ਸੂਰ ਦੇ ਫੇਫੜਿਆਂ ਨਾਲ ਸਾਹ ਲੈ ਸਕੇਗਾ ਇਨਸਾਨ? ਵਿਗਿਆਨੀਆਂ ਨੇ ਕਰਤਾ ਵੱਡਾ ਕਮਾਲ

ਮੈਡੀਕਲ ਦੀ ਦੁਨੀਆ ਵਿਚ ਹੁਣ ਇਕ ਹੋਰ ਵੱਡਾ ਚਮਤਕਾਰ ਹੋਣ ਜਾ ਰਿਹਾ ਏ, ਜੀ ਹਾਂ,, ਜੇਕਰ ਕਿਸੇ ਇਨਸਾਨ ਦੇ ਫੇਫੜੇ ਖ਼ਰਾਬ ਹੋਏ ਤਾਂ ਉਸ ਨੂੰ ਸੂਰ ਦੇ ਫੇਫੜੇ ਲਗਾ ਕੇ ਜਿੰਦਾ ਰੱਖਿਆ ਜਾ ਸਕੇਗਾ। ਇਹ ਕਾਰਨਾਮਾ ਚੀਨ ਦੇ ਵਿਗਿਆਨੀਆਂ ਵੱਲੋਂ ਕੀਤਾ ਗਿਆ ਏ, ਜਿਸ ਤੋਂ ਬਾਅਦ ਡਾਕਟਰਾਂ ਅਤੇ ਹੋਰ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ।

Update: 2025-08-27 08:01 GMT

ਬੀਜਿੰਗ : ਮੈਡੀਕਲ ਦੀ ਦੁਨੀਆ ਵਿਚ ਹੁਣ ਇਕ ਹੋਰ ਵੱਡਾ ਚਮਤਕਾਰ ਹੋਣ ਜਾ ਰਿਹਾ ਏ, ਜੀ ਹਾਂ,, ਜੇਕਰ ਕਿਸੇ ਇਨਸਾਨ ਦੇ ਫੇਫੜੇ ਖ਼ਰਾਬ ਹੋਏ ਤਾਂ ਉਸ ਨੂੰ ਸੂਰ ਦੇ ਫੇਫੜੇ ਲਗਾ ਕੇ ਜਿੰਦਾ ਰੱਖਿਆ ਜਾ ਸਕੇਗਾ। ਇਹ ਕਾਰਨਾਮਾ ਚੀਨ ਦੇ ਵਿਗਿਆਨੀਆਂ ਵੱਲੋਂ ਕੀਤਾ ਗਿਆ ਏ, ਜਿਸ ਤੋਂ ਬਾਅਦ ਡਾਕਟਰਾਂ ਅਤੇ ਹੋਰ ਲੋਕਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ। ਦੇਖੋ ਕੀ ਐ ਪੂਰੀ ਖ਼ਬਰ।


