ਮਿਲਾਨ ਦੇ ਬਰਗਮੋ ਏਅਰਪੋਰਟ ’ਤੇ ਦਰਦਨਾਕ ਹਾਦਸਾ

ਇਟਲੀ ਦੇ ਮਿਲਾਨ ਬਰਗਮੋ ਹਵਾਈ ਅੱਡੇ ’ਤੇ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਵਿਅਕਤੀ ਟੈਕਸੀਵੇਅ ’ਤੇ ਜਹਾਜ਼ ਦੇ ਇੰਜਣ ਵਿੱਚ ਫਸ ਗਿਆ, ਜਿਸ ਦੀ ਦਰਦਨਾਕ ਮੌਤ ਹੋ ਗਈ। ਜਿਵੇਂ ਹੀ ਇਹ ਹਾਦਸਾ ਵਾਪਰਿਆ ਤਾਂ ਹਵਾਈ ਅੱਡੇ ’ਤੇ ਮੌਜੂਦ ਮੁਲਾਜ਼ਮਾਂ ਵਿਚ ਭਗਦੜ ਮੱਚ ਗਈ।

Update: 2025-07-09 06:56 GMT

ਮਿਲਾਨ : ਇਟਲੀ ਦੇ ਮਿਲਾਨ ਬਰਗਮੋ ਹਵਾਈ ਅੱਡੇ ’ਤੇ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਵਿਅਕਤੀ ਟੈਕਸੀਵੇਅ ’ਤੇ ਜਹਾਜ਼ ਦੇ ਇੰਜਣ ਵਿੱਚ ਫਸ ਗਿਆ, ਜਿਸ ਦੀ ਦਰਦਨਾਕ ਮੌਤ ਹੋ ਗਈ। ਜਿਵੇਂ ਹੀ ਇਹ ਹਾਦਸਾ ਵਾਪਰਿਆ ਤਾਂ ਹਵਾਈ ਅੱਡੇ ’ਤੇ ਮੌਜੂਦ ਮੁਲਾਜ਼ਮਾਂ ਵਿਚ ਭਗਦੜ ਮੱਚ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਹਾਜ਼ ਉਡਾਨ ਭਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਸੀ,, ਪਰ ਇਸ ਹਾਦਸੇ ਮਗਰੋਂ ਹਵਾਈ ਅੱਡੇ ਨੂੰ 2 ਘੰਟੇ ਲਈ ਬੰਦ ਕਰਨਾ ਪਿਆ।


ਇਟਲੀ ਦੇ ਮਿਲਾਨ ਵਿਚ ਬਰਗਮੋ ਹਵਾਈ ਅੱਡੇ ’ਤੇ ਇਕ ਵਿਅਕਤੀ ਜਹਾਜ਼ ਦੇ ਇੰਜਣ ਵਿਚ ਫਸ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਨਾ ਤਾਂ ਯਾਤਰੀ ਸੀ ਅਤੇ ਨਾ ਹੀ ਜ਼ਮੀਨੀ ਸਟਾਫ ਬਲਕਿ ਉਹ ਜਾਣਬੁੱਝ ਕੇ ਸਪੇਨ ਦੇ ਅਸਤੂਰੀਆਸ ਵਿਖੇ ਜਾ ਰਹੇ ਏਅਰਬੱਸ 1319 ਵੋਲੋਟੀਆ ਜਹਾਜ਼ ਦੇ ਰਸਤੇ ਵਿਚ ਆਇਆ, ਜਿਸ ਨੂੰ ਜਹਾਜ਼ ਦੇ ਇੰਜਣ ਨੇ ਆਪਣੇ ਵੱਲ ਖਿੱਚ ਲਿਆ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਉਡਾਣ ਭਰਨ ਲਈ ਪੂਰੀ ਤਰ੍ਹਾਂ ਤਿਆਰ ਸੀ। ਹਾਦਸੇ ਤੋਂ ਬਾਅਦ ਹਵਾਈ ਅੱਡੇ ਦੇ ਇਕ ਹਿੱਸੇ ਨੂੰ ਸਵੇਰੇ ਲਗਭਗ 10:20 ਵਜੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਹ ਹਵਾਈ ਅੱਡਾ ਸਭ ਤੋਂ ਵੱਧ ਚੱਲਣ ਵਾਲੇ ਵਾਲੇ ਹਵਾਈ ਅੱਡਿਆਂ ਵਿੱਚੋਂ ਇੱਕ ਐ, ਜਿਸਨੂੰ ਮਿਲਾਨੋ ਬਰਗਮੋ ਵੀ ਕਿਹਾ ਜਾਂਦੈ।


ਇਕ ਰਿਪੋਰਟ ਦੇ ਅਨੁਸਾਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪੀੜਤ ਆਪਣੀ ਜਾਨ ਲੈਣ ਦੇ ਇਰਾਦੇ ਨਾਲ ਹੀ ਰਨਵੇਅ ’ਤੇ ਆਇਆ ਸੀ ਕਿਉਂਕਿ ਉਹ ਵਿਅਕਤੀ ਹਵਾਈ ਅੱਡੇ ਦੇ ਅਮਲੇ ਦਾ ਕੋਈ ਮੁਲਾਜ਼ਮ ਨਹੀਂ ਸੀ ਅਤੇ ਨਾ ਹੀ ਕੋਈ ਯਾਤਰੀ ਸੀ, ਬਲਕਿ ਉਹ ਸੁਰੱਖਿਆ ਕਰਮਚਾਰੀਆਂ ਨੂੰ ਚਕਮਾ ਦੇ ਕੇ ਜਹਾਜ਼ ਵੱਲ ਭੱਜਿਆ ਜਦੋਂ ਕਿ ਜਹਾਜ਼ ਪਹਿਲਾਂ ਹੀ ਉਡਾਨ ਲਈ ਤਿਆਰ ਖੜ੍ਹਾ ਹੋਇਆ ਸੀ, ਜਿਵੇਂ ਹੀ ਉਹ ਜਹਾਜ਼ ਦੇ ਨੇੜੇ ਗਿਆ ਤਾਂ ਇੰਜਣ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ, ਜਿਸ ਦੌਰਾਨ ਉਸ ਦਰਦਨਾਕ ਮੌਤ ਹੋ ਗਈ। ਹਵਾਈ ਅੱਡੇ ਦੇ ਸੰਚਾਲਕ ਐਸਸੀਬੀਓ ਨੇ ਟੈਕਸੀਵੇਅ ’ਤੇ ਵਾਪਰੀ ਘਟਨਾ’ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


ਦੱਸ ਦਈਏ ਕਿ ਹਾਦਸੇ ਤੋਂ ਬਾਅਦ ਹਵਾਈ ਅੱਡਾ ਲਗਭਗ ਦੋ ਘੰਟਿਆਂ ਲਈ ਬੰਦ ਰਿਹਾ, ਜਿਸ ਕਾਰਨ ਕੁੱਲ 8 ਉਡਾਨਾਂ ਨੂੰ ਰੱਦ ਕਰਨਾ ਪਿਆ ਜਦਕਿ ਛੇ ਉਡਾਨਾਂ ਦਾ ਰੂਟ ਬਦਲਣਾ ਪਿਆ। ਇਸ ਦੌਰਾਨ ਲੈਂਡਿੰਗ ਕਰਨ ਵਾਲੀਆਂ ਕੁੱਝ ਉਡਾਨਾਂ ਨੂੰ ਬੋਲੋਨਾ, ਵੇਰੋਨਾ ਅਤੇ ਮਿਲਾਨ ਮਾਲਪੈਂਸਾ ਦੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ।

Tags:    

Similar News