ਇਹ ਨੇ ਦੁਨੀਆ ਦੀਆਂ ਸਭ ਤੋਂ ਖ਼ਤਰਨਾਕ ਜੇਲ੍ਹਾਂ

ਦੁਨੀਆ ਵਿਚ ਕੈਦੀਆਂ ਨੂੰ ਰੱਖਣ ਵਾਸਤੇ ਇਕ ਤੋਂ ਵਧ ਕੇ ਇਕ ਜੇਲ੍ਹਾਂ ਬਣਾਈਆਂ ਗਈਆਂ ਨੇ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਜੇਲ੍ਹਾਂ ਇੰਨੀਆਂ ਜ਼ਿਆਦਾ ਖ਼ਤਰਨਾਕ ਨੇ ਕਿ ਉਨ੍ਹਾਂ ਬਾਰੇ ਜਾਣ ਕੇ ਤੁਹਾਡੀ ਰੂਹ ਵੀ ਕੰਬ ਜਾਵੇਗੀ। ਇਨ੍ਹਾਂ ਵਿਚੋਂ ਕਈ ਜੇਲ੍ਹਾਂ ਵਿਚ ਅਜਿਹੇ ਨਰਭਕਸ਼ੀ ਕੈਦੀ ਮੌਜੂਦ ਨੇ ਜੋ ਦੂਜੇ ਕੈਦੀਆਂ ਨੂੰ ਮਾਰ ਕੇ ਆਪਣਾ ਨਿਵਾਲਾ ਬਣਾ ਚੁੱਕੇ ਨੇ।

Update: 2024-09-12 07:43 GMT

ਮੈਕਸੀਕੋ : ਦੁਨੀਆ ਵਿਚ ਕੈਦੀਆਂ ਨੂੰ ਰੱਖਣ ਵਾਸਤੇ ਇਕ ਤੋਂ ਵਧ ਕੇ ਇਕ ਜੇਲ੍ਹਾਂ ਬਣਾਈਆਂ ਗਈਆਂ ਨੇ, ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਜੇਲ੍ਹਾਂ ਇੰਨੀਆਂ ਜ਼ਿਆਦਾ ਖ਼ਤਰਨਾਕ ਨੇ ਕਿ ਉਨ੍ਹਾਂ ਬਾਰੇ ਜਾਣ ਕੇ ਤੁਹਾਡੀ ਰੂਹ ਵੀ ਕੰਬ ਜਾਵੇਗੀ। ਇਨ੍ਹਾਂ ਵਿਚੋਂ ਕਈ ਜੇਲ੍ਹਾਂ ਵਿਚ ਅਜਿਹੇ ਨਰਭਕਸ਼ੀ ਕੈਦੀ ਮੌਜੂਦ ਨੇ ਜੋ ਦੂਜੇ ਕੈਦੀਆਂ ਨੂੰ ਮਾਰ ਕੇ ਆਪਣਾ ਨਿਵਾਲਾ ਬਣਾ ਚੁੱਕੇ ਨੇ। ਸੋ ਆਓ ਤੁਹਾਨੂੰ ਦੁਨੀਆ ਦੀਆਂ ਕੁੱਝ ਖ਼ਤਰਨਾਕ ਜੇਲ੍ਹਾਂ ਬਾਰੇ ਦੱਸਦੇ ਆਂ, ਜਿੱਥੇ ਜਾਣ ਤੋਂ ਕੈਦੀ ਤਾਂ ਕੀ, ਪੁਲਿਸ ਵਾਲੇ ਵੀ ਥਰ ਥਰ ਕੰਬਦੇ ਨੇ।

ਵਿਸ਼ਵ ਭਰ ਦੇ ਦੇਸ਼ਾਂ ਵਿਚ ਖ਼ੂੰਖਾਰ ਕੈਦੀਆਂ ਨੂੰ ਰੱਖਣ ਲਈ ਬਹੁਤ ਸਾਰੀਆਂ ਖ਼ਤਰਨਾਕ ਜੇਲ੍ਹਾਂ ਤਿਆਰ ਕੀਤੀਆਂ ਗਈਆਂ ਨੇ, ਇਨ੍ਹਾਂ ਜੇਲ੍ਹਾਂ ਵਿਚੋਂ ਬਹੁਤ ਸਾਰੀਆਂ ਜੇਲ੍ਹਾਂ ਅਜਿਹੀਆਂ ਨੇ ਜੋ ਨਰਕ ਦੀ ਤਰ੍ਹਾਂ ਜਾਪਦੀਆਂ ਨੇ।