ਹਵਾ ਦੇ ਪ੍ਰਦੂਸ਼ਣ ਅਤੇ ਇੰਫੈਕਸ਼ਨ ਦੀ ਵਜ੍ਹਾ ਕਰਕੇ ਫੇਫੜਿਆਂ ਨੂੰ ਕਾਫ਼ੀ ਨੁਕਸਾਨ ਪਹੁੰਚ ਰਿਹਾ ਏ ਅਤੇ ਫੇਫੜਿਆਂ ਦਾ ਟ੍ਰਾਂਸਪਲਾਂਟ ਕਰਨਾ ਵੀ ਕਾਫ਼ੀ ਮੁਸ਼ਕਲ ਹੁੰਦਾ ਏ, ਪਰ ਚੀਨ ਦੇ ਵਿਗਿਆਨੀਆਂ ਨੇ ਇਕ ਬ੍ਰੇਨ ਡੈੱਡ ਇਨਸਾਨ ਦੇ ਅੰਦਰ ਇਕ ਸੂਰ ਦੇ ਫੇਫੜੇ ਲਗਾ ਕੇ ਦੇਖੇ। ਵਿਗਿਆਨੀਆਂ ਵੱਲੋਂ ਇਹ ਖੋਜ ਇਹ ਦੇਖਣ ਲਈ ਕੀਤੀ ਗਈ ਸੀ,, ਕੀ ਦੋ ਪ੍ਰਜਾਤੀਆਂ ਦੇ ਵਿਚਕਾਰ ਆਰਗੇਨ ਟ੍ਰਾਂਸਪਲਾਂਟ ਕੀਤਾ ਜਾ ਸਕਦਾ ਹੈ ਜਾਂ ਨਹੀਂ? ਪਰ ਇਸ ਦਾ ਜੋ ਨਤੀਜਾ ਸਾਹਮਣੇ ਆਇਆ, ਉਸ ਨੂੰ ਦੇਖ ਕੇ ਵੱਡੀ ਉਮੀਦ ਦੀ ਕਿਰਨ ਜਾਗੀ ਐ ਕਿਉਂਕਿ ਵਿਗਿਆਨੀਆਂ ਦਾ ਇਹ ਤਜ਼ਰਬਾ ਸਫ਼ਲ ਹੋ ਗਿਆ।


ਜਾਣਕਾਰੀ ਅਨੁਸਾਰ ਜਾਨਵਰ ਦੇ ਫੇਫੜਿਆਂ ਨੂੰ ਜੈਨੇਟਿਕਲੀ ਮੋਡੀਫਾਈਡ ਕੀਤਾ ਗਿਆ ਸੀ ਤਾਂ ਕਿ ਇਮਿਊਨ ਸਿਸਟਮ ਇਸ ਨੂੰ ਸਵੀਕਾਰ ਕਰਨ ਤੋਂ ਮਨ੍ਹਾਂ ਨਾ ਕਰ ਦੇਵੇ। ਇਹ ਖੋਜ ਟ੍ਰਾਂਸਪਲਾਂਟ ਦੇ ਲਈ ਮੌਜੂਦ ਅੰਗਾਂ ਦੀ ਕਮੀ ਨੂੰ ਖ਼ਤਮ ਕਰਨ ਵਿਚ ਮਦਦ ਕਰ ਸਕਦੀ ਐ। ਵਿਗਿਆਨੀਆਂ ਵੱਲੋਂ ਪਹਿਲਾਂ ਵੀ ਅਜਿਹਾ ਐਕਸਪੈਰੀਮੈਂਟ ਕੀਤਾ ਗਿਆ ਸੀ, ਜਿਸ ਵਿਚ ਸੂਰ ਦਾ ਦਿਲ ਜਾਂ ਕਿਡਨੀ ਨੂੰ ਇਨਸਾਨ ਦੇ ਅੰਦਰ ਟ੍ਰਾਂਸਪਲਾਂਟ ਕੀਤਾ ਗਿਆ ਸੀ ਪਰ ਇਹ ਪ੍ਰਯੋਗ ਸਫ਼ਲ ਨਹੀਂ ਹੋ ਸਕਿਆ ਸੀ। ਇਸ ਵਾਰ ਫੇਫੜਿਆਂ ਦੇ ਟ੍ਰਾਂਸਪਲਾਂਟ ਦੀ ਸਫ਼ਲਤਾ ਤੋਂ ਡਾਕਟਰਾਂ ਦੇ ਅੰਦਰ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ। ਇਸ ਟ੍ਰਾਂਸਪਲਾਂਟ ਦੌਰਾਨ ਹਾਈਪਰ ਐਕਿਊਟ ਰਿਜੈਕਸ਼ਨ, ਇੰਫਲਾਮੇਸ਼ਨ ਅਤੇ ਇਮਿਊਨ ਰਿਸਪਾਂਸ ਵਰਗੇ ਪੈਰਾਮੀਟਰ ਸਹੀ ਦੇਖੇ ਗਏ। ਯਾਨੀ ਕਿ ਟ੍ਰਾਂਸਪਲਾਂਟ ਤੋਂ ਬਾਅਦ ਮਰੀਜ਼ ਵਿਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਦੇਖੀ ਗਈ।


