ਪਾਕਿਸਤਾਨ ‘ਚ ਵਧੇਗੀ ਗੁਰੂਦਵਾਰਿਆਂ ਦੀ ਗਿਣਤੀ

ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਵੱਧਦੀ ਗਿਣਤੀ ਦੇ ਤਹਿਤ ਪਾਕਿਸਤਾਨ ਸਰਕਾਰ ਵੱਡਾ ਫੈਸਲਾ ਲਿਆ । ਪਾਕਿਸਤਾਨ ਸਰਕਾਰ ਨੇ ਘੱਟੋ-ਘੱਟ 46 ਹੋਰ ਗੁਰਦੁਆਰਿਆਂ ਅਤੇ ਸਿੱਖ ਧਰਮ, ਹਿੰਦੂ ਧਰਮ ਤੇ ਬੁੱਧ ਧਰਮ ਦੇ ਹੋਰ ਧਾਰਮਕ ਸਥਾਨਾਂ ਨੂੰ ਬਹਾਲ ਕਰਨ ਦੀ ਯੋਜਨਾ ਬਣਾਈ ਹੈ।

Update: 2025-03-22 11:49 GMT

ਇਸਲਾਮਾਬਾਦ, ਕਵਿਤਾ: ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਵੱਧਦੀ ਗਿਣਤੀ ਦੇ ਤਹਿਤ ਪਾਕਿਸਤਾਨ ਸਰਕਾਰ ਵੱਡਾ ਫੈਸਲਾ ਲਿਆ । ਪਾਕਿਸਤਾਨ ਸਰਕਾਰ ਨੇ ਘੱਟੋ-ਘੱਟ 46 ਹੋਰ ਗੁਰਦੁਆਰਿਆਂ ਅਤੇ ਸਿੱਖ ਧਰਮ, ਹਿੰਦੂ ਧਰਮ ਤੇ ਬੁੱਧ ਧਰਮ ਦੇ ਹੋਰ ਧਾਰਮਕ ਸਥਾਨਾਂ ਨੂੰ ਬਹਾਲ ਕਰਨ ਦੀ ਯੋਜਨਾ ਬਣਾਈ ਹੈ। ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪਾਕਿਸਤਾਨ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ‘ਕਰਤਾਰਪੁਰ ਲਾਂਘਾ: ਸ਼ਾਂਤੀ ਅਤੇ ਸਦਭਾਵਨਾ ਲਈ ਪਾਕਿਸਤਾਨ ਦੀਆਂ ਪਹਿਲਕਦਮੀਆਂ’ ਵਿਸ਼ੇ ’ਤੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਤਾਰਪੁਰ ਲਾਂਘੇ ਨੇ ਅੰਤਰ-ਧਰਮ ਸਦਭਾਵਨਾ ਪ੍ਰਤੀ ਪਾਕਿਸਤਾਨ ਦੀ ਵਚਨਬੱਧਤਾ ਨੂੰ ਮਜ਼ਬੂਤ ਕੀਤਾ ਹੈ।


ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ, ‘‘ਚੁਨੌਤੀਆਂ ਦੇ ਬਾਵਜੂਦ ਸਿੱਖ ਸ਼ਰਧਾਲੂਆਂ ਦੀ ਗਿਣਤੀ ’ਚ 72 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਭਾਰਤ ਤੋਂ ਆਉਣ ਵਾਲੇ ਲੋਕ ਪਿਆਰ ਤੇ ਸੱਭਿਆਚਾਰਕ ਯਾਦਾਂ ਲੈ ਕੇ ਵਾਪਸ ਆਉਂਦੇ ਹਨ।’’ ਇਸੇ ਦੇ ਨਾਲ ਆਈ.ਐਸ.ਐਸ.ਆਈ. ਦੇ ਡਾਇਰੈਕਟਰ ਜਨਰਲ ਰਾਜਦੂਤ ਸੋਹੇਲ ਮਹਿਮੂਦ ਨੇ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਨੇ ਸਿੱਖ ਸ਼ਰਧਾਲੂਆਂ ਦੀ ਸਹੂਲਤ ਲਈ ਅਪਣੇ ਸਮਝੌਤੇ ਨੂੰ ਅਗਲੇ ਪੰਜ ਸਾਲਾਂ ਲਈ ਨਵੀਨੀਕਰਣ ਕੀਤਾ ਹੈ।


ਉਨ੍ਹਾਂ ਕਿਹਾ, ‘‘ਅਗੱਸਤ 2019 ’ਚ ਕਸ਼ਮੀਰ ’ਚ ਭਾਰਤ ਦੇ ਕਦਮ ਤੋਂ ਬਾਅਦ ਵਧੇ ਤਣਾਅ ਦੇ ਬਾਵਜੂਦ ਕਰਤਾਰਪੁਰ ਲਾਂਘੇ ’ਤੇ ਕੋਈ ਅਸਰ ਨਹੀਂ ਪਿਆ। ਅੰਤਰ-ਧਰਮ ਸਦਭਾਵਨਾ ਲਈ ਪਾਕਿਸਤਾਨ ਦੀ ਵਚਨਬੱਧਤਾ ਦ੍ਰਿੜ ਰਹੀ।’’ ਸਾਬਕਾ ਰਾਜ ਮੰਤਰੀ ਡਾ: ਰਮੇਸ਼ ਕੁਮਾਰ ਵੰਕਵਾਨੀ ਨੇ ਪਾਕਿਸਤਾਨ ਨੂੰ ਧਾਰਮਿਕ ਸੈਰ-ਸਪਾਟੇ ਦਾ ਵਿਸਥਾਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਆਰਥਿਕਤਾ ਨੂੰ ਹੁਲਾਰਾ ਦੇ ਸਕਦਾ ਹੈ ਅਤੇ ਇੱਕ ਸਕਾਰਾਤਮਕ ਵਿਸ਼ਵਵਿਆਪੀ ਅਕਸ ਨੂੰ ਉਤਸ਼ਾਹਿਤ ਕਰ ਸਕਦਾ ਹੈ। ਪਾਕਿਸਤਾਨ ਨੂੰ ਉਮੀਦ ਹੈ ਕਿ ਇਸ ਪਹਿਲ ਕਦਮੀ ਨਾਲ ਸਿੱਖ, ਹਿੰਦੂ ਅਤੇ ਬੋਧੀ ਭਾਈਚਾਰਿਆਂ ਲਈ ਅਜਿਹੇ ਹੋਰ ਗਲਿਆਰੇ ਦਾ ਰਾਹ ਪੱਧਰਾ ਹੋਵੇਗਾ।

Tags:    

Similar News