ਸੁਖਮਨਜੋਤ ਨੇ ਇਟਲੀ ’ਚ ਚਮਕਾਇਆ ਪੰਜਾਬੀਆਂ ਦਾ ਨਾਂਅ

ਇਟਲੀ ਵਿਚ ਭਾਰਤੀ ਭਾਈਚਾਰੇ ਦੇ ਬੱਚਿਆਂ ਵੱਲੋਂ ਆਏ ਦਿਨ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਜਾ ਰਹੇ ਨੇ, ਭਾਵੇਂ ਉਹ ਸਿੱਖਿਆ ਦਾ ਖੇਤਰ ਹੋਵੇ ਜਾਂ ਫਿਰ ਖੇਡਾਂ ਦਾ। ਇਸੇ ਲੜੀ ਤਹਿਤ ਲਾਤੀਨਾ ਦੇ ਰਹਿਣ ਵਾਲੇ ਸੁਖਮਨਜੋਤ ਸਿੰਘ ਵੱਲੋਂ ਰੋਮ ਸ਼ਹਿਰ ਦੇ ਮਸ਼ਹੂਰ ਬਾਕਸਿੰਗ ਰਿੰਗ ਫਿਆਮੇ ਦੀ ਔਰੋ ਗਰਾਊਂਡ ਵਿਚ ਬਾਕਸਿੰਗ ਮੁਕਾਬਲੇ ’ਚ ਗੋਲਡ ਮੈਡਲ ਜਿੱਤ ਕੇ ਪਰਿਵਾਰ ਸਮੇਤ ਪੂਰੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਗਿਆ।

Update: 2025-04-30 10:54 GMT

ਰੋਮ (ਇਟਲੀ) : ਇਟਲੀ ਵਿਚ ਭਾਰਤੀ ਭਾਈਚਾਰੇ ਦੇ ਬੱਚਿਆਂ ਵੱਲੋਂ ਆਏ ਦਿਨ ਕਾਮਯਾਬੀ ਦੇ ਝੰਡੇ ਬੁਲੰਦ ਕੀਤੇ ਜਾ ਰਹੇ ਨੇ, ਭਾਵੇਂ ਉਹ ਸਿੱਖਿਆ ਦਾ ਖੇਤਰ ਹੋਵੇ ਜਾਂ ਫਿਰ ਖੇਡਾਂ ਦਾ। ਇਸੇ ਲੜੀ ਤਹਿਤ ਲਾਤੀਨਾ ਦੇ ਰਹਿਣ ਵਾਲੇ ਸੁਖਮਨਜੋਤ ਸਿੰਘ ਵੱਲੋਂ ਰੋਮ ਸ਼ਹਿਰ ਦੇ ਮਸ਼ਹੂਰ ਬਾਕਸਿੰਗ ਰਿੰਗ ਫਿਆਮੇ ਦੀ ਔਰੋ ਗਰਾਊਂਡ ਵਿਚ ਬਾਕਸਿੰਗ ਮੁਕਾਬਲੇ ’ਚ ਗੋਲਡ ਮੈਡਲ ਜਿੱਤ ਕੇ ਪਰਿਵਾਰ ਸਮੇਤ ਪੂਰੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਗਿਆ।