ਜਾਣਕਾਰੀ ਅਨੁਸਾਰ ਇਹ ਐਕਸਪੈਰੀਮੈਂਟ ਚੀਨ ਦੀ ਗੁਆਂਗਜੂ ਮੈਡੀਕਲ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਮਈ 2024 ਵਿਚ ਕੀਤਾ ਗਿਆ ਸੀ। ਇਸ ਨੂੰ ਬ੍ਰੇਨ ਹੈਮਰੇਜ਼ ਤੋਂ ਬਾਅਦ ਬ੍ਰੇਨ ਡੈੱਡ ਐਲਾਨ ਕੀਤੇ 39 ਸਾਲਾ ਵਿਅਕਤੀ ਦੇ ਅੰਦਰ ਕੀਤਾ ਗਿਆ। ਵਿਗਿਆਨੀਆਂ ਨੇ ਉਸ ਦੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਉਸ ਦੇ ਫੇਫੜਿਆ ਨੂੰ ਜੈਨੇਟਿਕਲੀ ਇੰਜੀਨਿਅਰਡ ਸੂਰ ਦੇ ਲੈਫਟ ਫੇਫੜੇ ਨਾਲ ਬਦਲਿਆ। ਸੂਰ ਦੇ ਫੇਫੜੇ ਨੇ 9 ਦਿਨ 216 ਘੰਟੇ ਤੱਕ ਬਿਨਾਂ ਕਿਸੇ ਸਾਈਡ ਇਫੈਕਟ, ਇੰਜੈਕਸ਼ਨ ਜਾਂ ਅਸਵੀਕਾਰਤਾ ਦੇ ਕੰਮ ਕੀਤਾ। ਇਸ ਸਫ਼ਲਤਾ ਨੂੰ ਜੈਨੋਟ੍ਰਾਂਸਪਲਾਂਟੇਸ਼ਨ ਵਿਚ ਮੀਲ ਦਾ ਪੱਥਰ ਮੰਨਿਆ ਜਾ ਰਿਹਾ ਏ, ਜਿਸ ਵਿਚ ਦੋ ਪ੍ਰਜਾਤੀਆਂ ਦੇ ਵਿਚਕਾਰ ਆਰਗੇਨ ਟ੍ਰਾਂਸਪਲਾਂਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਐ। ਇਹ ਇਸ ਕਰਕੇ ਵੀ ਵੱਡੀ ਉਪਲਬਧੀ ਮੰਨੀ ਜਾ ਰਹੀ ਐ ਕਿਉਂਕਿ ਹਵਾ ਪੈਥੋਜਨ, ਪ੍ਰਦੂਸ਼ਕਾਂ ਅਤੇ ਇਮਿਊਨ ਪ੍ਰਤੀਰੋਧ ਦੀ ਵਜ੍ਹਾ ਕਰਕੇ ਲੰਗ ਟ੍ਰਾਂਸਪਲਾਂਟ ਦੀ ਪ੍ਰਕਿਰਿਆ ਬਹੁਤ ਔਖੀ ਹੁੰਦੀ ਐ।


ਇਸ ਟ੍ਰਾਂਸਪਲਾਂਟ ਦੌਰਾਨ ਵਿਗਿਆਨੀਆਂ ਦੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਵੀ ਸਾਹਮਣੇ ਆਈਆਂ।

