ਈਰਾਨ ਅਤੇ ਇਜ਼ਰਾਈਲ ਦਰਮਿਆਨ ਜੰਗ ਦਾ ਖ਼ਤਰਾ ਵਧਿਆ

ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗ ਦਾ ਖਤਰਾ ਹੋਰ ਵਧ ਗਿਆ ਜਦੋਂ ਸੁਪਰੀਮ ਆਗੂ ਅਯਾਤਉਲਾ ਖਮੀਨੀ ਨੇ ਇਜ਼ਰਾਈਲ ’ਤੇ ਸਿੱਧਾ ਹਮਲਾ ਕਰਨ ਦਾ ਐਲਾਨ ਕਰ ਦਿਤਾ।

Update: 2024-08-01 11:45 GMT

ਤਹਿਰਾਨ : ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗ ਦਾ ਖਤਰਾ ਹੋਰ ਵਧ ਗਿਆ ਜਦੋਂ ਸੁਪਰੀਮ ਆਗੂ ਅਯਾਤਉਲਾ ਖਮੀਨੀ ਨੇ ਇਜ਼ਰਾਈਲ ’ਤੇ ਸਿੱਧਾ ਹਮਲਾ ਕਰਨ ਦਾ ਐਲਾਨ ਕਰ ਦਿਤਾ। ਦੂਜੇ ਪਾਸੇ ਇਜ਼ਰਾਇਲੀ ਫੌਜ ਵੱਲੋਂ ਹਮਾਸ ਦੇ ਫੌਜ ਮੁਖੀ ਮੁਹੰਮਦ ਦਾਈਫ ਨੂੰ ਵੀ ਮਾਰ ਮੁਕਾਉਣ ਦਾ ਦਾਅਵਾ ਕੀਤਾ ਗਿਆ ਹੈ। ਇਕ ਦਿਨ ਪਹਿਲਾਂ ਹੀ ਹਮਾਸ ਦੇ ਸਿਆਸੀ ਮੁਖੀ ਇਸਮਾਈਲ ਹਾਨੀਏ ਦਾ ਤਹਿਰਾਨ ਵਿਚ ਕਤਲ ਕਰ ਦਿਤਾ ਗਿਆ ਸੀ। ਹਮਾਸ ਦੇ ਤਿੰਨ ਪ੍ਰਮੁੱਖ ਆਗੂਆਂ ਵਿਚੋਂ ਹੁਣ ਸਿਰਫ ਯਾਹਯਾ ਸਿਨਵਾਰ ਹੀ ਬਚਿਆ ਹੈ ਅਤੇ ਇਜ਼ਰਾਈਲ ਉਸ ਨੂੰ ਖਤਮ ਕਰਨ ਦੀ ਤਾਕ ਵਿਚ ਹੈ। ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਕਿ ਗਾਜ਼ਾ ਦੇ ਖਾਨ ਯੂਨਿਸ ਵਿਖੇ 13 ਜੁਲਾਈ ਨੂੰ ਲੜਾਕੂ ਜਹਾਜ਼ਾਂ ਨਾਲ ਕੀਤੇ ਹਮਲੇ ਦੌਰਾਨ ਮੁਹੰਮਦ ਦਾਈਫ ਮਾਰਿਆ ਗਿਆ।