Full View

ਨੰਬਰ ਇਕ : ਗਿਤਾਰਮਾ ਜੇਲ੍ਹ,,, ਇਹ ਖ਼ਤਰਨਾਕ ਜੇਲ੍ਹ ਈਸਟ ਅਫ਼ਰੀਕਾ ਵਿਚ ਸਥਿਤ ਰਵਾਂਡਾ ਦੇਸ਼ ਵਿਚ ਸਥਿਤ ਐ। ਇਸ ਜੇਲ੍ਹ ਨੂੰ ਧਰਤੀ ਦਾ ਨਰਕ ਦੱਸਿਆ ਜਾਂਦਾ ਏ। ਇਕ ਰਿਪੋਰਟ ਦੇ ਮੁਤਾਬਕ ਇਸ ਜੇਲ੍ਹ ਵਿਚ ਬੰਦ ਕੈਦੀਆਂ ਬਾਰੇ ਇਹ ਕਿਹਾ ਜਾਂਦਾ ਏ ਕਿ ਇੱਥੋਂ ਦੇ ਕੈਦੀ ਇਨਸਾਨ ਨਹੀਂ, ਜਾਨਵਰ ਨੇ। ਇਸ ਕਰਕੇ ਉਨ੍ਹਾਂ ਦੇ ਨਾਲ ਕੁੱਝ ਵੀ ਕੀਤਾ ਜਾ ਸਕਦਾ ਏ। ਇਸ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਡਰਾਉਣ ਲਈ ਉਨ੍ਹਾਂ ’ਤੇ ਅਣਮਨੁੱਖੀ ਤਸ਼ੱਦਦ ਕੀਤੇ ਜਾਂਦੇ ਨੇ ਪਰ ਇਸ ਦੇ ਬਾਵਜੂਦ ਇਹ ਕੈਦੀ ਇੰਨੇ ਖੂੰਖਾਰ ਨੇ ਕਿ ਪੁਲਿਸ ਦਾ ਇਨ੍ਹਾਂ ਨੂੰ ਰੱਤੀ ਭਰ ਵੀ ਖ਼ੌਫ਼ ਨਹੀਂ। ਇਸ ਜੇਲ੍ਹ ਵਿਚ ਕੈਦੀਆਂ ਵਿਚ ਭਿਆਨਕ ਲੜਾਈ ਹੋਣੀ ਆਮ ਗੱਲ ਐ, ਜਿਸ ਵਿਚ ਕਈ ਕੈਦੀਆਂ ਦੀ ਜਾਨ ਵੀ ਚਲੀ ਜਾਂਦੀ ਐ। ਸਭ ਤੋਂ ਡਰਾਉਣੀ ਅਤੇ ਖ਼ੌਫ਼ਨਾਕ ਗੱਲ ਇਹ ਐ ਕਿ ਇਸ ਜੇਲ੍ਹ ਵਿਚ ਕੁੱਝ ਕੈਦੀਆਂ ਦੇ ਨਰਭਕਸ਼ੀ ਹੋਣ ਦੀ ਗੱਲ ਵੀ ਆਖੀ ਜਾਂਦੀ ਐ, ਜੋ ਕਈ ਵਾਰ ਦੂਜੇ ਕੈਦੀਆਂ ਨੂੰ ਮਾਰ ਕੇ ਆਪਣਾ ਨਿਵਾਲਾ ਬਣਾ ਚੁੱਕੇ ਨੇ।

