Australia : ਸਿਡਨੀ ਗੋਲੀਕਾਂਡ ਦੇ ਦੋਸ਼ੀਆਂ ਨੇ ਚਲਾਏ ਸਨ 4 ਬੰਬ

ਸਿਡਨੀ ਵਿਖੇ ਸਮੂਹਕ ਕਤਲੇਆਮ ਦੌਰਾਲ ਮਾਰੇ ਗਏ ਯਹੂਦੀਆਂ ਨੂੰ ਸ਼ਰਾਂਧਜਲੀ ਦੇਣ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਬੌਂਡੀ ਬੀਚ ’ਤੇ ਇਕੱਤਰ ਹੋਏ

Update: 2025-12-22 14:06 GMT

ਸਿਡਨੀ : ਸਿਡਨੀ ਵਿਖੇ ਸਮੂਹਕ ਕਤਲੇਆਮ ਦੌਰਾਲ ਮਾਰੇ ਗਏ ਯਹੂਦੀਆਂ ਨੂੰ ਸ਼ਰਾਂਧਜਲੀ ਦੇਣ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਬੌਂਡੀ ਬੀਚ ’ਤੇ ਇਕੱਤਰ ਹੋਏ। ਦੂਜੇ ਪਾਸੇ ਆਸਟ੍ਰੇਲੀਆ ਪੁਲਿਸ ਵੱਲੋਂ ਜਾਰੀ ਤਾਜ਼ਾ ਦਸਤਾਵੇਜ਼ਾਂ ਵਿਚ ਦਾਅਵਾ ਕੀਤਾ ਗਿਆ ਹੈ ਕਿ ਯਹੂਦੀਆਂ ਉਤੇ ਗੋਲੀਬਾਰੀ ਕਰਦਿਆਂ 15 ਜਣਿਆਂ ਦੀ ਹੱਤਿਆ ਕਰਨ ਵਾਲੇ ਪਿਉ-ਪੁੱਤ ਨੇ ਬਾਕਾਇਦਾ ਤੌਰ ’ਤੇ ਹਥਿਆਰ ਚਲਾਉਣ ਦੀ ਸਿਖਲਾਈ ਹਾਸਲ ਕੀਤੀ ਅਤੇ ਗੋਲੀਬਾਰੀ ਕਰਨ ਤੋਂ ਪਹਿਲਾਂ ਚਾਰ ਦੇਸੀ ਬੰਬ ਵੀ ਚਲਾਏ। ਇਹ ਦਾਅਵਾ ਕੀਤਾ ਗਿਆ ਹੈ। ਪੁਲਿਸ ਮੁਤਾਬਕ ਤਿੰਨ ਐਲੂਮੀਨੀਅਮ ਪਾਈਪ ਬੰਬ ਅਤੇ ਇਕ ਟੈਨਿਸ ਬਾਲ ਬੰਬ ਵਿਚ ਬਾਰੂਦ ਭਰਿਆ ਹੋਇਆ ਸੀ।

ਆਸਟ੍ਰੇਲੀਆ ਪੁਲਿਸ ਮੁਤਾਬਕ ਗੋਲੀਬਾਰੀ ਦੀ ਸਿਖਲਾਈ ਵੀ ਹਾਸਲ ਕੀਤੀ

ਹਮਲਾਵਰ ਸਾਜਿਦ ਅਕਰਮ ਅਤੇ ਨਵੀਦ ਅਕਰਮ ਵਿਚੋਂ ਸਾਜਿਦ ਅਕਰਮ ਦੀ ਪੁਲਿਸ ਗੋਲੀ ਨਾਲ ਮੌਤ ਹੋ ਚੁੱਕੀ ਹੈ ਜਦਕਿ ਨਵੀਦ ਵਿਰੁੱਧ 15 ਕਤਲਾਂ ਸਣੇ 59 ਦੋਸ਼ ਆਇਦ ਕੀਤੇ ਗਏ ਹਨ। ਦੱਸ ਦੇਈਏ ਕਿ ਆਸਟ੍ਰੇਲੀਆ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਤਲੇਆਮ 1996 ਵਿਚ ਹੋਇਆ ਜਦੋਂ ਇਕ ਬੰਦੂਕਧਾਰੀ ਨੇ ਤਸਮਾਨੀਆ ਸੂਬੇ ਵਿਚ 35 ਜਣਿਆਂ ਦਾ ਗੋਲੀਅਮਾ ਕਾਰ ਕੇ ਕਤਲ ਕਰ ਦਿਤਾ। ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸੋਮਵਾਰ ਨੂੰ ਸੂਬਾਈ ਸੰਸਸਦ ਵਿਚ ਸਿਡਨੀ ਗੋਲੀਕਾਂਡ ਸਖ਼ਤ ਕਾਨੂੰਨਾਂ ਦਾ ਖਰੜਾ ਪੈਸ਼ ਕਰ ਦਿਤਾ ਅਤੇ ਪ੍ਰੀਮੀਅਰ ਕ੍ਰਿਸ ਮਿਨਜ਼ ਨੇ ਕਿਹਾ ਕਿ ਇਹ ਹੁਣ ਤੱਕ ਦੇ ਸਭ ਤੋਂ ਸਖ਼ਤ ਕਾਨੂੰਨ ਹੋਣਗੇ। ਨਵੀਆਂ ਬੰਦਿਸ਼ਾਂ ਤਹਿਤ ਸਿਰਫ਼ ਆਸਟ੍ਰੇਲੀਅਨ ਸਿਟੀਜ਼ਨਜ਼ ਨੂੰ ਹੀ ਹਥਿਆਰਾਂ ਦੇ ਲਾਇਸੰਸ ਜਾਰੀ ਕੀਤੇ ਜਾਣਗੇ।

Similar News