ਅਮਰੀਕਾ ’ਚ ਵਾਵਰੋਲਿਆਂ ਨੇ ਮਚਾਈ ਤਬਾਹੀ, 5 ਮੌਤਾਂ, ਦਰਜਨਾਂ ਜ਼ਖਮੀ

ਅਮਰੀਕਾ ਵਿਚ ਸ਼ੁੱਕਰਵਾਰ ਨੂੰ ਤੂਫਾਨ ਅਤੇ ਵਾਵਰੋਲਿਆਂ ਨੇ ਤਬਾਹੀ ਮਚਾ ਦਿਤੀ। 5 ਹਜ਼ਾਰ ਤੋਂ ਵੱਧ ਘਰਾਂ ਨੂੰ ਨੁਕਸਾਨ ਪੁੱਜਣ ਅਤੇ ਹੁਣ ਤੱਕ ਘੱਟੋ 5 ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ

Update: 2025-05-17 11:40 GMT

ਸੇਂਟ ਲੂਇਸ : ਅਮਰੀਕਾ ਵਿਚ ਸ਼ੁੱਕਰਵਾਰ ਨੂੰ ਤੂਫਾਨ ਅਤੇ ਵਾਵਰੋਲਿਆਂ ਨੇ ਤਬਾਹੀ ਮਚਾ ਦਿਤੀ। 5 ਹਜ਼ਾਰ ਤੋਂ ਵੱਧ ਘਰਾਂ ਨੂੰ ਨੁਕਸਾਨ ਪੁੱਜਣ ਅਤੇ ਹੁਣ ਤੱਕ ਘੱਟੋ 5 ਜਣਿਆਂ ਦੀ ਮੌਤ ਹੋਣ ਦੀ ਰਿਪੋਰਟ ਹੈ ਜਦਕਿ ਦਰਜਨਾਂ ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਮਿਜ਼ੂਰੀ ਸੂਬੇ ਦੇ ਸੇਂਟ ਲੂਈਸ ਸ਼ਹਿਰ ਵਿਚ ਹਵਾਵਾਂ ਦੀ ਤਾਕਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮਜ਼ਬੂਤ ਤੋਂ ਮਜ਼ਬੂਤ ਇਮਾਰਤਾਂ ਦੀਆਂ ਛੱਤਾਂ ਵੀ ਉਡ ਗਈਆਂ। ਸ਼ੁੱਕਰਵਾਰ ਰਾਤ ਤੱਕ ਇਕ ਲੱਖ ਤੋਂ ਵੱਧ ਘਰਾਂ ਵਿਚ ਬਿਜਲੀ ਗੁੱਲ ਸੀ। ਬੱਚਿਆਂ ਦੇ ਹਸਪਤਾਲ ਵਿਚ 15 ਜ਼ਖਮੀਆ ਨੂੰ ਲਿਜਾਇਆ ਗਿਆ ਕਿ ਜਨਰਲ ਹਸਪਤਾਲ ਵਿਚ 30 ਜਣਿਆਂ ਨੂੰ ਦਾਖਲ ਕਰਵਾਏ ਜਾਣ ਦੀ ਖ਼ਬਰ ਹੈ।

