ਕਮਲਾ ਹੈਰਿਸ ਦੇ ਚੋਣ ਦਫ਼ਤਰ ’ਤੇ ਚੱਲੀਆਂ ਗੋਲੀਆਂ
ਅਮਰੀਕਾ ਦੀ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੇ ਐਰੀਜ਼ੋਨਾ ਦੌਰੇ ਤੋਂ ਐਨ ਪਹਿਲਾਂ ਉਨ੍ਹਾਂ ਦੇ ਚੋਣ ਦਫ਼ਤਰ ’ਤੇ ਗੋਲੀਆਂ ਚੱਲ ਗਈਆਂ।;
ਐਰੀਜ਼ੋਨਾ : ਅਮਰੀਕਾ ਦੀ ਉਪ ਰਾਸ਼ਟਰਪਤੀ ਅਤੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੇ ਐਰੀਜ਼ੋਨਾ ਦੌਰੇ ਤੋਂ ਐਨ ਪਹਿਲਾਂ ਉਨ੍ਹਾਂ ਦੇ ਚੋਣ ਦਫ਼ਤਰ ’ਤੇ ਗੋਲੀਆਂ ਚੱਲ ਗਈਆਂ। ਗੋਲੀਬਾਰੀ ਦੌਰਾਨ ਕੋਈ ਦਫ਼ਤਰ ਦੇ ਅੰਦਰ ਮੌਜੂਦ ਨਹੀਂ ਸੀ ਅਤੇ ਟੈਂਪੇ ਸ਼ਹਿਰ ਵਿਚ ਵਾਪਰੀ ਵਾਰਦਾਤ ਦੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਨਿਊ ਯਾਰਕ ਸ਼ਹਿਰ ਦੇ ਆਰਚਬਿਸ਼ਪ ਨੇ ਕਮਲਾ ਹੈਰਿਸ ਨੂੰ ਚਿਤਾਵਨੀ ਦੇ ਦਿਤੀ ਕਿ ਰਾਸ਼ਟਰਪਤੀ ਅਹੁਦੇ ਦਾ ਜਿਹੜਾ ਉਮੀਦਵਾਰ ਚੈਰਿਟੀ ਡਿਨਰ ਵਿਚ ਸ਼ਾਮਲ ਨਹੀਂ ਹੁੰਦਾ, ਉਹ 50 ਵਿਚੋਂ 49 ਸੂਬਿਆਂ ਵਿਚ ਹਾਰ ਜਾਂਦਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਕੁਝ ਹਫ਼ਤੇ ਪਹਿਲਾਂ ਵੀ ਇਥੇ ਗੋਲੀਆਂ ਚੱਲੀਆਂ ਸਨ ਅਤੇ 16 ਸਤੰਬਰ ਨੂੰ ਛਰਿਆਂ ਚਲਾਉਣ ਵਾਲੀ ਇਕ ਬੰਦੂਕ ਬਰਾਮਦ ਕੀਤੀ ਗਈ। ਸਾਰਜੈਂਟ ਰਾਯਨ ਕੁਕ ਨੇ ਦੱਸਿਆ ਕਿ ਬਿਨਾਂ ਸ਼ੱਕ ਗੋਲੀਬਾਰੀ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਪਰ ਸੁਰੱਖਿਆ ਚਿੰਤਾਵਾਂ ਵਧ ਗਈਆਂ। ਪੁਲਿਸ ਵੱਲੋਂ ਗੋਲੀਬਾਰੀ ਦਾ ਮਕਸਦ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਡੈਮੋਕ੍ਰੈਟਿਕ ਪਾਰਟੀ ਦੇ ਵਰਕਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਪ੍ਰਬੰਧ ਵੀ ਕੀਤੇ ਗਏ ਹਨ।
ਐਰੀਜ਼ੋਨਾ ਸੂਬੇ ਵਿਚ ਪ੍ਰਚਾਰ ਤੋਂ ਐਨ ਪਹਿਲਾਂ ਹੋਈ ਵਾਰਦਾਤ
