ਅਮਰੀਕਾ ’ਚ ਭਾਰਤੀ ਵਿਦਿਆਰਥੀ ਨੂੰ ਗੱਡੀ ਹੇਠ ਦਰੜਨ ਵਾਲੀ ਔਰਤ ਗ੍ਰਿਫ਼ਤਾਰ

ਅਮਰੀਕਾ ਵਿਚ ਭਾਰਤੀ ਵਿਦਿਆਰਥੀ ਨੂੰ ਗੱਡੀ ਹੇਠ ਦਰੜ ਕੇ ਮਾਰਨ ਵਾਲੀ ਔਰਤ ਨੂੰ ਆਖਰਕਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।;

Update: 2024-12-04 12:21 GMT

ਨਿਊ ਹੈਵਨ : ਅਮਰੀਕਾ ਵਿਚ ਭਾਰਤੀ ਵਿਦਿਆਰਥੀ ਨੂੰ ਗੱਡੀ ਹੇਠ ਦਰੜ ਕੇ ਮਾਰਨ ਵਾਲੀ ਔਰਤ ਨੂੰ ਆਖਰਕਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਨਿਊ ਹੈਵਨ ਯੂਨੀਵਰਸਿਟੀ ਦਾ ਵਿਦਿਆਰਥੀ ਪ੍ਰਿਆਂਸ਼ੂ ਅਗਵਾਲ 18 ਅਕਤੂਬਰ 2023 ਨੂੰ ਈ-ਸਕੂਟਰ ’ਤੇ ਜਾ ਰਿਹਾ ਸੀ ਜਦੋਂ ਇਕ ਤੇਜ਼ ਰਫ਼ਤਾਰ ਗੱਡੀ ਨੇ ਉਸ ਨੂੰ ਟੱਕਰ ਮਾਰ ਦਿਤੀ ਅਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਲਗਾਤਾਰ 13 ਮਹੀਨੇ ਤੱਕ ਚੱਲੀ ਪੜਤਾਲ ਦੌਰਾਨ ਸੈੱਲ ਫੋਨ ਡਾਟਾ, ਸੜਕਾਂ ’ਤੇ ਲੱਗੇ ਕੈਮਰਿਆਂ ਦੀ ਫੁਟੇਜ ਅਤੇ ਡੀ.ਐਨ.ਏ. ਰਿਪੋਰਟ ਦੀ ਡੂੰਘਾਈ ਨਾਲ ਘੋਖ ਮਗਰੋਂ ਅਣਜਾਣ ਡਰਾਈਵਰ ਦੀ ਸ਼ਨਾਖਤ ਕਰਨ ਵਿਚ ਮਦਦ ਮਿਲੀ ਅਤੇ ਜਿਲ ਔਜੈਲੀ ਦੀ ਗ੍ਰਿਫ਼ਤਾਰੀ ਸੰਭਵ ਹੋ ਸਕੀ।

