America ਵਿਚ ਦਰਦਨਾਕ ਹਾਦਸੇ ਦੌਰਾਨ ਸੁਖਵਿੰਦਰ ਸਿੰਘ ਦੀ ਮੌਤ

ਅਮਰੀਕਾ ਵਿਚ 2 ਟਰੱਕਾਂ ਦੀ ਟੱਕਰ ਮਗਰੋਂ ਲੱਗੀ ਅੱਗ ਦੌਰਾਨ 22 ਸਾਲ ਦਾ ਸੁਖਵਿੰਦਰ ਸਿੰਘ ਦਮ ਤੋੜ ਗਿਆ

Update: 2025-12-25 13:11 GMT

ਮਿਸ਼ੀਗਨ : ਅਮਰੀਕਾ ਵਿਚ 2 ਟਰੱਕਾਂ ਦੀ ਟੱਕਰ ਮਗਰੋਂ ਲੱਗੀ ਅੱਗ ਦੌਰਾਨ 22 ਸਾਲ ਦਾ ਸੁਖਵਿੰਦਰ ਸਿੰਘ ਦਮ ਤੋੜ ਗਿਆ। ਮਿਸ਼ੀਗਨ ਸੂਬੇ ਦੇ ਬੈਂਟਨ ਹਾਰਬਰ ਇਲਾਕੇ ਵਿਚ ਵਾਪਰੇ ਹੌਲਨਾਕ ਹਾਦਸੇ ਨੇ ਮਾਪਿਆਂ ਤੋਂ ਉਨ੍ਹਾਂ ਦਾ ਪੁੱਤ ਖੋਹ ਲਿਆ। ਪੁਲਿਸ ਨੇ ਦੱਸਿਆ ਕਿ ਇੰਟਰਸਟੇਟ 94 ਦੇ 29 ਮੀਲ ਪੱਥਰ ਨੇੜੇ ਈਸਟ ਬਾਊਂਡ ਲੇਨਜ਼ਰ ਵਿਚ ਹਾਦਸਾ ਵਾਪਰਿਆ ਅਤੇ ਹੈਰਾਨਕੁੰਨ ਤਰੀਕੇ ਨਾਲ ਦੂਜੇ ਟਰੱਕ ਦਾ ਡਰਾਈਵਰ ਵਾਲ ਵਾਲ ਬਚ ਗਿਆ।

ਮਿਸ਼ੀਗਨ ਸੂਬੇ ਵਿਚ 2 ਟਰੱਕਾਂ ਦੀ ਟੱਕਰ ਮਗਰੋਂ ਲੱਗੀ ਅੱਗ

ਪੁਲਿਸ ਨੇ ਦੱਸਆ ਕਿ ਇਕ ਟਰੱਕ ਹਾਈਵੇਅ ਦੇ ਇਕ ਪਾਸੇ ਖੜ੍ਹਾ ਸੀ ਜਦੋਂ ਦੂਜੇ ਟਰੱਕ ਨੇ ਪਿੱਛੋਂ ਟੱਕਰ ਮਾਰ ਦਿਤੀ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿਹਾ ਰਾਹਤ ਟੀਮਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸੁਖਵਿੰਦਰ ਸਿੰਘ ਨੂੰ ਬਾਹਰ ਨਾ ਕੱਢਿਆ ਜਾ ਸਕਿਆ। ਦੂਜੇ ਪਾਸੇ ਫਰਿਜ਼ਨੋ ਦੀ ਰੌਬਿਨ ਕੌਰ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਆਪਣੀ ਵੱਡੀ ਭੈਣ ਦੇ ਅਚਨਚੇਤ ਅਕਾਲ ਚਲਾਣੇ ਬਾਰੇ ਜਾਣਕਾਰੀ ਦਿਤੀ ਗਈ। ਰਣਜੀਤ ਕੌਰ ਸਟੇਜ 4 ਕੈਂਸਰ ਤੋਂ ਪੀੜਤ ਸੀ ਅਤੇ ਕਈ ਮਹੀਨੇ ਦੇ ਸੰਘਰਸ਼ ਵਿਚ ਬਿਮਾਰੀ ਤੋਂ ਹਾਰ ਗਈ। ਰਣਜੀਤ ਕੌਰ ਦੀਆਂ ਅੰਤਮ ਰਸਮਾਂ ਲਈ ਫੰਡਰੇਜ਼ਰ ਸਥਾਪਤ ਕੀਤਾ ਗਿਆ ਹੈ।

Tags:    

Similar News