ਜਦੋਂ ਪੱਤਰਕਾਰ ਦੇ ਗਲ ਪੈ ਗਏ ਜੋਅ ਬਾਇਡਨ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਬਾਰੇ ਸਵਾਲ ਚੰਗਾ ਨਾ ਲੱਗਾ ਤਾਂ ਗੁੱਸੇ ਵਿਚ ਭੜਕ ਗਏ ਅਤੇ ਪੱਤਰਕਾਰ ਨੂੰ ਮੂੰਹ ਬੰਦ ਰੱਖਣ ਲਈ ਆਖ ਦਿਤਾ।;
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਰੂਸੀ ਰਾਸ਼ਟਰਪਤੀ ਪੁਤਿਨ ਬਾਰੇ ਸਵਾਲ ਚੰਗਾ ਨਾ ਲੱਗਾ ਤਾਂ ਗੁੱਸੇ ਵਿਚ ਭੜਕ ਗਏ ਅਤੇ ਪੱਤਰਕਾਰ ਨੂੰ ਮੂੰਹ ਬੰਦ ਰੱਖਣ ਲਈ ਆਖ ਦਿਤਾ। ਇਹ ਘਟਨਾਕ੍ਰਮ ਬਰਤਾਨੀਆ ਦੇ ਪ੍ਰਧਾਨ ਮੰਤਰੀ ਕਿਅਰ ਸਟਾਰਮਰ ਦੇ ਬਿਲਕੁਲ ਸਾਹਮਣੇ ਵਾਪਰੀ। ਇਥੇ ਦਸਣਾ ਬਣਦਾ ਹੈ ਕਿ ਵਲਾਦੀਮੀਰ ਪੁਤਿਨ ਵੱਲੋਂ ਪੱਛਮੀ ਮੁਲਕਾਂ ਨੂੰ ਧਮਕੀ ਦਿਤੀ ਗਈ ਹੈ ਕਿ ਜੇ ਯੂਕਰੇਨ ਨੂੰ ਲੰਮੀ ਦੂਰੀ ਵਾਲੀਆਂ ਮਿਜ਼ਾਈਲਾਂ ਵਰਤਣ ਦੀ ਇਜਾਜ਼ਤ ਦਿਤੀ ਗਈ ਤਾਂ ਇਸ ਦਾ ਸਿੱਟਾ ਬਹੁਤ ਮਾੜਾ ਹੋਵੇਗਾ।
ਅਮਰੀਕਾ ਦੇ ਰਾਸ਼ਟਰਪਤੀ ਨੂੰ ਪੁਤਿਨ ਬਾਰੇ ਸਵਾਲ ਪਸੰਦ ਨਾ ਆਇਆ
ਸਕਾਈ ਨਿਊਜ਼ ਦੇ ਇਕ ਪੱਤਰਕਾਰ ਨੇ ਬਾਇਡਨ ਨੂੰ ਸਵਾਲ ਕੀਤਾ ਕਿ ਕੀ ਯੂਕਰੇਨ ਨੂੰ ਲੰਮੀ ਦੂਰੀ ਦੀਆਂ ਮਿਜ਼ਾਈਲਾਂ ਵਰਤਣ ਦੀ ਇਜਾਜ਼ਤ ਦਿਤੀ ਜਾ ਰਹੀ ਹੈ? ਸਵਾਲ ਸੁਣਦਿਆਂ ਹੀ ਬਾਇਡਨ ਨੂੰ ਗੁੱਸਾ ਆ ਗਿਆ ਅਤੇ ਕਹਿਣ ਲੱਗੇ ਜਦਕਿ ਤੱਕ ਮੈਂ ਬੋਲ ਰਿਹਾ ਹਾਂ, ਉਦੋਂ ਤੱਕ ਚੁੱਪ ਰਹੋ। ਇਹੋ ਠੀਕ ਰਹੇਗਾ। ਪੱਤਰਕਾਰ ਫਿਰ ਵੀ ਨਾ ਰੁਕਿਆ ਅਤੇ ਉਸ ਨੇ ਆਪਣਾ ਸਵਾਲ ਜਾਰੀ ਰੱਖਿਆ ਤਾਂ ਰਾਸ਼ਟਰਪਤੀ ਭੜਕ ਉਠੇ ਅਤੇ ਕਿਹਾ ਤੁਹਾਨੂੰ ਚੁੱਪ ਰਹਿਣਾ ਹੋਵੇਗਾ, ਮੈਂ ਹੁਣ ਬਿਆਨ ਪੜ੍ਹਨਾ ਸ਼ੁਰੂ ਕਰ ਰਿਹਾ ਹਾਂ।’’ ਬਾਅਦ ਵਿਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਪੁਤਿਨ ਬਾਰੇ ਬਹੁਤਾ ਨਹੀਂ ਸੋਚਦੇ। ਅਮਰੀਕਾ, ਯੂਕਰੇਨ ਦੀ ਮਦਦ ਕਰਨ ਵਾਸਤੇ ਬਰਤਾਨੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਰਹੇਗਾ ਅਤੇ ਪੁਤਿਨ ਇਹ ਜੰਗ ਕਦੇ ਨਹੀਂ ਜਿੱਤ ਸਕਣਗੇ। ਆਉਣ ਵਾਲੇ ਕੁਝ ਦਿਨ ਯੂਕਰੇਨ ਵਾਸਤੇ ਅਹਿਮ ਹੋ ਸਕਦੇ ਹਨ ਅਤੇ ਆਜ਼ਾਦੀ ਦੀ ਇਸ ਲੜਾਈ ਵਿਚ ਸਭਨਾਂ ਨੂੰ ਯੂਕਰੇਨ ਦਾ ਸਾਥ ਦੇਣਾ ਹੋਵੇਗਾ।