5 ਹਜ਼ਾਰ ਤੋਂ ਵੱਧ ਘਰਾਂ ਦਾ ਹੋਇਆ ਨੁਕਸਾਨ

ਫਾਇਰ ਡਿਪਾਰਟਮੈਂਟ ਦੇ ਬਟਾਲੀਅਨ ਚੀਫ਼ ਵਿਲੀਅਮ ਪੌਲੀਹਨ ਨੇ ਦੱਸਿਆ ਕਿ ਇਕ ਚਰਚ ਦੇ ਮਲਬੇ ਹੇਠੋਂ ਤਿੰਨ ਜਣਿਆਂ ਨੂੰ ਸੁਰੱਖਿਅਤ ਕੱਢਿਆ ਗਿਆ। ਉਧਰ ਨੈਸ਼ਨਲ ਵੈਦਰ ਸਰਵਿਸ ਮੁਤਾਬਕ ਮਿਜ਼ੂਰੀ ਦੇ ਕਲੇਟਨ ਵਿਖੇ ਬਾਅਦ ਦੁਪਹਿਰ ਤਕਰੀਬਨ ਢਾਈ ਵਜੇ ਵਾਵਰੋਲੇ ਨੇ ਦਸਤਕ ਦਿੰਦਿਆਂ ਭਾਰੀ ਨੁਕਸਾਨ ਕੀਤਾ। ਦਰੱਖਤ ਜੜੋਂ ਪੁੱਟੇ ਗਏ ਜਦਕਿ ਵੱਡੀ ਗਿਣਤੀ ਵਿਚ ਇਮਾਰਤਾਂ ਦੀ ਹੋਂਦ ਹੀ ਖਤਮ ਹੋ ਗਈ। ਇਸੇ ਦੌਰਾਨ ਇਲੀਨੌਇ ਦੇ ਵੈਨਿਸ ਇਲਾਕੇ ਵਿਚ ਤੇਜ਼ ਹਵਾਵਾਂ ਦੇ ਨਾਲ-ਨਾਲ ਗੜੇਮਾਰੀ ਹੋਈ। ਹਵਾਵਾਂ ਦੀ ਰਫ਼ਤਾਰ 50 ਮੀਲ ਪ੍ਰਤੀ ਘੰਟਾ ਤੋਂ ਵੱਧ ਦਰਜ ਕੀਤੀ ਗਈ। ਵਿਸਕੌਨਸਿਨ ਸੂਬੇ ਵਿਚ ਵੀ ਟੌਰਨੈਡੋ ਦਾਰਕਨ ਭਾਰੀ ਨੁਕਸਾਨ ਹੋਣ ਅਤੇ ਹਜ਼ਾਰਾਂ ਘਰਾਂ ਦੀ ਬਿਜਲ ਗੁੱਲ ਹੋਣ ਦੀ ਰਿਪੋਰਟ ਹੈ।

ਇਕ ਲੱਖ ਤੋਂ ਵੱਧ ਦਰਾਂ ਦੀ ਬਿਜਲੀ ਗੁੱਲ

ਨੈਸ਼ਨਲ ਵੈਦਰ ਸਰਵਿਸ ਵੱਲੋਂ ਕੈਂਟਕੀ, ਇੰਡਿਆਨਾ ਦੇ ਦੱਖਣੀ ਹਿੱਸਿਆਂ, ਟੈਨੇਸੀ ਦੇ ਕੁਝ ਇਲਾਕਿਆਂ ਅਤੇ ਅਰਕੰਸਾ ਤੇ ਓਹਾਇਓ ਵਿਚ ਵੀ ਤੂਫਾਨ ਆਉਣ ਦੀ ਪੇਸ਼ੀਗਨੋਈ ਕੀਤੀ ਗਈ ਹੈ। ਇਸੇ ਦੌਰਾਨ ਸ਼ਿਕਾਗੋ ਦੇ ਅਸਮਾਨ ਵਿਚ ਚੜ੍ਹੀ ਗਰਦ ਨੇ ਲੋਕਾਂ ਦੇ ਸਾਹ ਸੂਤ ਦਿਤੇ ਅਤੇ ਵੱਡੀ ਗਿਣਤੀ ਵਿਚ ਬਜ਼ੁਰਗਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਉਮਰ ਵਿਚ ਅਜਿਹਾ ਮੌਸਮ ਨਹੀਂ ਦੇਖਿਆ। ਧੂੜ ਐਨੀ ਤੇਜ਼ੀ ਨਾਲ ਫੈਲੀ ਦੀ ਗਗਨਚੁੰਬੀ ਇਮਾਰਤਾਂ ਨਜ਼ਰ ਆਉਣੀਆਂ ਵੀ ਬੰਦ ਹੋ ਗਈਆਂ। ਨੈਸ਼ਨਲ ਵੈਦਰ ਸਰਵਿਸ ਮੁਤਾਬਕ 60 ਤੋਂ 70 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਚੱਲੀਆਂ।

Tags:    

Similar News