ਟਰੰਪ ਨੂੰ ਮਿਲੇਗਾ ਦੁਨੀਆਂ ਦਾ ਸਭ ਤੋਂ ਮਹਿੰਗਾ ਤੋਹਫ਼ਾ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਦੁਨੀਆਂ ਦਾ ਸਭ ਤੋਂ ਮਹਿੰਗਾ ਤੋਹਫ਼ਾ ਮਿਲ ਰਿਹਾ ਹੈ ਪਰ ਇਸ ਬਾਰੇ ਪਹਿਲਾਂ ਤੋਂ ਹੀ ਵਿਵਾਦ ਪੈਦਾ ਹੋ ਗਿਆ ਹੈ।

Update: 2025-05-12 12:39 GMT

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੂੰ ਦੁਨੀਆਂ ਦਾ ਸਭ ਤੋਂ ਮਹਿੰਗਾ ਤੋਹਫ਼ਾ ਮਿਲ ਰਿਹਾ ਹੈ ਪਰ ਇਸ ਬਾਰੇ ਪਹਿਲਾਂ ਤੋਂ ਹੀ ਵਿਵਾਦ ਪੈਦਾ ਹੋ ਗਿਆ ਹੈ। ਕਤਰ ਸਰਕਾਰ ਟਰੰਪ ਨੂੰ ਮਹਿਲਾਂ ਵਾਲੀਆਂ ਸਹੂਲਤਾਂ ਵਾਲਾ ਹਵਾਈ ਜਹਾਜ਼ ਦੇ ਰਹੀ ਹੈ ਜਿਸ ਦੀ ਕੀਮਤ 400 ਕਿਲੀਅਨ ਡਾਲਰ ਦੱਸੀ ਜਾ ਰਹੀ ਹੈ। ਅਮਰੀਕਾ ਦੇ ਕਿਸੇ ਵੀ ਰਾਸ਼ਟਰਪਤੀ ਨੂੰ ਅੱਜ ਤੱਕ ਐਨਾ ਮਹਿੰਗਾ ਗਿਫ਼ਟ ਨਹੀਂ ਮਿਲਿਆ ਅਤੇ ਵਾਈਟ ਹਾਊਸ ਦਾ ਕਹਿਣਾ ਹੈ ਕਿ ਤੋਹਫ਼ਾ ਮਿਲਣ ਵਿਚ ਕੁਝ ਸਮਾਂ ਲੱਗ ਸਕਦਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਇਸ ਜਹਾਜ਼ ਦੀ ਵਰਤੋਂ ਏਅਰ ਫੋਰਸ ਵੰਨ ਦੇ ਬਦਲ ਵਜੋਂ ਕਰ ਸਕਦੇ ਹਨ। ਅਮਰੀਕਾ ਦੇ ਰਾਸ਼ਟਰਪਤੀ ਕੋਲ ਮੌਜੂਦ ਜਹਾਜ਼ ਏਅਰ ਫੋਰਸ ਵੰਨ ਅਖਵਾਉਂਦਾ ਹੈ ਅਤੇ ਇਹ 2011 ਵਿਚ ਖਰੀਦਿਆ ਗਿਆ ਜਦਕਿ ਇਸ ਦੇ ਉਲਟ ਕਤਰ ਵਾਲਾ ਜਹਾਜ਼ ਏਅਰ ਫੋਰਸ ਵੰਨ ਤੋਂ ਕਿਤੇ ਜ਼ਿਆਦਾ ਆਧੁਨਿਕ ਅਤੇ ਸ਼ਾਨਦਾਰ ਹੈ।

400 ਮਿਲੀਅਨ ਡਾਲਰ ਦਾ ਮਹਿਲਨੁਮਾ ਹਵਾਈ ਜਹਾਜ਼ ਦੇ ਰਿਹੈ ਕਤਰ

ਕਤਰ ਸਰਕਾਰ ਦੇ ਬੁਲਾਰੇ ਅਲੀ ਅਲ ਅੰਸਾਰੀ ਨੇ ਕਿਹਾ ਕਿ ਹਵਾਈ ਜਹਾਜ਼ ਦੀ ਮਾਲਕੀ ਤਬਦੀਲ ਕਰਨ ਲਈ ਦੋਹਾਂ ਮੁਲਕਾਂ ਦਰਮਿਆਨ ਗੱਲਬਾਤ ਚੱਲ ਰਹੀ ਹੈ ਪਰ ਕੋਈ ਪੱਕਾ ਫੈਸਲਾ ਨਹੀਂ ਹੋ ਸਕਿਆ। ਦੱਸ ਦੇਈਏ ਕਿ ਟਰੰਪ ਵੱਲੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਬੋਇੰਗ 747 ਨੂੰ ਆਧੁਨਿਕ ਬਣਾਉਣ ਦਾ ਸੌਦਾ ਕੀਤਾ ਸੀ ਜਿਸ ਦੀ ਵਰਤੋਂ ਏਅਰ ਫੋਰਸ ਵੰਨ ਦੇ ਰੂਪ ਵਿਚ ਕੀਤੀ ਜਾਣੀ ਸੀ ਪਰ ਬੋਇੰਗ ਨਾਲ ਹੋਏ ਸਮਝੌਤਾ ਲਗਾਤਾਰ ਲਟਕਦਾ ਰਿਹਾ ਅਤੇ ਬਜਟ 2 ਬਿਲੀਅਨ ਡਾਲਰ ਤੋਂ ਟੱਪਦਾ ਨਜ਼ਰ ਆਇਆ। ਬੋਇੰਗ ਨੇ ਉਸ ਵੇਲੇ ਕਿਹਾ ਸੀ ਕਿ ਡਿਲੀਵਰੀ ਸਾਲ 2027 ਤੱਕ ਹੀ ਸੰਭਵ ਹੋ ਸਕਦੀ ਹੈ। ਟਰੰਪ ਇਸ ਗੱਲ ਤੋਂ ਗੁੱਸੇ ਹੋ ਗਏ ਅਤੇ ਬਦਲਵੇਂ ਰਾਹ ਤਲਾਸ਼ ਕਰਨ ਲੱਗੇ। ਟਰੰਪ ਨੇ ਫਰਵਰੀ ਵਿਚ ਕਤਰ ਵਾਲਾ ਜਹਾਜ਼ ਦੇਖਿਆ ਜੋ ਉਸ ਵੇਲੇ ਫਲੋਰੀਡਾ ਦੇ ਪਾਮ ਬੀਚ ਏਅਰਪੋਰਟ ’ਤੇ ਖੜ੍ਹਾ ਸੀ।

Tags:    

Similar News