ਦੋ ਦੇਸ਼ਾਂ ਕੋਲ ਮੌਜੂਦ ਨੇ ਸਮੁੰਦਰ ’ਚ ਸੂਨਾਮੀ ਲਿਆਉਣ ਵਾਲੇ ਹਥਿਆਰ
ਦੁਨੀਆ ਦੇ ਸਿਰਫ ਦੋ ਦੇਸ਼ਾਂ ਕੋਲ ਅਜਿਹਾ ਹਥਿਆਰ ਮੌਜੂਦ ਐ ਜੋ ਸਮੁੰਦਰ ਵਿਚ ਸੂਨਾਮੀ ਲਿਆ ਸਕਦਾ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿਹੜੇ ਦੋ ਦੇਸ਼ਾਂ ਕੋਲ ਮੌਜੂਦ ਐ ਸੂਨਾਮੀ ਲਿਆਉਣ ਵਾਲਾ ਹਥਿਆਰ ਅਤੇ ਕੀ ਐ ਉਸ ਘਾਤਕ ਹਥਿਆਰ ਦਾ ਨਾਮ?
ਚੰਡੀਗੜ੍ਹ : ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਹੋਏ ਫ਼ੌਜੀ ਸੰਘਰਸ਼ ਤੋਂ ਬਾਅਦ ਦੁਨੀਆ ਭਰ ਦੇ ਦੇਸ਼ਾਂ ਵਿਚ ਹਥਿਆਰਾਂ ਦੀ ਚਰਚਾ ਤੇਜ਼ ਹੋ ਗਈ ਐ, ਜਿਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਚਰਚਾ ਰੂਸ ਦੇ ਐਸ 400 ਏਅਰ ਡਿਫੈਂਸ ਸਿਸਟਮ ਦੀ ਹੋ ਰਹੀ ਐ, ਜਿਸ ਦੇ ਜ਼ਰੀਏ ਭਾਰਤ ਨੇ ਪਾਕਿਸਤਾਨੀ ਹਮਲੇ ਨਾਕਾਮ ਕੀਤੇ,, ਪਰ ਦੁਨੀਆ ਦੇ ਸਿਰਫ ਦੋ ਦੇਸ਼ਾਂ ਕੋਲ ਅਜਿਹਾ ਹਥਿਆਰ ਮੌਜੂਦ ਐ ਜੋ ਸਮੁੰਦਰ ਵਿਚ ਸੂਨਾਮੀ ਲਿਆ ਸਕਦਾ ਏ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿਹੜੇ ਦੋ ਦੇਸ਼ਾਂ ਕੋਲ ਮੌਜੂਦ ਐ ਸੂਨਾਮੀ ਲਿਆਉਣ ਵਾਲਾ ਹਥਿਆਰ ਅਤੇ ਕੀ ਐ ਉਸ ਘਾਤਕ ਹਥਿਆਰ ਦਾ ਨਾਮ?
ਜਦੋਂ ਕਿਸੇ ਦੋ ਦੇਸ਼ਾਂ ਵਿਚਾਲੇ ਜੰਗ ਵਰਗੀ ਸਥਿਤੀ ਬਣਦੀ ਐ ਤਾਂ ਦੁਨੀਆ ਭਰ ਵਿਚ ਹਥਿਆਰਾਂ ’ਤੇ ਚਰਚਾ ਸ਼ੁਰੂ ਹੋ ਜਾਂਦੀ ਐ। ਮੌਜੂਦਾ ਸਮੇਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਫ਼ੌਜੀ ਸੰਘਰਸ਼ ਤੋਂ ਬਾਅਦ ਵੀ ਅਜਿਹੀ ਹੀ ਚਰਚਾ ਨੇ ਜ਼ੋਰ ਫੜਿਆ ਹੋਇਆ ਏ। ਉਂਝ ਇਸ ਚਰਚਾ ਦੌਰਾਨ ਰੂਸੀ ਏਅਰ ਡਿਫੈਂਸ ਸਿਸਟਮ ਐਸ 400 ਦੀਆਂ ਕਾਫ਼ੀ ਤਾਰੀਫ਼ਾਂ ਹੋ ਰਹੀਆਂ ਨੇ, ਜਿਸ ਦੇ ਜ਼ਰੀਏ ਭਾਰਤ ਨੇ ਪਾਕਿਸਤਾਨੀ ਡ੍ਰੋਨਜ਼ ਨੂੰ ਮੂਧੇ ਮੂੰਹ ਜ਼ਮੀਨ ’ਤੇ ਸੁੱਟਿਆ। ਇਸ ਤੋਂ ਇਲਾਵਾ ਫਰਾਂਸ ਦੇ ਆਧੁਨਿਕ ਲੜਾਕੂ ਜਹਾਜ਼ ਰਾਫੇਲ ਦੀ ਵੀ ਕਾਫੀ ਚਰਚਾ ਹੋ ਰਹੀ ਐ, ਜਿਸ ਦੀ ਤਾਕਤ ਭਾਰਤ ਨੇ 7 ਮਈ ਦੀ ਰਾਤ ਪਾਕਿਸਤਾਨ ’ਤੇ ਹਮਲਾ ਕਰਕੇ ਦੁਨੀਆ ਨੂੰ ਦਿਖਾਈ। ਭਾਰਤ ਵੱਲੋਂ ਪਾਕਿਸਤਾਨ ਅਤੇ ਚੀਨ ਨਾਲ ਲਗਦੀਆਂ ਸਰਹੱਦਾਂ ਦੀ ਰਾਖੀ ਲਈ ਐਸ 400 ਅਤੇ ਰਾਫ਼ੇਲ ਤਾਇਨਾਤ ਕੀਤੇ ਹੋਏ ਨੇ।
ਅਜਿਹਾ ਨਹੀਂ ਕਿ ਭਾਰਤ ਕੋਲ ਹੀ ਅਜਿਹੇ ਸ਼ਕਤੀਸ਼ਾਲੀ ਹਥਿਆਰ ਮੌਜੂਦ ਨੇ,, ਬਲਕਿ ਦੁਨੀਆ ਭਰ ਦੇ ਕਈ ਦੇਸ਼ਾਂ ਕੋਲ ਅਜਿਹੇ ਸ਼ਕਤੀਸ਼ਾਲੀ ਹਥਿਆਰ ਮੌਜੂਦ ਐ, ਜਿਨ੍ਹਾਂ ਦਾ ਕੋਈ ਤੋੜ ਨਹੀਂ। ਯਾਨੀ ਕਿ ਪੂਰੀ ਦੁਨੀਆ ਉਨ੍ਹਾਂ ਹਥਿਆਰਾਂ ਦਾ ਲੋਹਾ ਮੰਨਦੀ ਐ,, ਪਰ ਦੁਨੀਆ ਦੇ ਸਿਰਫ਼ ਦੋ ਦੇਸ਼ ਅਜਿਹੇ ਨੇ, ਜਿਨ੍ਹਾਂ ਕੋਲ ਅਜਿਹੇ ਹਥਿਆਰ ਮੌਜੂਦ ਨੇ ਜੋ ਵਿਸ਼ਾਲ ਸਮੁੰਦਰ ਵਿਚ ਵੀ ਸੂਨਾਮੀ ਲਿਆਉਣ ਦੀ ਸਮਰੱਥਾ ਰੱਖਦੇ ਨੇ। ਦੁਨੀਆ ਭਰ ਵਿਚ ਜਦੋਂ ਵੀ ਆਧੁਨਿਕ ਹਥਿਆਰਾਂ ਦੀ ਗੱਲ ਚਲਦੀ ਐ ਤਾਂ ਅਮਰੀਕਾ ਤੋਂ ਬਾਅਦ ਰੂਸ ਖੜ੍ਹਾ ਦਿਖਾਈ ਦਿੰਦਾ ਹੈ,, ਪਰ ਰੂਸ ਕੋਲ ਅਜਿਹਾ ਖ਼ਤਰਨਾਕ ਹਥਿਆਰ ਮੌਜੂਦ ਐ, ਜਿਸ ਦੇ ਨਾਮ ਤੋਂ ਅਮਰੀਕਾ ਅਤੇ ਚੀਨ ਵਰਗੇ ਦੇਸ਼ ਵੀ ਥਰ ਥਰ ਕੰਬਦੇ ਨੇ। ਭਾਰਤ ਜ਼ਿਆਦਾਤਰ ਰੂਸੀ ਹਥਿਆਰਾਂ ਦੀ ਹੀ ਵਰਤੋਂ ਕਰਦਾ ਆਇਆ ਏ।
