ਜੋਅ ਬਾਇਡਨ ਦੀ ਪਤਨੀ ਨੂੰ ਸਭ ਤੋਂ ਮਹਿੰਗਾ ਤੋਹਫ਼ਾ ਪ੍ਰਧਾਨ ਮੰਤਰੀ ਮੋਦੀ ਵੱਲੋਂ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦੀ ਪਤਨੀ ਨੂੰ ਕੌਮਾਂਤਰੀ ਆਗੂਆਂ ਵੱਲੋਂ 2023 ਦੌਰਾਨ ਹਜ਼ਾਰਾਂ ਡਾਲਰ ਦੇ ਤੋਹਫ਼ੇ ਦਿਤੇ ਗਏ ਅਤੇ ਇਨ੍ਹਾਂ ਵਿਚੋਂ ਸਭ ਤੋਂ ਮਹਿੰਗਾ ਤੋਹਫ਼ਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਲ ਬਾਇਡਨ ਨੂੰ ਭੇਟ ਕੀਤਾ।;
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦੀ ਪਤਨੀ ਨੂੰ ਕੌਮਾਂਤਰੀ ਆਗੂਆਂ ਵੱਲੋਂ 2023 ਦੌਰਾਨ ਹਜ਼ਾਰਾਂ ਡਾਲਰ ਦੇ ਤੋਹਫ਼ੇ ਦਿਤੇ ਗਏ ਅਤੇ ਇਨ੍ਹਾਂ ਵਿਚੋਂ ਸਭ ਤੋਂ ਮਹਿੰਗਾ ਤੋਹਫ਼ਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਲ ਬਾਇਡਨ ਨੂੰ ਭੇਟ ਕੀਤਾ। ਪ੍ਰਧਾਨ ਮੰਤਰੀ ਮੋਦੀ ਵੱਲੋਂ ਭੇਟ 7.5 ਕੈਰਟ ਦੇ ਹੀਰੇ ਦੀ ਕੀਮਤ 20 ਹਜ਼ਾਰ ਡਾਲਰ ਦੱਸੀ ਜਾ ਰਹੀ ਹੈ।
20 ਹਜ਼ਾਰ ਡਾਲਰ ਮੁੱਲ ਵਾਲਾ ਹੀਰਾ ਭੇਟ ਕੀਤਾ
ਅਮਰੀਕਾ ਦੇ ਵਿਦੇਸ਼ ਵਿਭਾਗ ਵੱਲੋਂ 2023 ਦੌਰਾਨ ਮਿਲੇ ਤੋਹਫ਼ਿਆਂ ਦੀ ਸੂਚੀ ਜਨਤਕ ਕੀਤੀ ਗਈ ਹੈ ਜਿਸ ਮੁਤਾਬਕ ਜਿਲ ਬਾਇਡਨ ਨੂੰ ਯੂਕਰੇਨ ਦੇ ਰਾਜਦੂਤ ਵੱਲੋਂ 14 ਹਜ਼ਾਰ ਡਾਲਰ ਮੁੱਲ ਵਾਲਾ ਬਰੋਚ ਭੇਟ ਕੀਤਾ ਗਿਆ ਜਦਕਿ ਮਿਸਰ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਵੱਲੋਂ 4,510 ਡਾਲਰ ਮੁੱਲ ਦਾ ਬਰੈਸਲੈਟ, ਬਰੋਚ ਅਤੇ ਫੋਟੋਗ੍ਰਾਫ਼ ਐਲਬਮ ਭੇਟ ਕੀਤੇ ਗਏ। ਵਿਦੇਸ਼ ਵਿਭਾਗ ਨੇ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਤੋਹਫ਼ੇ ਦੇ ਰੂਪ ਵਿਚ ਦਿਤਾ ਹੀਰਾ ਵਾਈਟ ਹਾਊਯ ਦੇ ਈਸਟ ਵਿੰਗ ਵਿਚ ਦਫ਼ਤਰੀ ਵਰਤੋਂ ਵਾਸਤੇ ਰੱਖਿਆ ਜਾਵੇਗਾ ਜਦਕਿ ਬਾਕੀ ਤੋਹਫ਼ੇ ਪੁਰਾਤਤਵ ਵਿਭਾਗ ਨੂੰ ਸੌਂਪ ਦਿਤੇ ਜਾਣਗੇ। ਫਸਟ ਲੇਡੀ ਦੇ ਦਫ਼ਤਰ ਵੱਲੋਂ ਫ਼ਿਲਹਾਲ ਮੀਡੀਆ ਦੇ ਉਸ ਸਵਾਲ ਦਾ ਕੋਈ ਜਵਾਬ ਨਹੀਂ ਦਿਤਾ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿਤੇ ਹੀਰੇ ਦੀ ਉਨ੍ਹਾਂ ਨੇ ਕਿਥੇ ਕਿਥੇ ਵਰਤੋਂ ਕੀਤੀ। ਦੂਜੇ ਪਾਸੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਵੀ ਕਈ ਮਹਿੰਗੇ ਤੋਹਫ਼ੇ ਮਿਲੇ ਜਿਨ੍ਹਾਂ ਵਿਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਵੱਲੋਂ ਭੇਟ ਯਾਦਗਾਰੀ ਫੋਟੋ ਐਲਬਮ ਸ਼ਾਮਲ ਹੈ। ਐਲਬਮ ਦੀ ਕੀਮਤ 7,100 ਡਾਲਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਮੰਗੋਲੀਆ ਦੇ ਪ੍ਰਧਾਨ ਮੰਤਰੀ ਵੱਲੋਂ 3,495 ਡਾਲਰ ਬੁੱਤ ਭੇਟ ਕੀਤਾ ਗਿਆ ਜਦਕਿ ਬਰੂਰਨੀ ਦੇ ਸੁਲਤਾਨ ਵੱਲੋਂ 3,300 ਡਾਲਰ ਮੁੱਲ ਵਾਲਾ ਸਿਲਵਰ ਬਾਊਲ ਤੋਹਫ਼ੇ ਦੇ ਰੂਪ ਵਿਚ ਦਿਤਾ ਗਿਆ। ਇਜ਼ਰਾਈਲ ਦੇ ਰਾਸ਼ਟਰਪਤੀ ਨੇ 3,160 ਡਾਲਰ ਮੁੱਲ ਦੀ ਸਟਰÇਲੰਗ ਸਿਲਵਰ ਟ੍ਰੇਅ ਪੇਸ਼ ਕੀਤੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਵੱਲੋਂ 2,400 ਡਾਲਰ ਕੀਮਤ ਦਾ ਵਾਲਾ ਕੋਲਾਜ ਭੇਟ ਕੀਤਾ ਗਿਆ।
ਕੌਮਾਂਤਰੀ ਆਗੂਆਂ ’ਤੇ ਰਾਸ਼ਟਰਪਤੀ ਨੂੰ ਮਿਲੇ ਹਜ਼ਾਰਾਂ ਡਾਲਰ ਦੇ ਤੋਹਫ਼ੇ
ਦੱਸ ਦੇਈਏ ਕਿ ਸਿਰਫ਼ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪਰਵਾਰ ਨੂੰ ਮਹਿੰਗੇ ਤੋਹਫ਼ੇ ਨਹੀਂ ਮਿਲੇ ਸਗੋਂ ਖੁਫੀਆ ਏਜੰਸੀ ਸੀ.ਆਈ.ਏ. ਦੇ ਡਾਇਰੇਕਟਰ ਵਿਲੀਅਮ ਬਰਨਜ਼ ਨੂੰ 18 ਹਜ਼ਾਰ ਡਾਲਰ ਮੁੱਲ ਦਾ ਐਸਟ੍ਰੋਗ੍ਰਾਫ਼ ਤੋਹਫ਼ੇ ਵਜੋਂ ਮਿਲਿਆ ਪਰ ਤੋਹਫ਼ਾ ਦੇਣ ਵਾਲੇ ਕੌਮਾਂਤਰੀ ਆਗੂ ਦੀ ਪਛਾਣ ਜਨਤਕ ਨਹੀਂ ਕੀਤੀ ਗਈ। ਬਰਨਜ਼ ਨੂੰ 11 ਹਜ਼ਾਰ ਡਾਲਰ ਕੀਮਤ ਵਾਲੀ ਓਮੇਗਾ ਘੜੀ ਵੀ ਮਿਲੀ ਜਿਸ ਵਿਚ ਖਾਸ ਯੰਤਰ ਫਿਟ ਕੀਤੇ ਹੋਣ ਦੇ ਡਰੋਂ ਪੂਰੀ ਤਰ੍ਹਾਂ ਚੂਰ ਚੂਰ ਕਰ ਦਿਤਾ ਗਿਆ। ਸੀ.ਆਈ.ਏ. ਦੇ ਇਕ ਹੋਰ ਅਫ਼ਸਰ ਨੂੰ 18,700 ਡਾਲਰ ਦੀ ਘੜੀ ਤੋਹਫ਼ੇ ਦੇ ਰੂਪ ਵਿਚ ਮਿਲੀ ਅਤੇ ਇਸ ਨੂੰ ਤੋੜ ਮਰੋੜ ਕੇ ਕੂੜੇ ਦੇ ਢੇਰ ਵਿਚ ਸੁੱਟ ਦਿਤਾ ਗਿਆ।