ਅਮਰੀਕਾ ’ਚੋਂ ਕਾਰੋਬਾਰ ਸਮੇਟਣ ਲਈ ਮਜਬੂਰ ਟਿਕਟੌਕ ਦੀ ਮਾਲਕ ਕੰਪਨੀ

ਅਮਰੀਕਾ ਵਿਚ ਟਿਕਟੌਕ ਚਲਦੇ ਰਹੇਗੀ ਪਰ ਇਸ ਦੀ ਮਾਲਕ ਕੰਪਨੀ ਬਾਈਟ ਡਾਂਸ ਆਪਣਾ ਕਾਰੋਬਾਰ ਸਮੇਟਣ ਲਈ ਮਜਬੂਰ ਹੁੰਦੀ ਮਹਿਸੂਸ ਹੋ ਰਹੀ ਹੈ

Update: 2025-09-17 12:41 GMT

ਵਾਸ਼ਿੰਗਟਨ : ਅਮਰੀਕਾ ਵਿਚ ਟਿਕਟੌਕ ਚਲਦੇ ਰਹੇਗੀ ਪਰ ਇਸ ਦੀ ਮਾਲਕ ਕੰਪਨੀ ਬਾਈਟ ਡਾਂਸ ਆਪਣਾ ਕਾਰੋਬਾਰ ਸਮੇਟਣ ਲਈ ਮਜਬੂਰ ਹੁੰਦੀ ਮਹਿਸੂਸ ਹੋ ਰਹੀ ਹੈ। ਜੀ ਹਾਂ, ਰਾਸ਼ਟਰਪਤੀ ਡੌਨਲਡ ਟਰੰਪ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਨਾਲ ਸ਼ੁੱਕਰਵਾਰ ਨੂੰ ਹੋਣ ਵਾਲੀ ਮੁਲਾਕਾਤ ਮਗਰੋਂ ਸਪੱਸ਼ਟ ਹੋ ਜਾਵੇਗਾ ਕਿ ਟਿਕਟੌਕ ਵਿਚ ਚਾਇਨੀਜ਼ ਹਿੱਸੇਦਾਰੀ ਬਚੇਗੀ ਜਾਂ ਨਹੀਂ। ਅਮਰੀਕਾ ਵਿਚ ਟਿਕਟੌਕ ਚਲਾਉਣ ਵਾਸਤੇ ਸ਼ਰਤ ਹੈ ਕਿ ਮੁਲਕ ਦਾ ਸਾਰਾ ਕੰਮਕਾਜ ਸਥਾਨਕ ਕੰਪਨੀਆਂ ਨੂੰ ਸੌਂਪ ਦਿਤਾ ਜਾਵੇ। ਔਰੈਕਲ, ਸਿਲਵਰ ਲੇਕ ਅਤੇ ਐਂਡ੍ਰੀਸਨ ਵਰਗੀਆਂ ਕੰਪਨੀਆ ਟਿਕਟੌਕ ਨੂੰ ਖਰੀਦਣ ਦੀ ਕਤਾਰ ਵਿਚ ਹਨ।

ਟਰੰਪ ਨੇ ਕਿਹਾ, ਜਿਨਪਿੰਗ ਨਾਲ ਮੁਲਾਕਾਤ ਮਗਰੋਂ ਹਾਲਾਤ ਸਪੱਸ਼ਟ ਹੋਣਗੇ

ਐਪ ਦਾ ਐਲਗੋਰਿਦਮ ਅਤੇ ਆਈ.ਪੀ. ਰਾਈਟਸ ਚੀਨ ਕੋਲ ਰਹਿ ਸਕਦੇ ਹਨ ਪਰ ਯੂਜ਼ਰ ਡਾਟਾ ਅਮਰੀਕਾ ਦੇ ਕੰਟਰੋਲ ਵਿਚ ਹੋਵੇਗਾ। ਇਹ ਡੀਲ ਟਰੇਡ ਵਾਰ ਨੂੰ ਮੱਠੀ ਪਾਉਣ ਦੇ ਯਤਨਾਂ ਤਹਿਤ ਕੀਤੀ ਜਾ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਭਾਰਤ ਵਿਚ ਪੰਜ ਸਾਲ ਪਹਿਲਾਂ ਹੀ ਟਿਕਟੌਕ ਬੈਨ ਕਰ ਦਿਤੀ ਗਈ। ਭਾਰਤ-ਚੀਨ ਸਰਹੱਦ ’ਤੇ ਹੋਈ ਝੜਪ ਮਗਰੋਂ ਟਿਕਟੌਕ ਸਣੇ 59 ਚਾਇਨੀਜ਼ ਐਪਸ ’ਤੇ ਭਾਰਤ ਵਿਚ ਪਾਬੰਦੀ ਲੱਗੀ ਅਤੇ ਹੁਣ ਇਹ ਗਿਣਤੀ ਵਧ 500 ਤੱਕ ਪੁੱਜ ਚੁੱਕੀ ਹੈ। ਡੌਨਲਡ ਟਰੰਪ ਅਤੇ ਉਨ੍ਹਾਂ ਦੇ ਹਮਰੁਤਬਾ ਸ਼ੀ ਜਿਨਪਿੰਗ ਦਰਮਿਆਨ ਹੋਣ ਵਾਲੀ ਮੁਲਾਕਾਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕਾ ਅਤੇ ਚੀਨ ਦੇ ਨੁਮਾਇੰਦਿਆਂ ਨੇ ਮੈਡਰਿਡ ਵਿਖੇ ਬੈਠਕ ਕਰਦਿਆਂ ਐਪ ਨਾਲ ਸਬੰਧਤ ਮੁਸ਼ਕਲ ਹੱਲ ਕਰਨ ਲਈ ਇਕ ਫਰੇਮਵਰਕ ’ਤੇ ਸਹਿਮਤੀ ਕਾਇਮ ਕੀਤੀ ਹੈ। ਡੌਨਲਡ ਟਰੰਪ ਵੱਲੋਂ ਟਿਕਟੌਕ ਉਤੇ ਪਾਬੰਦੀ ਦੀ ਹੱਦ ਪਹਿਲਾਂ 16 ਦਸੰਬਰ ਤੱਕ ਕੀਤੀ ਜਾ ਚੁੱਕੀ ਹੈ ਜਿਸ ਦੇ ਮੱਦੇਨਜ਼ਰ ਨੇੜ ਭਵਿੱਖ ਵਿਚ ਕੋਈ ਖਤਰਾ ਪੈਦਾ ਹੁੰਦਾ ਨਜ਼ਰ ਨਹੀਂ ਆਉਂਦਾ।

Tags:    

Similar News