ਦੁਨੀਆ ਦਾ ਸਭ ਤੋਂ ਮਹਿੰਗਾ ਕੀੜਾ ‘ਸਟੈਗ ਬੀਟਲ’ 10 ਕਾਰਾਂ ਦੇ ਬਰਾਬਰ ਐ ਕੀਮਤ
ਅਸੀਂ ਅਕਸਰ ਆਪਣੇ ਘਰਾਂ ਵਿਚ ਕੀੜਿਆਂ ਨੂੰ ਮਾਰਨ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਆਂ, ਕਿਉਂਕਿ ਹਰ ਕਿਸੇ ਨੂੰ ਕੀੜਿਆਂ ਤੋਂ ਨਫ਼ਰਤ ਹੁੰਦੀ ਐ ਪਰ ਇਕ ਅਜਿਹਾ ਕੀੜਾ ਵੀ ਧਰਤੀ ’ਤੇ ਮੌਜੂਦ ਐ, ਜਿਸ ਨੂੰ ਨਾ ਸਿਰਫ਼ ਲੋਕ ਘਰ ਵਿਚ ਰੱਖਣਾ ਪਸੰਦ ਕਰਦੇ ਨੇ ਬਲਕਿ ਇਸ ਨੂੰ 75 ਲੱਖ ਤੱਕ ਦੀ ਉਚੀ ਕੀਮਤ ਵਿਚ ਖ਼ਰੀਦਦੇ ਵੀ ਨੇ
ਲੰਡਨ : ਅਸੀਂ ਅਕਸਰ ਆਪਣੇ ਘਰਾਂ ਵਿਚ ਕੀੜਿਆਂ ਨੂੰ ਮਾਰਨ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਆਂ, ਕਿਉਂਕਿ ਹਰ ਕਿਸੇ ਨੂੰ ਕੀੜਿਆਂ ਤੋਂ ਨਫ਼ਰਤ ਹੁੰਦੀ ਐ ਪਰ ਇਕ ਅਜਿਹਾ ਕੀੜਾ ਵੀ ਧਰਤੀ ’ਤੇ ਮੌਜੂਦ ਐ, ਜਿਸ ਨੂੰ ਨਾ ਸਿਰਫ਼ ਲੋਕ ਘਰ ਵਿਚ ਰੱਖਣਾ ਪਸੰਦ ਕਰਦੇ ਨੇ ਬਲਕਿ ਇਸ ਨੂੰ 75 ਲੱਖ ਤੱਕ ਦੀ ਉਚੀ ਕੀਮਤ ਵਿਚ ਖ਼ਰੀਦਦੇ ਵੀ ਨੇ। ਦਰਅਸਲ ਲੋਕ ਇਸ ਕੀੜੇ ਨੂੰ ਲੱਕੀ ਮੰਨਦੇ ਨੇ ਜੋ ਉਨ੍ਹਾਂ ਦੀ ਕਿਸਮਤ ਬਦਲ ਸਕਦਾ ਏ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਇਸ ਖ਼ਾਸ ਕਿਸਮ ਦੇ ਕੀਟ ਦਾ ਨਾਮ ਅਤੇ ਕੀ ਨੇ ਇਸ ਦੀਆਂ ਖ਼ਾਸੀਅਤਾਂ?