ਨੰਬਰ ਦੋ,,, ਟੈਡਮੋਰ ਮਿਲਟਰੀ ਜੇਲ੍ਹ : ਇਹ ਖ਼ਤਰਨਾਕ ਜੇਲ੍ਹ ਸੀਰੀਆ ਵਿਚ ਸਥਿਤ ਐ, ਜਿਸ ਨੂੰ ਬੇਹੱਦ ਖ਼ਤਰਨਾਕ ਜੇਲ੍ਹ ਮੰਨਿਆ ਜਾਂਦਾ ਸੀ ਪਰ ਹੁਣ ਇਸ ਜੇਲ੍ਹ ਨੂੰ ਆਈਐਸਆਈਐਸ ਦੇ ਅੱਤਵਾਦੀਆਂ ਨੇ ਤਬਾਹ ਕਰ ਦਿੱਤਾ ਏ। ਐਮਨੈਸਟੀ ਇੰਟਰਨੈਸ਼ਨਲ ਤੋਂ ਇਕ ਕੈਦੀ ਨੇ ਦੱਸਿਆ ਸੀ ਕਿ ਇਸ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਗਾਰਡਾਂ ਵੱਲੋਂ ਅਣਗਿਣਤ ਕੋੜੇ ਮਾਰੇ ਜਾਂਦੇ ਸੀ। ਕਈ ਵਾਰ ਤਾਂ ਕੈਦੀਆਂ ਨੂੰ ਰੱਸੀ ਨਾਲ ਬੰਨ੍ਹ ਕੇ ਲਟਕਾ ਦਿੱਤਾ ਜਾਂਦਾ ਸੀ ਅਤੇ ਫਿਰ ਡੰਡਿਆਂ ਨਾਲ ਉਸ ਦੀ ਕੁੱਟਮਾਰ ਕੀਤੀ ਜਾਦੀ ਸੀ। ਇੰਨੇ ਜ਼ਿਆਦਾ ਤਸ਼ੱਦਦਾਂ ਤੋਂ ਤੰਗ ਆ ਕੇ ਇੱਥੇ ਬੰਦ ਕੈਦੀ ਮੌਤ ਦੀ ਭੀਖ ਮੰਗਦੇ ਸੀ। 2001 ਦੌਰਾਨ ਇਕ ਰਿਪੋਰਟ ਵਿਚ ਖ਼ੁਲਾਸਾ ਹੋਇਆ ਸੀ ਕਿ ਇਕ ਸਮੇਂ ਇੱਥੇ ਮਿੰਟਾਂ ਵਿਚ ਹਜ਼ਾਰਾਂ ਕੈਦੀਆਂ ਨੂੰ ਮਾਰ ਦਿੱਤਾ ਜਾਂਦਾ ਸੀ ਤਾਂ ਜੇਲ੍ਹ ਵਿਚ ਦੂਜੇ ਕੈਦੀਆਂ ਲਈ ਜਗ੍ਹਾ ਖਾਲੀ ਕੀਤੀ ਜਾ ਸਕੇ।