13 ਮਹੀਨੇ ਬਾਅਦ ਪੁਲਿਸ ਨੇ ਕੀਤਾ ਕਾਬੂ

ਐਫ਼.ਬੀ.ਆਈ. ਦੇ ਸੈੱਲ ਫੋਨ ਫੌਰੈਂਸਿਕ ਮਾਹਰਾਂ ਨੇ ਹਾਦਸੇ ਵੇਲੇ ਜਿਲ ਔਜੈਲੀ ਦੀ ਇਲਾਕੇ ਵਿਚ ਮੌਜੂਦੀ ਸਾਬਤ ਕਰ ਦਿਤੀ ਅਤੇ ਹਾਦਸੇ ਮਗਰੋਂ ਨੁਕਸਾਨੀ ਗੱਡੀ ਅੰਦਰੋਂ ਉਸ ਦਾ ਡੀ.ਐਨ.ਏ. ਮਿਲਣ ਨਾਲ ਤਸਵੀਰ ਹੋਰ ਸਪੱਸ਼ਟ ਹੋਣ ਲੱਗੀ। ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਹਾਦਸੇ ਮਗਰੋਂ ਐਸ.ਯੂ.ਵੀ. ਇਕ ਗੈਸ ਸਟੇਸ਼ਨ ਨੇੜੇ ਪੁੱਜੀ ਅਤੇ ਰਫ਼ਤਾਰ ਕਾਫੀ ਘਟ ਨਜ਼ਰ ਆਈ ਪਰ ਇਸੇ ਦੌਰਾਨ ਇਹ ਗੱਡੀ ਵੁੱਡਬ੍ਰਿਜ ਵੱਲ ਜਾਣ ਲਈ ਐਮਿਟੀ ਰੋਡ ’ਤੇ ਅੱਗੇ ਵਧ ਗਈ। ਗਵਾਹਾਂ ਮੁਤਾਬਕ ਪ੍ਰਿਆਂਸ਼ੁ ਅਗਵਾਲ ਰੈਡ ਲਾਈਟ ਹੋਣ ਮਗਰੋਂ ਇਕ ਇੰਟਰਸੈਕਸ਼ਨ ’ਤੇ ਖੜ੍ਹਾ ਸੀ ਜਦੋਂ ਗੱਡੀ ਨੇ ਉਸ ਨੂੰ ਟੱਕਰ ਮਾਰੀ। ਪ੍ਰਿਆਂਸ਼ੂ ਦੇ ਦੋਵੇਂ ਪੱਟਾਂ ਦੀਆਂ ਹੱਡੀਆਂ ਟੁੱਟ ਗਈਆਂ ਅਤੇ ਸਿਰ ਵਿਚ ਵੀ ਡੂੰਘੀ ਸੱਟ ਵੱਜੀ।

ਅਕਤੂਬਰ 2023 ਵਿਚ ਹੋਈ ਸੀ ਪ੍ਰਿਆਂਸ਼ੂ ਅਗਵਾਲ ਦੀ ਮੌਤ

27 ਅਕਤੂਬਰ ਨੂੰ ਚੀਫ਼ ਮੈਡੀਕਲ ਐਗਜ਼ਾਮਿਨਰ ਦੀ ਰਿਪੋਰਟ ਵਿਚ ਪ੍ਰਿਆਂਸ਼ੂ ਦੀ ਮੌਤ ਦਾ ਮੁੱਖ ਕਾਰਨ ਸਿਰ ਵਿਚ ਵੱਜੀ ਸੱਟ ਨੂੰ ਦੱਸਿਆ। ਦੂਜੇ ਪਾਸੇ ਆਪਣੇ ਆਪ ਨੂੰ ਜਿਲ ਔਜੈਲੀ ਦੀ ਭੈਣ ਦੱਸਣ ਵਾਲੀ ਇਕ ਔਰਤ ਨੇ 19 ਅਕਤੂਬਰ 2023 ਨੂੰ ਵੱਡੇ ਤੜਕ ਪੁਲਿਸ ਨੂੰ ਫੋਨ ਕਰ ਕੇ ਦੱਸਿਆ ਕਿ ਉਸ ਦੀ ਪੈਣ ਹੱਦ ਤੋਂ ਜ਼ਿਆਦਾ ਨੀਂਦ ਦੀਆਂ ਗੋਲੀਆਂ ਖਾਣ ਦਾ ਜ਼ਿਕਰ ਕੀਤਾ ਸੀ। ਜਿਲ ਔਜੈਲੀ ਦੀ ਅਦਾਲਤ ਵਿਚ ਪੇਸ਼ੀ ਦੌਰਾਨ ਪ੍ਰਿਆਂਸ਼ੂ ਦਾ ਭਰਾ ਅਤੇ ਰਿਸ਼ਤੇਦਾਰ ਮੌਜੂਦ ਸਨ। ਮਾਮਲੇ ਦੀ ਅਗਲੀ ਪੇਸ਼ੀ 21 ਜਨਵਰੀ 2025 ਨੂੰ ਹੋਵੇਗੀ।

Tags:    

Similar News