ਟਰੰਪ ਵੱਲੋਂ ਰੂਸ-ਯੂਕਰੇਨ ਜੰਗ ਖ਼ਤਮ ਕਰਵਾਉਣ ਦਾ ਐਲਾਨ
ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਰੂਸ-ਯੂਕਰੇਨ ਜੰਗ ਰੁਕਵਾਉਣ ਦਾ ਐਲਾਨ ਕਰ ਦਿਤਾ ਗਿਆ ਹੈ।;
ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਰੂਸ-ਯੂਕਰੇਨ ਜੰਗ ਰੁਕਵਾਉਣ ਦਾ ਐਲਾਨ ਕਰ ਦਿਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਜੰਗ ਦੇ ਖਾਤਮੇ ਲਈ ਜ਼ੈਲੈਂਸਕੀ ਨੂੰ ਪੁਤਿਨ ਨਾਲ ਡੀਲ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਹੈ। ਟਰੰਪ ਵੱਲੋਂ ਜੰਗ ਰੁਕਰਵਾਉਣ ਵਾਸਤੇ ਕੋਈ ਯੋਜਨਾ ਪੇਸ਼ ਨਹੀਂ ਕੀਤੀ ਗਈ ਪਰ ਐਨਾ ਜ਼ਰੂਰ ਕਿਹਾ ਕਿ ਜੰਗ ਕਰ ਕੇ ਵਿਵਾਦਤ ਖੇਤਰ ਦੇ ਜ਼ਿਆਦਾਤਰ ਹਿੱਸੇ ਮਲਬੇ ਵਿਚ ਤਬਦੀਲ ਹੋ ਚੁੱਕੇ ਹਨ ਜਿਨ੍ਹਾਂ ਨੂੰ ਠੀਕ ਕਰਨ ਵਿਚ 100 ਸਾਲ ਤੋਂ ਵੱਧ ਸਮਾਂ ਲੱਗੇਗਾ। ਟਰੰਪ ਨੇ ਕਿਹਾ ਕਿ ਕਈ ਸ਼ਹਿਰ ਅਤੇ ਕਸਬੇ ਅਜਿਹੇ ਹਨ ਜਿਥੇ ਇਕ ਵੀ ਇਮਾਰਤ ਨਹੀਂ ਬਚੀ ਅਤੇ ਸਭ ਕੁਝ ਤਬਾਹ ਹੋ ਚੁੱਕਾ ਹੈ। ਰੂਸ-ਯੂਕਰੇਨ ਜੰਗ ਦੀਆਂ ਤਸਵੀਰਾਂ ਅਮਰੀਕਾ ਦੀ ਸਿਵਲ ਵਾਰ ਦੀਆਂ ਤਸਵੀਰਾਂ ਚੇਤੇ ਕਰਵਾਉਂਦੀਆਂ ਹਨ।
ਜ਼ੈਲੈਂਸਕੀ ਨੂੰ ਪੁਤਿਨ ਨਾਲ ਸੰਧੀ ਕਰਨ ਵਾਸਤੇ ਤਿਆਰ ਰਹਿਣ ਦਾ ਸੱਦਾ
ਇਥੇ ਦਸਣਾ ਬਣਦਾ ਹੈ ਕਿ ਚੋਣਾਂ ਦੌਰਾਨ ਟਰੰਪ ਵੱਲੋਂ ਯੂਕਰੇਨ ਨੂੰ ਭੇਜੀ ਗਈ ਅਰਬਾਂ ਡਾਲਰ ਦੀ ਮਦਦ ’ਤੇ ਸਵਾਲ ਉਠਾਏ ਗਏ ਸਨ। ਤਕਰੀਬਨ ਢਾਈ ਸਾਲ ਤੋਂ ਚੱਲ ਰਹੀ ਜੰਗ ਦੌਰਾਨ 43 ਹਜ਼ਾਰ ਤੋਂ ਵੱਧ ਯੂਕਰੇਨੀ ਫੌਜੀ ਮਾਰੇ ਜਾ ਚੁੱਕੇ ਹਨ ਜਦਕਿ 3 ਲੱਖ 70 ਹਜ਼ਾਰ ਜ਼ਖਮੀ ਹੋਏ। ਜ਼ੈਲੈਂਸਕੀ ਨੇ ਦਾਅਵਾ ਕੀਤਾ ਹੈਕਿ ਹੁਣ ਤੱਕ ਜੰਗ ਦੌਰਾਨ ਤਕਰਬਨ 2 ਲੱਖ ਰੂਸੀ ਫੌਜੀ ਮਾਰੇ ਜਾ ਚੁੱਕੇ ਹਨ ਪਰ ਰੂਸ ਵੱਲੋਂ ਇਸ ਗੱਲ ਦੀ ਤਸਦੀਕ ਨਹੀਂ ਕੀਤੀ ਗਈ।