ਬਾਲੀਵੁਡ ਸੁਪਰ ਸਟਾਰ ਅਮਿਤਾਭ ਬੱਚਨ ਹਸਪਤਾਲ ਭਰਤੀ
ਮੁੰਬਈ, 15 ਮਾਰਚ, ਨਿਰਮਲ : ਬਾਲੀਵੁਡ ਸੁਪਰਸਟਾਰ ਅਮਿਤਾਭ ਬੱਚਨ ਦੀ ਐਂਜੀਓਪਲਾਸਟੀ ਹੋਈ ਹੈ। 81 ਸਾਲ ਦੇ ਬਿਗ ਬੀ ਨੂੰ ਸਵੇਰੇ 6 ਵਜੇ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ। 2018 ਦੀ ਫਿਲਮ ਠਗਸ ਆਫ਼ ਹਿੰਦੋਸਤਾਨ ਵਿਚ ਅਮਿਤਾਭ ਬੱਚਨ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਏ ਸੀ। […]
By : Editor Editor
ਮੁੰਬਈ, 15 ਮਾਰਚ, ਨਿਰਮਲ : ਬਾਲੀਵੁਡ ਸੁਪਰਸਟਾਰ ਅਮਿਤਾਭ ਬੱਚਨ ਦੀ ਐਂਜੀਓਪਲਾਸਟੀ ਹੋਈ ਹੈ। 81 ਸਾਲ ਦੇ ਬਿਗ ਬੀ ਨੂੰ ਸਵੇਰੇ 6 ਵਜੇ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ।
2018 ਦੀ ਫਿਲਮ ਠਗਸ ਆਫ਼ ਹਿੰਦੋਸਤਾਨ ਵਿਚ ਅਮਿਤਾਭ ਬੱਚਨ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆਏ ਸੀ। ਇੱਕ ਐਕਸ਼ਨ ਸੀਕਵੈਂਸ ਲਈ ਅਮਿਤਾਭ ਬੱਚਨ ਨੂੰ ਬਾਡੀ ਡਬਲ ਦੀ ਵਰਤੋਂ ਕਰਨੀ ਸੀ। ਲੇਕਿਨ ਉਨ੍ਹਾਂ ਨੇ ਖੁਦ ਐਕਸ਼ਨ ਸੀਨ ਸ਼ੂਟ ਕੀਤੇ। ਭਾਰੀ ਐਕਸ਼ਨ ਕਰਦੇ ਹੋਏ ਉਨ੍ਹਾਂ ਸੱਟ ਲੱਗੀ ਸੀ। ਹਾਲਾਂਕਿ ਇਹ ਸੱਟ ਗੰਭੀਰ ਨਹੀਂ ਸੀ।
ਦੱਸਦੇ ਚਲੀਏ ਕਿ 2022 ਵਿਚ ਕੌਣ ਬਣੇਗਾ ਕਰੋੜਪਤੀ 14 ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਦੇ ਪੈਰ ਦੀ ਨਸ ਇੱਕ ਮੈਟਲ ਦੇ ਟੁਕੜੇ ਨਾਲ ਕੱਟ ਗਈ ਸੀ। ਸੈਟ ’ਤੇ ਉਨ੍ਹਾਂ ਦੇ ਮਸਲ ਤੋਂ ਕਾਫੀ ਖੂਨ ਵਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਹਸਪਤਾਲ ਲਿਜਾਇਆ ਗਿਆ ਸੀ।
2020 ਵਿਚ ਅਮਿਤਾਭ ਬੱਚਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ ਕਿ ਉਹ ਕੋਵਿਡ ਨਾਲ ਪੀੜਤ ਹੋ ਗਏ ਹਨ। ਅਮਿਤਾਭ ਦੇ ਨਾਲ ਉਨ੍ਹਾਂ ਦੇ ਬੇਟੇ ਅਭਿਸ਼ੇਕ ਵੀ ਪਾਜ਼ੇਟਿਵ ਸੀ। ਇਲਾਜ ਲਈ ਦੋ ਮਹੀਨੇ ਤੱਕ ਬਿਗ ਬੀ ਜ਼ੇਰੇ ਇਲਾਜ ਸੀ। 2022 ਵਿਚ ਵੀ ਅਮਿਤਾਭ ਬੱਚਨ ਸੰਕਰਮਿਤ ਹੋ ਚੁੱਕੇ ਹਨ।
ਅਮਿਤਾਭ ਨੇ ਦੀਵਾਲੀ ਤੋਂ ਠੀਕ ਪਹਿਲਾਂ ਅਪਣੇ ਪੈਰ ਦੀ ਨਸ ਕਟਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਖੁਦ ਬਲਾਗ ਜ਼ਰੀਏ ਦੱਸਿਆ ਸੀ ਕਿ ਪੈਰ ਦੀ ਨਸ ਕਟਣ ਕਾਰਨ ਕਾਫੀ ਖੂਨ ਵਗਿਆ। ਉਨ੍ਹਾਂ ਨੂੰ ਡਾਕਟਰ ਨੇ ਟਾਂਕੇ ਵੀ ਲਗਾਏ ਸੀ। ਇਹ ਵੀ ਦੱਸਦੇ ਚਲੀਏ ਕਿ 26 ਜੁਲਾਈ 1982 ਨੂੰ ਫਿਲਮ ਕੁਲੀ ਦੇ ਸੈਟ ’ਤੇ ਅਮਿਤਾਭ ਬੱਚਨ ਜ਼ਖਮੀ ਹੋ ਗਏ ਸੀ।
