ਅਮਰੀਕਾ ਚੋਣਾਂ : ਸੱਟਾ ਬਾਜ਼ਾਰ ਦੀ ਪਹਿਲੀ ਪਸੰਦ ਬਣੀ ਕਮਲਾ ਹੈਰਿਸ

ਅਮਰੀਕਾ ਦੇ ਸੱਟਾ ਬਾਜ਼ਾਰ ਵਿਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਰੁਝਾਨ ਬਦਲ ਚੁੱਕਾ ਹੈ ਅਤੇ ਹੁਣ ਕਮਲਾ ਹੈਰਿਸ ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ।;

Update: 2024-09-26 11:51 GMT

ਵਾਸ਼ਿੰਗਟਨ : ਅਮਰੀਕਾ ਦੇ ਸੱਟਾ ਬਾਜ਼ਾਰ ਵਿਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਰੁਝਾਨ ਬਦਲ ਚੁੱਕਾ ਹੈ ਅਤੇ ਹੁਣ ਕਮਲਾ ਹੈਰਿਸ ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਕੁਝ ਸਮਾਂ ਪਹਿਲਾਂ ਤੱਕ ਟਰੰਪ ਨੂੰ ਦਾਅਵੇਦਾਰ ਮੰਨ ਰਹੇ ਸੱਟਾ ਬਾਜ਼ਾਰ ਮੁਤਾਬਕ ਕਮਲਾ ਹੈਰਿਸ ਦੇ ਜੇਤੂ ਰਹਿਣ ਦੇ 52 ਫ਼ੀ ਸਦੀ ਆਸਾਰ ਹਨ ਜਦਕਿ ਟਰੰਪ ਦੀ ਜਿੱਤ ਦੀਆਂ 47 ਫ਼ੀ ਸਦੀ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਸੱਟਾ ਬਾਜ਼ਾਰ ਲਗਾਤਾਰ ਰੰਗ ਬਦਲ ਰਿਹਾ ਹੈ ਜਿਥੇ 24 ਸਤੰਬਰ ਨੂੰ ਕਮਲਾ ਹੈਰਿਸ ਦੇ ਜੇਤੂ ਰਹਿਣ ਦੇ ਆਸਾਰ 54 ਫ਼ੀ ਸਦੀ ਮੰਨੇ ਜਾ ਰਹੇ ਸਨ ਜਦਕਿ ਟਰੰਪ ਦੀ ਸੰਭਾਵਨਾ ੪

ਚੋਣ ਜਿੱਤਣ ਦੇ 52 ਫੀ ਸਦੀ ਆਸਾਰ, ਟਰੰਪ ਦੇ ਜੇਤੂ ਰਹਿਣ ਦੀ 47 ਫੀ ਸਦੀ ਸੰਭਾਵਨਾ

5 ਫ਼ੀ ਸਦੀ ਰਹਿ ਗਈ। ਇਸ ਤੋਂ ਇਲਾਵਾ ਇਕ ਤਾਜ਼ਾ ਚੋਣ ਸਰਵੇਖਣ ਵਿਚ ਕਮਲਾ ਹੈਰਿਸ ਨੂੰ 49.2 ਫੀ ਸਦੀ ਵੋਟਾਂ ਮਿਲ ਸਕਦੀਆਂ ਹਨ ਜਦਕਿ ਡੌਨਲਡ ਟਰੰਪ ਨੂੰ 46 ਫੀ ਸਦੀ ਵੋਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ। ਦੂਜੇ ਪਾਸੇ ਇਕ ਹੋਰ ਪ੍ਰਮੁੱਖ ਮੀਡੀਆ ਅਦਾਰੇ ਵੱਲੋਂ ਕਰਵਾਏ ਸਰਵੇਖਣ ਦੌਰਾਨ 55 ਫ਼ੀ ਸਦੀ ਲੋਕਾਂ ਨੇ ਕਮਲਾ ਹੈਰਿਸ ਦੇ ਜੇਤੂ ਰਹਿਣ ਦੀ ਪੇਸ਼ੀਨਗੋਈ ਕੀਤੀ ਜਦਕਿ ਟਰੰਪ ਦੇ ਹੱਕ ਵਿਚ ਖੜ੍ਹੇ ਲੋਕਾਂ ਦੀ ਗਿਣਤੀ ਸਿਰਫ 45 ਫੀ ਸਦੀ ਦਰਜ ਕੀਤੀ ਗਈ। ਕਮਲਾ ਹੈਰਿਸ ਅਤੇ ਡੌਨਲਡ ਟਰੰਪ ਬਾਰੇ ਵੱਖ ਵੱਖ ਮੱਦਿਆਂ ’ਤੇ ਲੋਕਾਂ ਦੀ ਰਾਏ ਵੀ ਵੱਖੋ ਵੱਖਰੀ ਹੈ। ਏਸ਼ੀਅਨ ਲੋਕਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਕਮਲਾ ਹੈਰਿਸ, ਟਰੰਪ ਤੋਂ 38 ਫੀ ਸਦੀ ਅੱਗੇ ਚੱਲ ਰਹੇ ਹਨ। ਸਰਵੇਖਣ ਦੌਰਾਨ ਏਸ਼ੀਆਈ ਮੂਲ ਦੇ 66 ਫੀ ਸਦੀ ਅਮਰੀਕੀਆਂ ਨੇ ਕਿਹਾ ਕਿ ਉਹ ਕਮਲਾ ਹੈਰਿਸ ਨੂੰ ਵੋਟ ਪਾਉਣਗੇ ਜਦਕਿ ਟਰੰਪ ਨੂੰ ਵੋਟ ਪਾਉਣ ਦੀ ਗੱਲ ਕਹਿਣ ਵਾਲਿਆਂ ਦੀ ਗਿਣਤੀ ਸਿਰਫ 28 ਫੀ ਸਦੀ ਦਰਜ ਕੀਤੀ ਗਈ। ਛੇ ਫ਼ੀ ਸਦੀ ਏਸ਼ੀਆਈ ਮੂਲ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਾਲੇ ਵੋਟ ਪਾਉਣ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ। ਏਸ਼ੀਆ ਲੋਕਾਂ ਨਾਲ ਸਬੰਧਤ ਸਰਵੇਖਣ ਦੀ ਤੁਲਨਾ 2020 ਵਿਚ ਕੀਤੇ ਸਰਵੇਖਣ ਨਾਲ ਕੀਤੀ ਜਾਵੇ ਤਾਂ ਉਸ ਵੇਲੇ 54 ਫ਼ੀ ਸਦੀ ਲੋਕਾਂ ਨੇ ਬਾਇਡਨ ਨੂੰ ਵੋਟ ਪਾਉਣ ਦੀ ਗੱਲ ਆਖੀ ਪਰ ਇਸ ਵਾਰ ਅੰਕੜਾ ਹੋਰ ਵੀ ਜ਼ਿਆਦਾ ਵਧ ਚੁੱਕਾ ਹੈ।

Tags:    

Similar News