ਅਮਰੀਕਾ ਨੇ ਜੈਸ਼ੰਕਰ ਨਾਲ ਪਹਿਲੀ ਵੱਡੀ ਮੁਲਾਕਾਤ ਕੀਤੀ

ਇਸ ਮੁਲਾਕਾਤ ਤੋਂ ਬਾਅਦ, ਕਵਾਡ ਦੇ ਵਿਦੇਸ਼ ਮੰਤਰੀਆਂ ਦੀ ਵੀ ਉੱਚ ਪੱਧਰੀ ਮੀਟਿੰਗ ਹੋਈ, ਜਿਸ ਵਿੱਚ ਭਾਰਤ, ਅਮਰੀਕਾ, ਆਸਟ੍ਰੇਲੀਆ, ਅਤੇ ਜਾਪਾਨ ਸ਼ਾਮਲ ਸਨ।;

Update: 2025-01-22 03:29 GMT

ਵਾਸ਼ਿੰਗਟਨ, ਡੀ.ਸੀ.: ਅਮਰੀਕਾ ਦੇ 47ਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਹੁੰ ਚੁੱਕਣ ਦੇ ਤੁਰੰਤ ਬਾਅਦ ਭਾਰਤ ਨੂੰ ਵਿਸ਼ੇਸ਼ ਤਵੱਜੋ ਦਿੱਤੀ ਹੈ। ਟਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ, ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਜ਼ ਨੇ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਪਹਿਲੀ ਵੱਡੀ ਦੁਵੱਲੀ ਮੁਲਾਕਾਤ ਕੀਤੀ।

ਪਹਿਲੀ ਮੁਲਾਕਾਤ: ਭਾਰਤ-ਅਮਰੀਕਾ ਰਣਨੀਤਕ ਸਾਂਝੇਦਾਰੀ 'ਤੇ ਚਰਚਾ

ਫੋਗੀ ਬਾਟਮ ਹੈੱਡਕੁਆਰਟਰ 'ਤੇ ਹੋਈ ਇਸ ਮੀਟਿੰਗ ਦੌਰਾਨ, ਭਾਰਤ-ਅਮਰੀਕਾ ਰਣਨੀਤਕ ਸਾਂਝੇਦਾਰੀ ਦੇ ਮੁੱਖ ਮੋੜ 'ਤੇ ਵਿਚਾਰ-ਵਟਾਂਦਰਾ ਹੋਇਆ। ਦੋਹਾਂ ਨੇਤਾਵਾਂ ਨੇ ਸੁਰੱਖਿਆ, ਆਰਥਿਕ ਸਹਿਯੋਗ, ਅਤੇ ਇੰਦੋ-ਪੈਸੀਫਿਕ ਖੇਤਰ ਵਿੱਚ ਭੂਮਿਕਾ ਬਾਰੇ ਗੱਲਬਾਤ ਕੀਤੀ।

ਜੈਸ਼ੰਕਰ ਨੇ ਟਵੀਟ ਕੀਤਾ:

"ਮੈਂ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਆਪਣੀ ਪਹਿਲੀ ਦੁਵੱਲੀ ਮੀਟਿੰਗ ਕੀਤੀ। ਅਸੀਂ ਆਪਣੇ ਸਾਂਝੇ ਹਿੱਤਾਂ 'ਤੇ ਵਿਚਾਰ ਸਾਂਝੇ ਕੀਤੇ ਅਤੇ ਖੇਤਰੀ ਤੇ ਵਿਸ਼ਵ ਮੁੱਦਿਆਂ ਦੀ ਸਮੀਖਿਆ ਕੀਤੀ।"

ਕਵਾਡ ਮੀਟਿੰਗ: ਇੰਦੋ-ਪੈਸੀਫਿਕ 'ਚ ਸੁਰੱਖਿਆ 'ਤੇ ਧਿਆਨ

ਇਸ ਮੁਲਾਕਾਤ ਤੋਂ ਬਾਅਦ, ਕਵਾਡ ਦੇ ਵਿਦੇਸ਼ ਮੰਤਰੀਆਂ ਦੀ ਵੀ ਉੱਚ ਪੱਧਰੀ ਮੀਟਿੰਗ ਹੋਈ, ਜਿਸ ਵਿੱਚ ਭਾਰਤ, ਅਮਰੀਕਾ, ਆਸਟ੍ਰੇਲੀਆ, ਅਤੇ ਜਾਪਾਨ ਸ਼ਾਮਲ ਸਨ।