ਅਯਾਤਉਲਾ ਖਮੀਨੀ ਵੱਲੋਂ ਸਿੱਧਾ ਹਮਲਾ ਕਰਨ ਦੀ ਚਿਤਾਵਨੀ

ਇਸ ਤੋਂ ਪਹਿਲਾਂ ਇਜ਼ਰਾਈਲ ਵੱਲੋਂ ਮੁਹੰਮਦ ਦਾਈਫ ਨੂੰ ਸੱਤ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਫਲ ਨਾ ਹੋ ਸਕਿਆ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਦਾਈਫ਼ ਦੀ ਮੌਤ ਬਾਰੇ ਤਸਦੀਕ ਕਰਦਿਆਂ ਇਕ ਤਸਵੀਰ ਵੀ ਸ਼ੇਅਰ ਕੀਤੀ ਜਿਸ ਵਿਚ ਉਹ ਦਾਈਫ ਦੀ ਤਸਵੀਰ ਨੂੰ ਕਾਲੇ ਮਾਰਕਰ ਨਾਲ ਕਰੌਸ ਕਰਦੇ ਨਜ਼ਰ ਆ ਰਹੇ ਹਨ। ਗੈਲੈਂਟ ਨੇ ਕਿਹਾ ਕਿ ਹੁਣ ਹਮਾਸ ਵਾਲਿਆਂ ਕੋਲ ਦੋ ਹੀ ਬਦਲ ਬਚੇ ਹਨ। ਪਹਿਲਾ ਇਹ ਕਿ ਉਹ ਸਰੰਡਰ ਕਰ ਦੇਣ ਅਤੇ ਜਾਂ ਫਿਰ ਉਨ੍ਹਾਂ ਨੂੰ ਖਤਮ ਕਰ ਦਿਤਾ ਜਾਵੇਗਾ। ਮੁਹੰਮਦ ਦਾਈਫ 2002 ਤੋਂ ਹਮਾਸ ਦੇ ਮਿਲਟਰੀ ਵਿੰਗ ਦਾ ਮੁਖੀ ਸੀ ਜਿਸ ਦਾ ਜਨਮ 1965 ਵਿਚ ਗਾਜ਼ਾ ਦੇ ਖਾਨ ਯੂਨਿਸ ਕੈਂਪ ਵਿਚ ਹੋਇਆ। ਉਸ ਵੇਲੇ ਗਾਜ਼ਾ ’ਤੇ ਮਿਸਰ ਦਾ ਕਬਜ਼ਾ ਸੀ।

ਇਜ਼ਰਾਈਲ ਵੱਲੋਂ ਹਮਾਸ ਦਾ ਫੌਜ ਮੁਖੀ ਮਾਰਨ ਦਾ ਦਾਅਵਾ

ਗਾਜ਼ਾ ਦੀ ਇਸਲਾਮਿਕ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਵਾਲੇ ਦਾਈਫ਼ ਦੀ 20 ਸਾਲ ਦੀ ਉਮਰ ਮਗਰੋਂ ਕੋਈ ਤਸਵੀਰ ਸਾਹਮਣੇ ਨਹੀਂ ਆਈ। ਹਮਾਸ ਦੀ ਸਥਾਪਨਾ 1980 ਦੇ ਦਹਾਕੇ ਵਿਚ ਕੀਤੀ ਗਈ ਅਤੇ ਉਸ ਵੇਲੇ ਦਾਈਫ 20 ਸਾਲ ਦਾ ਸੀ। ਦਾਈਫ ਵਿਰੁੱਧ ਆਤਮਘਾਤੀ ਬੰਬ ਧਮਾਕਿਆਂ ਰਾਹੀਂ ਦਰਜਨਾਂ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਗਿਆ। 1993 ਵਿਚ ਇਜ਼ਰਾਈਲ ਅਤੇ ਫਲਸਤੀਨ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਅਮਰੀਕਾ ਵਿਚ ਇਕ ਸਮਝੌਤਾ ਹੋਇਆ ਜਿਸ ਨੂੰ ਓਸਲੋ ਸਮਝੌਤੇ ਵਜੋਂ ਜਾਣਿਆ ਜਾਂਦਾ ਹੈ। ਕੁਝ ਸਮੇਂ ਬਾਅਦ ਹਮਾਸ ਨੂੰ ਇਹ ਸਮਝੌਤਾ ਪਸੰਦ ਨਾ ਆਇਆ ਅਤੇ 1996 ਵਿਚ ਇਜ਼ਰਾਈਲ ’ਤੇ ਹਮਲਾ ਕੀਤਾ ਗਿਆ ਜਿਸ ਦੌਰਾਨ 50 ਜਣਿਆਂ ਦੀ ਜਾਨ ਗਈ। ਇਸ ਹਮਲੇ ਦਾ ਦੋਸ਼ ਵੀ ਦਾਈਫ ’ਤੇ ਲੱਗਾ। 

Tags:    

Similar News