ ਹੈ ਅਤੇ ਉਮੀਦ ਰੱਖਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਉਸਦਾ ਸੁਪਨਾ ਇੱਕ ਸੁਪਰਕਾਰ ਲੈਣ ਦਾ ਹੈ ਅਤੇ ਸੱਤ-ਸਿਤਾਰਾ ਹੋਟਲ ਵਿੱਚ ਜਾ ਕਿ ਆਨੰਦ ਮਨਾਉਣਾ ਹੈ।
ਉਸਨੇ ਕਿਹਾ ਕਿ ਜਦੋਂ ਮੈਂ ਇਹ ਲਾਟਰੀ ਜਿੱਤੀ ਤਾਂ ਮੈਂ ਸੋਫੇ ਉੱਤੇ ਬੈਠਾ ਸੀ ਤੇ ਜਦੋਂ ਮੇਰੀ ਜਿੱਤ ਦਾ ਐਲਾਨ ਹੋਇਆ ਤਾਂ ਮੈਂ ਹੈਰਾਨ ਰਹਿ ਗਿਆ ਤੇ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਮੈਂ ਜਿੱਤ ਗਿਆ ਹਾਂ ਪਰ ਮੈਂ ਹੁਣ ਉਹ ਇਨਾਮ ਰਾਸੀ ਜਿੱਤ ਲਈ ਹੈ ਤੇ ਇਹ ਮੇਰੇ ਕੋਲ ਹੈ।