ਮੀਟਿੰਗ ਵਿੱਚ ਇੰਦੋ-ਪੈਸੀਫਿਕ ਖੇਤਰ 'ਚ ਸ਼ਾਂਤੀ, ਸੁਰੱਖਿਆ, ਅਤੇ ਆਜ਼ਾਦੀ ਨੂੰ ਮਜ਼ਬੂਤ ਕਰਨ ਤੇ ਚਰਚਾ ਹੋਈ।

ਭਾਰਤੀ ਰਾਜਦੂਤ ਵਿਨੈ ਕਵਾਤਰਾ ਵੀ ਮੌਜੂਦ ਰਹੇ।

ਇਹ ਮੀਟਿੰਗ ਟਰੰਪ ਪ੍ਰਸ਼ਾਸਨ ਦੀ ਵਿਦੇਸ਼ ਨੀਤੀ ਵਿੱਚ ਭਾਰਤ ਦੀ ਮਹੱਤਤਾ ਨੂੰ ਦਰਸਾਉਂਦੀ ਹੈ।

ਮਾਈਕ ਵਾਲਜ਼ ਨਾਲ ਮੀਟਿੰਗ

ਮਾਈਕ ਵਾਲਜ਼, ਜੋ ਟਰੰਪ ਪ੍ਰਸ਼ਾਸਨ ਦੇ ਨਵੇਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਹਨ, ਉਨ੍ਹਾਂ ਦੀ ਭਾਰਤ ਨਾਲ ਇਹ ਪਹਿਲੀ ਮੁਲਾਕਾਤ ਸੀ।

ਮੀਟਿੰਗ ਦੌਰਾਨ: ਦੁਵੱਲੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ, ਵਿਸ਼ਵ-ਸਤ੍ਹਰੀ ਸਥਿਰਤਾ, ਆਰਥਿਕ ਵਿਕਾਸ,

ਅਤੇ ਸੁਰੱਖਿਆ ਖੇਤਰ 'ਚ ਸਹਿਯੋਗ 'ਤੇ ਵਿਚਾਰ ਹੋਇਆ।

ਇਸ ਮੀਟਿੰਗ ਤੋਂ ਤੁਰੰਤ ਬਾਅਦ ਜੈਸ਼ੰਕਰ ਨੇ ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੇਨੀ ਵੋਂਗ ਅਤੇ ਜਾਪਾਨ ਦੇ ਵਿਦੇਸ਼ ਮੰਤਰੀ ਇਵਾਯਾ ਤਾਕੇਸ਼ੀ ਨਾਲ ਟਰੰਪ ਪ੍ਰਸ਼ਾਸਨ ਦੀ ਪਹਿਲੀ ਕਵਾਡ ਮੀਟਿੰਗ ਵਿੱਚ ਹਿੱਸਾ ਲਿਆ। ਤੁਹਾਨੂੰ ਦੱਸ ਦੇਈਏ ਕਿ ਕਵਾਡ ਚਾਰ ਦੇਸ਼ਾਂ ਦਾ ਇੱਕ ਸੁਰੱਖਿਆ ਅਤੇ ਕੂਟਨੀਤਕ ਗਠਜੋੜ ਹੈ, ਜਿਸਦਾ ਉਦੇਸ਼ ਇੰਡੋ-ਪੈਸੀਫਿਕ ਖੇਤਰ ਵਿੱਚ ਸ਼ਾਂਤੀ ਅਤੇ ਆਜ਼ਾਦੀ ਦੀ ਰੱਖਿਆ ਕਰਨਾ ਹੈ।

ਟਰੰਪ ਪ੍ਰਸ਼ਾਸਨ ਦੇ ਅਰੰਭ 'ਚ ਹੀ ਭਾਰਤ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਇਹ ਮੀਟਿੰਗਾਂ ਭਾਰਤ-ਅਮਰੀਕਾ ਦੋਸਤੀ ਨੂੰ ਹੋਰ ਵਧਾਉਣ ਅਤੇ ਭੂ-ਰਾਜਨੀਤਕ ਹਾਲਾਤਾਂ ਨੂੰ ਮਦਦ ਦੇਣ 'ਚ ਮਦਦਗਾਰ ਹੋਣਗੀਆਂ।

Tags:    

Similar News