ਨੰਬਰ 3 ਸਬਾਨੇਟਾ ਜੇਲ੍ਹ : ਇਹ ਖ਼ਤਰਨਾਕ ਅਤੇ ਬਦਨਾਮ ਜੇਲ੍ਹ ਵੇਂਜੂਏਲਾ ਵਿਚ ਸਥਿਤ ਐ। ਕਿਹਾ ਜਾਂਦਾ ਏ ਕਿ ਇੱਥੇ ਪੁਲਿਸ ਮੁਲਾਜ਼ਮ ਕੈਦੀਆਂ ਕੋਲੋਂ ਪੈਸੇ ਲੈਂਦੇ ਨੇ ਅਤੇ ਫਿਰ ਉਨ੍ਹਾਂ ਨੂੰ ਸੌਣ ਲਈ ਕਮਰੇ ਅਤੇ ਬਿਸਤਰ ਦਿੰਦੇ ਨੇ। ਇਸ ਜੇਲ੍ਹ ਵਿਚ ਵੱਡੀ ਗਿਣਤੀ ਵਿਚ ਕੈਦੀ ਕੈਦ ਕੀਤੇ ਹੋਏ ਨੇ। ਇਸ ਜੇਲ੍ਹ ਨੂੰ ਸਾਲ 2013 ਵਿਚ ਬੰਦ ਕਰ ਦਿੱਤਾ ਗਿਆ ਸੀ। ਉਸ ਸਮੇਂ ਇਸ ਵਿਚ 3500 ਕੈਦੀ ਰਹਿੰਦੇ ਸੀ ਜਦਕਿ ਇੱਥੇ ਸਿਰਫ਼ 700 ਕੈਦੀਆਂ ਦੇ ਰਹਿਣ ਦੀ ਜਗ੍ਹਾ ਏ। ਇਨ੍ਹਾਂ ਕੈਦੀਆਂ ਵਿਚ ਬੱਚੇ ਵੀ ਸ਼ਾਮਲ ਸੀ। ਇਸ ਜੇਲ੍ਹ ਵਿਚ ਗੈਂਗਵਾਰ ਹੋਣ ਦੀਆਂ ਘਟਨਾਵਾ ਆਮ ਹੀ ਰਹਿੰਦੀਆਂ ਸੀ ਪਰ ਸਾਲ 2013 ਦੌਰਾਨ ਜੇਲ੍ਹ ਅੰਦਰ ਹੋਈ ਹਿੰਸਾ ਵਿਚ ਕੁੱਲ 69 ਲੋਕਾਂ ਦੀ ਮੌਤ ਹੋ ਗਈ ਸੀ।

ਪੇਟਕ ਆਈਲੈਂਡ ਜੇਲ੍ਹ : ਇਹ ਖ਼ਤਰਨਾਕ ਜੇਲ੍ਹ ਰੂਸ ਦੀ ਨੋਵੋਜ਼ੀਰੋ ਝੀਲ ਵਿਚ ਪੇਟਕ ਆਈਲੈਂਡ ’ਤੇ ਸਥਿਤ ਐ, ਜਿਸ ਵਿਚ ਖ਼ਤਰਨਾਕ ਕੈਦੀਆਂ ਨੂੰ ਰੱਖਿਆ ਜਾਂਦਾ ਏ। ਇੱਥੇ ਲਗਭਗ 193 ਕੈਦੀ ਉਮਰਕੈਦ ਯਾਨੀ ਪੂਰੇ ਜੀਵਨ ਭਰ ਦੇ ਲਈ ਸਜ਼ਾ ਕੱਟਦੇ ਨੇ। ਸਿਰਫ਼ ਦੋ ਲੱਕੜੀ ਦੇ ਪੁਲ਼ ਆਈਲੈਂਡ ਨੂੰ ਮੁੱਖ ਜ਼ਮੀਨ ਦੇ ਨਾਲ ਜੋੜਦੇ ਨੇ। ਇੱਥੇ ਬੰਦ ਕੀਤੇ ਗਏ ਕੈਦੀਆਂ ਨੂੰ ਇਕੱਲੇ ਰੂਮ ਵਿਚ ਸਾਢੇ 22 ਘੰਟੇ ਬਿਤਾਉਣੇ ਪੈਂਦੇ ਨੇ ਜਦਕਿ ਡੇਢ ਘੰਟੇ ਲਈ ਉਨ੍ਹਾਂ ਨੂੰ ਬਾਹਰੀ ਪਿੰਜਰੇ ਵਿਚ ਬੰਦ ਕੀਤਾ ਜਾਂਦਾ ਏ। ਇਨ੍ਹਾਂ ਕੈਦੀਆਂ ਨੂੰ ਸਾਲ ਵਿਚ ਸਿਰਫ਼ ਇਕ ਵਾਰ ਹੀ ਲੋਕ ਇੱਥੇ ਮਿਲਣ ਲਈ ਆ ਸਕਦੇ ਨੇ। ਇਸੇ ਕਾਰਨ ਇਸ ਜੇਲ੍ਹ ਨੂੰ ਮਨੋਵਿਗਿਆਨਕ ਰੂਪ ਨਾਲ ਬੇਹੱਦ ਖ਼ਤਰਨਾਕ ਮੰਨਿਆ ਜਾਂਦਾ ਏ।

ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Tags:    

Similar News