Begin typing your search above and press return to search.

ਤਰਨਤਾਰਨ 'ਚ 'ਆਪ' ਸਰਪੰਚ ਦਾ ਕਤਲ, ਵਿਆਹ ਸਮਾਰੋਹ 'ਚ ਵਾਪਰੀ ਦੁਖਦਾਈ ਘਟਨਾ

ਪੰਜਾਬ 'ਚ ਹੁਣ ਗੈਂਗਸਟਰਾਂ ਦੀਆਂ ਹਿੰਸਕ ਗਤੀਵਿਧੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅੱਜ ਬੁੱਧਵਾਰ ਨੂੰ ਸ਼ਾਰਪ–ਸ਼ੂਟਰਾਂ ਨੇ ਇੱਕ ਵਾਰ ਫਿਰ ਸੈਂਕੜੇ ਲੋਕਾਂ ਵਿੱਚੋਂ ਦੀ ਲੰਘਦਿਆਂ ਪਿੰਡ ਠੱਠੀਆਂ ਮਹੰਤਾਂ 'ਚ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਰਿੰਦਰ ਸਿੰਘ ਉਰਫ਼ ਹੈਪੀ ਦਾ ਕਤਲ ਕਰ ਦਿੱਤਾ

ਤਰਨਤਾਰਨ ਚ ਆਪ ਸਰਪੰਚ ਦਾ ਕਤਲ, ਵਿਆਹ ਸਮਾਰੋਹ ਚ ਵਾਪਰੀ ਦੁਖਦਾਈ ਘਟਨਾ
X

mehtabmasih@gmail.comBy : [email protected]

  |  18 Feb 2026 5:46 PM IST

  • whatsapp
  • Telegram

ਚਾਰ ਜਨਵਰੀ ਨੂੰ ਇਸੇ ਤਰ੍ਹਾਂ ਹੋਇਆ ਸੀ ਸਰਪੰਚ ਝਰਮਲ ਸਿੰਘ ਦਾ ਕਤਲ

ਤਰਨਤਾਰਨ: ਪੰਜਾਬ 'ਚ ਹੁਣ ਗੈਂਗਸਟਰਾਂ ਦੀਆਂ ਹਿੰਸਕ ਗਤੀਵਿਧੀਆਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਅੱਜ ਬੁੱਧਵਾਰ ਨੂੰ ਸ਼ਾਰਪ–ਸ਼ੂਟਰਾਂ ਨੇ ਇੱਕ ਵਾਰ ਫਿਰ ਸੈਂਕੜੇ ਲੋਕਾਂ ਵਿੱਚੋਂ ਦੀ ਲੰਘਦਿਆਂ ਪਿੰਡ ਠੱਠੀਆਂ ਮਹੰਤਾਂ 'ਚ ਆਮ ਆਦਮੀ ਪਾਰਟੀ ਦੇ ਸਰਪੰਚ ਹਰਬਰਿੰਦਰ ਸਿੰਘ ਉਰਫ਼ ਹੈਪੀ ਦਾ ਕਤਲ ਕਰ ਦਿੱਤਾ। ਹਰਬਰਿੰਦਰ ਸਿੰਘ ਇੱਕ ਸਾਬਤ–ਸੂਰਤ ਸਿੱਖ ਸਨ ਅਤੇ ਆਪਣੇ ਇਲਾਕੇ 'ਚ ਬਹੁਤ ਹਰਮਨਪਿਆਰੇ ਸਨ। ਵਾਰਦਾਤ ਵੇਲੇ ਉਹ ਆਪਣੇ ਕੁਝ ਸਾਥੀਆਂ ਨਾਲ਼ ਖਾਣਾ ਖਾ ਰਹੇ ਸਨ।

ਇਹ ਵਾਰਦਾਤ ਇੱਕ ਵਿਆਹ ਸਮਾਰੋਹ ਦੌਰਾਨ ਦਿਨ–ਦਿਹਾੜੇ ਪਿੰਡ ਸੇਰੋਂ ਸਥਿਤ ਸਿੱਧੂ ਫ਼ਾਰਮ 'ਚ ਵਾਪਰੀ। ਇਸ ਘਟਨਾ 'ਚ ਸਰਪੰਚ ਦਾ ਚਚੇਰਾ ਭਰਾ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

