ਚੀਨ ਦੇ ਡਾਰਕ ਫ਼ੈਕਟਰੀ ਦੇ ਚਰਚਿਆਂ ਦਾ ਖ਼ਤਰਾ
ਪੂਰੀ ਦੁਨੀਆਂ 'ਚ ਨਵੀਆਂ ਦੀ ਖੋਜ ਹਰ ਦੇਸ਼ ਵਲੋਂ ਕੀਤੀ ਜਾ ਰਹੀ ਹੈ,ਹਰ ਦੇਸ਼ ਚਾਹੁੰਦਾ ਹੈ ਕਿ ਵਿਕਾਸ ਦੇ ਪੱਖੋਂ,ਵਿੱਤੀ ਹਾਲਾਤਾਂ ਦੇ ਪੱਖੋਂ ਉਹ ਪੂਰੀ ਦੁਨੀਆਂ ਤੋਂ ਬਿਹਤਰ ਬਣੇ ਤੇ ਬਣਿਆ ਹੀ ਰਹੇ।ਅਮਰੀਕਾ,ਚੀਨ,ਜਪਾਨ ਸਣੇ ਵੱਖ-ਵੱਖ ਦੇਸ਼ ਇਸੇ ਦੌੜ 'ਚ ਲੱਗੇ ਹੋਏ ਨੇ।
ਚੰਡੀਗੜ੍ਹ,(ਸੁਖਵੀਰ ਸਿੰਘ ਸ਼ੇਰਗਿੱਲ): ਪੂਰੀ ਦੁਨੀਆਂ 'ਚ ਨਵੀਆਂ ਦੀ ਖੋਜ ਹਰ ਦੇਸ਼ ਵਲੋਂ ਕੀਤੀ ਜਾ ਰਹੀ ਹੈ,ਹਰ ਦੇਸ਼ ਚਾਹੁੰਦਾ ਹੈ ਕਿ ਵਿਕਾਸ ਦੇ ਪੱਖੋਂ,ਵਿੱਤੀ ਹਾਲਾਤਾਂ ਦੇ ਪੱਖੋਂ ਉਹ ਪੂਰੀ ਦੁਨੀਆਂ ਤੋਂ ਬਿਹਤਰ ਬਣੇ ਤੇ ਬਣਿਆ ਹੀ ਰਹੇ।ਅਮਰੀਕਾ,ਚੀਨ,ਜਪਾਨ ਸਣੇ ਵੱਖ-ਵੱਖ ਦੇਸ਼ ਇਸੇ ਦੌੜ 'ਚ ਲੱਗੇ ਹੋਏ ਨੇ।
ਇਸੇ ਦੇ ਚਲਦਿਆਂ ਚੀਨ ਦੇ ਵਲੋਂ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰ ਦਿੱਤਾ ਗਿਆ ਹੈ ਜਿਸਦੇ ਵਿੱਚ ਬਿਨ੍ਹਾਂ ਇਨਸਾਨਾਂ ਤੇ ਬਿਨ੍ਹਾਂ ਰੋਸ਼ਨੀ ਤੋਂ ਡਾਰਕ ਫ਼ੈਕਟਰੀਆਂ ਚੱਲਿਆਂ ਕਰਨਗੀਆਂ। ਇਹਨਾਂ ਫ਼ੈਕਟਰੀਆਂ ਜਿਵੇਂ ਕਿ ਇਸ ਫ਼ੈਕਟਰੀ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਵਿੱਚ ਰੋਬੋਟ ਹਨ੍ਹੇਰੇ 'ਚ ਕੰਮ ਕਰਦੇ ਦਿਖਾਲ਼ੀ ਦੇਣਗੇ ਨਾਲ ਦੀ ਨਾਲ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਿਸੇ ਵੀ ਤਰੀਕੇ ਦਾ ਇਨਸਾਨੀ ਸਹਿਯੋਗ ਇਸ ਫੈਕਟਰੀ 'ਚ ਨਹੀਂ ਲਿਆ ਜਾਵੇਗਾ। ਇਹ ਦੁਨੀਆਂ ਦੀ ਮਸ਼ਹੂਰ ਮੋਬਾਇਲ ਨਿਰਮਾਤਾ ਕੰਪਨੀ Xiaomi ਦੇ ਵਲੋਂ ਮੋਬਾਇਲ ਨਿਰਮਾਣ ਦੇ ਲਈ ਹੀ ਬਣਾਈ ਗਈ ਹੈ। ਏਆਈ ਦੇ ਲਗਾਤਾਰਤਾ 'ਚ ਕੰਮਾਂ ਦੀ ਥਾਂ ਲੈਣ ਨਾਲ , ਘੱਟ-ਹੁਨਰਮੰਦ ਕਿਰਤ ਦੀ ਮੰਗ ਬਹੁਤ ਘੱਟ ਸਕਦੀ ਹੈ, ਜਿਸ ਨਾਲ ਲੱਖਾਂ ਕਾਮੇ ਬੇਰੁਜ਼ਗਾਰ ਹੋ ਸਕਦੇ ਹਨ।
ਜਿੱਥੇ ਇਸ ਫੈਕਟਰੀ 'ਚ 24 ਘੰਟੇ ਸੱਤੇ ਦਿਨ ਕੰਮ ਚੱਲਣ ਦੀ ਗੱਲ ਚੱਲ ਰਹੀ ਹੈ ਉੱਥੇ ਵੱਖ-ਵੱਖ ਤਰਾਂ ਦੀਆਂ ਪ੍ਰਤੀਕਿਰਿਆਵਾਂ ਨੂੰ ਵੀ ਵੇਖਿਆ ਜਾ ਸਕਦਾ ਹੈ,ਪਰ ਜਿਸ ਤਕਨੀਕ ਨਾਲ ਇਸ ਫ਼ੈਕਟਰੀ ਦੇ ਵਲੋਂ ਚੱਲਿਆ ਜਾਣਾ ਹੈ ਉਸਦੇ ਕਰਤਾ ਧਰਤਾ ਯਾਨੀਕਿ "ਏਆਈ ਦੇ ਗੌਡਫਾਦਰ", ਜੈਫਰੀ ਹਿੰਟਨ ਨੇ 2023 ਵਿੱਚ ਗੂਗਲ ਵਿੱਚ ਆਪਣੀ ਭੂਮਿਕਾ ਨੂੰ ਮਸ਼ਹੂਰ ਤੌਰ 'ਤੇ ਛੱਡ ਦਿੱਤਾ ਸੀ ਤੇ ਚੇਤਾਵਨੀ ਦਿੱਤੀ ਸੀ ਕਿ ਦੁਨੀਆਂ 'ਚ ਇਹ ਖੋਜ ਨਾਲ ਜਿੱਥੇ ਤਰੱਕੀ ਵਧੇਗੀ ਉੱਥੇ ਵੀ ਵੱਡਾ ਖ਼ਤਰਾ ਵੀ ਮੰਡਰਾ ਰਿਹਾ ਹੈ।