ਇਥੇ ਦਸਣਾ ਬਣਦਾ ਹੈ ਕਿ ਕਮਲਾ ਹੈਰਿਸ ਦੀ ਚੋਣ ਪ੍ਰਚਾਰ ਟੀਮ ਵੱਲੋਂ ਐਰੀਜ਼ੋਨਾ ਵਿਚ 18 ਫੀਲਡ ਦਫ਼ਤਰ ਬਣਾਏ ਗਏ ਹਨ ਜਿਥੇ ਸੈਨੇਟ ਅਤੇ ਹਾਊਸ ਆਫ਼ ਰਿਪ੍ਰਜ਼ੈਂਟੇਟਿਵਜ਼ ਲਈ ਚੋਣਾਂ ਰਹੇ ਉਮੀਦਵਾਰ ਵੀ ਆਪਣਾ ਸਮਾਂ ਗੁਜ਼ਾਰਦੇ ਹਨ। ਚੋਣਾਂ ਤੋਂ ਛੇ ਹਫ਼ਤੇ ਪਹਿਲਾਂ ਵਾਪਰੀ ਇਸ ਘਟਨਾ ਦੀ ਅਹਿਮੀਅਤ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਕਮਲਾ ਹੈਰਿਸ ਵੱਲੋਂ ਐਰੀਜ਼ੋਨਾ ਵਿਖੇ ਕੌਮਾਂਤਰੀ ਬਾਰਡਰ ਦਾ ਦੌਰਾ ਵੀ ਕੀਤਾ ਜਾਣਾ ਹੈ। ਚੋਣ ਸਰਵੇਖਣਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਕਮਲਾ ਹੈਰਿਸ ਅਤੇ ਡੌਨਲਡ ਟਰੰਪ ਦਰਮਿਆਨ ਫਸਵੀਂ ਟੱਕਰ ਹੋਣ ਦੇ ਆਸਾਰ ਹਨ। ਸੀ.ਐਨ.ਐਨ. ਦੇ ਤਾਜ਼ਾ ਸਰਵੇਖਣ ਮੁਤਾਬਕ ਅਮਰੀਕਾ ਦੀਆਂ 52 ਫੀ ਸਦੀ ਔਰਤਾਂ ਕਮਲਾ ਹੈਰਿਸ ਦੇ ਹੱਕ ਵਿਚ ਖੜ੍ਹੀਆਂ ਹਨ ਜਦਕਿ ਟਰੰਪ ਦੀ ਹਮਾਇਤ ਕਰ ਰਹੀਆਂ ਬੀਬੀਆਂ ਦੀ ਗਿਣਤੀ 37 ਫੀ ਸਦੀ ਦਰਜ ਕੀਤੀ ਗਈ। ਇਸ ਦੇ ਉਲਟ ਮਰਦਾਂ ਦਾ ਜ਼ਿਕਰ ਕੀਤਾ ਜਾਵੇ ਤਾਂ 47 ਫੀ ਸਦੀ ਟਰੰਪ ਦੀ ਹਮਾਇਤ ਕਰ ਰਹੇ ਹਨ ਜਦਕਿ 42 ਫੀ ਸਦੀ ਕਮਲਾ ਹੈਰਿਸ ਨੂੰ ਪਹਿਲੀ ਪਸੰਦ ਦੱਸ ਰਹੇ ਹਨ। ਹੁਣ ਅੰਤਮ ਫੈਸਲਾ ਉਨ੍ਹਾਂ ਵੋਟਰਾਂ ਦੇ ਹੱਥ ਹੋਵੇਗਾ ਜੋ ਫਿਲਹਾਲ ਯਕੀਨੀ ਤੌਰ ’ਤੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਕਿ ਆਖਰਕਾਰ ਵੋਟ ਕਿਸ ਨੂੰ ਪਾਉਣਗੇ। ਇਸੇ ਦੌਰਾਨ ਕਮਲਾ ਹੈਰਿਸ ਕੈਂਪੇਨ ਵੱਲੋਂ ਜਦੋਂ ਇਸ ਗੱਲ ਦੀ ਤਸਦੀਕ ਕਰ ਦਿਤੀ ਗਈ ਕਿ 17 ਅਕਤੂਬਰ ਦੇ ਚੈਰਿਟੀ ਡਿਨਰ ਵਿਚ ਉਹ ਸ਼ਾਮਲ ਨਹੀਂ ਹੋਣਗੇ ਤਾਂ ਕਾਰਡਿਨਲ ਟਿਮਥੀ ਡੌਲਨ ਨੇ ਇਕ ਜਨਤਕ ਇਕੱਠ ਦੌਰਾਨ ਆਖ ਦਿਤਾ ਕਿ ਆਖਰੀ ਵਾਰ ਰਾਸ਼ਟਰਪਤੀ ਅਹੁਦੇ ਦਾ ਜਿਹੜਾ ਉਮੀਦਵਾਰ ਡਿਨਰ ਵਿਚ ਸ਼ਾਮਲ ਨਹੀਂ ਸੀ ਹੋਇਆ, ਉਹ ਅਮਰੀਕਾ ਦੇ 49 ਰਾਜਾਂ ਵਿਚ ਹਾਰ ਗਿਆ। ਇਥੇ ਦਸਣਾ ਬਣਦਾ ਹੈ ਕਿ ਰਿਪਬਲਿਕਨ ਉਮੀਦਵਾਰ ਡੌਨਲਡ ਟਰੰਪ ਯਕੀਨੀ ਤੌਰ ’ਤੇ ਐਲਫ੍ਰਡ ਈ. ਸਮਿੱਥ ਮੈਮੋਰੀਅਲ ਫਾਊਂਡੇਸ਼ਨ ਡਿਨਰ ਵਿਚ ਸ਼ਾਮਲ ਹੋਣਗੇ। ਉਹ 2016 ਅਤੇ 2020 ਵਿਚ ਵੀ ਸ਼ਾਮਲ ਹੋਏ ਸਨ। ਦੂਜੇ ਪਾਸੇ ਡੈਮੋਕ੍ਰੈਟਿਕ ਪਾਰਟੀ ਵੱਲੋਂ 2016 ਵਿਚ ਹਿਲੇਰੀ ਕÇਲੰਟਨ ਅਤੇ 2020 ਵਿਚ ਜੋਅ ਬਾਇਡਨ ਨੇ ਸ਼ਿਰਕਤ ਕੀਤੀ।