ਕਰਤਾਰਪੁਰ ਲਾਂਘੇ ਦੀ ਚੌਥੀ ਵਰ੍ਹੇਗੰਢ ’ਤੇ ਮਿਲ ਸਕਦੈ ਵੱਡਾ ਤੋਹਫ਼ਾ

ਕਰਤਾਰਪੁਰ ਲਾਂਘੇ ਦੀ ਚੌਥੀ ਵਰ੍ਹੇਗੰਢ ’ਤੇ ਮਿਲ ਸਕਦੈ ਵੱਡਾ ਤੋਹਫ਼ਾ

ਅੰਮ੍ਰਿਤਸਰ, 10 ਸਤੰਬਰ (ਸ਼ਾਹ) : ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਚੌਥੀ ਵਰ੍ਹੇਗੰਢ ਤੋਂ ਪਹਿਲਾਂ ਪਾਕਿਸਤਾਨ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਵੱਲੋਂ ਭਾਰਤੀ ਤੀਰਥ ਯਾਤਰੀਆਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਐ,

ਜਿਸ ਦੇ ਤਹਿਤ ਕਰਤਾਰਪੁਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਰਾਤ ਦੇ ਠਹਿਰਾਅ ਦੀ ਯੋਜਨਾ ਬਣਾਈ ਜਾ ਰਹੀ ਐ।

ਕਰਤਾਰਪੁਰ ਲਾਂਘਾ ਖੁੱਲ੍ਹਣ ਦੀ ਚੌਥੀ ਵਰ੍ਹੇਗੰਢ ਨੇੜੇ ਆ ਰਹੀ ਐ ਪਰ ਇਸ ਤੋਂ ਪਹਿਲਾਂ ਪਾਕਿਸਤਾਨ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਵੱਲੋਂ ਇਕ ਨਵੀਂ ਯੋਜਨਾ ਦੀ ਤਿਆਰੀ ਕੀਤੀ ਜਾ ਰਹੀ ਐ,

ਜਿਸ ਦੇ ਤਹਿਤ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਰਾਤ ਦੇ ਠਹਿਰਾਅ ਦੀ ਇਜਾਜ਼ਤ ਦਿੱਤੀ ਜਾਵੇਗੀ।

ਇਸ ਪ੍ਰਸਤਾਵ ਦੇ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਵਿਚ ਅੰਮ੍ਰਿਤ ਵੇਲਾ ਅਤੇ ਸੰਧਿਆ ਦੋਵੇਂ ਸਮੇਂ ਅਰਦਾਸ ਜਾਂ ਇਨ੍ਹਾਂ ਵਿਚੋਂ ਇਕ ਸਮੇਂ ਸ਼ਰਧਾਲੂਆਂ ਦੀ ਹਾਜ਼ਰ ਰਹਿਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਐ

ਕਿਉਂਕਿ ਅਜੇ ਤੱਕ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਚ ਆਉਣ ਵਾਲੇ ਭਾਰਤੀ ਸ਼ਰਧਾਲੂ ਸਮੇਂ ਦੀ ਪਾਬੰਦੀ ਕਾਰਨ ਸਵੇਰੇ ਜਾਂ ਸ਼ਾਮ ਦੀ ਅਰਦਾਸ ਵਿਚ ਸ਼ਾਮਲ ਹੋਣ ਤੋਂ ਅਸਮਰੱਥ ਨੇ।

ਪੀਐਮਯੂ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਹੰਮਦ ਅਬੂ ਬਕਰ ਆਫ਼ਤਾਬ ਕੁਰੈਸ਼ੀ ਵੱਲੋਂ ਇਹ ਪ੍ਰਸਤਾਵ ਰਸਮੀ ਤੌਰ ’ਤੇ ਪਾਕਿਸਤਾਨ ਸਰਕਾਰ ਨੂੰ ਸੌਂਪ ਦਿੱਤਾ ਗਿਆ ਏ,

ਜਿਸ ਵਿਚ ਭਾਰਤੀ ਸ਼ਰਧਾਲੂਆਂ ਨੂੰ ਰਾਤ ਦੇ ਠਹਿਰਾਅ ਦੀ ਇਜਾਜ਼ਤ ਦੇਣ ਜਾਂ ਤੀਰਥ ਯਾਤਰਾ ਦੇ ਪ੍ਰੋਗਰਾਮ ਵਿਚ ਬਦਲਾਅ ਕਰਨ ’ਤੇ ਵਿਚਾਰ ਦੀ ਬੇਨਤੀ ਕੀਤੀ ਗਈ ਐ।

ਜੇਕਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਮਿਲੀ ਗਈ ਤਾਂ ਇੱਥੇ ਆਉਣ ਵਾਲੇ ਸ਼ਰਧਾਲੂ ਸਵੇਰੇ ਸ਼ਾਮ ਦੋਵਾਂ ਵਿਚੋਂ ਕਿਸੇ ਇਕ ਪ੍ਰਾਰਥਨਾ ਵਿਚ ਸ਼ਾਮਲ ਹੋ ਸਕਣਗੇ, ਜਦਕਿ ਹੁਣ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੀ ਸ਼ਰਧਾਲੂਆਂ ਦੇ ਰੁਕਣ ਦਾ ਪ੍ਰਬੰਧ ਐ।

ਦੱਸ ਦਈਏ ਕਿ ਆਉਣ ਵਾਲੇ 9 ਨਵੰਬਰ ਨੂੰ ਇਸ ਲਾਂਘੇ ਨੂੰ ਖੁੱਲਿ੍ਹਆਂ ਪੂਰੇ ਚਾਰ ਸਾਲ ਹੋ ਜਾਣਗੇ

ਪਰ ਮੌਜੂਦਾ ਸਮੇਂ ਜੋ ਤਬਦੀਲੀ ਕਰਨ ਦੀ ਗੱਲ ਆਖੀ ਜਾ ਰਹੀ ਐ, ਉਸ ਦੇ ਲਈ ਭਾਰਤ ਸਰਕਾਰ ਦੀ ਰਜ਼ਾਮੰਦੀ ਵੀ ਜ਼ਰੂਰੀ ਐ,

ਜੇਕਰ ਦੋਵੇਂ ਸਰਕਾਰਾਂ ਦੀ ਸਹਿਮਤੀ ਬਣ ਗਈ ਤਾਂ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਇਹ ਵੱਡਾ ਤੋਹਫ਼ਾ ਹੋਵੇਗਾ।

Related post

ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਕਿਰਗਿਸਤਾਨ ਵਿਚ ਭਾਰਤੀ ਅਤੇ ਪਾਕਿਸਤਾਨੀ ਵਿਦਿਆਰਥੀਆਂ ’ਤੇ ਹਮਲਾ

ਬਿਸ਼ਕੇਕ, 18 ਮਈ (ਵਿਸ਼ੇਸ਼ ਪ੍ਰਤੀਨਿਧ) : ਕਿਰਗਿਸਤਾਨ ਵਿਚ ਪਾਕਿਸਤਾਨੀ ਅਤੇ ਭਾਰਤੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।…
ਪਾਕਿਸਤਾਨ ‘ਤੇ ਕਬਜ਼ਾ ਕਰਕੇ ਸ਼ਰੀਆ ਲਾਗੂ ਕਰਨਾ ਚਾਹੁੰਦੀ ਹੈ TTP, ‘ਤਾਲਿਬਾਨ ਚੱਲ ਰਿਹਾ ਚਾਲਾਂ’

ਪਾਕਿਸਤਾਨ ‘ਤੇ ਕਬਜ਼ਾ ਕਰਕੇ ਸ਼ਰੀਆ ਲਾਗੂ ਕਰਨਾ ਚਾਹੁੰਦੀ ਹੈ…

ਇਸਲਾਮਾਬਾਦ, 11ਮਈ, ਪਰਦੀਪ ਸਿੰਘ: ਤਹਿਰੀਕ-ਏ-ਤਾਲਿਬਾਨ ਜਾਂ ਟੀਟੀਪੀ ਅੱਤਵਾਦੀਆਂ ਨੂੰ ਲੈ ਕੇ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਅਤੇ ਪਾਕਿਸਤਾਨ ਵਿਚਾਲੇ ਤਣਾਅ ਸਿਖਰ ‘ਤੇ…
ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਣਨਗੇ ਬਿਲਾਵਲ ਭੁੱਟੋ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਣਨਗੇ ਬਿਲਾਵਲ ਭੁੱਟੋ

ਇਸਲਾਮਾਬਾਦ, 6 ਮਈ,ਨਿਰਮਲ : ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਕੈਬਨਿਟ ’ਚ ਵਾਪਸੀ ਕਰ ਸਕਦੇ…