ਸੂਬਾ ਲਾਸੀਓ ਦੇ ਸ਼ਹਿਰ ਚਿਸਤੇਰਨਾ ਦੀ ਲਾਤੀਨਾ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਸੁਖਮਨਜੋਤ ਸਿੰਘ ਨੇ ਰੋਮ ਸ਼ਹਿਰ ਦੇ ਮਸ਼ਹੂਰ ਰਿੰਗ ਫਿਆਮੇ ਦੀ ਔਰੋ ਗਰਾਊਂਡ ਵਿਚ ਮੁੱਕੇਬਾਜ਼ੀ ਦੇ ਮੁਕਾਬਲੇ ਦੌਰਾਨ ਗੋਲਡ ਮੈਡਲ ਜਿੱਤ ਕੇ ਪੂਰੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਸੁਖਮਨਜੋਤ ਸਿੰਘ ਗੁਰਦੁਆਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਨਛੱਤਰ ਸਿੰਘ ਦੇ ਸਪੁੱਤਰ ਸਵ: ਗਿਆਨੀ ਗੁਰਮੇਲ ਸਿੰਘ ਦਾ ਪੋਤਾ ਹੈ, ਉਸ ਦੀ ਇਸ ਪ੍ਰਾਪਤੀ ਦੇ ਨਾਲ ਪੂਰੇ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ। ਆਪਣੀ ਇਸ ਪ੍ਰਾਪਤੀ ਤੋਂ ਬਾਅਦ 17 ਸਾਲਾ ਸੁਖਮਨੋਜਤ ਸਿੰਘ ਨੇ ਦੱਸਿਆ ਕਿ ਉਹ ਪੜ੍ਹਾਈ ਦੇ ਨਾਲ ਨਾਲ ਸੀਚੀਨੀਆਨੋ ਨਾਂਅ ਦੇ ਕੋਚ ਪਾਸੋਂ ਬਾਕਸਿੰਗ ਦੀ ਸਿਖਲਾਈ ਲੈ ਰਿਹਾ ਏ, ਇੱਥੋਂ ਤੱਕ ਪਹੁੰਚਣ ਵਿਚ ਉਸ ਦੇ ਪਰਿਵਾਰ ਅਤੇ ਕੋਚ ਦੀ ਬਹੁਤ ਜ਼ਿਆਦਾ ਮਿਹਨਤ ਐ।


ਇਸੇ ਤਰ੍ਹਾਂ ਸੁਖਮਨਜੋਤ ਸਿੰਘ ਦੇ ਪਿਤਾ ਨਛੱਤਰ ਸਿੰਘ ਨੇ ਆਖਿਆ ਕਿ ਸੁਖਮਨਜੋਤ ਸਿੰਘ ਨੇ ਆਪਣੇ ਸਵਰਗੀ ਦਾਦਾ ਗਿਆਨੀ ਗੁਰਮੇਲ ਸਿੰਘ ਦਾ ਸੁਪਨਾ ਸਾਕਾਰ ਕਰ ਦਿੱਤਾ ਹੈ ਕਿਉਂਕਿ ਸੁਖਮਨ ਦੇ ਦਾਦਾ ਜੀ ਛੋਟੇ ਹੁੰਦੇ ਤੋਂ ਹੀ ਸੁਖਮਨ ਨੂੰ ਖੇਡਾਂ ਵਿਚ ਮੱਲਾਂ ਮਾਰਦੇ ਦੇਖਣਾ ਚਾਹੁੰਦੇ ਸੀ।


ਦੱਸ ਦਈਏ ਕਿ ਸੁਖਮਨਜੋਤ ਸਿੰਘ ਦੇ ਪਿਤਾ ਸੰਨ 1989 ਤੋਂ ਇਟਲੀ ਵਿਚ ਰਹਿ ਰਹੇ ਨੇ ਅਤੇ 7 ਸਾਲ ਤੱਕ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾਅ ਚੁੱਕੇ ਨੇ ਅਤੇ ਹੁਣ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਚਿਸਤੈਰਨਾ ਦੀ ਲਾਤੀਨਾ ਵੱਲੋਂ ਸੰਗਤ ਦੀ ਸੇਵਾ ਕਰ ਰਹੇ ਨੇ। ਉਨ੍ਹਾਂ ਦੇ ਸਪੁੱਤਰ ਦੀ ਇਸ ਪ੍ਰਾਪਤੀ ’ਤੇ ਉਨ੍ਹਾਂ ਨੂੰ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਸਮੇਤ ਇਟਲੀ ਅਤੇ ਭਾਈਚਾਰੇ ਦੇ ਲੋਕਾਂ ਵੱਲੋਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਨੇ।

Tags:    

Similar News