ਅਮਰੀਕਾ ਪੁੱਜੇ ਰਾਹੁਲ ਗਾਂਧੀ ਨੇ ਭਾਜਪਾ ਅਤੇ ਆਰ.ਐਸ.ਐਸ. ਨੂੰ ਬਣਾਇਆ ਨਿਸ਼ਾਨਾ

ਭਾਰਤੀ ਸਿਆਸਤ ਵਿਚੋਂ ਪਿਆਰ, ਸਤਿਕਾਰ ਅਤੇ ਨਿਮਰਤਾ ਗਾਇਬ ਹੋ ਚੁੱਕੀ ਹੈ ਅਤੇ ਸਿਰਫ ਤਾਕਤਵਰ ਲੋਕਾਂ ਦਾ ਬੋਲਬਾਲਾ ਦੇਖਿਆ ਜਾ ਸਕਦਾ ਹੈ।;

Update: 2024-09-09 12:40 GMT

ਟੈਕਸਸ : ਭਾਰਤੀ ਸਿਆਸਤ ਵਿਚੋਂ ਪਿਆਰ, ਸਤਿਕਾਰ ਅਤੇ ਨਿਮਰਤਾ ਗਾਇਬ ਹੋ ਚੁੱਕੀ ਹੈ ਅਤੇ ਸਿਰਫ ਤਾਕਤਵਰ ਲੋਕਾਂ ਦਾ ਬੋਲਬਾਲਾ ਦੇਖਿਆ ਜਾ ਸਕਦਾ ਹੈ। ਇਹ ਦਾਅਵਾ ਲੋਕ ਸਭਾ ਵਿਚ ਵਿਰੋਧੀ ਧਿਰ ਦਾ ਆਗੂ ਬਣਨ ਮਗਰੋਂ ਪਹਿਲੀ ਵਾਰ ਅਮਰੀਕਾ ਪੁੱਜੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕੀਤਾ। ਡੈਲਸ ਵਿਖੇ ਭਾਰਤੀ ਮੂਲ ਦੇ ਲੋਕਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਵਾਲੇ ਭਾਰਤ ਨੂੰ ਇਕ ਸੋਚ ਨਾਲ ਬੰਨ੍ਹਣਾ ਚਾਹੁੰਦੇ ਹਨ ਜਦਕਿ ਭਾਰਤ ਵਿਚ ਵਿਚਾਰਾਂ ਦਾ ਅਥਾਹ ਭੰਡਾਰ ਮੌਜੂਦ ਹੈ। ਅਮਰੀਕਾ ਦੀ ਮਿਸਾਲ ਪੇਸ਼ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਮੁਲਕ ਦੇ ਹਰ ਨਾਗਰਿਕ ਨੂੰ ਸੁਪਨੇ ਦੇਖਣ ਦਾ ਹੱਕ ਹੈ ਅਤੇ ਧਰਮ ਜਾਂ ਨਸਲ ਤੋਂ ਉਪਰ ਉਠ ਕੇ ਹਰ ਇਕ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਹੈ।

ਕਿਹਾ, ਸਭ ਕੁਝ ‘ਮੇਡ ਇਨ ਚਾਇਨਾ’ ਹੋਣ ਕਾਰਨ ਭਾਰਤ ਵਿਚ ਰੁਜ਼ਗਾਰ ਦੀ ਸਮੱਸਿਆ

ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਅਸਿੱਧੇ ਤੌਰ ’ਤੇ ਜ਼ਿਕਰ ਕਰਦਿਆਂ ਕਾਂਗਰਸ ਦੇ ਆਗੂ ਨੇ ਕਿਹਾ ਕਿ ਭਾਜਪਾ ਆਪਣੇ ਦਮ ’ਤੇ ਬਹੁਮਤ ਹਾਸਲ ਕਰਨ ਵਿਚ ਅਸਫਲ ਰਹੀ ਕਿਉਂਕਿ ਲੋਕਾਂ ਦਾ ਦੋਸ਼ ਹੈ ਕਿ ਭਾਜਪਾ ਉਨ੍ਹਾਂ ਦੀਆਂ ਰਵਾਇਤਾਂ ’ਤੇ ਹਮਲਾ ਕਰ ਰਹੀ ਹੈ, ਉਨ੍ਹਾਂ ਦੇ ਬੋਲੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਜਿਹੇ ਲੋਕਾਂ ਦਾ ਮੰਨਣਾ ਹੈ ਕਿ ਜੇ ਕੋਈ ਭਾਰਤੀ ਸੰਵਿਧਾਨ ਨੂੰ ਨਿਸ਼ਾਨਾ ਬਣਾ ਰਿਹਾ ਹੈ ਤਾਂ ਉਹ ਧਾਰਮਿਕ ਰਵਾਇਤਾਂ ’ਤੇ ਵੀ ਹਮਲਾ ਕਰ ਰਿਹਾ ਹੈ। ਰਾਹੁਲ ਗਾਂਧੀ ਨੇ ਭਾਰਤੀ ਸਿਆਸਤ ਅਤੇ ਅਰਥਚਾਰੇ ਸਣੇ ਕਈ ਮਸਲਿਆਂ ਨੂੰ ਛੋਹਿਆ। ਉਨ੍ਹਾਂ ਕਿਹਾ ਕਿ ਭਾਰਤ ਵਿ ਰੁਜ਼ਗਾਰ ਦਾ ਸਮੱਸਿਆ ਇਸ ਕਰ ਕੇ ਹੈ ਕਿਉਂਕਿ ਅਸੀਂ ਪ੍ਰੋਡਕਸ਼ਨ ਵੱਲ ਧਿਆਨ ਨਹੀਂ ਦਿਤਾ। ਭਾਰਤ ਵਿਚ ਸਭ ਕੁਝ ਮੇਡ ਇਨ ਚਾਇਨਾ ਚੱਲਰਿਹਾ ਹੈ ਅਤੇ ਇਸੇ ਕਰ ਕੇ ਚੀਨ ਵਿਚ ਰੁਜ਼ਗਾਰ ਦੀ ਕੋਈ ਸਮੱਸਿਆ ਨਹੀਂ। ਗਰੀਬੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਸਿਰਫ ਇਕ ਜਾਂ ਦੋ ਕਾਰਪੋਰੇਟਸ ਨੂੰ ਸਾਰੇ ਪੋਰਟਸ ਅਤੇ ਰੱਖਿਆ ਨਾਲ ਸਬੰਧਤ ਠੇਕੇ ਦਿਤੇ ਜਾ ਰਹੇ ਹਨ ਜਿਸ ਦੇ ਮੱਦੇਨਜ਼ਰ ਭਾਰਤ ਵਿਚ ਮੈਨੁਫੈਕਚਰਿੰਗ ਦੀ ਹਾਲਾਤ ਠੀਕ ਨਹੀਂ। ਰਾਹੁਲ ਗਾਂਧੀ ਨੇ ਇਸ ਮੌਕੇ ਲੋਕਾਂ ਵੱਲੋਂ ਪੁੱਛੇ ਕਈ ਸਵਾਲਾਂ ਦੇ ਜਵਾਬ ਵੀ ਦਿਤੇ।

Tags:    

Similar News