ਭਾਰਤ ਨੂੰ ਸੁਖੋਈ-57 ਲੜਾਕੂ ਦੇਣ ਵਾਸਤੇ ਸਹਿਮਤ ਹੋਇਆ ਰੂਸ

ਰੂਸ ਵੱਲੋਂ ਭਾਰਤ ਨੂੰ ਸਟੈਲਥ ਫਾਈਟਰ ਜੈਟ ਸੁਖੋਈ 57 ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਸਿਰਫ਼ ਐਨਾ ਹੀ ਨਹੀਂ ਰੂਸ ਦੇ ਰਾਸ਼ਟਰਪਤੀ ਬਗੈਰ ਕਿਸੇ ਸ਼ਰਤ ਤੋਂ ਲੜਾਕੂ ਜਹਾਜ਼ ਦੀ ਤਕਨੀਕ ਮੁਹੱਈਆ ਕਰਵਾਉਣ ਵਾਸਤੇ ਵੀ ਰਾਜ਼ੀ ਹਨ

Update: 2025-11-19 13:24 GMT

ਮਾਸਕੋ : ਰੂਸ ਵੱਲੋਂ ਭਾਰਤ ਨੂੰ ਸਟੈਲਥ ਫਾਈਟਰ ਜੈਟ ਸੁਖੋਈ 57 ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਸਿਰਫ਼ ਐਨਾ ਹੀ ਨਹੀਂ ਰੂਸ ਦੇ ਰਾਸ਼ਟਰਪਤੀ ਬਗੈਰ ਕਿਸੇ ਸ਼ਰਤ ਤੋਂ ਲੜਾਕੂ ਜਹਾਜ਼ ਦੀ ਤਕਨੀਕ ਮੁਹੱਈਆ ਕਰਵਾਉਣ ਵਾਸਤੇ ਵੀ ਰਾਜ਼ੀ ਹਨ। ਸੁਖੋਈ 57 ਲੜਾਕੂ ਜਹਾਜ਼ ਨੂੰ ਅਮਰੀਕਾ ਦੇ ਐਫ਼-35 ਲੜਾਕੂ ਜਹਾਜ਼ ਦਾ ਤੋੜ ਮੰਨਿਆ ਜਾਂਦਾ ਹੈ ਜਦਕਿ ਅਮਰੀਕਾ ਲੰਮੇ ਸਮੇਂ ਤੋਂ ਭਾਰਤ ਨੂੰ ਐਫ਼-35 ਫ਼ਾਇਟਰ ਜੈਟ ਵੇਚਣ ਦੇ ਯਤਨ ਕਰ ਰਿਹਾ ਹੈ। ਦੁਬਈ ਏਅਰ ਸ਼ੋਅ ਦੌਰਾਨ ਰੂਸੀ ਕੰਪਨੀ ਰੌਸਟੈਕ ਦੇ ਮੁੱਖ ਕਾਰਜਕਾਰੀ ਅਫ਼ਸਰ ਸਰਗੇਈ ਕੈਮੇਜੌਵ ਨੇ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਰੂਸ ਫੇਰੀ ਮਗਰੋਂ ਦੋਹਾਂ ਮੁਲਕਾਂ ਦਰਮਿਆਨ ਨੇੜਤਾ ਹੋਰ ਵਧੀ ਹੈ।

ਬਗੈਰ ਕਿਸੇ ਸ਼ਰਤ ਤੋਂ ਤਕਨੀਕ ਵੀ ਮੁਹੱਈਆ ਕਰਵਾਉਣਗੇ ਪੁਤਿਨ

ਦੂਜੇ ਪਾਸੇ ਅਗਲੇ ਮਹੀਨੇ ਵਲਾਦੀਮੀਰ ਪੁਤਿਨ ਭਾਰਤ ਦੌਰੇ ’ਤੇ ਆ ਰਹੇ ਹਨ ਅਤੇ ਇਸ ਦੌਰਾਨ ਸੁਖੋਈ 57 ਜਹਾਜ਼ਾਂ ਨਾਲ ਸਬੰਧਤ ਸੌਦਾ ਹੋ ਸਕਦਾ ਹੈ। ਰੂਸੀ ਪੇਸ਼ਕਸ਼ ਬਾਰੇ ਡੂੰਘੀ ਜਾਣਕਾਰੀ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਸੁਖੋਈ 57 ਲੜਾਕੂ ਜਹਾਜ਼ ਭਾਰਤ ਵਿਚ ਹੀ ਤਿਆਰ ਕੀਤੇ ਜਾ ਸਕਣਗੇ ਅਤੇ ਨਵੀਂ ਤਕਨੀਕ ਦੇ ਆਧਾਰ ’ਤੇ ਭਾਰਤ ਆਪਣਾ ਜਹਾਜ਼ ਵੀ ਵਿਕਸਤ ਕਰ ਸਕਦਾ ਹੈ। ਕੌਮਾਂਤਰੀ ਪੱਧਰ ’ਤੇ ਤਕਨੀਕ ਮੁਹੱਈਆ ਕਰਵਾਉਣੀ ਆਮ ਗੱਲ ਨਹੀਂ, ਖਾਸ ਤੌਰ ’ਤੇ ਜਦੋਂ ਇਹ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ਾਂ ਨਾਲ ਸਬੰਧਤ ਹੋਵੇ।

Tags:    

Similar News