ਵਿਗਿਆਨੀਆਂ ਅਤੇ ਡਾਕਟਰਾਂ ਨੇ ਸੂਰ ਵਿਚ 6 ਜੀਨ ਐਡਿਟ ਕੀਤੇ ਗਏ ਤਾਂਕਿ ਉਸ ਨੂੰ ਇਮਿਊਨ ਸਿਸਟਮ ਰਿਜੈਕਟ ਨਾ ਕਰ ਦੇਵੇ।

ਇਸ ਵਿਚ ਕੁੱਝ ਪਿੱਗ ਜੀਨ ਨੂੰ ਬੰਦ ਕਰਕੇ ਹਿਊਮਨ ਜੀਨ ਵੀ ਪਾਏ ਗਏ ਸੀ।

ਟ੍ਰਾਂਸਪਲਾਂਟ ਤੋਂ ਤੁਰੰਤ ਬਾਅਦ ਕੋਈ ਹਾਈਪਰ ਐਕਿਊਟ ਰਿਜੈਕਸ਼ਨ ਨਹੀਂ ਮਿਲਿਆ।

ਹਾਲਾਂਕਿ 24 ਘੰਟੇ ਦੇ ਅੰਦਰ ਫੇਫੜੇ ਵਿਚ ਪਾਣੀ ਜਮ੍ਹਾਂ ਹੋਣ ਲੱਗਿਆ ਸੀ, ਜਿਸ ਦੇ ਪਿੱਛੇ ਇਸਕੇਮੀਆ ਰਿਪਰਫਿਊਜ਼ਨ ਇੰਜਰੀ ਕਾਰਨ ਹੋ ਸਕਦੀ ਐ।

ਕੁੱਝ ਦਿਨ ਵਿਚ ਐਂਟੀ ਬਾਡੀ ਨਾਲ ਹੋਣ ਵਾਲਾ ਰਿਜੈਕਸ਼ਨ ਦਿਸਣ ਲੱਗਿਆ ਸੀ।

ਹਾਲਾਂਕਿ ਖੋਜ ਨੇ ਇਸ ਇਮਿਊਨ ਰਿਸਪਾਂਸ ਨੂੰ ਦਵਾਈਆਂ ਦੀ ਮਦਦ ਨਾਲ ਮੈਨੇਜ ਕੀਤਾ।

9 ਦਿਨ ਬਾਅਦ ਮਰੀਜ਼ ਦੇ ਪਰਿਵਾਰ ਵਾਲਿਆਂ ਦੀ ਬੇਨਤੀ ’ਤੇ ਐਕਸਪੈਰੀਮੈਂਟ ਰੋਕ ਦਿੱਤਾ ਗਿਆ।


ਦੱਸ ਦਈਏ ਕਿ ਇਸ ਐਕਸਪੈਰੀਮੈਂਟ ਨੂੰ ਉਮੀਦ ਦੀ ਕਿਰਨ ਮੰਨਿਆ ਜਾ ਰਿਹਾ ਏ ਪਰ ਹਾਲੇ ਇਸ ਨੂੰ ਜਿੰਦਾ ਇਨਸਾਨ ਦੇ ਅੰਦਰ ਸਫ਼ਲ ਨਹੀਂ ਮੰਨਿਆ ਜਾ ਸਕਦਾ। ਹਾਲੇ ਇਸ ਨੂੰ ਲੈ ਕੇ ਕਈ ਖੋਜਾਂ ਅਤੇ ਬਚਾਅ ਦੇ ਤਰੀਕੇ ਖੋਜਣੇ ਬਾਕੀ ਨੇ। ਇਸ ਨਾਲ ਇਕ ਉਮੀਦ ਜ਼ਰੂਰ ਜਾਗੀ ਐ, ਜਿਸ ਦੇ ਅੱਗੇ ਚੱਲ ਕੇ ਬਿਹਤਰ ਨਤੀਜੇ ਮਿਲ ਸਕਦੇ ਨੇ।

ਸੋ ਤੁਹਾਡਾ ਇਸ ਖੋਜ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News