ਪੁਲਿਸ ਨੇ ਸਮੁੱਚੇ ਜੰਞ–ਘਰ ਨੂੰ ਸੀਲ ਕਰ ਕੇ ਪੂਰੀ ਬਾਰੀਕਬੀਨੀ ਨਾਲ਼ ਜਾਂਚ ਅਰੰਭ ਦਿੱਤੀ ਹੈ। ਹਾਲ਼ੇ ਬੀਤੀ 4 ਜਨਵਰੀ ਨੂੰ ਵੀ ਤਰਨ ਤਾਰਨ 'ਚ ਹੀ ਪਿੰਡ ਵਲਟੋਹਾ ਦੇ ਸਰਪੰਚ ਝਰਮਲ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਉਹ ਕਤਲ ਵੀ ਵਿਆਹ ਸਮਾਰੋਹ ਦੌਰਾਨ ਹੀ ਕੀਤਾ ਗਿਆ ਸੀ।

ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਪਿੰਡ ਠੱਠੀਆਂ ਮਹੰਤਾਂ ਦੇ ਕਿਸਾਨ ਸੇਵਾ ਸਿੰਘ ਦੇ ਪੁੱਤਰ ਗੁਰਸੇਵਕ ਦਾ ਵਿਆਹ ਸਮਾਰੋਹ ਚੱਲ ਰਿਹਾ ਸੀ, ਜਦੋਂ ਇਹ ਦੁਖਦਾਈ ਵਾਰਦਾਤ ਵਾਪਰ ਗਈ। ਅਨੰਦ ਕਾਰਜ ਦੀ ਰਸਮ ਪਿੱਛੋਂ ਬਰਾਤੀ ਭੰਗੜਾ ਪਾ ਰਹੇ ਸਨ। ਹੋਰ ਵੀ ਸਾਰੇ ਜਸ਼ਨ ਚੱਲ ਰਹੇ ਸਨ।

ਚਸ਼ਮਦੀਦ ਗਵਾਹਾਂ ਮੁਤਾਬਕ ਦੋ ਹਮਲਾਵਰ ਕਾਤਲ ਮੋਟਰਸਾਇਕਲ ਉਤੇ ਸਵਾਰ ਹੋ ਕੇ ਪੁੱਜੇ ਸਨ। ਉਨ੍ਹਾਂ ਆਪਣੀ ਬਾਈਕ ਜੰਞ–ਘਰ ਦੇ ਬਾਹਰ ਹੀ ਖੜ੍ਹੀ ਕੀਤੀ। ਉਹ ਸਿੱਧੇ ਸਰਪੰਚ ਕੋਲ਼ ਪੁੱਜੇ ਅਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਇਸ ਵਾਰਦਾਤ ਤੋਂ ਬਾਅਦ ਉਥੇ ਸੁਭਾਵਕ ਤੌਰ 'ਤੇ ਭਾਜੜਾਂ ਮੱਚ ਗਈਆਂ। ਕਾਤਲ ਮੌਕੇ ਤੋਂ ਫ਼ਰਾਰ ਹੋ ਗਏ। ਝਰਮਲ ਸਿੰਘ ਦਾ ਕਤਲ ਵੀ ਬਿਲਕੁਲ ਇਸੇ ਅੰਦਾਜ਼ 'ਚ ਹੋਇਆ ਸੀ।

ਹਰਬਰਿੰਦਰ ਸਿੰਘ ਤੇ ਉਨ੍ਹਾਂ ਦੇ ਚਚੇਰੇ ਭਰਾ ਨੂੰ ਤੁਰੰਤ ਇੱਕ ਨਿਜੀ ਹਸਪਤਾਲ ਲਿਜਾਂਦਾ ਗਿਆ ਪਰ ਉਥੇ ਹਰਬਰਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਮੁਢਲੀ ਜਾਂਚ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਇਸ ਕਤਲ ਕਾਂਡ ਦੀ ਡੂੰਘਾਈ ਨਾਲ਼ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਸ਼ੁਰੂਆਤੀ ਪੜਤਾਲ਼ ਤੋਂ ਇੰਨੀ ਕੁ ਸੂਹ ਮਿਲ਼ੀ ਹੈ ਕਿ ਇਹ ਵਾਰਦਾਤ ਸ਼ਾਇਦ ਫਿਰੌਤੀ ਦੇ ਮਾਮਲੇ ਨਾਲ਼ ਜੁੜੀ ਹੋ ਸਕਦੀ ਹੈ।

Next Story
ਤਾਜ਼ਾ ਖਬਰਾਂ
Share it