ਅਮਰੀਕਾ ਵਿਚ ਰਿਪਬਲੀਕਨ ਪਾਰਟੀ ਦੀ ਕਾਨਫਰੰਸ ਨੇੜੇ ਪੁਲਿਸ ਨੇ ਇਕ ਵਿਅਕਤੀ ਨੂੰ ਮਾਰੀ ਗੋਲੀ, ਹੋਈ ਮੌਤ

ਪੁਲਿਸ ਅਫਸਰਾਂ ਨੇ ਵੇਖਿਆ ਕਿ ਇਕ ਵਿਅਕਤੀ ਦੇ ਹੱਥਾਂ ਵਿਚ ਚਾਕੂ ਹਨ ਤੇ ਉਹ ਇਕ ਹੋਰ ਨਿਹੱਥੇ ਵਿਅਕਤੀ ਨਾਲ ਬਹਿਸ ਰਿਹਾ ਹੈ। ਪੁਲਿਸ ਨੇ ਵਿਅਕਤੀ ਨੂੰ ਚਾਕੂ ਹੇਠਾਂ ਸੁੱਟਣ ਲਈ ਕਿਹਾ ਪਰ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ।;

Update: 2024-07-20 01:41 GMT

ਸੈਕਰਾਮੈਂਟੋ,ਕੈਲੀਫੋਰਨੀਆ : (ਹੁਸਨ ਲੜੋਆ ਬੰਗਾ) - ਮਿਲਵੌਕੀ, ਓਹੀਓ, ਵਿਖੇ ਰਿਪਬਲੀਕਨ ਪਾਰਟੀ ਦੀ ਕਾਨਫੰਰਸ ਵਾਲੀ ਜਗਾ ਨੇੜੇ ਸੁਰੱਖਿਆ ਵਿਚ ਮਦਦ ਕਰਨ ਲਈ ਤਾਇਨਾਤ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਇਕ 43 ਸਾਲਾ ਵਿਅਕਤੀ ਦੀ ਮੌਤ ਹੋਣ ਦੀ ਖਬਰ ਹੈ। ਸਥਾਨਕ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਰੇ ਗਏ ਵਿਅਕਤੀ ਦੇ ਦੋਵਾਂ ਹੱਥਾਂ ਵਿਚ ਚਾਕੂ ਸਨ ਤੇ ਉਹ ਇਕ ਹੋਰ ਵਿਅਕਤੀ ਉਪਰ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮ੍ਰਿਤਕ ਵਿਅਕਤੀ ਦੀ ਪਛਾਣ ਸੈਮੂਏਲ ਸ਼ਾਰਪ ਜੂਨੀਅਰ ਵਜੋਂ ਹੋਈ ਹੈ। ਮਿਲਵੌਕੀ ਦੇ ਪੁਲਿਸ ਮੁਖੀ ਜੈਫਰੀ ਨਾਰਮੈਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਪੁਲਿਸ ਅਫਸਰਾਂ ਨੇ ਵੇਖਿਆ ਕਿ ਇਕ ਵਿਅਕਤੀ ਦੇ ਹੱਥਾਂ ਵਿਚ ਚਾਕੂ ਹਨ ਤੇ ਉਹ ਇਕ ਹੋਰ ਨਿਹੱਥੇ ਵਿਅਕਤੀ ਨਾਲ ਬਹਿਸ ਰਿਹਾ ਹੈ। ਪੁਲਿਸ ਨੇ ਤੁਰੰਤ ਦਖਲ ਦਿੱਤਾ ਤੇ ਉਸ ਵਿਅਕਤੀ ਨੂੰ ਚਾਕੂ ਹੇਠਾਂ ਸੁੱਟਣ ਲਈ ਕਿਹਾ ਪਰੰਤੂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਉਪਰੰਤ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਮੁਖੀ ਨੇ ਕਿਹਾ ਕਿ ਪੁਲਿਸ ਅਫਸਰ ਜੋ ਕੋਲੰਬਸ ਤੋਂ ਸਨ, ਨੂੰ ਕਿਸੇ ਦੀ ਜਾਨ ਬਚਾਉਣ ਲਈ ਕਾਰਵਾਈ ਕਰਨ ਵਾਸਤੇ ਮਜਬੂਰ ਕੀਤਾ ਗਿਆ ਹੈ। ਨਾਰਮੈਨ ਨੇ ਕਿਹਾ ਕਿ ਮੌਕੇ ਤੋਂ ਦੋ ਚਾਕੂ ਬਰਾਮਦ ਹੋਏ ਹਨ।

Tags:    

Similar News