ਬੇਸ਼ੱਕ ਦੁਨੀਆਂ ਭਰ ਵਿਚ ਕੀੜਿਆਂ ਨੂੰ ਮਾਰਨ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਣਾਏ ਜਾਂਦੇ ਹੋਣ ਪਰ ਅਸੀਂ ਤੁਹਾਨੂੰ ਇਕ ਅਜਿਹੇ ਕੀਟ ਬਾਰੇ ਦੱਸਾਂਗੇ, ਜਿਸ ਨੂੰ ਲੋਕ ਮਾਰਦੇ ਨਹੀਂ ਬਲਕਿ ਪਿਆਰ ਕਰਦੇ ਨੇ,,, ਪਿਆਰ ਵੀ ਇੰਨਾ ਕਿ ਉਸ ਨੂੰ 75 ਲੱਖ ਰੁਪਏ ਤੱਕ ਦੀ ਉਚੀ ਕੀਮਤ ਦੇ ਕੇ ਵੀ ਖ਼ਰੀਦਿਆ ਜਾਂਦਾ ਏ।
ਦਰਅਸਲ ਇਸ ਕੀਟਦਾ ਨਾਮ ਐ ਬੀਟਲ ਸਟੈਗ, ਇਹ ਦੁਨੀਆ ਦੇ ਸਭ ਤੋਂ ਮਹਿੰਗੇ ਕੀਟਾਂ ਵਿਚੋਂ ਇਕ ਐ। ਇਕ ਬੀਟਲ ਸਟੈਗ ਦੀ ਕੀਮਤ 75 ਲੱਖ ਰੁਪਏ ਤੱਕ ਹੁੰਦੀ ਐ। ਸਟੈਗ ਬੀਟਲ ਦੀਆਂ ਖ਼ਾਸੀਅਤਾਂ ਇਸ ਨੂੰ ਇੰਨਾ ਮਹਿੰਗਾ ਬਣਾਉਂਦੀਆਂ ਨੇ। ਇਹ ਕਾਫ਼ੀ ਦੁਰਲਭ ਕਿਸਮ ਦਾ ਕੀਟ ਐ, ਜਿਸ ਦੀ ਵਰਤੋਂ ਦਵਾਈਆਂ ਵਿਚ ਵੀ ਕੀਤੀ ਜਾਂਦੀ ਐ।
ਇੱਥੇ ਹੀ ਬਸ ਨਹੀਂ, ਇਸ ਬੀਟਲ ਸਟੈਗ ਨੂੰ ਬਹੁਤ ਸਾਰੇ ਲੋਕ ਲੱਕੀ ਵੀ ਮੰਨਦੇ ਨੇ। ਲੋਕਾਂ ਦਾ ਮੰਨਣਾ ਏ ਕਿ ਬੀਟਲ ਸਟੈਗ ਘਰ ਵਿਚ ਰੱਖਣ ਨਾਲ ਰਾਤੋ ਰਾਤ ਅਮੀਰ ਬਣਿਆ ਜਾ ਸਕਦਾ ਏ। ਇਸ ਕਰਕੇ ਇਸ ਕੀਟ ਨੂੰ ਲੋਕ ਕਿਸੇ ਵੀ ਕੀਮਤ ’ਤੇ ਖ਼ਰੀਦਣ ਲਈ ਤਿਆਰ ਹੋ ਜਾਂਦੇ ਨੇ। ਸਾਇੰਟੀਫਿਕ ਡਾਟਾ ਜਨਰਲ ਵਿਚ ਪਬਲਿਸ਼ ਹੋਈ ਇਕ ਖੋਜ ਵਿਚ ਕਿਹਾ ਗਿਆ ਏ ਕਿ ਇਹ ਕੀਟ ਵਣ ਪ੍ਰਸਥਿਤਕੀ ਤੰਤਰ ਵਿਚ ਮਹੱਤਵਪੂਰਨ ਸੈਪ੍ਰਾਕਸੀਲਿਕ ਸਮੂਹ ਦੇ ਪ੍ਰਤੀਨਿਧੀ ਨੇ।
ਲੰਡਨ ਸਥਿਤ ਨੇਚੁਰਲ ਹਿਸਟਰੀ ਮਿਊਜ਼ੀਅਮ ਦੇ ਅਨੁਸਾਰ ਸਟੈਗ ਬੀਟਲ ਦਾ ਵਜ਼ਨ ਮਹਿਜ਼ 2 ਤੋਂ 6 ਗ੍ਰਾਮ ਦੇ ਵਿਚਕਾਰ ਹੁੰਦਾ ਏ ਅਤੇ ਇਸ ਦੀ ਔਸਤਨ ਉਮਰ 3 ਤੋਂ 7 ਸਾਲ ਤੱਕ ਹੁੰਦੀ ਐ। ਨਰ ਸਟੈਗ ਬੀਟਲ 35 ਤੋਂ 75 ਮਿਲੀਮੀਟਰ ਲੰਬੇ ਹੁੰਦੇ ਨੇ ਅਤੇ ਮਾਦਾ 30 ਤੋਂ 50 ਮਿਲੀਮੀਟਰ ਲੰਬੀ ਹੁੰਦੀ ਐ। ਇਹ ਆਪਣੇ ਵਧੇ ਹੋਏ ਜਬਾੜ੍ਹੇ ਅਤੇ ਨਰ ਕੀਟ ਨੂੰ ਬਹੁਰੂਪਤਾ ਦੀ ਵਜ੍ਹਾ ਕਰਕੇ ਜਾਣਿਆ ਜਾਂਦਾ ਏ।
ਸਟੈਗ ਬੀਟਲ ਗਰਮ, ਊਸ਼ਣਕਟਬੰਧੀ ਵਾਤਾਵਰਣ ਵਿਚ ਪਣਪਦੇ ਨੇ ਅਤੇ ਠੰਡੇ ਤਾਪਮਾਨ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੇ ਨੇ। ਉਹ ਸਵਾਭਿਕ ਤੌਰ ’ਤੇ ਵੁੱਡਲੈਂਡਸ ਵਿਚ ਰਹਿੰਦੇ ਨੇ ਪਰ ਹੇਜਰੋ, ਰਵਾਇਤੀ ਬਾਗਾਂ ਅਤੇ ਸ਼ਹਿਰੀ ਖੇਤਰਾਂ ਵਰਗੇ ਪਾਰਕਾਂ ਅਤੇ ਬਗੀਚਿਆਂ ਵਿਚ ਵੀ ਪਾਏ ਜਾ ਸਕਦੇ ਨੇ, ਜਿੱਥੇ ਸੁੱਕੀ ਲੱਕੜੀ ਕਾਫ਼ੀ ਮਾਤਰਾ ਵਿਚ ਹੋਵੇ।
ਸਟੈਗ ਬੀਟਲ ਦੇ ਲਾਰਵਾ ਮ੍ਰਿਤ ਲੱਕੜੀ ’ਤੇ ਭੋਜਨ ਕਰਦੇ ਨੇ ਅਤੇ ਆਪਣੇ ਤਿੱਖੇ ਜਬਾੜ੍ਹੇ ਦੀ ਵਰਤੋਂ ਕਰਕੇ ਰੇਸ਼ੇਦਾਰ ਸਤ੍ਹਾ ਤੋਂ ਖਾਣਾ ਕੱਢਦੇ ਨੇ। ਇਹ ਵਿਸ਼ੇਸ਼ ਤੌਰ ’ਤੇ ਸੁੱਕੀ ਲੱਕੜੀ ਖਾਂਦੇ ਨੇ, ਜਿਸ ਕਰਕੇ ਸਟੈਗ ਬੀਟਲ ਤੋਂ ਹਰੇ ਭਰੇ ਰੁੱਖਾਂ ਜਾਂ ਝਾੜੀਆਂ ਨੂੰ ਕੋਈ ਖ਼ਤਰਾ ਨਹੀਂ ਹੁੰਦਾ। ਇਸ ਕਰਕੇ ਇਹ ਸਿਹਤਮੰਦ ਬਨਸਪਤੀਆਂ ਲਈ ਚੰਗੇ ਹੁੰਦੇ ਨੇ।
ਸਟੈਗ ਬੀਟਲ ਦਾ ਨਾਮ ਨਰ ਬੀਟਲ ’ਤੇ ਪਾਏ ਜਾਣ ਵਾਲੇ ਖ਼ਾਸ ਕਿਸਮ ਦੇ ਜਬਾੜ੍ਹੇ ਤੋਂ ਲਿਆ ਗਿਆ ਏ ਜੋ ਹਿਰਨ ਦੇ ਸਿੰਗ ਵਰਗਾ ਦਿਖਾਈ ਦਿੰਦਾ ਏ।
ਨਰ ਸਟੈਗ ਬੀਟਲ ਪ੍ਰਜਣਨ ਦੇ ਮੌਸਮ ਵਿਚ ਮਾਦਾ ਦੇ ਨਾਲ ਸੰਭੋਗ ਕਰਨ ਦੇ ਮੌਕੇ ਇਕ ਦੂਜੇ ਨਾਲ ਲੜਨ ਦੇ ਲਈ ਆਪਣੇ ਖ਼ਾਸ ਸਿੰਗ ਵਰਗੇ ਜਬਾੜ੍ਹੇ ਦੀ ਵਰਤੋਂ ਕਰਦੇ ਨੇ। ਸਟੈਗ ਬੀਟਲ ਦੀ ਦੁਰਲੱਭਤਾ, ਪ੍ਰਸਿਥਤਕ ਮਹੱਤਵ ਅਤੇ ਸੱਭਿਆਚਾਰਕ ਮਾਨਤਾਵਾਂ ਦਾ ਸੰਗਮ ਇਸ ਨੂੰ ਬੇਹੱਦ ਕੀਮਤੀ ਬਣਾਉਂਦਾ ਏ, ਜਿਸ ਕਰਕੇ ਬਜ਼ਾਰਾਂ ਵਿਚ ਇਨ੍ਹਾਂ ਦੀ ਕੀਮਤ ਲੱਖਾਂ ਵਿਚ ਪਹੁੰਚ ਜਾਂਦੀ ਐ।
ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਦਿਸਚਸਪ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