ਇਹ ਖ਼ਬਰ ਵੀ ਪੜ੍ਹੋ
ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਬਦਮਾਸ਼ਾਂ ਨੇ ਆਈ 20 ਕਾਰ ਖੋਹ ਲਈ ਹੈ।
ਦੱਸਦੇ ਚਲੀਏ ਕਿ ਪੁਲਿਸ ਚੌਕੀ ਕੋਚਰ ਮਾਰਕੀਟ ਤੋਂ 50 ਕਦਮਾਂ ਦੀ ਦੂਰੀ ’ਤੇ ਬਦਮਾਸ਼ਾਂ ਨੇ ਇੱਕ ਪਰਵਾਰ ਤੋਂ ਕਾਰ ਖੋਹ ਲਈ। ਕਾਰ ਮਾਲਕ ਦੀ ਪਤਨੀ ਕਾਰ ਵਿਚ ਬੈਠੀ ਸੀ ਅਤੇ ਕੁੱਝ ਲੋਕ ਉਸ ਨੂੰ ਅਗਵਾ ਕਰਕੇ ਗੱਡੀ ਲੈ ਕੇ ਭੱਜਣ ਦੀ ਕੋਸਿਸ਼ ਕਰ ਰਹੇ ਸੀ। ਕਾਰ ਮਾਲਕ ਨੇ ਕਾਰ ਤੋਂ ਪਤਨੀ ਨੂੰ ਬਾਹਰ ਖਿੱਚ ਕੇ ਬਚਾ ਲਿਆ। ਲੇਕਿਨ ਬਦਮਾਸ਼ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ।
ਕਾਰ ਲੁੱਟਣ ਦੀ ਸੂਚਨਾ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਅਤੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪੁੱਜੇ। ਏਸੀਬੀ ਜਤਿਨ ਬਾਂਸਲ ਨੇ ਵੀ ਮੌਕੇ ’ਤੇ ਪਹੁੰਚ ਕੇ ਕਾਰ ਮਾਲਕ ਅਤੇ ਉਸ ਦੇ ਪਰਵਾਰ ਕੋਲੋਂ ਵਾਰਦਾਤ ਨੂੰ ਲੈ ਕੇ ਜਾਣਕਾਰੀ ਲਈ।
ਪੁਲਿਸ ਹੁਣ ਆਸ ਪਾਸ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ। ਲੁਧਿਆਣਾ ਦੇ ਗਰੀਨ ਫੀਲਡ ਖੇਤਰ ਵਿਚ ਰਹਿਣ ਵਾਲੇ ਗਿੰਨੀ ਨੇ ਦੱਸਿਆ ਕਿ ਉਹ ਪਤਨੀ ਦੇ ਨਾਲ ਘਰ ਪਰਤ ਰਹੇ ਸੀ। ਉਹ ਕਾਰ ਰੋਕ ਕੇ ਕੋਚਰ ਮਾਰਕੀਟ ਪੁਲਿਸ ਚੌਕੀ ਦੇ ਕੋਲ ਮੋਦੀ ਕੰਪਲੈਕਸ ਵਿਚ ਦਵਾਈ ਖਰੀਦਣ ਗਿਆ। ਕਾਰ ਵਿਚ ਉਸ ਦੀ ਪਤਨੀ ਸਿੰਮੀ ਬੈਠੀ ਸੀ। ਉਹ ਕਾਰ ਵੱਲ ਘੁੰਮਿਆ ਤਾਂ ਹੈਰਾਨ ਰਹਿ ਗਿਆ। ਉਸ ਦੀ ਪਤਨੀ ਦਾ ਮੁੂੰਹ ਬਦਮਾਸ਼ਾਂ ਨੇ ਦਬਾਇਆ ਹੋਇਆ ਸੀ। ਲੁਟੇਰੇ ਕਾਰ ਲੈ ਕੇ ਭੱਜ ਰਹੇ ਸੀ। ਉਸ ਨੇ ਭੱਜ ਰਹੇ ਬਦਮਾਸ਼ਾਂ ਦਾ ਵਿਰੋਧ ਕੀਤਾ। ਪਤਨੀ ਸਿੰਮੀ ਨੂੰ ਕਿਸੇ ਤਰ੍ਹਾਂ ਗੱਡੀ ਤੋਂ ਬਾਹਰ ਖਿੱਚਿਆ, ਲੇਕਿਨ ਲੁਟੇਰੇ ਉਸ ਦੀ ਕਾਰ ਲੈ ਕੇ ਫਰਾਰ ਹੋ ਗਏ।
ਇਸ ਮਾਮਲੇ ਨੂੰ ਦੇਖਣ ਏਸੀਪੀ ਬਾਂਸਲ ਮੌਕੇ ’ਤੇ ਪੁੱਜੇ। ਉਨ੍ਹਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਖੰਗਾਲ ਰਹੇ ਹਨ ਜਲਦ ਹੀ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।