ਜਾਣਕਾਰੀ ਅਨੁਸਾਰ ਰੂਸ ਦੇ ਕੋਲ ਅਜਿਹਾ ਹਥਿਆਰ ਮੌਜੂਦ ਐ, ਜੋ ਸਮੁੰਦਰ ਵਿਚ ਵੀ ਸੂਨਾਮੀ ਲਿਆਉਣ ਦੀ ਸਮਰੱਥਾ ਰੱਖਦਾ ਏ, ਜਿਸ ਦਾ ਨਾਮ ‘ਅਨਮੈਂਡ ਅੰਡਰਵਾਟਰ ਵਹੀਕਲ ਪੋਸੀਡਾਨ’ ਰੱਖਿਆ ਗਿਆ ਏ। ਇਹ ਇਕ ਅੰਡਰਵਾਟਰ ਡ੍ਰੋਨ ਐ ਜੋ ਰਵਾਇਤੀ ਅਤੇ ਪਰਮਾਣੂ ਹਥਿਆਰਾਂ ਨੂੰ ਵੀ ਕੈਰੀ ਕਰ ਸਕਦਾ ਏ। ਇਹ ਅੰਡਰਵਾਟਰ ਡ੍ਰੋਨ ਪਰਮਾਣੂ ਸ਼ਕਤੀ ਨਾਲ ਚਲਦਾ ਏ। ਦਾਅਵਾ ਕੀਤਾ ਜਾਂਦਾ ਏ ਕਿ ਇਹ ਹਥਿਆਰ ਇੰਨਾ ਸ਼ਕਤੀਸ਼ਾਲੀ ਐ ਕਿ ਸਮੁੰਦਰ ਵਿਚ ਵੀ ਸੂਨਾਮੀ ਲਿਆ ਸਕਦਾ ਏ।
ਰੂਸ ਤੋਂ ਬਾਅਦ ਦੂਜਾ ਦੇਸ਼ ਉਤਰ ਕੋਰੀਆ ਹੈ, ਜਿਸ ਦੇ ਕੋਲ ਇਹ ਹਥਿਆਰ ਮੌਜੂਦ ਐ। ਉਤਰ ਕੋਰੀਆ ਰੂਸ ਦਾ ਦੋਸਤ ਐ ਅਤੇ ਅਮਰੀਕਾ ਦਾ ਦੁਸ਼ਮਣ। ਉਤਰ ਕੋਰੀਆ ਨੇ ਸਾਲ 2024 ਵਿਚ ਦਾਅਵਾ ਕੀਤਾ ਸੀ ਕਿ ਉਸ ਨੇ ਅੰਡਰ ਵਾਟਰ ਨਿਊਕਲੀਅਰ ਡ੍ਰੋਨ ਟੈਸਟ ਕੀਤਾ ਏ, ਜੋ ਪਾਣੀ ਵਿਚ ਲੰਬੀ ਦੂਰੀ ਤੱਕ ਪਰਮਾਣੂ ਹਥਿਆਰ ਲਿਜਾਣ ਵਿਚ ਸਮਰੱਥ ਐ। ਉਤਰ ਕੋਰੀਆ ਵੱਲੋਂ ਇਸ ਡ੍ਰੋਨ ਨੂੰ ‘ਹੇਈਲ-5-23’ ਦਾ ਨਾਮ ਦਿੱਤਾ ਗਿਆ ਏ। ਹੇਈਲ ਦਾ ਮਤਲਬ ਸੂਨਾਮੀ ਹੁੰਦਾ ਏ ਅਤੇ ਦਾਅਵਾ ਕੀਤਾ ਜਾ ਰਿਹਾ ਏ ਕਿ ਇਹ ਹਥਿਆਰ ਵੀ ਸਮੁੰਦਰ ਵਿਚ ਸੂਨਾਮੀ ਲਿਆਉਣ ਦੀ ਸਮਰੱਥਾ ਰੱਖਦਾ ਏ। ਦਰਅਸਲ ਉਤਰ ਕੋਰੀਆ ਵੱਲੋਂ ਇਸ ਹਥਿਆਰ ਨੂੰ ਅਮਰੀਕਾ ਤੋਂ ਖ਼ਤਰੇ ਨੂੰ ਦੇਖਦਿਆਂ ਤਿਆਰ ਕੀਤਾ ਗਿਆ ਏ ਤਾਂ ਜੋ ਮੌਕਾ ਆਉਣ ’ਤੇ ਇਸ ਨੂੰ ਅਮਰੀਕਾ ਦੇ ਖ਼ਿਲਾਫ਼ ਵਰਤਿਆ ਜਾ ਸਕੇ।
ਇਨ੍ਹਾਂ ਖ਼ਤਰਨਾਕ ਹਥਿਆਰਾਂ ਨੂੰ ਦੇਖ ਕੇ ਇੰਝ ਜਾਪਦਾ ਏ ਕਿ ਦੁਨੀਆ ਬਾਰੂਦ ਦੇ ਢੇਰ ’ਤੇ ਬੈਠੀ ਹੋਈ ਐ, ਕਦੋਂ ਕੀ ਹੋ ਜਾਵੇ, ਕੁੱਝ ਕਿਹਾ ਨਹੀਂ ਜਾ ਸਕਦਾ। ਸੋ ਇਨ੍ਹਾਂ ਖ਼ਤਰਨਾਕ ਹਥਿਆਰਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